ਪ੍ਰਭੂ ਈਸਾ ਨੇ ਕਿਹਾ - ਇੱਕ ਆਦਮੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ ਸੀ। ਡਾਕੂਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦਾ ਸਾਰਾ ਸਮਾਨ ਲੁੱਟ ਲਿਆ। ਉਸ ਨੂੰ ਕੁੱਟ-ਮਾਰ ਕੇ ਉਸ ਨੂੰ ਅਧ ਮਰਿਆ ਕਰ ਕੇ ਛੱਡ ਗਏ।
ਇੱਕ ਪਾਦਰੀ ਉੱਥੋਂ ਨਿੱਕਲਿਆ। ਉਹ ਉਸ ਨੂੰ ਦੇਖ ਕੇ ਚਲਾ ਗਿਆ। ਇੱਕ ਹੋਰ ਵਿਅਕਤੀ ਨਿੱਕਲਿਆ, ਉਹ ਵੀ ਦੇਖ ਕੇ ਚਲਿਆ ਗਿਆ। ਇਹ ਦੋਵੇਂ ਵਿਅਕਤੀ ਹੀ ਉਸ ਦੇ ਗੁਆਂਢੀ ਸਨ।
ਇਸ ਤੋਂ ਬਾਅਦ ਇੱਕ ਹੋਰ ਵਿਅਕਤੀ ਆਇਆ। ਉਹ ਵੀ ਉਸ ਦਾ ਗੁਆਂਢੀ ਸੀ। ਉਸ ਨੇ ਉਸ ਜਖਮੀ ਨੂੰ ਦੇਖਿਆ, ਤਾਂ ਉਸ ਨੂੰ ਉਸ ਤੇ ਤਰਸ ਆਇਆ। ਉਸਨੇ ਉਸਦੇ ਜਖਮਾਂ ਤੇ ਤੇਲ ਲਗਾਇਆ। ਪੱਟੀ ਬੰਨ੍ਹੀ। ਉਸ ਨੂੰ ਆਪਣੀ ਸਵਾਰੀ ਤੇ ਚੜਾ ਕੇ ਆਪਣੇ ਘਰ ਲੈ ਗਿਆ ਅਤੇ ਉਸਦੀ ਸੇਵਾ ਕਰੀ।
ਦੂਜੇ ਦਿਨ ਉਸਨੇ ਚਾਂਦੀ ਦੇ ਦੋ ਸਿੱਕੇ ਕੱਢ ਕੇ ਹਕੀਮ ਨੂੰ ਦਿੱਤੇ ਅਤੇ ਕਿਹਾ -ਇਸਦੀ ਚੰਗੀ ਤਰ੍ਹਾਂ ਸੇਵਾ ਕਰਨਾ। ਜੋ ਕੁਝ ਤੇਰਾ ਹੋਰ ਲੱਗੇਗਾ, ਉਹ ਵੀ ਵਾਪਸ ਆ ਕੇ ਤੈਨੂੰ ਦਵਾਂਗਾ।
ਈਸਾ ਨੇ ਪੁੱਛਿਆ- ਦੱਸੋ, ਇਹਨਾਂ ਤਿੰਨਾਂ ਵਿੱਚੋਂ ਉਸ ਜਖਮੀ ਦਾ ਗੁਆਂਢੀ ਕੌਣ ਹੋਇਆ?
ਇੱਕ ਆਦਮੀ ਬੋਲਿਆ - ਉਹੀ ਜਿਸ ਨੇ ਉਸ ਤੇ ਤਰਸ ਖਾ ਕੇ ਉਸਦੀ ਮੱਦਦ ਕਰੀ। ਈਸਾ ਨੇ ਉਸ ਨੂੰ ਕਿਹਾ - ਜਾ, ਤੂੰ ਵੀ ਅਜਿਹਾ ਹੀ ਕਰ।
|