ਮੁੱਖ ਸਫ਼ਾ  ਧਰਮ ਦਰਸ਼ਨ  ਇਸਲਾਮ ਧਰਮ  ਇਸਲਾਮ ਧਰਮ ਬਾਰੇ
 
ਰਮਜਾਨ
ਸਤਮੀਤ ਕੌਰ
ਰਮਜਾਨ ਦਾ ਮਹੀਨਾ ਇਸਲਾਮ ਧਰਮ ਵਿੱਚ ਬਹੁਤ ਹੀ ਮਹੱਤਵਪੁਰਣ ਮਹੀਨਾ ਹੈ. ਰਮਜਾਨ ਦੇ ਮਹੀਨੇ ਵਿੱਚ ਹੀ ਕੁਰਾਨ ਰਸੂਲ -ਏ- ਖੁਦਾ ਸੱਲਅਲੈਹ ਵਸੱਲਮ ਤੇ ਨਾਜਿਲ ਹੋਇਆ ਸੀ.

ਰਮਜਾਨ ਦਾ ਸਬੰਧ ਰੋਜਾ ਰੱਖਣ ਨਾਲ ਹੈ. ਰਮਜਾਨ ਦਾ ਮਹੀਨਾ ਬਰਕਤ ਵਾਲਾ ਮੰਨਿਆ ਜਾਂਦਾ ਹੈ. ਇਸ ਮਹੀਨੇ ਵਿੱਚ ਅੱਲਾ ਬੰਦੇ ਦੀ ਰੱਖਿਆ ਕਰਦਾ ਹੈ ਪਰ ਜੇ ਬੰਦਾ ਉਸ ਦੇ ਨਿਯਮ ਦੇ ਅਨੁਸਾਰ ਰਹੇ.

ਰੋਜਾ ਰੱਖਣ ਦਾ ਸਹੀ ਨਿਯਮ ਹੁੰਦਾ ਹੈ ਕਿ ਇਸਲਾਮ ਦੇ ਮੁਤਾਬਿਕ ਚਲਣਾ ਹਰ ਗੁਨਾਹ ਤੋਂ ਪਰਹੇਜ ਕਰਨਾ. ਸਵੇਰ ਹੋਣ ਤੋਂ ਪਹਿਲਾਂ ਤੋਂ ਲੈ ਕੇ ਸ਼ਾਮ ਤਕ ਭੋਜਨ - ਪਾਣੀ ਤੋਂ ਪਰਹੇਜ ਕਰਨਾ. ਰੋਜਾ ਰੱਖਣ ਵਾਲੇ ਨੂੰ ਖੁਦਾ ਦਾ ਹੁਕਮ ਹੈ ਕਿ ਕੋਈ ਗਲਤ ਗੱਲ ਬੋਲਣੀ ਵੀ ਨਹੀਂ ਅਤੇ ਜੋਰ ਨਾਲ ਕੋਈ ਗੱਲ ਕਹਿਣੀ ਵੀ ਨਹੀਂ.

ਅੱਲਾ ਨੂੰ ਸੱਚੇ ਦਿਲ ਨਾਲ ਯਾਦ ਕਰਨਾ ਅਤੇ ਆਪਣੇ ਗੁਨਾਹ ਅੱਲਾ ਤੋਂ ਬਖਸ਼ਾ ਲੈਣੇ. ਰੋਜੇ ਵਿੱਚ ਵਿਅਕਤੀ ਨੂੰ ਝੂਠੀ ਕਸਮ ਨਹੀਂ ਖਾਣੀ ਚਾਹੀਦੀ. ਕਿਸੇ ਨੂੰ ਗਲਤ ਨਜ਼ਰ ਨਾਲ ਵੇਖਣਾ ਵੀ ਨਹੀਂ ਕਿਸੀ ਦੀ ਨਿੰਦਾ ਨਹੀਂ ਕਰਨੀ ਅਤੇ ਝੂਠ ਨਹੀਂ ਬੋਲਣਾ ਜੋ ਇਹਨਾਂ ਸਾਰੀਆਂ ਗੱਲਾਂ ਨੂੰ ਮੰਨੇਗਾ ਉਸ ਦਾ ਰੋਜਾ ਰੱਖਿਆ ਹੀ ਪਰਵਾਨ ਹੋਵੇਗਾ. ਜੋ ਵਿਅਕਤੀ ਕਿਸੀ ਰੋਜਾ ਰੱਖਣ ਵਾਲੇ ਦੀ ਸੇਵਾ ਕਰਦਾ ਹੈ ਕਿਸੀ ਵੀ ਰੂਪ ਵਿੱਚ ਉਸ ਵਿਅਕਤੀ ਤੇ ਅੱਲਾ ਬਹੁਤ ਮੇਹਰ ਕਰਦਾ ਹੈ.