ਅੱਲ੍ਹਾ ਤਾਲ੍ਹਾ ਇਰਸ਼ਾਦ ਫਰਮਾਉਂਦਾ ਹੈ, 'ਐ ਇਮਾਨ ਵਾਲਿਓ ਜਦੋਂ ਨਮਾਜ ਲਈ ਖੜ੍ਹੇ ਹੋਣਾ ਚਾਹੋ ( ਅਤੇ ਤੁਸੀਂ ਬੇ ਵੁਜੂ ਹੋ ਤਾਂ ਵੁਜੂ ਫਰਜ ਹੈ ਅਤੇ ਫਰਾਇਜੀ ਵੁਜੂ ਚਾਰ ਹਨ ਜੋ ਅੱਗੇ ਬਿਆਨ ਕੀਤੇ ਜਾਂਦੇ ਹਨ) ਤਾਂ ਆਪਣਾ ਮੂੰਹ ਧੋਵੋ ਕੂਹਣੀਆਂ ਤੱਕ ਹੱਥ ਧੋਵੋ ਅਤੇ ਚੋਥਾਈ ਸਰਾਂ ਦਾ ਮਸਾ ਕਰੋ ਅਤੇ ਗੋਡਿਆਂ ਤੱਕ ਪੈਰ ਧੋਵੋ ( ਕੰਜੁਲੈਮਾਨ ਤਰਜੁਮਾ ਕੁਰਾਨ ਪਾਰਾ )
ਰਸੂਲ ਅੱਲਾਹ ਸੱਲੱਲਾਹ ਏ ਸੱਲਮ ਨੇ ਫੁਰਮਾਇਆ ਕਯਾਮਤ ਦੇ ਦਿਨ ਮੇਰੀ ਉੱਮਤ ਇਸ ਹਾਲਤ ਵਿੱਚ ਬੁਲਾਈ ਜਾਵੇਗੀ ਕਿ ਮੂੰਹ, ਹੱਥ ਅਤੇ ਪੈਰ ਸਾਰੇ ਵੁਜੂ ਨਾਲ ਚਮਕਦੇ ਹੋਣਗੇ ਤਾਂ ਜਿਸ ਨਾਲ ਹੋ ਸਕੇ ਚਮਕ ਜ਼ਿਆਦਾ ਕਰੋ ਅਤੇ ਮੁਸਲਮਾਨ ਬੰਦਾ ਜਦੋਂ ਵੁਜੂ ਕਰਦਾ ਹੈ ਤਾਂ ਕੁਰਲੀ ਕਰਨ ਨਾਲ ਕੀਤੇ ਗੁਨਾਹ ਹੇਠਾਂ ਡਿੱਗ ਜਾਂਦੇ ਹਨ.
ਜਦੋਂ ਨੱਕ ਵਿੱਚ ਪਾਣੀ ਪਾ ਕੇ ਸਾਫ ਕੀਤਾ ਤਾਂ ਨੱਕ ਦੇ ਗੁਨਾਹ ਨਿਕਲ ਗਏ ਅਤੇ ਜਦੋਂ ਮੂੰਹ ਧੋਤਾ ਤਾਂ ਉਸਦੇ ਚਿਹਰੇ ਦੇ ਗੁਨਾਹ ਨਿਕਲੇ. ਅਤੇ ਜਦੋਂ ਸਿਰ ਦਾ ਮਸਹ ਕੀਤਾ ਤਾਂ ਸਿਰ ਦੇ ਗੁਨਾਹ ਨਿਕਲੇ ਅਤੇ ਜਦੋਂ ਪੈਰ ਧੋਤੇ ਤਾਂ ਪੈਰਾਂ ਦੇ ਗੁਨਾਹ ਨਿਕਲੇ ਅਤੇ ਫਿਰ ਉਸਦਾ ਮਸਜਿਦ ਨੂੰ ਜਾਣਾ ਅਤੇ ਨਮਾਜ ਪੜਨਾ ਇਸਦਾ ਸਵਾਬ ਵੱਖਰਾ ਹੀ ਮਿਲੇਗਾ.
ਸਾਡੇ ਪਿਆਰੇ ਨਬੀ ਸੱਲੱਲਾਹ ਏ ਸੱਲਮ ਨੇ ਫੁਰਮਾਇਆ ਕਿ ਤੁਹਾਡੇ ਵਿਚੋਂ ਜੋ ਕੋਈ ਇਸ ਤੋਂ ਮਗਰੋਂ ਵੁਜੂ ਪੜੇ ਉਸ ਲਈ ਜੰਨਤ ਦੇ ਅੱਠੇ ਦਰਵਾਜੇ ਖੋਲ ਦਿੱਤੇ ਜਾਂਦੇ ਹਨ. ਜਿਸ ਦਰਵਾਜੇ ਤੋਂ ਚਾਹੋ ਦਾਖਿਲ ਹੋ ਜਾਵੋ ਅਤੇ ਮਿਸਵਾਕ ਦੀ ਵਰਤੋਂ ਆਪਣੇ ਲਈ ਜਰੂਰ ਕਰ ਲਵੋ, ਕਿਉਂਕਿ ਮਿਸਵਾਕ ਨਾਲ ਮੂੰਹ ਦੀ ਪਾਕੀ ਅਤੇ ਅੱਲ੍ਹਾ ਤਾਲ੍ਹਾ ਦੀ ਖੁਸ਼ੀ ਹੈ.
ਜ਼ੇਕਰ ਤੁਹਾਨੂੰ ਆਪਣੀ ਉੱਮਤ, ਮਸ਼ੱਕਤ ਅਤੇ ਦੁਸ਼ਵਾਰੀ ਦਾ ਖਿਆਲ ਨਹੀਂ ਹੁੰਦਾ ਤਾਂ ਮੈਂ ਮਿਸਵਾਕ ਕਰਨ ਨੂੰ ਲਾਜਿਮ ਕਰਾਰ ਦਿੰਦਾ ਅਤੇ ਮਿਸਵਾਕ ਕਰਕੇ ਨਮਾਜ ਪੜ੍ਹਨ ਦੀ ਫਜ਼ੀਲਤ ਸੱਤਰ ( 70) ਗੁਣਾ ਜ਼ਿਆਦਾ ਹੈ. ( ਮਿਸ਼ਕਾਤ ਸ਼ਰੀਫ ਜਿ. 1ਸ. 147)
ਹਜ਼ਰਤ ਅਬੂ ਹੁਰੇਰਾ ਰਦਿਅੱਲਾਹ ਅਨਹੋ ਨੂੰ ਰਿਵਾਅਤ ਹੈ ਕਿ ਰਸੂਲੱਲੂਲੱਲਾਹੋ ਸੱਲੱਲਾ ਓ ਅਲੈਹੇ ਅਤੇ ਸੱਲਮ ਨੇ ਫੁਰਮਾਇਆ ਜੋ ਬੇ ਵੁਜੂ ਹੋਵੇ ਉਸਦੀ ਨਮਾਜ ਬਗੈਰ ਵੁਜੂ ਕੀਤੇ ਕੁਬੂਲ ਨਾ ਹੋਵੇਗੀ ( ਬੁਖਾਰੀ ਸ਼ਰੀਫ ਜਿਲਦੇ 1 ਸਫਾ 27)
|