ਮੁੱਖ ਸਫ਼ਾ > ਧਰਮ ਦਰਸ਼ਨ > ਹਿੰਦੁ ਧਰਮ > ਹਿੰਦੁ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰਭੂ ਰਾਮ ਦੇ ਪ੍ਰਤੀ ਹਨੂੰਮਾਨ ਜੀ ਦੀ ਭਗਤੀ  Search similar articles
WDWD
ਲੰਕਾ ਤੇ ਜਿੱਤ ਪ੍ਰਾਪਤੀ ਦੇ ਬਾਅਦ ਅਵਧ ਵਿੱਚ ਪ੍ਰਭੂ ਸ਼੍ਰੀਰਾਮਚੰਦਰ ਜੀ ਦਾ ਰਾਜ-ਅਭਿਸ਼ੇਕ ਹੋ ਰਿਹਾ ਸੀ। ਇਸ ਮੌਕੇ ਤੇ ਸੀਤਾ ਜੀ ਨੇ ਹਨੂੰਮਾਨ ਜੀ ਦੀ ਸੇਵਾਵਾਂ ਤੋਂ ਖੁਸ਼ ਹੋ ਕੇ ਉਪਹਾਰ ਦੇ ਤੌਰ ਤੇ ਉਹਨਾਂ ਨੂੰ ਮਣੀਆਂ ਦੀ ਇੱਕ ਮਾਲਾ ਦੇ ਦਿੱਤੀ। ਹਨੂੰਮਾਨ ਜੀ ਮਾਲਾ ਦੇ ਮਣਕਿਆਂ ਨੂੰ ਇੱਕ-ਇੱਕ ਕਰਕੇ ਦੰਦਾਂ ਨਾਲ ਤੋੜਨ ਲੱਗੇ ਅਤੇ ਬਹੁਤ ਗੌਰ ਨਾਲ ਉਹਨਾਂ ਵਿੱਚ ਕੁਝ ਦੇਖਣ ਲੱਗੇ।

ਹਨੂੰਮਾਨ ਜੀ ਨੂੰ ਇਸ ਪ੍ਰਕਾਰ ਮਣਕਿਆਂ ਦੀ ਮਾਲਾ ਨਸ਼ਟ ਕਰਦੇ ਦੇਖ ਕੇ ਲਸ਼ਮਣ ਜੀ ਨੂੰ ਬਹੁਤ ਬੁਰਾ ਲੱਗਿਆ। ਉਹ ਮਨ ਹੀ ਮਨ ਸੋਚਣ ਲੱਗੇ- ਇਹ ਵਾਨਰ ਭਲਾ ਕੀ ਜਾਣੇ ਕਿ ਮਾਣਕ-ਮੋਤੀ ਕੀ ਹੁੰਦੇ ਹਨ, ਫਾਲਤੂ ਏਨੀ ਕੀਮਤੀ ਮਾਲਾ ਨਸ਼ਟ ਕਰ ਰਿਹਾ ਹੈ।

ਕੁਝ ਦੇਰ ਤੱਕ ਉਹ ਹਨੂੰਮਾਨ ਜੀ ਦੇ ਕਿਰਿਆਕਲਾਪਾਂ ਨੂੰ ਦੇਖਦੇ ਰਹੇ। ਆਖਿਰ ਜਦੋਂ ਉਹਨਾਂ ਤੋਂ ਸਹਿਣ ਨਾ ਹੋਇਆ ਤਾਂ ਬੋਲੇ- ਹਨੂੰਮਾਨ! ਇਹਨਾਂ ਕੀਮਤੀ ਮਣੀਆਂ ਨੂੰ ਦੰਦਾਂ ਨਾਲ ਤੋੜ-ਤੋੜ ਕੇ ਤੂੰ ਕੀ ਦੇਖ ਰਿਹਾ ਹੈਂ? ਕੀ ਤੈਨੂੰ ਮੋਤੀਆਂ ਦੇ ਮੁੱਲਾਂ ਦੀ ਪਰਖ ਨਹੀਂ ਹੈ? ਹਨੂੰਮਾਨ ਨੇ ਬਹੁਤ ਹੀ ਸਹਿਜ ਭਾਵ ਨਾਲ ਉੱਤਰ ਦਿੱਤਾ - ਸੁਣਿਆ ਹੈ ਮੇਰੇ ਰਾਮ ਸਭ ਥਾਂ ਮੌਜੂਦ ਹਨ, ਉਹ ਕਣ-ਕਣ ਵਿੱਚ ਰਹਿੰਦੇ ਹਨ। ਇਸ ਲਈ ਇਹਨਾਂ ਮਣੀਆਂ ਨੂੰ ਮੈਂ ਭਗਵਾਨ ਦੇ ਦਰਸ਼ਨਾਂ ਦੀ ਇੱਛਾ ਨਾਲ ਤੋੜ ਰਿਹਾ ਹਾਂ।

ਲਸ਼ਮਣਜੀ ਤਾਂ ਸ਼ੁਰੂ ਤੋਂ ਹੀ ਆਪਣੇ ਕ੍ਰੋਧੀ ਸੁਭਾਅ ਲਈ ਜਾਣੇ ਜਾਂਦੇ ਹਨ। ਹਨੂੰਮਾਨ ਜੀ ਦੀ ਗੱਲ ਸੁਣ ਕੇ ਉਹਨਾਂ ਨੂੰ ਹੋਰ ਵੀ ਕ੍ਰੋਧ ਆ ਗਿਆ। ਉਹਨਾਂ ਨੇ ਪੁੱਛਿਆ - ਕੀ ਤੇਰੇ ਕਲੇਜੇ ਵਿੱਚ ਵੀ ਰਾਮ ਛਿਪੇ ਹਨ? ਲਸ਼ਮਣਜੀ ਦਾ ਏਨਾ ਪੁੱਛਿਆ ਹੀ ਸੀ ਕਿ ਭਗਵਾਨ ਰਾਮ ਦੇ ਸੱਚੇ ਸੇਵਕ ਹਨੂੰਮਾਨ ਜੀ ਨੇ ਆਪਣੇ ਨਹੁੰਆਂ ਨਾਲ ਆਪਣਾ ਸੀਨਾ ਚੀਰ ਦਿੱਤਾ, ਅਤੇ ਉੱਥੇ ਤਾਂ ਸੱਚਮੁੱਚ ਸੀਤਾ ਅਤੇ ਰਾਮ ਵਿਰਾਜਿਤ ਸਨ।
ਹੋਰ ਵੀ
ਗੰਗਾ ਨਦੀ ਦੀ ਕਥਾ
ਭਗਤ ਬਿਨਾ ਭਗਵਾਨ ਅਧੂਰੇ
ਗੀਤਾ ਦਾ ਸਾਰ
ਹਿੰਦੂ ਧਰਮ ਦੀਆਂ ਕੁਝ ਸਧਾਰਨ ਵਿਸ਼ੇਸ਼ਤਾਵਾਂ
ਸ਼ਿਵ ਤਾਂਡਵ
ਮੰਗਲ ਕਲਸ਼ ਦਾ ਮੱਹਤਵ