ਇਸਲਾਮ ਧਰਮ ਬਾਰੇ
ਮੁੱਖਪੰਨਾ » ਧਰਮ ਦਰਸ਼ਨ » ਇਸਲਾਮ ਧਰਮ » ਇਸਲਾਮ ਧਰਮ ਬਾਰੇ » ਅਜਮੇਰ 'ਚ 797 ਵਾਂ ਉਰਸ ਸਪੰਨ
Bookmark and Share Feedback Print
 
ਅਜਮੇਰ ਵਿੱਚ ਸੂਫ਼ੀ ਸੰਤ ਖਵਾਜਾ ਮੋਇਨੁੱਦੀਨ ਹਸਨ ਚਿਸ਼ਤੀ ਗਰੀਬ ਨਵਾਜ਼ ਦਾ 797 ਵਾਂ ਸਲਾਨਾ ਉਰਸ ਸ਼ੁਕਰਵਾਰ ਨੂੰ ਚੰਦ ਰਾਤ ਦੀ ਨੌਂ ਤਾਰੀਖ ਨੂੰ ਵੱਡੇ ਕੁੱਲ ਅਤੇ ਜੁੰਮੇ ਦੀ ਨਮਾਜ ਦੇ ਨਾਲ ਵਿਧੀ ਅਨੁਸਾਰ ਸਪੰਨ ਹੋ ਗਿਆ। ਨਮਾਜ ਵਿੱਚ ਵੱਡੀ ਸੰਖਿਆ ਵਿੱਚ ਜਾਇਰੀਨਾਂ ਨੇ ਹਿੱਸਾ ਲਿਆ।

ਵੱਡੇ ਕੁੱਲ ਦੀ ਰਸਮ ਲਈ ਅੱਧੀ ਰਾਤ ਤੋਂ ਹੀ ਅਕੀਦਤਮੰਦਾਂ ਨੇ ਕੇਵੜੇ, ਇਤਰ ਅਤੇ ਗੁਲਾਬ ਜਲ ਨਾਲ ਆਸਤਾਨੇ ਸਰੀਫ ਨੂੰ ਦੀਵਾਰਾਂ, ਗੁੰਬਦਾਂ, ਖੰਭਿਆਂ ਆਦਿ ਨੂੰ ਧੋਣਾ ਸ਼ੁਰੂ ਕਰ ਦਿੱਤਾ ਸੀ। ਪਰ ਸਵੇਰੇ ਵਿਧੀ ਅਨੁਸਾਰ ਵੱਡਾ ਗੁਸਲ ਦਿੱਤਾ ਗਿਆ, ਜਿਸ 'ਚ ਆਸਤਾਨੇ ਸ਼ਰੀਫ ਨੂੰ ਗੁਲਾਬ ਜਲ ਨਾਲ ਧੋਤਾ ਗਿਆ।

ਕਰੀਬ 80 ਹਜਾਰ ਤੋਂ ਇੱਕ ਲੱਖ ਜਾਇਰੀਨਾਂ ਨੇ ਜੁੰਮੇ ਦੀ ਨਮਾਜ ਅਦਾ ਕੀਤੀ। ਇਸ ਤੋਂ ਬਾਅਦ ਦਰਗਾਹ ਸ਼ਰੀਫ ਤੋਂ ਦੇਸ਼ ਵਿੱਚ ਅਮਨ-ਚੈਨ ਦੀ ਦੁਆ ਕੀਤੀ ਗਈ। ਦਰਗਾਹ ਵਿੱਚ ਨਮਾਜ ਦੇ ਦੌਰਾਨ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਸਨ।
ਸਬੰਧਤ ਜਾਣਕਾਰੀ ਲੱਭੋ