ਮੁੱਖ ਸਫ਼ਾ > ਧਰਮ ਦਰਸ਼ਨ > ਇਸਲਾਮ ਧਰਮ > ਇਸਲਾਮ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੁਰਾਨ ਏ ਪਾਕ ਦਾ ਬਿਆਨ
ਅੱਲ੍ਹਾ ਤਾਲ੍ਹਾ ਇਰਸ਼ਾਦ ਫਰਮਾਉਂਦਾ ਹੈ- ਜਦੋਂ ਕੁਰਾਨ ਪੜਿਆ ਜਾਵੇ ਤਾਂ ਉਸਨੂੰ ਕੰਨ ਲੱਗਾ ਕੇ ਸੁਣੋ ਅਤੇ ਖਾਮੋਸ਼ ਰਹੋ ਕਿ ਤੁਹਾਡੇ ਤੇ ਰਹਿਮ ਹੋਵੇ (ਕਨਜੁਲਇਮਾਨ ਤਰਜੁਮਾ ਕੁਰਾਨ ਪਾਰਾ-9, ਰੁਕੂ-14, ਸਫਾ-284)

ਰਸੂਲੱਲੂਲੱਲਾਹੋ ਸੱਲੱਲਾ ਓ ਅਲੈਹੇ ਅਤੇ ਸੱਲਮ ਨੇ ਫੁਰਮਾਇਆ ਹੈ ਜੋ ਕੁਰਾਨ ਏ ਪਾਕ ਪੜ੍ਹੇਗਾ ਅਤੇ ਉਸਦੇ ਮੁਤਾਬਿਕ ਅਮਲ ਕਰੇਗਾ ,ਕਯਾਮਤ ਦੇ ਦਿਨ ਅੱਲ੍ਹਾ ਤਾਲ੍ਹਾ ਉਸਦੇ ਮਾਂ- ਬਾਪ ਨੂੰ ਇਕ ਤਾਜ ਪਾਵੇਗਾ, ਜਿਸਦੀ ਰੋਸ਼ਨੀ ਸੂਰਜ ਦੀ ਰੋਸ਼ਨੀ ਤੋਂ ਬਿਹਤਰ ਹੋਵੇਗੀ (ਜਦੋਂ ਮਾਂ- ਬਾਪ ਨੂੰ ਇੰਨੀ ਇੱਜਤ ਮਿਲੇਗੀ ਤਾਂ ਪੜਨ ਵਾਲੇ ਨੂੰ ਕਿੰਨੀ ਇੱਜਤ ਅੱਲ੍ਹਾ ਤਾਲ੍ਹਾ ਅਦਾ ਫਰਮਾਏਗਾ). ਅਲ੍ਹਾ ਤਾਲ੍ਹਾ ਉਸ ਸ਼ਖਸ ਨੂੰ ਜਹਨੁੰਮ ਦਾ ਅਜ਼ਾਬ ਨਾ ਦੇਵੇਗਾ, ਜਿਸਨੇ ਕੁਰਾਨ ਹਿਫਜ਼ ਕੀਤਾ ਅਤੇ ਕੁਰਾਨ ਦੇ ਹਾਫਿਜ ਅੱਲ੍ਹਾ ਤਾਲ੍ਹਾ ਦੇ ਦੋਸਤ ਹਨ. ਕੁਰਾਨ ਹਿਫਜ ਤੋਂ (ਬਗੈਰ ਦੇਖੋ) ਪੜ੍ਹਨਾ ਇਕ ਹਜ਼ਾਰ ਦਰਜਾ (ਸਵਾਬ) ਰੱਖਦਾ ਹੈ.

ਕੁਰਾਨ ਬਗੈਰ ਹਿਫਜ ਤੋਂ (ਯਾਨੀ ਦੇਖਕੇ) ਪੜ੍ਹਨਾ ਦੋ ਹਜ਼ਾਰ ਦਰਜੇ (ਸਵਾਬ) ਰੱਖਦਾ ਹੈ ਅਤੇ ਲੋਕਾਂ ਵਿੱਚ ਸਭ ਤੋਂ ਵੱਡਾ ਇਬਾਦਤ ਗੁਜ਼ਾਰ ਉਹ ਹੈ, ਜੋ ਸਭ ਤੋਂ ਜ਼ਿਆਦਾ ਕੁਰਾਨ ਦੀ ਤਿਲਾਵਤ ਕਰਦਾ ਹੈ, ਬੇਸ਼ਕ ਜਿਸ ਸ਼ਖਸ ਦੇ ਸੀਨੇ ਵਿੱਚ ਕੁਰਾਨ ਦਾ ਕੋਈ ਹਿੱਸਾ ਨਹੀਂ, ਯਾਨੀ ਕੋਈ ਸੂਰਤ ਜਾਂ ਆਯਾਤ ਯਾਦ ਨਹੀਂ, ਉਹ ਵੀਰਾਨ ਘਰ ਦੀ ਤਰਾਂ ਹੈ.

ਰਸੂਲੁੱਲਾਹ ਸੱਲੱਲਾਹੋ ਅਲੈਹੇ ਅਤੇ ਸੱਲਮ ਨੇ ਫੁਰਮਾਇਆ ਕੁਰਾਨ ਪੜ੍ਹੋ ਇਸ ਲਈ ਕਿ ਉਹ ਕਯਾਮਤ ਦੇ ਦਿਨ ਆਪਣੇ ਪੜਨ ਵਾਲੇ ਦੀ ਸਿਫਾਰਿਸ਼ ਬਣਕੇ ਆਏਗਾ ਅਤੇ ਉਸਦੀ ਸਿਫਾਦਤ ਕੁਬੂਲ ਹੋਵੇਗੀ ਅਤੇ ਇਸ ਵਿੱਚ ਬੁਖਾਰੀ ਨੇ ਰਿਵਾਅਤ ਕੀਤੀ ਹੈ ਪਿਆਰੇ ਨਬੀ ਸੱਲੱਲਾਹੋ ਅਲੈਹ ਅਤੇ ਸੱਲਮ ਨੇ ਫਰਮਾਇਆ ਕਿ ਬੇਸ਼ਕ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਫਜ਼ੀਲਤ ਵਾਲਾ ਉਹ ਹੈ, ਜਿਸ ਨੇ ਕੁਰਾਨ ਸਿੱਖਿਆ ਜਾਂ ਸਿਖਾਇਆ. (ਬੁਖਾਰੀ ਸ਼ਰੀਫ ਜਿਲਦ2,ਸਫਾ 752)

ਮਸਅਲਾ- ਤਿਲਾਵਤ ਸ਼ੁਰੂ ਕਰਦੇ ਸਮੇਂ 'ਔਜਿਬ ਇੱਲ੍ਹਾਹ' ਪੜਨਾ ਮੁਸਤਹਬ ਹੈ ਅਤੇ ਬਿਸਿਮੱਲਾਹ ਪੜਨਾ ਸੁੰਨਤ. ਤਿਲਾਵਤ ਦੇ ਦੌਰਾਨ ਕੋਈ ਦੁਨਿਆਵੀ ਗੱਲ ਜਾਂ ਕੰਮ ਕਰੋ ਤਾਂ ਇਸ ਨੂੰ ਦੁਬਾਰਾ ਪੜ੍ਹ ਲਵੋ.

ਮਸਅਲਾ- ਜਦੋਂ ਖਤਮ ਹੋਵੇ ਤਾਂ ਤਿੰਨ ਵਾਰ ਕੁਲਹਵੱਲਾਹੋ ਅਹਦ ਯਾਨੀ ਸੁਰੇ ਇਖਲਾਸ ਪੜ੍ਹਨਾ ਬਿਹਤਰ ਹੈ.

ਮਸਅਲਾ- ਕੁਰਾਨ ਦੇਖਕੇ ਪੜ੍ਹਨਾ ਜ਼ਿਆਦਾ ਸਵਾਬ ਰੱਖਦਾ ਹੈ, ਬਗੈਰ ਵੇਖੇ ਪੜ੍ਹਨ ਨਾਲ, ਕਿਉਂਕਿ ਕੁਰਾਨ ਦਾ ਦੇਖਣਾ ਉਸਦਾ ਛੁਹਣਾ ਉਸਨੂੰ ਕੋਲ ਰੱਖਣਾ ਵੀ ਸਵਾਬ ਹੈ.

ਮਸਅਲਾ- ਮਜ਼ਮੇ ਵਿੱਚ ਸਾਰੇ ਬੁਲੰਦ ਅਵਾਜ ਵਿੱਚ ਪੜਨ ਇਹ ਹਰਾਮ ਹੈ. ਅਕਸਰ ਤੀਜਾਂ ਜਾਂ ਕੁਰਾਨ ਖਵਾਨੀ ਦੀਆਂ ਮਜਲਿਸਾਂ ਵਿੱਚ ਬੁਲੰਦ ਆਵਾਜ ਤੋਂ ਸਭ ਪੜਦੇ ਹਨ, ਇਹ ਹਰਾਮ ਹੈ. ਜ਼ੇਕਰ ਕੁੱਝ ਆਦਮੀ ਪੜ੍ਹਨ ਵਾਲੇ ਹਨ ਤਾਂ ਸਾਰੇ ਹੌਲੀ- ਹੌਲੀ ਪੜ੍ਹੋ.ਜ਼ੇਕਰ ਮਸਿਜਦ ਵਿੱਚ ਦੂਜੇ ਸ਼ਖਸ ਨਮਾਜ ਵਿੱਚ ਜਾਂ ਦੂਜੀਆਂ ਦੁਨੀਆਵੀ ਗੱਲਾਂ ਵਿੱਚ ਰੁੱਝੇ ਹਨ ਜਾਂ ਦੁਰਦ ਸ਼ਰੀਫ ਪੜ੍ਹਨ ਵਿੱਚ ਮਸ਼ਗੂਲ ਹਨ ਤਾਂ ਕਲਾਮੇ ਪਾਕ ਆਹਿਸਤਾ ਪੜ੍ਹੋ. ਭਾਵ ਆਪ ਪੜ੍ਹੋ ਅਤੇ ਖੁਦ ਹੀ ਸੁਣੋ ਨਹੀਂ ਤਾਂ ਪੜਨ ਵਾਲਾ ਵੀ ਗੁਨਾਹਗਾਰ ਹੋਵੇਗਾ.

ਮਸਅਲਾ- ਜਦੋਂ ਬੁਲੰਦ ਆਵਾਜ ਤੋਂ ਕੁਰਾਨ ਪਾਕ ਪੜ੍ਹਿਆ ਜਾਵੇ ਤਾਂ ਸਾਰੇ ਹਾਜ਼ਰ ਲੋਕਾਂ ਲਈ ਉਸਨੂੰ ਸੁਨਣਾ ਫਰਜ ਹੈ, ਜਦਕਿ ਉਹ ਮਜਮਾ ਸੁਣਨ ਦੇ ਲਈ ਹੀ ਹੋਵੇ , ਨਹੀਂ ਤਾਂ ਇਕ ਦਾ ਸੁਨਣਾ ਕਾਫੀ ਹੈ ਅਤੇ ਹੋਰ ਲੋਕ ਕੰਮ ਵਿੱਚ ਲੱਗੇ ਹੋਣੇ ਚਾਹੀਦੇ ਹਨ. ਬੁਲੰਦ ਅਵਾਜ ਨਾਲ ਪੜਨਾ ਅਫਜਲ ਹੈ, ਜਦਕਿ ਕਿਸੇ ਮਰੀਜ ਜਾਂ ਸੁਤੇ ਬੰਦੇ ਨੂੰ ਤਕਲੀਫ ਨਾ ਹੋਵੇ.

ਮਸਅਲਾ- ਕੁਰਾਨ ਦੀ ਸਹੁੰ ਵੀ ਸਹੁੰ ਹੈ, ਜ਼ੇਕਰ ਉਸਦੇ ਖਿਲਾਫ ਕੋਈ ਹੋਵੇਗਾ ਕੱਫਾਰਾ ਜਰੂਰ ਆਵੇਗਾ.

ਮਸਅਲਾ- ਕੁਰਾਨ ਦੀ ਕਿਸੇ ਆਯਤ ਨੂੰ ਐਬ ਲਗਾਉਣਾ ਜਾਂ ਉਸਦੀ ਤੌਹੀਨ ਕਰਨਾ ਜਾਂ ਉਸਦੇ ਨਾਲ ਮਜਾਕ ਕਰਨਾ ਜਾਂ ਆਯਤੇ ਕੁਰਾਨ ਨੂੰ ਬੇਮੌਕੇ ਪੜ੍ਹਨਾ ਚੰਗੀ ਗੱਲ ਨਹੀਂ ਹੈ.

ਮਸਅਲਾ- ਕੁਰਾਨ ਏ ਪਾਕ ਪੁਰਾਣਾ ਹੋ ਗਿਆ , ਇਸ ਕਾਬਿਲ ਨਾ ਰਿਹਾ ਹੋਵੇ ਕਿ ਉਸ ਤੋਂ ਤਿਲਾਵਤ ਕੀਤੀ ਜਾਵੇ ਅਤੇ ਇਹ ਸ਼ੱਕ ਹੈ ਕਿ ਇਸਦੇ ਪੰਨੇ ਖਿੱਲਰ ਜਾਣਗੇ, ਤਾਂ ਕਿਸੇ ਪਾਕ ਕੱਪੜੇ ਵਿੱਚ ਲਪੇਟਕੇ ਕਬਰਿਸਤਾਨ ਵਿੱਚ ਦਫਨਾ ਦਿੱਤਾ ਜਾਵੇ ਅਤੇ ਦਫਨ ਲਈ ਕਬਰ ਬਣਾਈ ਜਾਵੇ ਅਤੇ ਉਸ ਤੇ ਤਖਤਾ ਲਗਾਕੇ ਛੱਤ ਬਣਾਕੇ ਮਿੱਟੀ ਪਾਓ, ਤਾਂ ਜੋ ਕੁਰਾਨ ਦੇ ਪੰਨਿਆ ਤੇ ਮਿੱਟੀ ਨਾ ਡਿੱਗੇ. ਜ਼ੇਕਰ ਕੁਰਾਨ ਡਿੱਗ ਜਾਵੇ ਤਾਂ ਕੁੱਝ ਸਦਕਾ ਕਰ ਦਿਓ ਅਤੇ ਅਲ੍ਹਾ ਤਾਲ੍ਹਾ ਤੋਂ ਤੌਬਾ ਕਰੋ ਤਾਂ ਜੋ ਅਲ੍ਹਾ ਤਾਲ੍ਹਾ ਮੁਆਫੀ ਫੁਰਮਾਏ.

ਮਸਅਲਾ- ਸੁਰਾਹ ਇਕਰਾ (ਅਲਕ) ਦੀ ਕੁਰਾਨ ਦੀ ਸਭ ਤੋਂ ਪਹਿਲੀ ਸੂਰਤ ਨਾਜਿਲ ਹੋਈ ਜੋ ਮੱਕੀ ਹੈ ਅਤੇ ਇਸ ਵਿੱਚ 19 ਆਯਤਾਂ ਹਨ( ਤਫਸੀਰ ਜਲਾਲੈਨ- ਸਫਾ 503)


ਮਸਅਲਾ- ਕੁਰਾਨ ਵਿੱਚ 30 ਪਾਰੇ ਹਨ ਜੋ 32, 3760 ਹਰੁਫ ਹਨ. 114 ਸੁਰਤਾਂ ਹਨ. 540 ਰੁਕੂ ਹਨ. 14 ਸਜਦੇ ਹਨ. 6666 ਆਯਾਤਾਂ ਹਨ. 5320 ਜ਼ਬਰ ਹਨ. 39582 ਜ਼ੇਰਾ ਹਨ. 8804 ਪੇਸ਼ ਹਨ. 105684 ਨੁਕਤੇ ਹਨ (ਦੀਨ ਮੁਸਤਫਾ ਸ.46)


ਮਸਅਲਾ- ਜਦੋਂ ਨਮਾਜ ਪੜ੍ਹੋ ਤਾਂ ਹੌਲੀ ਜਿਹੀ ਆਮੀਨ ਕਹੋ, ਬੇਸ਼ਕ ਫਰੀਸ਼ਤੇ ਵੀ ਆਮੀਨ ਕਹਿੰਦੇ ਹਨ ਅਤੇ ਜਿਸਦੀ ਆਮੀਨ ਫਰਿਸ਼ਤਿਆਂ ਦੇ ਮੁਵਾਫਿਕ ਹੋਵੇਗੀ ਅੱਲ੍ਹਾ ਤਾਲ੍ਹਾ ਉਸਦੇ ਅਗਲੇ ਤੇ ਪਿਛਲੇ ਗੁਨਾਹ ਬਖਸ਼ ਦੇਵੇਗਾ(ਬੇਜਾਵੀ ਸ਼ਰੀਫ ਜਿਲਦੇ ਅੱਵਲ ਸ. 11)
ਹੋਰ ਵੀ
ਵੁਜੂ ਦਾ ਬਿਆਨ
ਹਿਦੈਨ ਦਾ ਬਿਆਨ
ਹਜ ਦੀ ਯਾਤਰਾ
ਜ਼ਕਾਤ
ਵਾਰਿਸ ਅਲੀ ਸ਼ਾਹ ਦਾ ਸੰਦੇਸ਼
ਵਾਰਿਸ ਅਲੀ ਸ਼ਾਹ ਦਾ ਸੰਦੇਸ਼