|
ਅੱਲਾ ਤਾਅਲਾ ਈਰਸ਼ਾਦ ਫਰਮਾਉਂਦੇ ਹਨ ਕਿ ਸਭ ਤੋਂ ਪਹਿਲਾਂ ਘਰ ਜੋ ਲੋਕਾਂ ਦੀ ਈਬਾਦਤ ਕਰਨ ਲਈ ਨਿਰਧਾਰੀਤ ਹੋਇਆ, ਉਹ ਹੈ ਜੋ ਮੱਕਾ ਵਿੱਚ ਹੈ. ਬਰਕਤ ਵਾਲਾ ਅਤ ਸਾਰੇ ਜਹਾਨ ਦਾ ਰਹਨੁਮਾ. ਪੰਖੀ ਕਾਬਾ ਸ਼ਰੀਫ ਤੇ ਨਹੀਂ ਬੈਠਦੇ ਅਤੇ ਜੇ ਉੱਡ ਕੇ ਉਸ ਦੇ ਕੋਲ ਆਉਂਦੇ ਵੀ ਹਨ ਤਾਂ ਆਸ-ਪਾਸ ਤੋਂ ਉੱਡ ਕੇ ਚਲੇ ਜਾਂਦੇ ਹਨ. ਜੇ ਕੋਈ ਪੰਖੀ ਬੀਮਾਰ ਹੁੰਦਾ ਹੈ ਅਤੇ ਕਾਬਾ ਦੇ ਵਿੱਚ ਹੋ ਕੇ ਚਲਾ ਜਾਂਦਾ ਹੈ ਤਾਂ ਉਹ ਠੀਕ ਹੋ ਜਾਂਦਾ ਹੈ. ਦਰਿੰਦੇ ਵੀ ਇੱਕ-ਦੂਜੇ ਨੂੰ ਤਕਲੀਫ ਨਹੀਂ ਦਿੰਦੇ. ਲੋਕਾਂ ਦੇ ਦਿਲ ਕਾਬਾ ਸ਼ਰੀਫ ਦੇ ਵੱਲ ਆਕਰਸ਼ੀਤ ਹੁੰਦੇਹਨ ਅਤੇ ਉਹ ਕਾਬਾ ਸ਼ਰੀਫ ਦੇ ਵੱਲ ਅਜ਼ਰ ਕਰਦੇ ਹਨ ਤਾਂ ਉਹਨਾਂ ਦੀ ਅੱਖਾਂ ਵਿੱਚ ਅਥਰੂ ਆ ਜਾਂਦੇ ਹਨ. ਹਜ 9 ਹੀਜਰੀ ਵਿੱਚ ਫਰਜ ਹੋਇਆ ਹੈ. ਨਮਾਜ,ਜਕਾਤ,ਰੋਜਾ ਦੀ ਤਰ੍ਹਾਂ ਹਜ ਵੀ ਇਸਲਾਮ ਦਾ ਇੱਕ ਫਰਜ ਹੈ,ਜੋ ਇਸ ਲਈ ਮਨਾ ਕਰਦਾ ਹੈ ਉਹ ਕਾਫੀਰ ਹੈ ਜੋ ਹਜ ਲਈ ਦੇਰ ਕਰਦਾ ਹੈ ਗੁਨਹਗਾਰ ਹੁੰਦਾ ਹੈ ਇਸਲਾਮ ਦੇ ਅਨੁਸਾਰ. ਹਜ ਬੱਚਿਆ ਅਤੇ ਦੀਮਾਗੀ ਤੌਰ ਤੇ ਕਮਜੋਰ ਲੋਕਾਂ ਲਈ ਫਰਜ ਨਹੀਂ ਹੈ. ਇਸਲਾਮ ਦੇ ਅਨੁਸਾਰ ਔਰਤਾਂ ਦੇ ਲਈ ਬਗੈਰ ਪਤੀ ਦੇ ਹਜ ਤੇ ਜਾਉਣਾ ਹਰਾਮ ਹੈ, ਜੇ ਉਹ ਹਜ ਕਰੇਗੀ ਤਾਂ ਹਰ ਕਦਮ ਤੇ ਗੁਨਾਹ ਲਿਖਿਆ ਜਾਵੇਗਾ. ਇਸਲਾਮ ਦੇ ਅਨੁਸਾਰ ਹਜ ਦੇ ਲਈ ਜਾਉਣ ਲਈ ਮਾਤਾ-ਪਿਤਾ ਤੋਂ ਆਗਿਆ ਲੈ ਕੇ ਜਾਣਾ ਜਰੂਰੀ ਹੈ ਜੇ ਮਾਤਾ-ਪਿਤਾ ਨਾ ਹੋਣ ਤਾਂ ਦਾਦਾ-ਦਾਦੀ ਤੋਂ ਆਗਿਆ ਲੈ ਕੇ ਜਾਣਾ ਚਾਹੀਦਾ ਹੈ.
|