ਮੁੱਖ ਸਫ਼ਾ > ਧਰਮ ਦਰਸ਼ਨ > ਇਸਲਾਮ ਧਰਮ > ਇਸਲਾਮ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਲ੍ਹਾ ਨੇਕ ਲੋਕਾਂ ਦੀ ਮੱਦਦ ਕਰਦਾ ਹੈ
ਅੱਜ ਦੀ ਤਰਾਵੀਹ ਵਿੱਚ ਹਾਜਿਫ ਸਾਹਬ 24ਵੇਂ ਪਾਰੇ ਦੀ ਤਿਲਾਵਤ ਫਰਮਾਉਂਦੇ, ਜਿਸ ਵਿੱਚ ਅੱਲ੍ਹਾ ਤਾਲ੍ਹਾ ਫਰਮਾਉਂਦਾ ਹੈ ਕਿ ਜੋ ਲੋਕ ਕਿਸੇ ਦੇ ਨਾਲ ਜ਼ਿਆਦਾ ਜ਼ਿਆਦਤੀ ਕਰਦੇ ਹਨ, ਉਹਨਾਂ ਨੂੰ ਨਰਕ ਵਿੱਚ ਜਗਾਂ ਮਿਲਦੀ ਹੈ.

ਇਸਦੇ ਉਲਟ ਜੋ ਲੋਕ ਨੇਕਿਆਂ ਕਰਦੇ ਹਨ ਉਹਨਾਂ ਦੀ ਮੱਦਦ ਦੇ ਲਈ ਅੱਲ੍ਹਾ ਹਮੇਸ਼ਾ ਹਾਜ਼ਿਰ ਰਹਿੰਦਾ ਹੈ. ਜੋ ਖੁਦਾ ਦੀ ਰਾਹ ਭਟਕੇ ਹੋਏ ਹਨ, ਉਹਨਾਂ ਦਾ ਵਬਾਲ ਤੋਂ ਬੱਚਣਾ ਬਹੁਤ ਮੁਸ਼ਕਿਲ ਹੈ.

ਸੁਰਾ-ਏ- ਮੋਮੀਨ ਵਿੱਚ ਅੱਲ੍ਹਾ ਦਾ ਫਰਮਾਨ ਹੈ ਕਿ ਕਾਫਿਰ( ਨਾਸਤਕ) ਦੀ ਸ਼ਾਨੋ ਸ਼ੋਤਕ ਨਾਲ ਪ੍ਰਭਾਵਿਤ ਨਾ ਹੋਣ. ਇਹ ਉਹਨਾਂ ਦਾ ਧੋਖਾ ਹੈ. ਇਸਦੇ ਲਈ ਨਰਕ ਦੀ ਅੱਗ ਤੈਅ ਹੈ. ਮੁਸਲਮਾਨੋ! ਤੁਸੀਂ ਖੁਦਾ ਦੀ ਪਨਾਹ ਵਿੱਚ ਆਓ ਉਹੀ ਹੀ ਤੁਹਾਡਾ ਪਾਲਣਹਾਰ ਹੈ.

ਪੈਗੰਬਰ ਨੂੰ ਖੁਦਾ ਨੇ ਆਪਣੇ ਬੰਦੀਆਂ ਨੂੰ ਅਗਾਹ ਕਰਨ ਦੇ ਲਈ ਭੇਜਿਆ ਹੈ. ਕਯਾਮਤ ਦੇ ਦਿਨ ਅੱਲ੍ਹਾ ਇਨਸਾਫ ਕਰੇਗਾ ਅਤੇ ਉਥੇ ਨਾਫਰਮਾਨੋ ਦਾ ਕੋਈ ਦੋਸਤ ਨਹੀਂ ਹੋਵੇਗਾ, ਪਰ ਜਿਹਨਾਂ ਲੋਕਾਂ ਨੇ ਪੈਗੰਬਰ ਦੀ ਦੱਸੀ ਨੇਕ ਰਾਹ ਨੂੰ ਅਪਣਾਇਆ ਅੱਲ੍ਹਾ ਉਹਨਾਂ ਦੀ ਮੱਦਦ ਗਰਮਾਏਗਾ. '

ਇਸਦੇ ਬਾਅਦ ਸੁਰਾ ਹੁੱਮਲਸਜਦਾ ਵਿੱਚ ਅੱਲ੍ਹਾ ਦਾ ਫਰਮਾਨ ਹੈ ਕਿ ਜੋ ਲੋਕ ਨੇਕ ਅਤੇ ਚੰਗੇ ਆਚਰਣ ਦੇ ਹੁੰਦੇ ਹਨ, ਉਹਨਾਂ ਲਈ ਕੁਰਾਨ ਇਕ ਖੁਸ਼ਖਬਰੀ ਹੈ ਅਤੇ ਬੂਰੇ ਆਮਾਲ ਕਰਨ ਵਾਲਿਆਂ ਦੇ ਲਈ ਡਰ ਦੇਣ ਵਾਲੀ ਕਿਤਾਬ ਹੈ.

ਪੈਗੰਬਰ ਮੋਹਮਦ ਵੀ ਇਕ ਇਨਸਾਨ ਹੈ, ਤੁਹਾਡੇ ਅਤੇ ਉਸ ਵਿੱਚ ਇਹੀ ਫਰਕ ਹੈ ਕਿ ਉਹਨਾਂ ਤੇ ਅੱਲ੍ਹਾ ਦੀ ਕਿਤਾਬ ਨਾਜਿਲ ਕੀਤੀ ਗਈ ਹੈ, ਤਾਂ ਜੋ ਚੰਗੀਆਂ- ਚੰਗੀਆਂ ਹਿਦਾਇਤਾਂ ਦਿੱਤੀਆਂ ਜਾ ਸੱਕਣ. ਕਿਸੇ ਨੂੰ ਵੀ ਅੱਲ੍ਹਾ ਨਾਲ ਸ਼ਾਮਿਲ ਨਾ ਕਰੋ ਅਤੇ ਇਕ ਅੱਲ੍ਹਾ ਤੇ ਇਮਾਨ ਕਾਇਮ ਰੱਖੋ. ਜਕਾਤ ਦਿਉ ਅਤੇ ਆਖਿਰਤ ( ਪਰਲੋਕ) ਤੇ ਪੂਰਾ ਯਕੀਨ ਰੱਖੋ.
ਹੋਰ ਵੀ
ਕਿਉਂ ਇੰਨਾ ਅਹਿਮ ਹੈ ਵੱਡਾ ਰੋਜਾ 'ਸ਼ਬੇ ਕਦਰ'
ਰਮਜ਼ਾਨ ਉੱਲ ਮੁਬਾਰਕ ਦਾ ਬਿਆਨ
ਜ਼ੁਲਮ ਕਰਨ ਵਾਲਿਓ ਖੁਦਾ ਤੋਂ ਡਰੋ
ਕੁਰਾਨ ਏ ਪਾਕ ਦਾ ਬਿਆਨ
ਵੁਜੂ ਦਾ ਬਿਆਨ
ਹਿਦੈਨ ਦਾ ਬਿਆਨ