ਹਿੰਦੁ ਧਰਮ ਬਾਰੇ | ਆਰਤੀ ਸੰਗ੍ਰਹਿ | ਤਿਉਹਾਰ | ਤੀਰਥ ਖੇਤਰ | ਦੇਵੀ/ਦੇਵਤਾ
ਮੁੱਖਪੰਨਾ » ਧਰਮ ਦਰਸ਼ਨ » ਹਿੰਦੁ ਧਰਮ » ਹਿੰਦੁ ਧਰਮ ਬਾਰੇ » ਹਰ ਸ਼ੁਭ ਕੰਮ ਦੀ ਸ਼ੁਰੂਆਤ ਗਣੇਸ਼ ਜੀ ਦੀ ਪੂਜਾ ਨਾਲ (Ganesh Chaturthi)
 
WD
ਭਗਵਾਨ ਗਣੇਸ਼ ਜੀ ਦੇ ਸਬੰਧ ਵਿੱਚ ਵੈਸੇ ਤਾਂ ਕਈ ਕਥਾਵਾਂ ਪ੍ਰਚਲਿਤ ਹਨ, ਪਰ ਹਰ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦੀ ਪੂਜਾ ਕੀਤੇ ਜਾਣ ਦੇ ਸਬੰਧ 'ਚ ਕਥਾ ਇਸ ਤਰ੍ਹਾਂ ਹੈ-

ਪਾਰਬਤੀ ਦੇਵੀ ਜੀ ਨੂੰ ਦੇਵਤਾਵਾਂ ਨੇ ਅੰਮ੍ਰਿਤ ਨਾਲ ਤਿਆਰ ਕੀਤਾ ਹੋਇਆ ਇੱਕ ਮੋਦਕ ਦਿੱਤਾ। ਮੋਦਕ ਦੇਖ ਕੇ ਦੋਵੇਂ ਬਾਲਕ ਕਾਰਤੀਕੇਯ ਅਤੇ ਗਣੇਸ਼ ਮਾਤਾ ਤੋਂ ਮੰਗਣ ਲੱਗੇ

ਮਾਤਾ ਨੇ ਮੋਦਕ ਦੇ ਮਹੱਤਵ ਦਾ ਵਰਣਨ ਕਰਦੇ ਹੋਏ ਕਿਹਾ ਕਿ ਤੁਹਾਡੇ ਦੋਵਾਂ ਚੋਂ ਜੋ ਧਰਮ ਆਚਰਣ ਦੁਆਰਾ ਸ਼੍ਰੇਸ਼ਠਤਾ ਪ੍ਰਾਪਤ ਕਰਕੇ ਸਭ ਤੋਂ ਪਹਿਲਾਂ ਸਭ ਤੀਰਥਾਂ ਦੇ ਦਰਸ਼ਨ ਕਰ ਕੇ ਆਵੇਗਾ, ਉਸ ਨੂੰ ਹੀ ਮੈਂ ਇਹ ਮੋਦਕ ਦਿਆਂਗੀ।

ਮਾਤਾ ਦੀ ਅਜਿਹੀ ਗੱਲ ਸੁਣ ਕੇ ਕਾਰਤੀਕੇਯ ਨੇ ਮੋਰ 'ਤੇ ਸਵਾਰ ਹੋ ਕੇ ਸਭ ਤੀਰਥਾਂ ਦਾ ਇਸ਼ਨਾਨ ਕਰ ਲਿਆ। ਇੱਧਰ ਗਣੇਸ਼ ਜੀ ਦਾ ਵਾਹਨ ਚੂਹਾ ਹੋਣ ਦੇ ਕਾਰਨ ਉਹ ਤੀਰਥ ਦਰਸ਼ਨ 'ਚ ਅਸਮਰਥ ਸਨ। ਤਾਂ ਗਣੇਸ਼ ਜੀ ਸ਼ਰਧਾ ਨਾਲ ਮਾਤਾ-ਪਿਤਾ ਦੀ ਪਰਿਕਰਮਾ ਕਰਕੇ ਪਿਤਾ ਜੀ ਦੇ ਸਾਹਮਣੇ ਖੜ੍ਹੇ ਹੋ ਗਏ।

ਇਹ ਦੇਖ ਕੇ ਮਾਤਾ ਪਾਰਬਤੀ ਨੇ ਕਿਹਾ ਕਿ ਸਭ ਤੀਰਥਾਂ 'ਚ ਕੀਤਾ ਹੋਇਆ ਇਸ਼ਨਾਨ, ਸਾਰੇ ਦੇਵਤਿਆਂ ਨੂੰ ਕੀਤਾ ਹੋਇਆ ਨਮਸਕਾਰ, ਸਭ ਯੱਗਾਂ ਦਾ ਪੁੰਨ ਅਤੇ ਸਭ ਪ੍ਰਕਾਰ ਦੇ ਵਰਤ, ਮੰਤਰ, ਯੋਗ ਅਤੇ ਸੰਜਮ ਦਾ ਪਾਲਣ - ਇਹ ਸਭ ਮਾਤਾ-ਪਿਤਾ ਦੇ ਪੂਜਨ ਦੇ ਸੋਲ੍ਹਵੇਂ ਅੰਸ਼ ਦੇ ਬਰਾਬਰ ਵੀ ਨਹੀਂ ਹੋ ਸਕਦੇ। ਇਸ ਲਈ ਇਹ ਗਣੇਸ਼ ਸੈਂਕੜਿਆਂ ਪੁੱਤਰਾਂ ਤੋਂ ਵੀ ਵਧ ਕੇ ਹਨ। ਇਸ ਲਈ ਮੋਦਕ ਮੈਂ ਗਣੇਸ਼ ਨੂੰ ਹੀ ਅਰਪਣ ਕਰਦੀ ਹਾਂ। ਮਾਤਾ-ਪਿਤਾ ਦੀ ਭਗਤੀ ਦੇ ਕਾਰਨ ਹੀ ਇਹਨਾਂ ਦੀ ਹਰ ਯੁੱਗ 'ਚ ਸਭ ਤੋਂ ਪਹਿਲਾਂ ਪੂਜਾ ਹੋਵੇਗੀ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ