ਹਿੰਦੁ ਧਰਮ ਬਾਰੇ | ਆਰਤੀ ਸੰਗ੍ਰਹਿ | ਤਿਉਹਾਰ | ਤੀਰਥ ਖੇਤਰ | ਦੇਵੀ/ਦੇਵਤਾ
ਮੁੱਖਪੰਨਾ » ਧਰਮ ਦਰਸ਼ਨ » ਹਿੰਦੁ ਧਰਮ » ਤਿਉਹਾਰ » ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਦਾ ਵਰਤ (Karva Chauth)
 
WD
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਇਹਨਾਂ ਹੀ ਤਿਉਹਾਰਾਂ ਵਿੱਚ ਕਰਵਾ ਚੌਥ ਦਾ ਤਿਉਹਾਰ ਹੈ, ਜੋ ਖਾਸ ਕਰ ਕੇ ਵਿਆਹੁਤਾ ਔਰਤਾਂ ਦਾ ਤਿਉਹਾਰ ਹੈ। ਇਸ ਦਿਨ ਔਰਤਾਂ ਪੂਰਾ ਦਿਨ ਬਿਨਾ ਪਾਣੀ ਦਾ ਵਰਤ ਰੱਖਦੀਆਂ ਹਨ। ਸੁਹਾਗਣਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਇਹ ਵਰਤ ਕਰਦੀਆਂ ਹਨ।

ਕਰਵਾ ਚੌਥ 'ਤੇ ਪੂਰਾ ਦਿਨ ਬਿਨਾ ਪਾਣੀ ਦਾ ਵਰਤ ਰੱਖ ਕੇ ਸ਼ਾਮ ਨੂੰ ਸੁਹਾਗ ਦੀਆਂ ਵਸਤੂਆਂ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਕਰ ਕੇ ਚੰਨ ਨੂੰ ਦੇਖ ਕੇ ਫਿਰ ਭੋਜਨ ਗ੍ਰਹਿਣ ਕੀਤਾ ਜਾਂਦਾ ਹੈ। ਸੋਨੇ, ਚਾਂਦੀ ਜਾਂ ਮਿੱਟੀ ਦੇ ਕਰਵੇ ਦਾ ਆਪਸ ਵਿੱਚ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ, ਜੋ ਆਪਸੀ ਪ੍ਰੇਮ-ਭਾਵਨਾ ਨੂੰ ਵਧਾਉਂਦਾ ਹੈ। ਕਰਵਾ ਚੌਥ ਦੇ ਵਰਤ ਦੇ ਸਬੰਧ ਵਿੱਚ ਕਈ ਲੋਕ-ਕਥਾਵਾਂ ਪ੍ਰਚਲਿਤ ਹਨ, ਉਹਨਾਂ ਚੋਂ ਇੱਕ ਇਸ ਪ੍ਰਕਾਰ ਹੈ -

ਇੱਕ ਵਾਰ ਪਾਂਡਵ ਪੁੱਤਰ ਅਰਜੁਨ ਤਪੱਸਿਆ ਕਰਨ ਨੀਲਗਿਰੀ ਨਾਮਕ ਪਰਬਤ 'ਤੇ ਗਏ। ਇੱਧਰ ਦ੍ਰੋਪਦੀ ਬਹੁਤ ਪਰੇਸ਼ਾਨ ਸੀ। ਉਹਨਾਂ ਦੀ ਕੋਈ ਖ਼ਬਰ ਨਾ ਮਿਲਣ 'ਤੇ ਉਹਨਾਂ ਨੇ ਕ੍ਰਿਸ਼ਨ ਭਗਵਾਨ ਦਾ ਧਿਆਨ ਕੀਤਾ ਅਤੇ ਆਪਣੀ ਚਿੰਤਾ ਵਿਅਕਤ ਕੀਤੀ। ਕ੍ਰਿਸ਼ਨ ਭਗਵਾਨ ਨੇ ਕਿਹਾ - ਇਸੇ ਤਰ੍ਹਾਂ ਦਾ ਪ੍ਰਸ਼ਨ ਇੱਕ ਵਾਰ ਮਾਤਾ ਪਾਰਬਤੀ ਨੇ ਸ਼ੰਕਰ ਜੀ ਨੂੰ ਕੀਤਾ ਸੀ।

ਉਦੋਂ ਸ਼ੰਕਰ ਜੀ ਨੇ ਮਾਤਾ ਪਾਰਬਤੀ ਨੂੰ ਕਰਵਾ ਚੌਥ ਦਾ ਵਰਤ ਦੱਸਿਆ। ਇਸ ਵਰਤ ਨੂੰ ਕਰਨ ਨਾਲ ਇਸਤਰੀਆਂ ਆਪਣੇ ਸੁਹਾਗ ਦੀ ਰੱਖਿਆ ਹਰ ਆਉਣ ਵਾਲੇ ਸੰਕਟ ਤੋਂ ਉਸ ਤਰ੍ਹਾਂ ਕਰ ਸਕਦੀਆਂ ਹਨ, ਜਿਵੇਂ ਇੱਕ ਬ੍ਰਾਹਮਣ ਇਸਤਰੀ ਨੇ ਕੀਤੀ ਸੀ।

ਪ੍ਰਾਚੀਨਕਾਲ ਵਿੱਚ ਇੱਕ ਬ੍ਰਾਹਮਣ ਸੀ। ਉਸਦੇ ਚਾਰ ਮੁੰਡੇ ਅਤੇ ਇੱਕ ਕੁੜੀ ਸੀ। ਇੱਕ ਵਾਰ ਕੁੜੀ ਪੇਕੇ ਘਰ ਸੀ, ਤਾਂ ਕਰਵਾ ਚੌਥ ਦਾ ਵਰਤ ਆਇਆ। ਉਸਨੇ ਵਰਤ ਨੂੰ ਵਿਧੀਪੂਰਵਕ ਕੀਤਾ। ਪੂਰਾ ਦਿਨ ਭੁੱਖੀ-ਪਿਆਸੀ ਰਹੀ। ਕੁਝ ਖਾਧਾ-ਪੀਤਾ ਨਹੀਂ, ਪਰ ਉਸਦੇ ਚਾਰੇ ਭਰਾ ਪਰੇਸ਼ਾਨ ਸਨ ਕਿ ਭੈਣ ਨੂੰ ਪਿਆਸ ਲੱਗੀ ਹੋਵੇਗੀ, ਭੁੱਖ ਲੱਗੀ ਹੋਵੇਗੀ, ਪਰ ਭੈਣ ਚੰਨ ਨਿੱਕਲਣ ਤੋਂ ਬਾਅਦ ਹੀ ਜਲ ਗ੍ਰਹਿਣ ਕਰੇਗੀ।

ਭਰਾਵਾਂ ਤੋਂ ਰਿਹਾ ਨਾ ਗਿਆ, ਉਹਨਾਂ ਨੇ ਸ਼ਾਮ ਹੁੰਦੇ ਹੀ ਭੈਣ ਨੂੰ ਬਨਾਉਟੀ ਚੰਨ ਦਿਖਾ ਦਿੱਤਾ। ਇੱਕ ਭਰਾ ਪਿੱਪਲ ਦੇ ਰੁੱਖ 'ਤੇ ਛਾਣਨੀ ਲੈ ਕੇ ਚੜ੍ਹ ਗਿਆ ਅਤੇ ਦੀਵਾ ਜਲਾ ਕੇ ਛਾਣਨੀ ਵਿੱਚ ਦੀ ਰੌਸ਼ਨੀ ਉਤਪੰਨ ਕਰ ਦਿੱਤੀ। ਤਾਂ ਦੂਜੇ ਭਰਾ ਨੇ ਭੈਣ ਨੂੰ ਅਵਾਜ਼ ਦਿੱਤੀ, ਦੇਖ ਭੈਣੇ, ਚੰਨ ਨਿੱਕਲ ਆਇਆ ਹੈ, ਪੂਜਾ ਕਰ ਕੇ ਭੋਜਨ ਛਕ ਲੈ। ਭੈਣ ਨੇ ਭੋਜਨ ਕਰ ਲਿਆ।

WD
ਭੋਜਨ ਖਾਂਦੇ ਹੀ ਉਸਦੇ ਪਤੀ ਦੀ ਮੌਤ ਹੋ ਗਈ। ਹੁਣ ਉਹ ਦੁਖੀ ਹੋ ਕੇ ਵਿਰਲਾਪ ਕਰਨ ਲੱਗੀ, ਤਾਂ ਉੱਥੋਂ ਰਾਣੀ ਇੰਦਰਾਣੀ ਨਿੱਕਲ ਰਹੀ ਸੀ। ਉਹਨਾਂ ਤੋਂ ਉਸਦਾ ਦੁੱਖ ਦੇਖਿਆ ਨਾ ਗਿਆ। ਬ੍ਰਾਹਮਣ ਕੰਨਿਆ ਨੇ ਉਸਦੇ ਪੈਰ ਫੜ ਲਏ ਅਤੇ ਆਪਣੇ ਦੁੱਖ ਦਾ ਕਾਰਨ ਪੁੱਛਿਆ, ਤਾਂ ਇੰਦਰਾਣੀ ਨੇ ਦੱਸਿਆ ਕਿ ਤੂੰ ਬਿਨਾ ਚੰਨ ਦੇ ਦਰਸ਼ਨ ਕੀਤੇ ਕਰਵਾ ਚੌਥ ਦਾ ਵਰਤ ਤੋੜ ਦਿੱਤਾ, ਇਸ ਲਈ ਇਹ ਕਸ਼ਟ ਤੈਨੂੰ ਮਿਲਿਆ।

ਹੁਣ ਤੂੰ ਪੂਰੇ ਸਾਲ ਦੀ ਚੌਥ ਦਾ ਵਰਤ ਵਿਧੀਪੂਰਵਕ ਕਰੇਂਗੀ ਤਾਂ ਤੇਰਾ ਪਤੀ ਜੀਵਿਤ ਹੋ ਜਾਵੇਗਾ। ਉਸਨੇ ਇੰਦਰਾਣੀ ਦੇ ਕਹੇ ਅਨੁਸਾਰ ਚੌਥ ਦਾ ਵਰਤ ਕੀਤਾ ਅਤੇ ਦੁਬਾਰਾ ਸੁਹਾਗਣ ਹੋ ਗਈ। ਇਸ ਲਈ ਹਰੇਕ ਇਸਤਰੀ ਨੂੰ ਆਪਣੇ ਪਤੀ ਦੀ ਲੰਬੀ ਉਮਰ ਲਈ ਇਹ ਵਰਤ ਕਰਨਾ ਚਾਹੀਦਾ ਹੈ।

ਦ੍ਰੋਪਦੀ ਨੇ ਇਹ ਵਰਤ ਕੀਤਾ ਅਤੇ ਅਰਜੁਨ ਸਹੀ-ਸਲਾਮਤ ਵਾਪਸ ਪਰਤੇ। ਉਦੋਂ ਤੋਂ ਹੀ ਹਿੰਦੂ ਔਰਤਾਂ ਆਪਣੇ ਅਖੰਡ ਸੁਹਾਗ ਲਈ ਕਰਵਾ ਚੌਥ ਦਾ ਵਰਤ ਕਰਦੀਆਂ ਹਨ।
ਸਬੰਧਤ ਜਾਣਕਾਰੀ ਲੱਭੋ