ਇਸਲਾਮ ਧਰਮ ਬਾਰੇ
ਮੁੱਖਪੰਨਾ » ਧਰਮ ਦਰਸ਼ਨ » ਇਸਲਾਮ ਧਰਮ » ਇਸਲਾਮ ਧਰਮ ਬਾਰੇ » ਰੋਜੇ ਨਾਲ ਦੂਰ ਹੁੰਦੀਆਂ ਹਨ ਬਿਮਾਰੀਆਂ ਵੀ (Ramjan)
 
- ਵਿਨੋਦ ਬੰਧ
ND
ਅੰਧਵਿਸ਼ਵਾਸ ਦੀ ਗੱਲ ਅਲੱਗ ਹੈ, ਪਰ ਧਾਰਮਿਕ ਕਰਮਕਾਂਡਾਂ ਦੀ ਆਪਣੀ ਮਹੱਤਤਾ ਹੈ। ਅਨੇਕ ਅਜਿਹੇ ਧਾਰਮਿਕ ਕਰਮਕਾਂਡਾਂ ਨੂੰ ਵਿਗਿਆਨ ਨੇ ਵੀ ਅਪਣਾਇਆ ਹੈ। ਕਈ ਸ਼ੋਧਾਂ ਨੇ ਵੀ ਇਹਨਾਂ 'ਤੇ ਮੋਹਰ ਲਗਾਈ ਹੈ।

ਇਸਲਾਮ ਦੇ ਸਭ ਤੋਂ ਪਵਿੱਤਰ ਮਹੀਨੇ ਰਮਜਾਨ ਦੇ ਨਾਲ ਵੀ ਅਜਿਹੀ ਹੀ ਹੈ। ਮੁਹੰਮਦ ਅਲੀ ਅਨਵਰ ਕਹਿੰਦੇ ਹਨ ਕਿ ਅਸਲ 'ਚ ਸਭ ਧਰਮਾਂ 'ਚ ਅਜਿਹੇ ਅਨੇਕ ਧਾਰਮਿਕ ਕਰਮਕਾਂਡ ਹਨ ਜੋ ਮੁੱਖ ਤੌਰ 'ਤੇ ਵਿਗਿਆਨਕ ਅਵਧਾਰਣਾ ਦੀ ਉਪਜ ਹਨ, ਪਰ ਉਹਨਾਂ ਨੂੰ ਧਰਮ ਨਾਲ ਜੋੜ ਦਿੱਤੇ ਜਾਣ ਕਾਰਨ ਲੋਕ ਇਹਨਾਂ ਕਰਮਕਾਂਡਾਂ 'ਤੇ ਇਮਾਨਦਾਰੀ ਨਾਲ ਅਮਲ ਕਰਦੇ ਹਨ। ਅਲੀ ਦੇ ਅਨੁਸਾਰ ਅਜਿਹੇ ਕਰਮਕਾਂਡਾਂ ਦੀ ਰਚਨਾ ਮੌਸਮ, ਜਲਵਾਯੂ, ਸਿਹਤ ਅਤੇ ਮਨੋਵਿਗਿਆਨ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ। ਰਮਜਾਨ ਵੀ ਇਹਨਾਂ 'ਚੋਂ ਇੱਕ ਹੈ।

ਪਟਨਾ ਦੇ ਕੋਤਵਾਲੀ ਸਥਿਤ ਮਸਜਿਦ ਦੇ ਇਮਾਮ ਮੁਹੰਮਦ ਤਨਾਉਲ ਮੁਸਤਫਾ ਨੇ ਦੱਸਿਆ ਕਿ ਹਾਲੈਂਡ ਦੇ ਪਾਦਰੀ ਏਲਫ. ਗਾਲ ਨੇ ਡਾਇਬਿਟੀਜ਼, ਦਿਲ ਦੇ ਮਰੀਜਾਂ, ਪੇਟ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤਾਂ ਨੂੰ ਇੱਕ ਮਹੀਨੇ ਦਾ ਰੋਜਾ ਰਖਵਾਇਆ ਅਤੇ ਉਹ ਸਭ ਸਿਹਤਮੰਦ ਹੋ ਗਏ। ਆਕਸਫੋਰਡ ਯੁਨਿਵਰਸਿਟੀ ਦੇ ਪ੍ਰੋ. ਮਮੂਰ ਪੇਲੈਡ ਨੇ ਰੋਜੇ ਬਾਰੇ ਸੁਣਿਆ। ਉਹ ਪੇਟ 'ਚ ਕੀੜਿਆਂ ਦੀ ਬਿਮਾਰੀ ਤੋਂ ਪਰੇਸ਼ਾਨ ਸਨ। ਉਹਨਾਂ ਨੇ ਇੱਕ ਮਹੀਨੇ ਦਾ ਰੋਜਾ ਰੱਖਿਆ ਅਤੇ ਉਹਨਾਂ ਦੀ ਬਿਮਾਰੀ ਖਤਮ ਹੋ ਗਈ।

ਮੁਹੰਮਦ ਮੁਸਤਫਾ ਕਹਿੰਦੇ ਹਨ ਕਿ ਬਦਲਦੇ ਜ਼ਮਾਨੇ 'ਚ ਲੋਕ ਸਿਹਤ ਦੇ ਪ੍ਰਤੀ ਜਾਗਰੂਕ ਹੋਏ ਹਨ ਅਤੇ ਹੁਣ ਰੋਜਾ ਦੇ ਦੌਰਾਨ ਤੇਲ ਅਤੇ ਮਸਾਲੇਦਾਰ ਪਦਾਰਥਾਂ ਦਾ ਸੇਵਨ ਘੱਟ ਕਰਦੇ ਹਨ। ਫ਼ਲ ਅਤੇ ਹਰੀਆਂ ਸਬਜ਼ੀਆਂ ਦਾ ਉਪਯੋਗ ਜਿਆਦਾ ਹੁੰਦਾ ਹੈ। ਪਹਿਲਾਂ ਗੋਸ਼ਤ ਆਦਿ ਜਿਆਦਾ ਖਾਂਦੇ ਸਨ, ਇਸ ਨਾਲ ਨੁਕਸਾਨ ਹੁੰਦਾ ਸੀ। ਮੁਸਤਫਾ ਨੇ ਦੱਸਿਆ ਕਿ ਅਸਲ 'ਚ ਰੋਜਾ ਰੱਖਣ ਦਾ ਮਤਲਬ ਹੀ ਹੈ ਕਿ ਬੁਰਾਈ ਤੋਂ ਪਰੇ ਰਹਿਣਾ। ਇਸ ਦੌਰਾਨ ਇਸਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਕਿ ਬੁਰਾਈ ਵੱਲ ਦਿਲ ਆਕਰਸ਼ਿਤ ਨਾ ਹੋਵੇ।

ND
ਅੱਲ੍ਹਾ ਦੇ ਖੌਫ ਨਾਲ ਰੋਜਾ ਰੱਖਣ ਵਾਲੇ ਇਸ 'ਤੇ ਅਮਲ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਰੋਜੇ ਦੇ ਦੌਰਾਨ ਲੋਕ ਇਕੱਠੇ ਬੈਠ ਕੇ ਖਾਂਦੇ ਹਨ, ਜਿਸ ਨਾਲ ਅਮੀਰ-ਗਰੀਬ ਦੀ ਖਾਈ ਟੱਪੀ ਜਾਂਦੀ ਹੈ ਅਤੇ ਆਪਸ ਵਿੱਚ ਭਾਈਚਾਰਾ ਵਧਦਾ ਹੈ। ਰੋਜਾ ਰੱਖਣ ਵਾਲਿਆਂ ਵਿੱਚ ਰਹਿਮਦਿਲੀ ਵੀ ਵਧੀ ਹੈ। ਸਮਾਜਸੇਵਕ ਮੁਹੰਮਦ ਆਸਿਫ ਅਲੀ ਨੇ ਦੱਸਿਆ ਕਿ ਇਸ ਦੌਰਾਨ ਸਭ ਪ੍ਰਕਾਰ ਦੇ ਨਸ਼ੇ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਪੈਂਦਾ ਹੈ। ਰੋਜਾ ਰੱਖਣ ਨਾਲ ਪਿੱਤੇ ਅਤੇ ਪੀਵਰ ਦੀ ਬਿਮਾਰੀ ਦੂਰ ਹੁੰਦੀ ਹੈ। ਅਜਿਹਾ ਵਿਗਿਆਨਕ ਸ਼ੋਧਾਂ ਤੋਂ ਵੀ ਸਿੱਧ ਹੋ ਚੁੱਕਿਆ ਹੈ।

ਮੁਹੰਮਦ ਅਲੀ ਅਨਵਰ ਦਾ ਕਹਿਣਾ ਹੈ ਕਿ ਚਾਹੇ ਹਿੰਦੂ ਧਰਮ ਹੋਵੇ ਜਾਂ ਇਸਲਾਮ ਸਭ 'ਚ ਅਜਿਹੇ ਪਰਬ-ਤਿਉਹਾਰ ਹਨ, ਜਿਹਨਾਂ ਦੇ ਵਿਗਿਆਨਕ ਪੱਖ ਵੀ ਹਨ। ਪ੍ਰਾਚੀਨ ਕਾਲ ਵਿੱਚ ਪਹਾੜਾਂ ਦੀਆਂ ਗੁਫਾਵਾਂ ਵਿੱਚ ਫਕੀਰ ਅਤੇ ਸੰਤ ਤਪੱਸਿਆ ਕਰਦੇ ਸਨ। ਅਜਿਹਾ ਇੰਦਰੀਆਂ 'ਤੇ ਨਿਯੰਤਰਣ ਲਈ ਕੀਤਾ ਜਾਂਦਾ ਸੀ। ਰੋਜਾ ਜਾਂ ਵਰਤ ਰੱਖਣ ਨਾਲ ਸਾਡੀਆਂ ਇੰਦਰੀਆਂ ਨਿਯੰਤਰਣ ਵਿੱਚ ਰਹਿੰਦੀਆਂ ਹਨ। ਇਹਨਾਂ 'ਤੇ ਧਰਮ ਦੀ ਮੋਹਰ ਲੱਗ ਜਾਣ ਨਾਲ ਲੋਕ ਇਮਾਨਦਾਰੀ ਨਾਲ ਇਹਨਾਂ ਦਾ ਪਾਲਣ ਕਰਦੇ ਹਨ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ