ਇਸਲਾਮ ਧਰਮ ਬਾਰੇ
ਮੁੱਖਪੰਨਾ » ਧਰਮ ਦਰਸ਼ਨ » ਇਸਲਾਮ ਧਰਮ » ਇਸਲਾਮ ਧਰਮ ਬਾਰੇ » ਈਦ ਦਾ ਦਿਨ : ਇਨਾਮ ਦਾ ਦਿਨ (Eid)
 
ND
ਰਮਜਾਨ-ਉਲ ਮੁਬਾਰਕ ਮਹੀਨੇ ਤੋਂ ਬਾਅਦ ਈਦ-ਉਲ-ਫਿਤਰ ਮਨਾਈ ਜਾਂਦੀ ਹੈ। ਈਦ ਦੁਨੀਆ ਭਰ ਦੇ ਮੁਸਲਮਾਨਾਂ ਲਈ ਖੁਸ਼ੀ ਦਾ ਦਿਨ ਹੈ। ਇਸਲਾਮ ਵਿੱਚ ਦੋ ਹੀ ਖੁਸ਼ੀ ਦੇ ਹਨ : ਈਦ-ਉਲ ਫਿਤਰ ਅਤੇ ਈਦ-ਉਲ ਜੁਹਾ। ਰਮਜਾਨ ਵਿੱਚ ਪੂਰੇ ਮਹੀਨੇ ਰੋਜੇ ਰੱਖਣ ਤੋਂ ਬਾਅਦ ਈਦ-ਉਲ ਫਿਤਰ ਮਨਾਈ ਜਾਂਦੀ ਹੈ। ਈਦ ਅੱਲ੍ਹਾ ਤੋਂ ਇਨਾਮ ਲੈਣ ਦਾ ਦਿਨ ਹੈ।

ਇਸ ਮੁਬਾਰਕ ਦਿਨ ਸਵੇਰ ਦੇ ਸਮੇਂ ਪੂਰੇ ਸ਼ਹਿਰ ਦੇ ਲੋਕ ਈਦਗਾਹ ਵਿੱਚ ਜਮਾਂ ਹੋ ਕੇ ਈਦ ਦੀ ਨਮਾਜ ਅਦਾ ਕਰਦੇ ਹਨ। ਨਮਾਜ ਤੋਂ ਪਹਿਲਾਂ ਹਰ ਮੁਸਲਮਾਨ ਲਈ ਫਿਤਰਾ ਦੇਣਾ ਫ਼ਰਜ ਹੈ। ਫਿਤਰੇ ਦੇ ਤਹਿਤ ਹਰ ਇਨਸਾਨ ਦੁਆਰਾ ਪੌਣੇ ਦੋ ਕਿਲੋ ਅਨਾਜ ਜਾਂ ਉਸਦੀ ਕੀਮਤ ਗਰੀਬਾਂ ਨੂੰ ਦਿੱਤੀ ਜਾਂਦੀ ਹੈ। ਇਸਦਾ ਮਕਸਦ ਇਹ ਹੈ ਕਿ ਗਰੀਬ ਵੀ ਈਦ ਦੀ ਖੁਸ਼ੀ ਮਨਾ ਸਕਣ।

ਈਦ ਦੀ ਨਮਾਜ ਤੋਂ ਬਾਅਦ ਇਮਾਮ ਖੁਤਬਾ ਦਿੰਦੇ ਹਨ ਅਤੇ ਦੁਆ ਫਰਮਾਉਂਦੇ ਹਨ। ਇਸ ਤੋਂ ਬਾਅਦ ਸਭ ਇਮਾਨ ਵਾਲੇ ਇੱਕ-ਦੂਜੇ ਦੇ ਗਲੇ ਲੱਗ ਕੇ ਈਦ ਦੀ ਮੁਬਾਰਕਬਾਦ ਦਿੰਦੇ ਹਨ। ਈਦ ਦੀ ਸਭ ਤੋਂ ਜਿਆਦਾ ਖੁਸ਼ੀ ਬੱਚਿਆਂ ਨੂੰ ਹੁੰਦੀ ਹੈ। ਇਸ ਦਿਨ ਬੱਚਿਆਂ ਦੇ ਚਿਹਰੇ ਦੀ ਰੌਣਕ ਦੇਖਣ ਲਾਇਕ ਹੁੰਦੀ ਹੈ।
ਸਬੰਧਤ ਜਾਣਕਾਰੀ ਲੱਭੋ