ਇਸਲਾਮ ਧਰਮ ਬਾਰੇ
ਮੁੱਖਪੰਨਾ
»
ਧਰਮ ਦਰਸ਼ਨ
»
ਇਸਲਾਮ ਧਰਮ
»
ਇਸਲਾਮ ਧਰਮ ਬਾਰੇ
»
ਰੋਜੇਦਾਰਾਂ ਨੂੰ ਅੱਲ੍ਹਾ ਦਾ ਇਨਾਮ ਹੈ ਈਦ
(Eid)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਰੋਜੇਦਾਰਾਂ ਨੂੰ ਅੱਲ੍ਹਾ ਦਾ ਇਨਾਮ ਹੈ ਈਦ
ਈਦ-ਉਲ-ਫਿਤਰ 'ਤੇ ਵਿਸ਼ੇਸ਼
ND
ਸੇਵੀਆਂ ਵਿੱਚ ਲਿਪਟੀ ਮੁਹੱਬਤ ਦੀ ਮਿਠਾਸ ਦਾ ਤਿਉਹਾਰ ਈਦ-ਉਲ-ਫਿਤਰ ਭੁੱਖ-ਪਿਆਸ ਸਹਿਣ ਕਰਕੇ ਇੱਕ ਮਹੀਨੇ ਤੱਕ ਸਿਰਫ਼ ਖੁਦਾ ਨੂੰ ਯਾਦ ਕਰਨ ਵਾਲੇ ਰੋਜੇਦਾਰਾਂ ਨੂੰ ਅੱਲ੍ਹਾ ਦਾ ਇਨਾਮ ਹ
ੈ।
ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਬ ਨਾ ਸਿਰਫ਼ ਸਾਡੇ ਸਮਾਜ ਨੂੰ ਜੋੜਨ ਦਾ ਮਜ਼ਬੂਤ ਸੂਤਰ ਹੈ, ਬਲਕਿ ਇਹ ਇਸਲਾਮ ਦੇ ਪ੍ਰੇਮ ਭਰੇ ਸੰਦੇਸ਼ ਨੂੰ ਵੀ ਪੂਰੇ ਅਸਰ ਭਰੇ ਢੰਗ ਨਾਲ ਫੈਲਾਉਂਦਾ ਹ
ੈ।
ਮਿੱਠੀ ਈਦ ਵੀ ਕਿਹਾ ਜਾਣ ਵਾਲਾ ਇਹ ਪਰਬ ਖਾਸ ਤੌਰ 'ਤੇ ਭਾਰਤੀ ਸਮਾਜ ਦੇ ਤਾਣੇ-ਬਾਣੇ ਅਤੇ ਉਸਦੀ ਭਾਈਚਾਰੇ ਦੀ ਸਦੀਆਂ ਪੁਰਾਣੀ ਪਰੰਪਰਾ ਦਾ ਵਾਹਕ ਹ
ੈ।
ਇਸ ਦਿਨ ਵੱਖ-ਵੱਖ ਧਰਮਾਂ ਦੇ ਲੋਕ ਮਨ-ਮੁਟਾਅ ਭੁਲਾ ਕੇ ਇੱਕ-ਦੂਜੇ ਦੇ ਗਲੇ ਮਿਲਦੇ ਹਨ ਅਤੇ ਸੇਵੀਆਂ ਉਹਨਾਂ ਦੀ ਕੜੱਤਣ ਨੂੰ ਮਿਠਾਸ ਵਿੱਚ ਬਦਲ ਦਿੰਦੀਆਂ ਹ
ਨ।
ਦਿੱਲੀ ਦੀ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਮੁਕਰੱਮ ਅਹਿਮਦ ਨੇ ਕਿਹਾ ਕਿ ਈਦ-ਉਲ-ਫਿਤਰ ਰੁਹਾਨੀ ਮਹੀਨੇ ਬਾਅਦ ਰੋਜੇਦਾਰ ਨੂੰ ਅੱਲ੍ਹਾ ਵੱਲੋਂ ਮਿਲਣ ਵਾਲਾ ਰੁਹਾਨੀ ਇਨਾਮ ਹ
ੈ।
ਈਦ ਨੂੰ ਸਮਾਜੀ ਤਾਲਮੇਲ ਅਤੇ ਮੁਹੱਬਤ ਦਾ ਮਜ਼ਬੂਤ ਧਾਗਾ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਸਮਾਜ ਦੀਆਂ ਪਰੰਪਰਾਵਾਂ ਦਾ ਪ੍ਰਤੀਕ ਹ
ੈ।
ਇੱਕ ਰੋਜੇਦਾਰ ਲਈ ਇਸਦੀ ਮਹੱਤਤਾ ਦਾ ਅੰਦਾਜਾ ਅੱਲ੍ਹਾ ਦੇ ਪ੍ਰਤੀ ਉਸਦੀ ਸ਼ਰਧਾ ਤੋਂ ਲਗਾਇਆ ਜਾ ਸਕਦਾ ਹ
ੈ।
ਦੁਨੀਆ ਵਿੱਚ ਚੰਦ ਦੇਖ ਕੇ ਰੋਜਾ ਰਹਿਣ ਅਤੇ ਚੰਦ ਦੇਖ ਕੇ ਈਦ ਮਨਾਉਣ ਦੀ ਪੁਰਾਣੀ ਪਰੰਪਰਾ ਹੈ ਅਤੇ ਅੱਜ ਦੇ ਹਾਈਟੈਕ ਯੁਗ ਵਿੱਚ ਵੀ ਇਹ ਰਿਵਾਜ਼ ਕਾਇਮ ਹ
ੈ।
ਵਿਆਪਕ ਰੂਪ ਨਾਲ ਦੇਖਿਆ ਜਾਵੇ ਤਾਂ ਰਮਜਾਨ ਅਤੇ ਉਸ ਤੋਂ ਬਾਅਦ ਈਦ ਵਿਅਕਤੀ ਨੂੰ ਇੱਕ ਇਨਸਾਨ ਦੇ ਰੂਪ ਵਿੱਚ ਸਮਾਜਿਕ ਜਿੰਮੇਵਾਰੀਆਂ ਨੂੰ ਜਰੂਰੀ ਰੂਪ ਨਾਲ ਨਿਭਾਉਣ ਦੀ ਜਿੰਮੇਵਾਰੀ ਵੀ ਸੌਂਪਦੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਮਜਾਨ ਉਲ,
ਈਦ ਉਲ ਫਿਤਰ,
ਈਦ ਉਲ ਜੁਹਾ,
ਮੁਸਲਮਾਨ,
Eid Ramadan month,
Mahe Ramadan,
Imam,
reward,
Eid greetings,
Sunnte,
decency
ਇਸ ਲੇਖ ਬਾਰੇ ਆਪਣੇ ਵਿਚਾਰ ਸਾਨੂੰ ਭੇਜੋ
ਹੋਰ ਵੀ
• ਈਦ ਦਾ ਦਿਨ : ਇਨਾਮ ਦਾ ਦਿਨ
• ਰੋਜੇ ਨਾਲ ਦੂਰ ਹੁੰਦੀਆਂ ਹਨ ਬਿਮਾਰੀਆਂ ਵੀ
• ਰੋਜ਼ਾ - ਮੁਕਤੀ ਦੀ ਸਿੱਧੀ ਰਾਹ
• ਰਹਿਮਤ ਦੀ ਬਾਰਿਸ਼ ਦਾ ਮਹੀਨਾ 'ਮਾਹ-ਏ-ਰਮਜਾਨ'
• ਅਜਮੇਰ 'ਚ 797 ਵਾਂ ਉਰਸ ਸਪੰਨ
• ਈਦ ਮਿਲਾਦੁੰਨਬੀ ਦਾ ਜਸ਼ਨ