ਮੁੱਖ ਸਫ਼ਾ > ਧਰਮ ਦਰਸ਼ਨ > ਹਿੰਦੁ ਧਰਮ > ਹਿੰਦੁ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੰਗਾ ਨਦੀ ਦੀ ਕਥਾ
WDWD
ਸ਼ਿਵ ਦਾ ਹਿਮਾਲਿਆ ਅਤੇ ਗੰਗਾ ਨਾਲ ਗਹਿਰਾ ਸਬੰਧ ਹੈ। ਹਿੰਦੂਆਂ ਲਈ ਸਾਰਾ ਜਲ, ਚਾਹੇ ਉਹ ਸਾਗਰ ਹੋ ਜਾਂ ਨਹੀਂ, ਝੀਲ ਦਾ ਜਾਂ ਬਾਰਿਸ਼ ਦਾ, ਜੀਵਨ ਦਾ ਪ੍ਰਤੀਕ ਹੈ ਅਤੇ ਉਸਦੀ ਪ੍ਰਕ੍ਰਿਰਤੀ ਦੈਵੀ ਮੰਨੀ ਜਾਂਦੀ ਹੈ। ਇਸ ਸੰਦਰਭ ਵਿੱਚ ਪ੍ਰਮੁੱਖ ਹਨ ਤਿੰਨ ਪਵਿੱਤਰ ਨਦੀਆਂ- ਗੰਗਾ, ਯਮੁਨਾ ਅਤੇ ਕਾਲਪਨਿਕ ਸਰਸਵਤੀ। ਇਹਨਾਂ ਵਿੱਚੋਂ ਪਹਿਲੀ ਨਦੀ ਸਭ ਤੋਂ ਜਿਆਦਾ ਮਹੱਤਵਪੂਰਨ ਹੈ।

ਕਿਉਂਕਿ ਗੰਗਾ ਇਸਤਰੀ ਲਿੰਗ ਹੈ, ਇਸ ਲਈ ਉਸ ਨੂੰ ਲੰਬੇ ਕੇਸਾਂ ਵਾਲੀ ਮਹਿਲਾ ਦੇ ਰੂਪ ਵਿੱਚ ਅੰਕਿਤ ਕੀਤਾ ਜਾਂਦਾ ਹੈ। ਦੇਵੀ ਦੇ ਰੂਪ ਵਿੱਚ ਗੰਗਾ ਉਹਨਾਂ ਸਭ ਦੇ ਪਾਪ ਧੋ ਦਿੰਦੀ ਹੈ ਜੋ ਏਨੇ ਭਾਗਸ਼ਾਲੀ ਹੋਣ ਕਿ ਉਹਨਾਂ ਦੀ ਰਾਖ ਉਸਦੇ ਪਵਿੱਤਰ ਜਲ ਵਿੱਚ ਪ੍ਰਵਾਹ ਕਰੀ ਜਾਵੇ। ਗੰਗਾ ਨੂੰ ਸੰਬੋਧਨ ਕਰਨ ਵਾਲੇ ਇੱਕ ਪਦ ਵਿੱਚ ਖੁਦ ਸ਼ਿਵ ਕਹਿੰਦੇ ਹਨ, 'ਧਰਤੀ ਤੇ ਲੱਖਾਂ ਜਨਮਾਂ ਦੇ ਦੌਰਾਨ ਇੱਕ ਪਾਪੀ ਜੋ ਪਾਪ ਦੇ ਪਹਾੜ ਜੁਟਾ ਲੈਂਦਾ ਹੈ, ਗੰਗਾ ਦੇ ਇੱਕ ਪਵਿੱਤਰ ਸਪਰਸ਼ ਨਾਲ ਆਲੋਪ ਹੋ ਜਾਂਦਾ ਹੈ।

ਜੋ ਵੀ ਵਿਅਕਤੀ ਇਸ ਪਵਿੱਤਰ ਜਲ ਨੂੰ ਛੂੰਹਦੀ ਹਵਾ ਵਿੱਚ ਸਾਹ ਵੀ ਲੈ ਲਏਗਾ, ਉਹ ਨਿਰਕਲੰਕ ਹੋ ਜਾਵੇਗਾ।' ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੰਗਾ ਦੇ ਸਰੀਰ ਦੇ ਸਪਰਸ਼ ਨਾਲ ਹਰ ਵਿਅਕਤੀ ਪਵਿੱਤਰ ਹੋ ਜਾਂਦਾ ਹੈ। ਭਾਰਤੀ ਦੇਵਕਥਾ ਵਿੱਚ ਸਭ ਤੋਂ ਜਿਆਦਾ ਰੰਗੀਨ ਕਹਾਣੀਆਂ ਹਨ ਉਹਨਾਂ ਪਰਿਸਥਿਤੀਆਂ ਦੇ ਬਾਰੇ ਵਿੱਚ ਜਿਹਨਾਂ ਵਿੱਚ ਗੰਗਾ ਸਵਰਗਲੋਕ ਤੋਂ ਉੱਤਰ ਕੇ ਪ੍ਰਿਥਵੀ ਤੇ ਆਈ ਸੀ।

ਇੱਕ ਸਮੇਂ ਕੁਝ ਰਾਕਸ਼ਸ ਸੀ ਜੋ ਬ੍ਰਾਹਮਣ ਰਿਸ਼ੀ-ਮੁਨੀਆਂ ਨੂੰ ਤੰਗ ਕਰਦੇ ਸਨ ਅਤੇ ਉਹਨਾਂ ਦੇ ਭਜਨ-ਪੂਜਾ ਵਿੱਚ ਵਿਘਨ ਪਾਉਂਦੇ ਸਨ। ਜਦੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਸੀ ਤਾਂ ਉਹ ਸਮੁੰਦਰ ਵਿੱਚ ਛੁਪ ਜਾਂਦੇ ਸਨ, ਪਰ ਰਾਤ ਵਿੱਚ ਫਿਰ ਆ ਕੇ ਸਤਾਇਆ ਕਰਦੇ ਸਨ। ਇੱਕ ਵਾਰ ਰਿਸ਼ੀਆਂ ਨੇ ਰਿਸ਼ੀ ਆਗੂ ਨੂੰ ਪ੍ਰਾਰਥਨਾ ਕਰੀ ਕਿ ਉਹ ਉਹਨਾਂ ਨੂੰ ਰਾਕਸ਼ਸਾਂ ਦੇ ਜੁਲਮ ਤੋਂ ਮੁਕਤੀ ਦਵਾਉਣ। ਉਹਨਾਂ ਦੀ ਸਹਾਇਤਾ ਦੇ ਉਦੇਸ਼ ਨਾਲ ਆਗੂ ਰਿਸ਼ੀ ਰਾਕਸ਼ਸਾਂ ਸਮੇਤ ਸਮੁੰਦਰ ਨੂੰ ਪੀ ਗਏ।

ਇਸ ਪ੍ਰਕਾਰ ਉਹਨਾਂ ਰਾਕਸ਼ਸਾਂ ਦਾ ਅੰਤ ਹੋ ਗਿਆ ਪਰ ਪ੍ਰਿਥਵੀ ਜਲ ਹੀਣ ਹੋ ਗਈ। ਤਾਂ ਮਨੁੱਖਾਂ ਨੇ ਇੱਕ ਹੋਰ ਰਿਸ਼ੀ ਨੂੰ ਪ੍ਰਾਰਥਨਾ ਕਰੀ ਕਿ ਉਹ ਸੋਕੇ ਦੀ ਵਿਪਦਾ ਤੋਂ ਉਹਨਾਂ ਨੂੰ ਛੁਟਕਾਰਾ ਦਵਾਉਣ। ਏਨਾ ਵੱਡਾ ਵਰਦਾਨ ਪਾਉਣ ਦੇ ਯੋਗ ਬਣਨ ਲਈ ਰਿਸ਼ੀ ਨੇ ਤਪੱਸਿਆ ਕਰਨ ਵਿੱਚ ਇੱਕ ਹਜਾਰ ਸਾਲ ਬਿਤਾ ਦਿੱਤੇ ਅਤੇ ਫਿਰ ਬ੍ਰਹਮਾ ਜੀ ਦੇ ਕੋਲ ਗਏ ਅਤੇ ਉਹਨਾਂ ਨੂੰ ਪ੍ਰਾਰਥਨਾ ਕਰੀ ਕਿ ਉਹ ਸਵਰਗਲੋਕ ਦੀ ਨਦੀ ਗੰਗਾ ਨੂੰ - ਜੋ ਆਕਾਸ਼ ਦੀਆਂ ਨਛੱਤਰ ਧਾਰਾਵਾਂ ਵਿੱਚੋਂ ਇੱਕ ਦੀ - ਪ੍ਰਿਥਵੀ ਤੇ ਉਤਾਰ ਦੇਣ।

ਰਿਸ਼ੀ ਦੀ ਤਪੱਸਿਆ ਤੋਂ ਖੁਸ਼ ਹੋ ਕੇ ਬ੍ਰਹਮਾ ਜੀ ਨੇ ਯਥਾਸ਼ਕਤੀ ਕੋਸ਼ਿਸ਼ ਕਰਨ ਦਾ ਵਚਨ ਦਿੱਤਾ ਅਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸ਼ਿਵ ਤੋਂ ਸਹਾਇਤਾ ਮੰਗਣਗੇ। ਉਹਨਾਂ ਨੇ ਸਮਝਾਇਆ ਕਿ ਜੇਕਰ ਸਵਰਗਲੋਕ ਦੀ ਉਹ ਮਹਾਨ ਨਦੀ ਆਪਣੇ ਪੂਰੇ ਵੇਗ ਅਤੇ ਸਾਰੇ ਜਲ ਦੇ ਭਾਰ ਨਾਲ ਪ੍ਰਿਥਵੀ ਤੇ ਡਿੱਗੀ ਤਾਂ ਭੂਚਾਲ ਆ ਜਾਣਗੇ ਅਤੇ ਉਸਦਾ ਨਤੀਜਾ ਇਹ ਹੋਵੇਗਾ ਕਿ ਬਹੁਤ ਨਾਸ਼ ਹੋ ਜਾਵੇਗਾ। ਇਸ ਲਈ ਕਿਸੇ ਨੂੰ ਉਸਦੇ ਡਿੱਗਣ ਦਾ ਭਾਰ ਸਹਿ ਕੇ ਉਸਦਾ ਧੱਕਾ ਘੱਟ ਕਰਨਾ ਹੋਵੇਗਾ ਅਤੇ ਇਹ ਕੰਮ ਸ਼ਿਵ ਦੇ ਬਿਨਾ ਹੋਰ ਕੋਈ ਨਹੀਂ ਕਰ ਸਕਦਾ।

ਰਿਸ਼ੀ ਵਰਤ ਅਤੇ ਪ੍ਰਾਰਥਨਾਵਾਂ ਕਰਦੇ ਰਹੇ। ਸਮਾਂ ਆਉਣ ਤੇ ਸ਼ਿਵ ਆਏ। ਉਹਨਾਂ ਨੇ ਗੰਗਾ ਨੂੰ ਆਪਣੀ ਧਾਰਾ ਪ੍ਰਿਥਵੀ ਤੇ ਡਿੱਗਣ ਦਿੱਤੀ ਅਤੇ ਉਸਦੇ ਭਾਰ ਨੂੰ ਘੱਟ ਕਰਨ ਲਈ ਉਹਨਾਂ ਨੇ ਪ੍ਰਿਥਵੀ ਅਤੇ ਆਕਾਸ਼ ਦੇ ਵਿਚਕਾਰ ਆਪਣਾ ਸਿਰ ਰੱਖ ਦਿੱਤਾ। ਸਵਰਗਲੋਕ ਦਾ ਜਲ ਫਿਰ ਉਹਨਾਂ ਦੇ ਕੇਸਾਂ ਤੋਂ ਹੋ ਕੇ ਹਿਮਾਲਿਆ ਵਿੱਚ ਬਹੁਤ ਸੁਚਾਰੂ ਰੂਪ ਨਾਲ ਵਹਿਣ ਲੱਗਿਆ ਅਤੇ ਉੱਥੋਂ ਭਾਰਤੀ ਮੈਦਾਨਾਂ ਵਿੱਚ ਪਹੁੰਚਿਆ ਜਿੱਥੇ ਉਹ ਸੁੱਖ, ਸਵਰਗਲੋਕ ਦੇ ਆਸ਼ੀਰਵਾਦ ਅਤੇ ਪਾਪਾਂ ਤੋਂ ਮੁਕਤੀ ਲੈ ਕੇ ਆਇਆ।
ਹੋਰ ਵੀ
ਭਗਤ ਬਿਨਾ ਭਗਵਾਨ ਅਧੂਰੇ
ਗੀਤਾ ਦਾ ਸਾਰ
ਹਿੰਦੂ ਧਰਮ ਦੀਆਂ ਕੁਝ ਸਧਾਰਨ ਵਿਸ਼ੇਸ਼ਤਾਵਾਂ
ਸ਼ਿਵ ਤਾਂਡਵ
ਮੰਗਲ ਕਲਸ਼ ਦਾ ਮੱਹਤਵ
ਸ਼ਿਆਮ ਤੇਰੀ ਬੰਸ਼ੀ ਪੁਕਾਰੇ ਰਾਧਾ ਨਾਮ