ਮੁੱਖਪੰਨਾ > ਧਰਮ ਦਰਸ਼ਨ > ਇਸਾਈ ਧਰਮ > ਇਸਾਈ ਧਰਮ ਬਾਰੇ > ਯੀਸ਼ੁ ਮਸੀਹ : ਜੱਗ ਦੀ ਜੋਤ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੀਸ਼ੁ ਮਸੀਹ : ਜੱਗ ਦੀ ਜੋਤ
WD
ਬਾਈਬਲ ਦੇ ਅਨੁਸਾਰ ਇਸ ਜਹਾਨ ਵਿੱਚ ਹਨੇਰੇ ਨਾਮ ਦੀ ਕੋਈ ਚੀਜ਼ ਨਹੀਂ ਸੀ, ਪਰ ਸ਼ੈਤਾਨ ਦੇ ਹੰਕਾਰ ਦੇ ਕਾਰਨ ਹਨੇਰਾ ਹੋਂਦ ਵਿੱਚ ਆਇਆ। ਇਸ ਹਨੇਰੇ ਨੂੰ ਸੀਮਾ ਵਿੱਚ ਪਰਮੇਸ਼ਵਰ ਦੀ ਆਤਮਾ ਨੇ ਬੰਨ੍ਹ ਦਿੱਤਾ ਅਤੇ ਪ੍ਰਿਥਵੀ ਦੇ ਸਥਾਨ ਨੂੰ ਜਲ ਦੇ ਅੰਦਰੋਂ ਕੱਢ ਕੇ ਉਸ ਤੇ ਜਲ ਦੀ ਸੀਮਾ ਨੂੰ ਨਿਰਧਾਰਿਤ ਕੀਤਾ ਅਤੇ ਆਦਮ ਨੂੰ ਇਸ ਪ੍ਰਿਥਵੀ ਦਾ ਪਹਿਲਾ ਰਾਜਾ ਬਣਾਇਆ।

ਸ਼ੈਤਾਨ ਦੀਆਂ ਗੱਲਾਂ ਵਿੱਚ ਆ ਕੇ ਆਦਮ ਨੇ ਜੋ ਪਾਪ ਕੀਤਾ, ਉਹ ਮਨੁੱਖ ਜਾਤੀ ਵਿੱਚ ਫੈਲ ਗਿਆ ਅਤੇ ਸਭ ਲੋਕ ਮੌਤ ਦੇ ਅਧੀਨ ਆ ਗਏ। ਉਦੋਂ ਪਰਮੇਸ਼ਵਰ ਨੇ ਨੂਹ ਨਬੀ ਦੇ ਸਮੇਂ ਫਿਰ ਜਲ ਦੁਆਰਾ ਅਰਥਾਤ ਪਾਣੀ ਦੇ ਦੁਆਰਾ ਪਾਪ ਦਾ ਅੰਤ ਕੀਤਾ ਅਤੇ ਫਿਰ ਤੋਂ ਇੱਕ ਨਵੀਂ ਪ੍ਰਿਥਵੀ ਦਾ ਨਿਰਮਾਣ ਕੀਤਾ। ਨਾਲ ਹੀ ਪ੍ਰਤਿਗਿਆ ਕੀਤੀ ਕਿ ਹੁਣ ਤੋਂ ਲੈ ਕੇ ਜਦੋਂ ਤੱਕ ਅੰਤਿਮ ਨਿਆਂ ਨਾ ਹੋਵੇ, ਉਦੋਂ ਤੱਕ ਪ੍ਰਿਥਵੀ ਤੇ ਹਰ ਮੌਸਮ ਆਪਣੇ ਸਮੇਂ ਅਨੁਸਾਰ ਹੁੰਦਾ ਰਹੇਗਾ ਅਤੇ ਹੁਣ ਮਾਨਵ ਦਾ ਇਸ ਤਰ੍ਹਾਂ ਨਾਸ਼ ਨਹੀਂ ਕੀਤਾ ਜਾਵੇਗਾ।

ਪਰਮੇਸ਼ਵਰ ਦੇ ਸਮੇਂ ਅਨੁਸਾਰ ਮਨੁੱਖਾਂ ਨਾਲ ਸੰਪਰਕ ਬਣਾਈ ਰੱਖਿਆ। ਅਬ੍ਰਾਹਮ ਦੇ ਸਮੇਂ ਵਿੱਚ ਲੋਕ ਵੇਦੀ ਬਨਾ ਕੇ, ਉਸ ਤੇ ਭੇਂਟ ਚੜਾ ਕੇ ਪਰਮੇਸ਼ਵਰ ਨਾਲ ਸੰਪਰਕ ਸਥਾਪਿਤ ਕਰਦੇ ਸਨ। ਇਹ ਕ੍ਰਮ ਮੂਸਾ ਨਬੀ ਦੇ ਸਮੇਂ ਈਸਾ ਤੋਂ 1200 ਸਾਲ ਪਹਿਲਾਂ ਸ਼ੁਰੂ ਹੋਇਆ। ਈਸਾ ਮਸੀਹ ਤੱਕ ਪ੍ਰਬੰਧ ਜਾਂ ਕਾਨੂੰਨ ਦੇ ਮੰਨਣ ਅਤੇ ਨਾ ਮੰਨਣ ਤੇ ਪਰਮੇਸ਼ਵਰ ਨਾਲ ਸੰਪਰਕ ਬਣਦਾ ਅਤੇ ਟੁੱਟਦਾ ਰਿਹਾ, ਪਰ ਈਸਾ ਮਸੀਹ ਨੇ ਖੁਦ ਆ ਕੇ ਸਾਰੇ ਪ੍ਰਬੰਧਾਂ ਦਾ ਅੰਤ ਕਰ ਦਿੱਤਾ। ਜੋ ਲੋਕ ਹਨੇਰਾ ਰੂਪੀ ਪਾਪ ਦਾ ਜੀਵਨ ਜਿਉਂ ਰਹੇ ਸਨ, ਉਹਨਾਂ ਵਿੱਚ ਜੋਤੀ ਬਣ ਕੇ ਆਏ ਯੀਸ਼ੁ ਮਸੀਹ ਦੇ ਇਹ ਦਾਅਵੇ ਉਹਨਾਂ ਨੂੰ ਈਸ਼ਵਰ ਸਿੱਧ ਕਰਦੇ ਹਨ।

ਉਹਨਾਂ ਨੇ ਕਿਹਾ-
* 'ਮਾਰਗ, ਸੱਚ ਅਤੇ ਜੀਵਨ ਮੈਂ ਹੀ ਹਾਂ,
* ਮੈਂ ਹੀ ਪੁਨਰ ਉਥਾਨ ਅਤੇ ਜੀਵਨ ਹਾਂ,
* ਮੈਂ ਜੀਵਨ ਦੀ ਰੋਟੀ ਹਾਂ,
* ਮੈਂ ਜੀਵਨ ਦਾ ਜਲ ਹਾਂ,
* ਮੈਂ ਜਗਤ ਦੀ ਜੋਤੀ ਹਾਂ,
* ਚੰਗਾ ਚਰਵਾਹਾ ਮੈਂ ਹਾਂ,
* ਮੈਂ ਪਹਿਲਾ ਅਤੇ ਅੰਤਿਮ, ਅਲਫਾ ਅਤੇ ਓਮੇਗਾ ਹਾਂ,
* ਮੈਂ ਜੋ ਹਾਂ ਸੋ ਹਾਂ।'

WD
ਯੀਸ਼ੁ ਮਸੀਹ ਨੇ ਜੋ ਜੋਤੀ ਜਗਾਈ, ਉਹ ਬਾਰ੍ਹਾਂ ਚੇਲਿਆਂ ਨੇ ਸਾਰੇ ਸੰਸਾਰ ਵਿੱਚ ਫੈਲਾਈ। ਜਿਸਨੇ ਸੂਰਜ, ਚੰਦਰਮਾ, ਤਾਰੇ ਅਤੇ ਗ੍ਰਹਿ ਬਣਾਏ ਉਸਨੇ ਕਿਹਾ ਕਿ ਮੈਂ ਇਹਨਾਂ ਜੋਤੀਆਂ ਦਾ ਊਰਜਾ ਸ੍ਰੋਤ ਹਾਂ। ਮੈਂ ਜਗਤ ਦੀ ਜੋਤੀ ਹਾਂ।

ਇਹ ਸੰਦੇਸ਼ ਇੱਕ ਆਗਿਆ ਦੇ ਤੌਰ ਤੇ ਉਹਨਾਂ ਦੇ ਚੇਲਿਆਂ ਨੂੰ ਦਿੱਤਾ ਗਿਆ ਕਿ ਸੰਸਾਰ, ਸਰੀਰ ਅਤੇ ਸ਼ੈਤਾਨ ਦੇ ਹਨੇਰੇ ਨੂੰ ਯੀਸ਼ੁ ਰੂਪੀ ਜੋਤੀ ਤੋਂ ਦੂਰ ਭਜਾਉਣਾ ਹੈ ਅਤੇ ਜੋ ਕੋਈ ਹਨੇਰੇ ਤੋਂ ਇਸ ਜੋਤੀ ਵਿੱਚ ਆਉਣਾ ਚਾਹੇਗਾ, ਉਸਦਾ ਜੀਵਨ ਵੀ ਰੌਸ਼ਨ ਹੋਵੇਗਾ।
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਪ੍ਰਭੂ ਦੇ ਰਾਜ ਦਾ ਉਪਦੇਸ਼
ਸੰਸਾਰ ਦੀ ਸ੍ਰਿਸ਼ਟੀ
ਈਸਾ ਦਾ ਜਨਮ ਅਤੇ ਬਚਪਨ
ਸੱਚਾ ਗੁਆਂਢੀ ਕੌਣ ਹੈ?
ਨਰਕ
ਦੁਨੀਆ ਦਾ ਅੰਤ ਅਤੇ ਅੰਤਿਮ ਨਿਆਂ