ਇੱਕ ਵਾਰ ਇੱਕ ਵਿਅਕਤੀ ਨੇ ਈਸਾ ਤੋਂ ਪੁੱਛਿਆ - ਹੇ! ਉੱਤਮ ਗੁਰੂ, ਮੈਂ ਅਨੰਤ ਜੀਵਨ ਪ੍ਰਾਪਤੀ ਲਈ ਕੀ ਕਰਾਂ?
ਈਸਾ ਨੇ ਉਸ ਨੂੰ ਕਿਹਾ - ਤੂੰ ਜਾਣਦਾ ਹੀ ਹੈਂ ਪਰਮੇਸ਼ਵਰ ਦੀ ਆਗਿਆ ਨੂੰ। ਉਸਨੇ ਕਿਹਾ ਹੈ ਕਿ ਕਿਸੇ ਦੀ ਹੱਤਿਆ ਨਾ ਕਰੋ। ਚੋਰੀ ਨਹੀਂ ਕਰੋ। ਕੋਈ ਵੀ ਗਲਤ ਕੰਮ ਨਾ ਕਰੋ। ਝੂਠੀ ਗਵਾਹੀ ਨਾ ਦਉ। ਮਾਤਾ-ਪਿਤਾ ਦਾ ਆਦਰ ਕਰੋ।
ਇਹਨਾਂ ਸਭ ਗੱਲਾਂ ਦਾ ਪਾਲਣ ਤਾਂ ਮੈਂ ਬਚਪਨ ਤੋਂ ਕਰਦਾ ਆ ਰਿਹਾ ਹਾਂ - ਉਹ ਆਦਮੀ ਬੋਲਿਆ।
ਇਹ ਸੁਣ ਕੇ ਪ੍ਰਭੂ ਈਸਾ ਨੇ ਕਿਹਾ - ਆਪਣਾ ਸਭ ਕੁਝ ਵੇਚ ਕੇ ਗਰੀਬਾਂ ਨੂੰ ਵੰਡ ਦਉ ਅਤੇ ਫਿਰ ਮੇਰੇ ਪਿੱਛੇ ਆ ਜਾਉ।
ਈਸਾ ਦੀ ਇਹ ਗੱਲ ਸੁਣ ਕੇ ਉਹ ਆਦਮੀ ਬਹੁਤ ਦੁਖੀ ਹੋਇਆ, ਕਿਉਂਕਿ ਉਹ ਬਹੁਤ ਪੈਸੇ ਵਾਲਾ ਸੀ।
ਈਸਾ ਨੇ ਉਸ ਨੂੰ ਦੇਖ ਕੇ ਕਿਹਾ - ਸੂਈ ਦੇ ਵਿੱਚੋਂ ਊਠ ਸ਼ਾਇਦ ਅਸਾਨੀ ਨਾਲ ਨਿੱਕਲ ਸਕਦਾ ਹੈ, ਪਰ ਪੈਸੇ ਵਾਲਿਆਂ ਦਾ ਸਵਰਗ ਨੂੰ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੈ।
|