ਮੁੱਖ ਸਫ਼ਾ  ਧਰਮ ਦਰਸ਼ਨ  ਇਸਲਾਮ ਧਰਮ  ਇਸਲਾਮ ਧਰਮ ਬਾਰੇ
 
ਹਿਦੈਨ ਦਾ ਬਿਆਨ
ਅੱਲ੍ਹਾ ਤਾਲ੍ਹਾ ਇਰਸ਼ਾਦ ਫੁਰਮਾਉਂਦਾ ਹੈ,'ਐ ਮਹਿਬੂਬ ਬੇਸ਼ੱਕ ਮੈਂ ਤੁਹਾਨੂੰ ਬੇਸ਼ੁਮਾਰ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ ਪਰ ਤੁਸੀਂ ਆਪਣੇ ਰੱਬ ਲਈ ਨਮਾਜ਼ ਪੜ੍ਹੋ ਅਤੇ ਕੁਰਬਾਨੀ ਕਰੋ(ਇਸ ਆਯਤ ਦੀ ਤਫਸੀਰ ਵਿਚ ਇੱਕ ਕਥਨ ਇਹ ਵੀ ਹੈ ਕਿ ਨਮਾਜ਼ ਤੋਂ ਵੀ ਮੁਰਾਦ ਨਮਾਜ਼-ਏ-ਈਦ ਹੈ.(ਕੰਜੂਲਇਮਾਨ ਤਰਜ਼ਮੇ ਕੁਰਾਨ ਰੁਕੂ 33 ਸਫ਼ਾ 962)
ਈਦ ਅਤੇ ਬਕਰੀਦ ਦੀ ਨਮਾਜ਼ ਵਾਜਿਬ ਹੈ ਪਰ ਸੱਭ ਲਈ ਨਹੀਂ ਸਿਰਫ ਉਹਨਾਂ ਲਈ ਜਿੰਨ੍ਹਾਂ ਉੱਪਰ ਜੁੰਮਾ ਫਰਜ਼ ਹੈ.(ਰੱਦੁਲ ਮੁਹਤਾਰ 555) ਅਤੇ(ਕੰਜੂਦਕਾਇਕਾ ਸਫ਼ਾ 45)
ਮਸਅੱਲ੍ਹਾ-ਇਦੈਨ ਦੀ ਨਮਾਜ਼ ਜਾਇਜ ਹੋਣ ਦੀ ਉਹੋ ਹੀ ਸ਼ਰਤ ਹੈ ਜੋ ਜੁੰਮੇ ਲਈ ਹਨ ਫਰਕ ਸਿਰਫ ਇੰਨਾ ਹੀ ਹੈ ਕਿ ਜੁੰਮੇ ਦਾ ਖੁਤਬਾ ਸ਼ਰਤ ਹੈ ਅਤੇ ਇਦੈਨ ਦਾ ਖੁਤਬਾ ਸੁੰਨਤ ਹੈ.
ਦੂਜਾ ਫਰਕ ਇਹ ਹੈ ਕਿ ਨਮਾਜ਼-ਏ-ਜੁੰਮਾ ਤੋਂ ਪਹਿਲਾਂ ਹੈ ਅਤੇ ਇਦੈਨ ਦਾ ਖੁਤਬਾ ਨਮਾਜ਼ੇ ਇਦੈਨ ਤੋਂ ਮਗਰੋਂ ਹੈ.ਤੀਜ਼ਾ ਫਰਕ ਇਹ ਹੈ ਕਿ ਜੁੰਮੇ ਲਈ ਅਜਾਨ ਅਤੇ ਇਕਾਮਤ ਹੈ ਅਤੇ ਇਦੈਨ ਲਈ ਸਿਰਫ ਦੋ ਵਾਰ ਅੱਸਾਤੁੱਲ ਜਾਮਿਆਹ ਕਹਿ ਕਿ ਨਮਾਜ਼ ਇਦੈਨ ਦਾ ਐਲਾਨ ਕਰਨ ਦੀ ਇਜ਼ਾਜ਼ਤ ਹੈ.
ਹੋਰ ਵੀ
ਹਜ ਦੀ ਯਾਤਰਾ
ਜ਼ਕਾਤ
ਵਾਰਿਸ ਅਲੀ ਸ਼ਾਹ ਦਾ ਸੰਦੇਸ਼
ਵਾਰਿਸ ਅਲੀ ਸ਼ਾਹ ਦਾ ਸੰਦੇਸ਼
ਈਦ-ਏ-ਅਜਹਾ ਦਾ ਇਤਿਹਾਸ
ਈਦ ਉਲ ਅਜਹਾ