ਮੁੱਖ ਸਫ਼ਾ > ਧਰਮ ਦਰਸ਼ਨ > ਹਿੰਦੁ ਧਰਮ > ਹਿੰਦੁ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੀਤਾ ਦਾ ਸਾਰ
* ਕਿਉਂ ਫਾਲਤੂ ਦੀ ਚਿੰਤਾ ਕਰਦੇ ਹੋ? ਕਿਸ ਤੋਂ ਡਰਦੇ ਹੋ? ਕੌਣ ਤੁਹਾਨੂੰ ਮਾਰ ਸਕਦਾ ਹੈ? ਆਤਮਾ ਨਾ ਪੈਦਾ ਹੁੰਦੀ ਹੈ, ਨਾ ਮਰਦੀ ਹੈ।

* ਜੋ ਹੋਇਆ ਚੰਗਾ ਹੋਇਆ, ਜੋ ਹੋ ਰਿਹਾ ਹੈ, ਉਹ ਚੰਗਾ ਹੋ ਰਿਹਾ ਹੈ, ਜੋ ਹੋਵੇਗਾ ਉਹ ਵੀ ਚੰਗਾ ਹੀ ਹੋਵੇਗਾ। ਤੁਸੀਂ ਭੁੱਲ ਦਾ ਪਛਤਾਵਾ ਨਾ ਕਰੋ। ਭਵਿੱਖ ਦੀ ਚਿੰਤਾ ਕਰੋ।

* ਤੁਹਾਡਾ ਕੀ ਗਿਆ ਜੋ ਤੁਸੀਂ ਰੋਂਦੇ ਹੋ? ਤੁਸੀਂ ਕੀ ਲੈ ਕੇ ਆਏ ਸੀ ਜੋ ਤੁਸੀਂ ਗੁਆ ਲਿਆ? ਤੁਸੀਂ ਕੀ ਪੈਦਾ ਕੀਤਾ ਸੀ ਜੋ ਨਾਸ਼ ਹੋ ਗਿਆ? ਨਾ ਤੁਸੀਂ ਕੁਝ ਲੈ ਕੇ ਆਏ, ਜੋ ਲਿਆ ਇੱਥੋਂ ਹੀ ਲਿਆ, ਜੋ ਦਿੱਤਾ ਇੱਥੇ ਹੀ ਦਿੱਤਾ। ਜੋ ਲਿਆ ਉਸੇ ਪ੍ਰਭੂ ਤੋਂ ਲਿਆ, ਜੋ ਦਿੱਤਾ ਉਸੇ ਨੂੰ ਦਿੱਤਾ। ਖਾਲੀ ਹੱਥ ਆਏ ਸੀ ਖਾਲੀ ਹੱਥ ਚਲੇ ਜਾਉਗੇ। ਜੋ ਅੱਜ ਤੁਹਾਡਾ ਹੈ ਕੱਲ੍ਹ ਕਿਸੇ ਹੋਰ ਦਾ ਸੀ। ਪਰਸੋ ਕਿਸੇ ਹੋਰ ਦਾ ਹੋਵੇਗਾ। ਤੁਸੀਂ ਇਸ ਨੂੰ ਆਪਣਾ ਸਮਝ ਕੇ ਮਗਨ ਹੋ ਰਹੇ ਹੋ। ਬਸ ਇਹੀ ਪ੍ਰਸੰਨਤਾ ਤੁਹਾਡੇ ਦੁੱਖ ਦਾ ਕਾਰਨ ਹੈ।

* ਪਰਿਵਰਤਨ ਸੰਸਾਰ ਦਾ ਨਿਯਮ ਹੈ, ਜਿਸ ਨੂੰ ਤੁਸੀਂ ਮੌਤ ਕਹਿੰਦੇ ਹੋ ਉਹੀ ਤਾਂ ਜੀਵਨ ਹੈ। ਇੱਕ ਪਲ ਵਿੱਚ ਤੁਸੀਂ ਕਰੋੜਾਂ ਦੇ ਸਵਾਮੀ ਬਣ ਜਾਂਦੇ ਹੋ, ਦੂਸਰੇ ਪਲ ਵਿੱਚ ਦਰਿੱਦਰ ਬਣ ਜਾਂਦੇ ਹੋ। ਮੇਰਾ-ਤੇਰਾ ਛੋਟਾ-ਵੱਡਾ ਆਪਣਾ ਪਰਾਇਆ ਮਨ ਤੋਂ ਮਿਟਾ ਦਉ, ਵਿਚਾਰਾਂ ਵਿੱਚੋਂ ਕੱਢ ਦਉ, ਫਿਰ ਸਭ ਤੁਹਾਡਾ ਹੈ, ਤੁਸੀਂ ਸਭ ਦੇ ਹੋ।

* ਨਾ ਇਹ ਸਰੀਰ ਤੁਹਾਡਾ, ਨਾ ਤੁਸੀਂ ਸਰੀਰ ਦੇ ਹੋ। ਇਹ ਅਗਨੀ, ਜਲ, ਵਾਯੂ, ਪ੍ਰਿਥਵੀ, ਆਕਾਸ਼ ਤੋਂ ਬਣਿਆ ਹੈ ਅਤੇ ਇਹਨਾਂ ਵਿੱਚ ਹੀ ਮਿਲ ਜਾਵੇਗਾ, ਪਰੰਤੂ ਆਤਮਾ ਸਥਿਰ ਹੈ, ਫਿਰ ਤੁਸੀਂ ਕੀ ਹੋ? ਤੁਸੀਂ ਆਪਣੇ ਆਪ ਨੂੰ ਰੱਬ ਨੂੰ ਅਰਪਿਤ ਕਰੋ। ਇਹੀ ਸਭ ਤੋਂ ਉੱਤਮ ਸਹਾਰਾ ਹੈ। ਜੋ ਉਸਦੇ ਸਹਾਰੇ ਨੂੰ ਜਾਣਦਾ ਹੈ, ਉਹ ਡਰ, ਚਿੰਤਾ, ਸ਼ੋਕ ਤੋਂ ਬਿਲਕੁਲ ਮੁਕਤ ਹੈ।

* ਜੋ ਕੁਝ ਵੀ ਤੁਸੀਂ ਕਰਦੇ ਹੋ ਉਸ ਨੂੰ ਭਗਵਾਨ ਨੂੰ ਅਰਪਿਤ ਕਰਦੇ ਜਾਉ। ਅਜਿਹਾ ਕਰਨ ਨਾਲ ਤੁਸੀਂ ਸਦਾ 'ਜੀਵਨ-ਮੁਕਤ' ਦੇ ਆਨੰਦ ਅਨੁਭਵ ਕਰੋਗੇ।
ਹੋਰ ਵੀ
ਹਿੰਦੂ ਧਰਮ ਦੀਆਂ ਕੁਝ ਸਧਾਰਨ ਵਿਸ਼ੇਸ਼ਤਾਵਾਂ
ਸ਼ਿਵ ਤਾਂਡਵ
ਮੰਗਲ ਕਲਸ਼ ਦਾ ਮੱਹਤਵ
ਸ਼ਿਆਮ ਤੇਰੀ ਬੰਸ਼ੀ ਪੁਕਾਰੇ ਰਾਧਾ ਨਾਮ
ਯਦੁਵੰਸ਼ਿਆ ਦਾ ਵਿਨਾਸ਼
ਉਦੇਸ਼ ਅਤੇ ਦਸ ਰੂਪ