ਮੁੱਖ ਸਫ਼ਾ  ਧਰਮ ਦਰਸ਼ਨ  ਇਸਲਾਮ ਧਰਮ  ਇਸਲਾਮ ਧਰਮ ਬਾਰੇ
 
ਜ਼ਕਾਤ
ਰਸੂਲ ਲੱਲਾਹ ਸਲੱਲਾਹੋ ਅਲੈਹ ਦੀ ਸੇਵਾ ਵਿੱਚ ਦੋ ਔਰਤਾਂ ਆਈਆਂ ਉਹਨਾਂ ਦੇ ਹੱਥਾਂ ਵਿੱਚ ਸੋਨੇ ਦੇ ਦੋ ਕੰਗਨ ਸਨ.ਆਪ ਜੀ ਨੇ ਕਿਹਾ ਇਹਨਾਂ ਦੀ ਜ਼ਕਾਤ ਦਿੱਤੀ ਹੈ. ਔਰਤਾਂ ਨੇ ਜਵਾਬ ਦਿੱਤਾ,'ਜੀ ਨਹੀਂ'. ਇਸ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਚਾਹੁੰਦੀਆਂ ਹੋ ਇਹ ਸੋਨੇ ਦੇ ਕੰਗਨ ਦੇ ਬਦਲੇ ਵਿੱਚ ਅੱਗ ਦੇ ਕੰਗਨ ਹੋ ਜਾਣ. ਇਹ ਕੰਗਨ ਦੀ ਜ਼ਕਾਤ ਦੇਣੀ ਬਹੁਤ ਜਰੂਰੀ ਹੁੰਦੀ ਹੈ.

ਇਸਲਾਮ ਵਿੱਚ ਜ਼ਕਾਤ ਦਾ ਬਹੁਤ ਮਹੱਤਵ ਹੈ. ਇਸ ਦੀ ਕੁੱਝ ਸ਼ਰਤਾਂ ਵੀ ਹਨ ਜਿਵੇਂ ਮੁਸਲਮਾਨ ਹੋਣਾ, ਬਾਲਿਗ ਹੋਣਾ, ਆਜਾਦ ਹੋਣਾ, ਸਾਢੇ ਸੱਤ ਤੋਲੇ ਸੋਨੇ ਦਾ ਮਾਲਿਕ ਹੋਣਾ ਜਾਂ ਫਿਰ ਸਾਢੇ ਬਵੰਜਾ ਤੋਲੇ ਚਾਂਦੀ ਦਾ ਮਾਲਿਕ ਹੋਣਾ ਆਦਿ. ਵਿਅਕਤੀ ਨੂੰ ਜਿੰਦਗੀ ਜੀਉਣ ਲਈ ਜੋ ਜਰੂਰੀ ਵਸਤੁਆਂ ਦੀ ਲੋੜ ਹੁੰਦੀ ਹੈ ਇਹਨਾਂ ਦੇ ਜ਼ਕਾਤ ਦੀ ਲੋੜ ਨਹੀਂ ਹੈ.

ਜ਼ਕਾਤ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ ਜਿਸ ਦੇ ਕੋਲ ਕੁੱਝ ਖਾਣ ਲਈ ਨਾ ਹੋਵੇ, ਉਹ ਵਿਅਕਤੀ ਜਿਸ ਦੇ ਕੋਲ ਸਫਰ ਦੇ ਸਮੇਂ ਮਾਲ ਨਾ ਰਿਹਾ ਹੋਵੇ.ਉਸ ਗੁਲਾਮ ਨੂੰ ਜੋ ਆਪਣੇ ਮਾਲਿਕ ਨੂੰ ਮਾਲ ਦੇ ਕੇ ਆਜਾਦ ਹੋਣਾ ਚਾਹੁੰਦਾ ਹੈ ਅਤੇ ਉਹ ਵਿਅਕਤੀ ਜਿਸ ਦੇ ਕੋਲ ਮਾਲ ਤਾਂ ਹੈ ਪਰ ਜਰੂਰਤ ਦੇ ਅਨੁਸਾਰ ਘੱਟ ਹੈ ਇਹਨਾਂ ਸਾਰਿਆਂ ਨੂੰ ਜ਼ਕਾਤ ਦੇਣੀ ਚਾਹੀਦੀ ਹੈ.
ਹੋਰ ਵੀ
ਵਾਰਿਸ ਅਲੀ ਸ਼ਾਹ ਦਾ ਸੰਦੇਸ਼
ਵਾਰਿਸ ਅਲੀ ਸ਼ਾਹ ਦਾ ਸੰਦੇਸ਼
ਈਦ-ਏ-ਅਜਹਾ ਦਾ ਇਤਿਹਾਸ
ਈਦ ਉਲ ਅਜਹਾ
ਫਰਿਸ਼ਤੇ ਦਾ ਬਿਆਨ
ਇਸਲਾਮ ਦੀਆਂ ਪੰਜ ਬੁਨਿਆਦੀ ਗੱਲਾਂ