ਮੁੱਖ ਸਫ਼ਾ > ਧਰਮ ਦਰਸ਼ਨ > ਇਸਾਈ ਧਰਮ > ਇਸਾਈ ਧਰਮ ਬਾਰੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਈਸਾ ਦੇ ਪੰਜ ਆਦੇਸ਼
ਈਸਾ ਨੇ ਪੰਜ ਆਦੇਸ਼ ਦਿੱਤੇ। ਉਹਨਾਂ ਨੇ ਕਿਹਾ :
1. ਪੁਰਾਣੇ ਧਰਮਗ੍ਰੰਥ ਵਿੱਚ ਕਿਹਾ ਹੈ ਕਿ ਕਿਸੇ ਦੀ ਹੱਤਿਆ ਨਾ ਕਰੋ ਅਤੇ ਜੋ ਆਦਮੀ ਹੱਤਿਆ ਕਰਦਾ ਹੈ, ਉਹ ਅਪਰਾਧੀ ਹੈ।
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਆਦਮੀ ਆਪਣੇ ਭਰਾ ਤੇ ਗੁੱਸਾ ਕਰਦਾ ਹੈ, ਉਹ ਪਰਮਾਤਮਾ ਦੀ ਨਜ਼ਰ ਵਿੱਚ ਅਪਰਾਧੀ ਹੈ। ਜੋ ਆਦਮੀ ਆਪਣੇ ਭਰਾ ਨੂੰ ਗਾਲਾਂ ਕੱਢਦਾ ਹੈ, ਕੌੜੀਆਂ ਗੱਲਾਂ ਕਹਿੰਦਾ ਹੈ, ਉਹ ਉਸ ਤੋਂ ਵੱਡਾ ਅਪਰਾਧੀ ਹੈ। ਆਪਣੇ ਭਰਾ ਲਈ ਮਨ ਵਿੱਚ ਜੋ ਕ੍ਰੋਧ ਹੋਵੇ, ਉਸ ਨੂੰ ਪ੍ਰਾਰਥਨਾ ਕਰਨ ਤੋਂ ਪਹਿਲਾਂ ਕੱਢ ਦਉ। ਉਸ ਨਾਲ ਸੁਲ੍ਹਾ ਕਰ ਲਉ।

2. ਪੁਰਾਣੇ ਧਰਮਗ੍ਰੰਥਾਂ ਵਿੱਚ ਕਿਹਾ ਹੈ ਕਿ ਧੋਖਾ ਨਾ ਕਰੋ ਜੇਕਰ ਪਤਨੀ ਤੋਂ ਅਲੱਗ ਹੁੰਦੇ ਹੋ, ਤਾਂ ਉਸ ਨੂੰ ਤਲਾਕ ਦੇ ਦਉ।
ਪਰ ਮੈਂ ਤੈਨੂੰ ਕਹਿੰਦਾ ਹਾਂ ਕਿ ਧੋਖਾ ਤਾਂ ਕਰਨਾ ਹੀ ਨਹੀਂ ਚਾਹੀਦਾ। ਕਿਸੇ ਨੂੰ ਗਲਤ ਨਜ਼ਰ ਨਾਲ ਦੇਖਣ ਵਾਲਾ ਵੀ ਈਸ਼ਵਰ ਦੇ ਅੱਗੇ ਅਪਰਾਧੀ ਹੈ। ਜੋ ਆਦਮੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਖੁਦ ਧੋਖਾ ਕਰਦਾ ਹੈ ਅਤੇ ਪਤਨੀ ਤੋਂ ਵੀ ਧੋਖਾ ਕਰਵਾਉਣ ਦਾ ਕਾਰਨ ਬਣਦਾ ਹੈ। ਜੋ ਆਦਮੀ ਉਸ ਨਾਲ ਵਿਆਹ ਕਰਦਾ ਹੈ, ਉਸ ਨੂੰ ਵੀ ਅਪਰਾਧੀ ਬਣਾਉਂਦਾ ਹੈ।

3. ਪੁਰਾਣੇ ਧਰਮਗ੍ਰੰਥ ਵਿੱਚ ਕਿਹਾ ਹੈ ਕਿ ਸਹੁੰ ਨਾ ਖਾਉ, ਪਰ ਪਰਮਾਤਮਾ ਦੇ ਅੱਗੇ ਆਪਣੀ ਪ੍ਰਤਿਗਿਆ ਲਈ ਡਟੇ ਰਹੋ।
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਸਹੁੰ ਨਹੀਂ ਖਾਣੀ ਚਾਹੀਦੀ। ਕਿਸੇ ਦੇ ਬਾਰੇ ਵਿੱਚ ਪੁੱਛਿਆ ਜਾਵੇ, ਤਾਂ 'ਹਾਂ' ਜਾਂ 'ਨਾਂਹ' ਵਿੱਚ ਹੀ ਜਵਾਬ ਦੇ ਦੇਣਾ ਚਾਹੀਦਾ ਹੈ।

4. ਪੁਰਾਣੇ ਧਰਮਗ੍ਰੰਥ ਵਿੱਚ ਕਿਹਾ ਹੈ ਕਿ 'ਅੱਖ ਦੇ ਬਦਲੇ ਅੱਖ ਫੋੜ ਦਉ, ਦੰਦ ਦੇ ਬਦਲੇ ਦੰਦ ਤੋੜ ਦਉ।'
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਉ। ਕੋਈ ਤੁਹਾਡੀ ਸੱਜੀ ਗੱਲ੍ਹ ਤੇ ਥੱਪੜ ਮਾਰੇ ਤਾਂ ਆਪਣੀ ਖੱਬੀ ਗੱਲ੍ਹ ਵੀ ਮੂਹਰੇ ਕਰ ਦਉ।

5. ਪੁਰਾਣੇ ਧਰਮਗ੍ਰੰਥ ਵਿੱਚ ਕਿਹਾ ਹੈ ਕਿ 'ਕੇਵਲ ਆਪਣੀ ਹੀ ਜਾਤੀ ਦੇ ਲੋਕਾਂ ਨਾਲ ਪ੍ਰੇਮ ਕਰੋ।'
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਹਾਨੂੰ ਹਰ ਆਦਮੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਜੋ ਤੁਹਾਨੂੰ ਦੁਸ਼ਮਣ ਮੰਨਦੇ ਹੋਣ, ਉਹਨਾਂ ਨੂੰ ਵੀ ਪ੍ਰੇਮ ਕਰਨਾ ਚਾਹੀਦਾ ਹੈ। ਸਾਰੇ ਮਨੁੱਖ ਇੱਕ ਹੀ ਪਿਤਾ ਦੀ ਸੰਤਾਨ ਹਨ। ਸਾਰੇ ਭਰਾ-ਭਰਾ ਹਨ। ਸਭ ਦੇ ਨਾਲ ਤੁਹਾਨੂੰ ਪਿਆਰ ਦਾ ਵਿਹਾਰ ਕਰਨਾ ਚਾਹੀਦਾ ਹੈ।
ਹੋਰ ਵੀ
ਪਿੱਛੇ ਵਾਲਿਆਂ ਤੋਂ ਦੇਣਾ ਸ਼ੁਰੂ ਕਰੋ
ਵਿਸ਼ਵਾਸ : ਫਲਦਾਇਕ
ਨਿਰਮਲ ਜੀਵਨ
ਸ਼ਾਂਤੀ ਕਿਵੇਂ ਮਿਲੇ?
ਮਰਿਆ
ਗੁੱਡ ਫ੍ਰਾਈਡੇ