ਮੁੱਖ ਸਫ਼ਾ > ਧਰਮ ਦਰਸ਼ਨ > ਇਸਾਈ ਧਰਮ > ਇਸਾਈ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਹਿਲਾ ਪੱਥਰ ਉਹ ਮਾਰੇ ਜਿਸ ਨੇ ਕੋਈ ਪਾਪ ਨਹੀਂ ਕਰਿਆ  Search similar articles
ਈਸਾ ਮੰਦਿਰ ਵਿੱਚ ਬੈਠੇ ਉਪਦੇਸ਼ ਦੇ ਰਹੇ ਸਨ। ਉਸੇ ਸਮੇਂ ਕੁਝ ਲੋਕ ਇੱਕ ਇਸਤਰੀ ਨੂੰ ਲੈ ਕੇ ਆਏ, ਜੋ ਬਦਚਲਨੀ ਵਿੱਚ ਫੜੀ ਗਈ ਸੀ। ਲੋਕਾਂ ਨੇ ਉਸ ਨੂੰ ਵਿਚਕਾਰ ਖੜ੍ਹਾ ਕੀਤਾ ਅਤੇ ਈਸਾ ਤੋਂ ਪੁੱਛਿਆ, 'ਹੇ ਗੁਰੂ, ਇਹ ਇਸਤਰੀ ਬਦਚਲਨੀ ਕਰਦੇ ਹੋਏ ਫੜੀ ਗਈ ਹੈ। ਮੂਸਾ ਦੀ ਆਗਿਆ ਹੈ ਕਿ ਅਜਿਹੀ ਇਸਤਰੀ ਪੱਥਰ ਮਾਰ ਕੇ ਮਾਰ ਦਿੱਤੀ ਜਾਵੇ। ਤੁਸੀਂ ਕੀ ਕਹਿੰਦੇ ਹੋ?'

ਈਸਾ ਝੁਕ ਕੇ ਉਂਗਲੀ ਨਾਲ ਜਮੀਨ ਤੇ ਲਿਖਣ ਲੱਗੇ। ਜਦੋਂ ਪਾਦਰੀ ਅਤੇ ਫਰੀਸੀ, ਜੋ ਉਸ ਨੂੰ ਲੈ ਕੇ ਆਏ ਸਨ, ਵਾਰ-ਵਾਰ ਉਹਨਾਂ ਨੂੰ ਓਹੀ ਸਵਾਲ ਕਰਦੇ ਰਹੇ, ਤਾਂ ਈਸਾ ਨੇ ਸਿੱਧੇ ਹੋ ਕੇ ਉਹਨਾਂ ਨੂੰ ਕਿਹਾ, 'ਤੁਹਾਡੇ ਸਭ ਵਿੱਚੋਂ ਪਹਿਲਾ ਪੱਥਰ ਉਹ ਮਾਰੇ, ਜਿਸ ਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ।'

ਈਸਾ ਫਿਰ ਝੁਕ ਕੇ ਜਮੀਨ ਤੇ ਲਿਖਣ ਲੱਗੇ।

ਈਸਾ ਦੀ ਗੱਲ ਸੁਣ ਕੇ ਸਾਰੇ ਛੋਟੇ-ਵੱਡੇ ਆਦਮੀ ਇੱਕ-ਇੱਕ ਕਰਕੇ ਉੱਥੋਂ ਖਿਸਕ ਗਏ। ਖੜ੍ਹੀ ਰਹਿ ਗਈ ਸਿਰਫ ਉਹ ਵਿਚਾਰੀ ਇਸਤਰੀ।'

ਈਸਾ ਖੜ੍ਹੇ ਹੋ ਕੇ ਉਸ ਨੂੰ ਪੁੱਛਣ ਲੱਗੇ, 'ਕਿੱਥੇ ਗਏ ਉਹ ਸਾਰੇ ਲੋਕ, ਜੋ ਤੇਰੇ ਤੇ ਇਲਜਾਮ ਲਗਾ ਰਹੇ ਸਨ? ਕੀ ਕਿਸੇ ਨੇ ਵੀ ਤੈਨੂੰ ਦੰਡ ਨਹੀਂ ਦਿੱਤਾ?'

ਉਹ ਬੋਲੀ, 'ਨਹੀਂ ਪ੍ਰਭੂ, ਕਿਸੇ ਨੇ ਨਹੀਂ।'

ਈਸਾ ਬੋਲੇ, 'ਮੈਂ ਵੀ ਤੈਨੂੰ ਦੰਡ ਨਹੀਂ ਦਿੰਦਾ। ਜਾ, ਫਿਰ ਕਦੇ ਪਾਪ ਨਹੀਂ ਕਰਨਾ।'
ਹੋਰ ਵੀ
ਈਸਾ ਦਾ ਸੰਦੇਸ਼
ਈਸਾ ਦੇ ਪੰਜ ਆਦੇਸ਼
ਪਿੱਛੇ ਵਾਲਿਆਂ ਤੋਂ ਦੇਣਾ ਸ਼ੁਰੂ ਕਰੋ
ਵਿਸ਼ਵਾਸ : ਫਲਦਾਇਕ
ਨਿਰਮਲ ਜੀਵਨ
ਸ਼ਾਂਤੀ ਕਿਵੇਂ ਮਿਲੇ?