ਭੀੜ ਵਿੱਚੋਂ ਇੱਕ ਨੇ ਈਸਾ ਤੋਂ ਪੁੱਛਿਆ - ਮੇਰੇ ਭਰਾ ਨੂੰ ਕਹਿ ਦਉ ਕਿ ਉਹ ਸਾਡੇ ਪਿਤਾ ਦੀ ਸੰਪਤੀ ਵਿੱਚੋਂ ਮੇਰਾ ਹਿੱਸਾ ਮੈਨੂੰ ਦੇ ਦਵੇ।
ਈਸਾ ਨੇ ਕਿਹਾ - ਮੈਨੂੰ ਕਿਸ ਨੇ ਤੇਰਾ ਪੰਚ ਬਣਾਇਆ? ਸਾਵਧਾਨ, ਹਰ ਤਰ੍ਹਾਂ ਦੇ ਲੋਭ ਤੋਂ ਆਪਣੇ ਆਪ ਨੂੰ ਬਚਾਉਂਦੇ ਰਹੋ। ਬਹੁਤ ਜਿਆਦਾ ਸੰਪਤੀ ਹੋ ਜਾਣ ਨਾਲ ਕਿਸੇ ਦਾ ਜੀਵਨ ਸੁਖੀ ਜਾਂ ਸਪੰਨ ਨਹੀਂ ਹੁੰਦਾ।
ਇੱਕ ਧਨੀ ਆਦਮੀ ਦੇ ਘਰ ਬਹੁਤ ਪੈਦਾਵਾਰ ਹੋਈ। ਉਸਨੇ ਸੋਚਿਆ ਕਿ ਮੈਂ ਬਹੁਤ ਵੱਡੇ-ਵੱਡੇ ਕਮਰਿਆਂ ਵਿੱਚ ਅੰਨ ਅਤੇ ਸੰਪਤੀ ਭਰ ਦਵਾਂਗਾ ਅਤੇ ਸਾਲਾਂ ਤੱਕ ਸੁੱਖ-ਚੈਨ ਨਾਲ ਰਹਾਂਗਾ, ਪਰ ਪਰਮੇਸ਼ਵਰ ਨੇ ਉਸ ਨੂੰ ਕਿਹਾ- ਅੱਜ ਦੀ ਰਾਤ ਹੀ ਤੇਰੇ ਤੋਂ ਤੇਰੇ ਪ੍ਰਾਣ ਖੋਹ ਲਏ ਜਾਣਗੇ। ਫਿਰ ਤੇਰੀ ਇਹ ਸਾਰੀ ਸੰਪਤੀ ਤੇਰੇ ਕਿਸ ਕੰਮ ਆਵੇਗੀ?
ਅਜਿਹਾ ਹਰ ਮਨੁੱਖ, ਜੋ ਆਪਣੇ ਲਈ ਧੰਨ ਇਕੱਠਾ ਕਰਦਾ ਹੈ, ਪਰ ਪਰਮਾਤਮਾ ਦੀ ਨਜ਼ਰ ਵਿੱਚ ਉਹ ਧਨੀ ਨਹੀਂ ਹੈ।
|