ਮੁੱਖ ਸਫ਼ਾ  ਧਰਮ ਦਰਸ਼ਨ  ਇਸਲਾਮ ਧਰਮ  ਇਸਲਾਮ ਧਰਮ ਬਾਰੇ
 
ਵਾਰਿਸ ਅਲੀ ਸ਼ਾਹ ਦਾ ਸੰਦੇਸ਼
ਭਾਰਤ ਦੀ ਪਵਿੱਤਰ ਧਰਤੀ ਨੂੰ ਸੂਫੀ ਸੰਤਾ ਅਤੇ ਕਈ ਮਹਾਪੁਰਸ਼ਾਂ ਨੇ ਇਸ ਮਾਨਵਤਾ ਅਤੇ ਪ੍ਰੇਮ ਦਾ ਸੰਦੇਸ਼ ਦੇਣ ਲਈ ਆਪਣਾ ਕੇਂਦਰ ਬਣਾਇਆ. ਲਗਭਗ 200 ਸਾਲ ਪਹਿਲਾਂ ਵਾਰਿਸ ਅਲੀ ਸ਼ਾਹ ਨੇ ਰਮਜਾਨ ਦੇ ਮਹੀਨੇ ਦੀ ਪਹਿਲੀ ਮਿਤੀ ਨੂੰ ਜਨਮ ਲਿਆ. ਉਹਨਾਂ ਦੇ ਪਵਿੱਤਰ ਸਥਾਨ (ਦਰਗਾਹ) ਤੇ ਹਜਾਰਾਂ ਸ਼ਰਧਾਲੁ ਆਪਣੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਆਉਂਦੇ ਹਨ.

ਵਾਰਿਸ ਸਾਹਿਬ ਨੇ ਸਾਰੀ ਮਾਨਵ ਜਾਤੀ ਨੂੰ ਇੱਕ ਹੀ ਰੱਬ ਦੀ ਔਲਾਦ ਦੱਸਿਆ ਅਤੇ ਸਭ ਨੂੰ ਏਕਤਾ ਦਾ ਸੰਦੇਸ਼ ਦਿੱਤਾ. ਉਹਨਾਂ ਨੇ ਸਭ ਨੂੰ ਆਪਣਾ ਧਰਮ ਬਦਲੇ ਬਗੈਰ ਹੀ ਆਪਣੇ ਸੰਦੇਸ਼ਾ ਨੂੰ ਮੰਨਣ ਲਈ ਕਿਹਾ.

ਉਹਨਾਂ ਨੂੰ ਮੰਨਣ ਵਾਲੇ ਆਪਣੇ ਨਾਮ ਦੇ ਅੱਗੇ ਵਾਰਸੀ ਸ਼ਬਦ ਜੋੜਦੇ ਹਨ. ਉਹਨਾਂ ਨੇ ਏਕਤਾ ਨੂੰ ਆਪਣੀ ਸਿੱਖਿਆ ਵਿੱਚ ਪਹਿਲਾਂ ਸਥਾਨ ਦਿੱਤਾ. ਉਹਨਾਂ ਨੇ ਸਾਰੇ ਧਰਮਾ ਨੂੰ ਇੱਕ ਹੀ ਸੰਦੇਸ਼ ਦੇ ਕੇ ਸਿੱਧ ਕਰ ਦਿੱਤਾ ਕਿ ਸਾਰੇ ਧਰਮਾਂ ਦੇ ਲੋਕਾਂ ਤੇ ਰੱਬ ਦੀ ਕਿਰਪਾ ਸਮਾਨ ਹੀ ਹੁੰਦੀ ਹੈ.
ਉਹਨਾਂ ਦਾ ਸੰਦੇਸ਼ ਸੀ ਕਿ ਈਸ਼ਵਰ ਦੇ ਨਿਯਮਾਂ ਤੇ ਚਲ ਕੇ ਈਸ਼ਵਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ. ਉਹਨਾਂ ਨੇ ਕਿਸੀ ਧਰਮ ਨੂੰ ਬੁਰਾ ਨਹੀਂ ਕਿਹਾ ਅਤੇ ਕਿਹਾ ਕਿ ਈਸ਼ਵਰ ਇੱਕ ਹੈ ਇਹ ਸਾਰੇ ਧਰਮ ਉਸ ਤੱਕ ਪਹੁੰਚਣ ਦੇ ਵਖਰੇ-ਵਖਰੇ ਰਾਹ ਹਨ.
ਹੋਰ ਵੀ
ਈਦ-ਏ-ਅਜਹਾ ਦਾ ਇਤਿਹਾਸ
ਈਦ ਉਲ ਅਜਹਾ
ਫਰਿਸ਼ਤੇ ਦਾ ਬਿਆਨ
ਇਸਲਾਮ ਦੀਆਂ ਪੰਜ ਬੁਨਿਆਦੀ ਗੱਲਾਂ
ਰਮਜਾਨ
ਇਸਲਾਮ ਧਰਮ