ਈਸਾ ਨੇ ਕਿਹਾ ਹੈ ਕਿ ਝੂਠਿਆਂ ਅਤੇ ਪਾਖੰਡੀਆਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ ਜਿੱਥੇ ਦੂਜੇ ਲੋਕ ਤੈਨੂੰ ਦੇਖ ਸਕਣ, ਅਜਿਹੀ ਥਾਂ ਤੇ, ਸੜਕਾਂ ਦੀ ਨੁੱਕਰਾਂ ਤੇ ਪ੍ਰਾਰਥਨਾ ਕਰਨ ਨਾਲ ਸਾਰਾ ਪੁਰਸਕਾਰ ਉਹ ਲੈ ਜਾਣਗੇ।
ਤੂੰ ਪ੍ਰਾਰਥਨਾ ਲਈ ਆਪਣੀ ਏਕਾਂਤ ਕੋਠੜੀ ਵਿੱਚ ਚਲਾ ਜਾ ਅਤੇ ਦਰਵਾਜਾ ਬੰਦ ਕਰਕੇ ਪਰਮ ਪਿਤਾ ਨੂੰ ਪ੍ਰਾਰਥਨਾ ਕਰ। ਉਸ ਤੋਂ ਕੀ ਲੁਕਿਆ ਹੈ? ਉਹ ਖੁਲ੍ਹੇਆਮ ਤੈਨੂੰ ਪੁਰਸਕਾਰ ਦਵੇਗਾ।
ਪ੍ਰਾਰਥਨਾ ਵਿੱਚ ਦੂਜਿਆਂ ਦੀ ਤਰ੍ਹਾਂ ਵਾਰ-ਵਾਰ ਇੱਕ ਹੀ ਗੱਲ ਨਾ ਦੁਹਰਾ। ਅਜਿਹੇ ਲੋਕ ਸ਼ਾਇਦ ਅਜਿਹਾ ਮੰਨਦੇ ਹਨ ਕਿ ਜਿਆਦਾ ਬੋਲਣ ਨਾਲ ਉਹਨਾਂ ਦੀ ਗੱਲ ਜਿਆਦਾ ਸੁਣੀ ਜਾਵੇਗੀ।
ਉਹਨਾਂ ਲੋਕਾਂ ਦੀ ਤਰ੍ਹਾਂ ਨਾ ਕਰ, ਕਿਉਂਕਿ ਤੇਰਾ ਪਿਤਾ ਤੇਰੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੈਨੂੰ ਕੀ-ਕੀ ਚਾਹੀਦਾ ਹੈ।
ਇਸ ਲਈ ਤੂੰ, ਇਸ ਤਰ੍ਹਾਂ ਪ੍ਰਾਰਥਨਾ ਕਰ - ਹੇ, ਸਵਰਗ ਵਿੱਚ ਰਹਿਣ ਵਾਲੇ ਪਰਮ ਪਿਤਾ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਤੇਰਾ ਰਾਜ ਧਰਤੀ ਤੇ ਛਾ ਜਾਵੇ। ਜਿਸ ਤਰ੍ਹਾਂ ਸਵਰਗ ਵਿੱਚ ਤੇਰੀ ਇੱਛਾ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ਤੇ ਵੀ ਹੋਵੇ। ਤੂੰ ਸਾਡੀ ਪੂਰੇ ਦਿਨ ਦੀ ਰੋਟੀ ਸਾਨੂੰ ਅੱਜ ਦੇ।
ਤੂੰ ਸਾਡੇ ਕਰਜਿਆਂ ਨੂੰ ਮਾਫ ਕਰ, ਜਿਵੇਂ ਅਸੀਂ ਆਪਣੇ ਦੇਣਦਾਰਾਂ ਨੂੰ ਮਾਫ ਕਰ ਦਿੱਤਾ ਹੈ, ਸਾਨੂੰ ਲੋਭ ਵਿੱਚ ਨਾ ਫਸਾ, ਬਲਕਿ ਬੁਰਾਈ ਤੋਂ ਬਚਾ। ਸਾਰਾ ਰਾਜ, ਸਾਰੀ ਸੱਤਾ, ਸਾਰਾ ਯਸ਼ ਸਦਾ ਲਈ ਤੇਰਾ ਹੀ ਹੈ।
|