ਇੱਕ ਪੁਰਾਣੀ ਪਰਿਭਾਸ਼ਾ ਹੈ ਕਿ 'ਈਸ਼ਵਰ ਨਾਲ ਗੱਲਾ ਕਰਨਾ ਹੀ ਪ੍ਰਾਰਥਨਾ ਹੁੰਦੀ ਹੈ' ਯੇਸੁ ਪ੍ਰਾਰਥਨਾ ਦੀ ਸਿੱਖਿਆ ਵਾਲੇ ਮਹਾਨ ਗੁਰੂ ਸਨ. ਉਹਨਾਂ ਨੇ ਪ੍ਰਾਰਥਨਾ ਕਰਨ ਦੀ ਆਗਿਆ ਦਿੱਤੀ ਕਿਉਂਕਿ ਪ੍ਰਾਰਥਨਾ ਦੇ ਬਿਨਾਂ ਈਸ਼ਵਰ ਦੀ ਅਰਾਧਨਾ ਨਹੀਂ ਹੋ ਸਕਦੀ. ਪ੍ਰਾਰਥਨਾ ਕਰਣ ਦੇ ਕਈ ਢੰਗ ਹਨ ਪਰ ਆਪਣੇ ਖੁਦ ਦੇ ਸ਼ਬਦਾ ਵਿੱਚ ਪ੍ਰਾਰਥਨਾ ਕਰਨਾ ਸਭ ਤੋਂ ਉੱਤਮ ਹੁੰਦੀ ਹੈ. ਛੋਟੀਆਂ ਪ੍ਰਾਰਥਨਾਵਾਂ ਪਰੇਸ਼ਾਨੀ ਦੇ ਸਮੇਂ ਮਦਦ ਕਰਦੀਆਂ ਹਨ. ਈਸਾਈ ਧਰਮ ਵਿੱਚ ਪ੍ਰਾਰਥਨਾ ਦੇ ਕਈ ਤਰੀਕੇ ਦੱਸੇ ਗਏ ਹਨ.
ਜਿਵੇਂ ਵਿਸ਼ਵਾਸ ਦੀ ਪ੍ਰਾਰਥਨਾ- ਹੇ ਈਸ਼ਵਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੂੰ ਤਿੰਨ ਦੈਵਿਕ ਵਿਕਤੀਆਂ ਪਿਤਾ,ਬੇਟਾ, ਪਵਿੱਤਰ ਆਤਮਾ ਵਿੱਚ ਇੱਕ ਹੀ ਈਸ਼ਵਰ ਹੈ. ਤੂੰ ਕਦੀ ਸਾਨੂੰ ਧੋਖਾ ਨਹੀਂ ਦੇਵੇਗਾ.
ਭਰੋਸੇ ਦੀ ਪ੍ਰਾਰਥਨਾ- ਹੇ ਮੇਰੇ ਈਸ਼ਵਰ, ਤੇਰੀ ਅਸੀਮ ਚੰਗਿਆਈ ਅਤੇ ਪ੍ਰਤੀਗਿਆ ਤੇ ਭਰੋਸਾ ਕਰ, ਮੈਂ ਆਪਣੇ ਪਾਪਾਂ ਦੀ ਖਿਮਾ ਦੀ ਬੇਨਤੀ ਕਰਦਾ ਹਾਂ.
ਪ੍ਰੇਮ ਦੀ ਪ੍ਰਾਰਥਨਾ- ਹੇ ਮੇਰੇ ਈਸ਼ਵਰ, ਮੈ ਸਾਰੀਆਂ ਵਸਤੂਆਂ ਤੋਂ ਵੀ ਆਪਣੇ ਪੂਰੇ ਦਿਲ ਅਤੇ ਆਤਮਾ ਨਾਲ ਤੈਨੂੰ ਪਿਆਰ ਕਰਦਾ ਹਾਂ ਤੇਰੇ ਪਿਆਰ ਦੀ ਖਾਤਿਰ ਮੈਂ ਆਪਣੇ ਅਪਰਾਧੀਆਂ ਨੂੰ ਮਾਫ ਕਰ ਦਿੰਦਾ ਹਾਂ ਅਤੇ ਜਿਹਨਾਂ ਦਾ ਮੈਂ ਅਪਰਾਧੀ ਹਾਂ ਉਹਨਾਂ ਤੋਂ ਖਿਮਾ ਮੰਗ ਲੈਂਦਾ ਹਾਂ. ਪਛਤਾਵੇ ਦੀ ਪ੍ਰਾਰਥਨਾ- ਹੇ ਮੇਰੇ ਈਸ਼ਵਰ ਮੈਂ ਇਸ ਕਰਕੇ ਉਦਾਸ ਹਾਂ ਕਿ ਮੈਂ ਆਪਣੇ ਪਾਪਾਂ ਨਾਲ ਤੈਨੂੰ ਨਰਾਜ ਕੀਤਾ ਹੈ. ਮੈਨੂੰ ਸਵਰਗ ਨੂੰ ਛੱਡ ਕੇ ਨਰਕ ਦੇ ਦੁੱਖ ਭੋਗਣ ਦਾ ਡਰ ਹੈ. ਮੈਂ ਸੱਚੇ ਦਿਲ ਨਾਲ ਆਪਣੇ ਪਾਪਾਂ ਦੀ ਖਿਮਾ ਮੰਗਦਾ ਹਾਂ.
|