ਜਦੋਂ ਇੱਕ ਮਿਸਤਰੀ ਮੇਜ ਬਣਾਉਣ ਦੀ ਇੱਛਾ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਤੋਂ ਮੌਜੂਦ ਵਸਤੂਆਂ ਜਿਵੇਂ ਲੱਕੜੀ, ਕਿੱਲਾਂ, ਆਰੀ, ਹਥੌੜੀ ਆਦਿ ਦੀ ਲੋੜ ਹੁੰਦੀ ਹੈ, ਤਾਂ ਹੀ ਉਹ ਮੇਜ ਬਣਾ ਸਕਦਾ ਹੈ। ਉਹ ਮੇਜ ਬਣਾਉਂਦਾ ਹੈ...ਸ੍ਰਿਸ਼ਟੀ ਨਹੀਂ ਕਰਦਾ, ਕਿਉਂਕਿ ਸਿਰਫ ਈਸ਼ਵਰ ਹੀ ਸ੍ਰਿਸ਼ਟੀ ਕਰ ਸਕਦਾ ਹੈ। ਅਰਥਾਤ ਬਿਨਾ ਕੁਝ ਦੇ, ਕਿਸੇ ਵੀ ਵਸਤੂ ਨੂੰ ਬਣਾਉਣਾ ਅਤੇ ਈਸ਼ਵਰ ਨੇ ਅਜਿਹਾ ਹੀ ਕੀਤਾ।
ਈਸ਼ਵਰ ਨੇ ਅਜਿਹਾ ਕਿਉਂ ਕਰਿਆ? ਈਸ਼ਵਰ ਨੇ ਆਪਣੀ ਇੱਛਾ ਨਾਲ ਸੰਸਾਰ ਅਤੇ ਜੋ ਕੁਝ ਇਸ ਵਿੱਚ ਹੈ, ਦੀ ਰਚਨਾ ਕੀਤੀ, ਤਾਂ ਕਿ ਅਸੀਂ ਉਸਦੀ ਇਛਾਈ ਅਤੇ ਦਿਆਲੁਤਾ ਦੇ ਭਾਗੀਦਾਰ ਬਣ ਸਕੀਏ।
ਅਸੀਂ ਬਾਈਬਲ ਦੀ ਪਹਿਲੀ ਪੁਸਤਕ ਤੋਂ ਜਾਣਦੇ ਹਾਂ ਕਿ ਈਸ਼ਵਰ ਨੇ ਸੰਸਾਰ ਅਤੇ ਜੋ ਕੁਝ ਵੀ ਇਸ ਵਿੱਚ ਹੈ, ਸਭ ਦੀ ਛੇ ਕਾਲਖੰਡਾਂ ਵਿੱਚ ਰਚਨਾ ਕੀਤੀ, ਜਿਹਨਾਂ ਨੂੰ ਦਿਨ ਵੀ ਕਹਿੰਦੇ ਹਨ।
ਪਹਿਲੇ ਦਿਨ ਈਸ਼ਵਰ ਨੇ ਪ੍ਰਕਾਸ਼ ਬਣਾਇਆ। ਦੂਸਰੇ ਦਿਨ ਉਸਨੇ ਅਕਾਸ਼ ਦੀ ਰਚਨਾ ਕੀਤੀ ਅਤੇ ਉਸ ਨੂੰ ਸਵਰਗ ਕਿਹਾ। ਤੀਜੇ ਦਿਨ ਈਸ਼ਵਰ ਨੇ ਪਾਣੀ ਨੂੰ ਜਮੀਨ ਤੋਂ ਅਲੱਗ ਕੀਤਾ ਅਤੇ ਆਗਿਆ ਦਿੱਤੀ ਕਿ ਪ੍ਰਿਥਵੀ ਘਾਹ, ਫੁੱਲ, ਪੌਦੇ ਆਦਿ ਉਤਪੰਨ ਕਰੇ। ਚੌਥੇ ਦਿਨ ਈਸ਼ਵਰ ਨੇ ਸੂਰਜ, ਚੰਦਰਮਾ ਅਤੇ ਤਾਰਿਆਂ ਦੀ ਰਚਨਾ ਨੂੰ ਬਣਾਇਆ। ਪੰਜਵੇਂ ਦਿਨ ਉਸ ਨੇ ਪੰਛੀਆਂ ਅਤੇ ਮੱਛੀਆਂ ਦੀ ਸ੍ਰਿਸ਼ਟੀ ਕੀਤੀ। ਛੇਵੇਂ ਦਿਨ ਉਸਨੇ ਦੂਜੇ ਜਾਨਵਰਾਂ ਨੂੰ ਬਣਾਇਆ ਅਤੇ ਅੰਤ ਵਿੱਚ ਮਨੁੱਖ ਦੀ ਰਚਨਾ ਕੀਤੀ। ਸੱਤਵੇਂ ਦਿਨ ਈਸ਼ਵਰ ਨੇ ਅਰਾਮ ਕੀਤਾ।
ਸ੍ਰਿਸ਼ਟੀ ਦੇ ਵਿਭਿੰਨ ਭਾਗ ਹਨ - ਖਣਿਜ ਜਗਤ - ਜਿਵੇਂ ਪੱਥਰ, ਆਦਿ। ਇਹਨਾਂ ਦਾ ਸਿਰਫ ਅਸਤਿਤਵ ਹੈ, ਜੀਵਨ, ਵਿਕਾਸ ਅਤੇ ਚੇਤਨਾ ਨਹੀਂ ਹੁੰਦੀ। ਬਨਸਪਤੀ ਜਗਤ - ਖਣਿਜ ਪਦਾਰਥ ਦੇ ਸਮਾਨ ਅਸਤਿਤਵ ਹੁੰਦਾ ਹੈ, ਨਾਲ ਹੀ ਜੀਵਨ ਅਤੇ ਵਿਕਾਸ। ਪ੍ਰਾਣੀ ਜਗਤ - ਖਣਿਜ ਪਦਾਰਥ ਦੇ ਸਮਾਨ ਅਸਤਿਤਵ ਹੁੰਦਾ ਹੈ, ਬਨਸਪਤੀ ਦੇ ਜੀਵਨ ਅਤੇ ਵਿਕਾਸ, ਇਸਦੇ ਇਲਾਵਾ ਸੰਵੇਦਨਾ ਹੁੰਦੀ ਹੈ। ਮਾਨਵ ਜਗਤ - ਖਣਿਜ ਪਦਾਰਥ ਦੇ ਸਮਾਨ ਇਹਨਾਂ ਦਾ ਅਸਤਿਤਵ ਹੁੰਦਾ ਹੈ। ਬਨਸਪਤੀ ਜਗਤ ਦੇ ਸਮਾਨ ਇਹਨਾਂ ਵਿੱਚ ਜੀਵਨ ਹੁੰਦਾ ਹੈ, ਪ੍ਰਾਣੀ ਜਗਤ ਦੇ ਸਮਾਨ ਸੰਵੇਦਨਾ ਹੁੰਦੀ ਹੈ। ਇਸ ਤੋਂ ਇਲਾਵਾ ਬੁੱਧੀ ਅਤੇ ਸੁਤੰਤਰ ਇੱਛਾ ਹੁੰਦੀ ਹੈ।
|