
ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਚਲਦੇ ਹਾਂ ਇਕ ਅਜਿਹੇ ਮੰਦਿਰ ਵਿੱਚ ਜਿੱਥੇ ਮਾਤਾ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਸ਼ਰਾਬ ਚੜਾਈ ਜਾਂਦੀ ਹੈ। ਭੈਰਵ ਨੂੰ ਸ਼ਰਾਬ ਚੜਾਉਣ ਦੇ ਉਦਾਹਰਨ ਤਾਂ ਕਈ ਥਾਂ ਮਿਲਦੇ ਹਨ, ਪਰ ਦੇਵੀ ਮਾਂ ਨੂੰ ਸ਼ਰਾਬ ਚੜਾਉਣ ਦਾ ਸ਼ਾਇਦ ਇਹ ਪਹਿਲਾ ਉਦਾਹਰਨ ਹੈ।ਰਤਲਾਮ ਸ਼ਹਿਰ ਤੋਂ ਲਗਭਗ 32 ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਸਾਤਰੁੰਡਾ ਦੀ ਉੱਚੀ ਟੇਕਰੀ ਤੇ ‘ਮਾਂ ਕਵਲਕਾ’ ਦਾ ਮੰਦਿਰ ਹੈ। ਸਾਲਾਂ ਤੋਂ ਇਹ ਮੰਦਿਰ ਭਗਤਾਂ ਦੀ ਆਸਥਾ ਦਾ ਕੇਂਦਰ ਹੈ। ਇਸ ਮੰਦਿਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਸਥਿਤ ਮਾਂ ਕਵਲਕਾ, ਮਾਂ ਕਾਲੀ ਅਤੇ ਕਾਲਭੈਰਵ ਦੀਆਂ ਮੂਰਤੀਆਂ ਸ਼ਰਾਬ ਪੀਂਦੀਆਂ ਹਨ। ਭਗਤ ਮਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੂੰ ਸ਼ਰਾਬ ਦਾ ਭੋਗ ਲਗਵਾਉਂਦੇ ਹਨ। ਇਹਨਾਂ ਮੂਰਤੀਆਂ ਦੇ ਬੁੱਲਾਂ ਨਾਲ ਸ਼ਰਾਬ ਦਾ ਪਿਆਲਾ ਲਗਾਉਂਦੇ ਹੀ ਪਿਆਲੇ ਵਿੱਚੋ ਸ਼ਰਾਬ ਗਾਇਬ ਹੋ ਜਾਂਦੀ ਅਤੇ ਇਹ ਸਭ ਭਗਤਾਂ ਦੇ ਸਾਹਮਣੇ ਹੁੰਦਾ ਹੈ। ਇੱਥੇ ਦੇ ਪੂਜਾਰੀ ਪੰਡਿਤ ਅਮ੍ਰਿਤਗਿਰੀ ਗੋਸਵਾਮੀ ਦਾ ਇਹ ਕਹਿਣਾ ਹੈ ਕਿ ਮੰਦਿਰ ਲਗਭਗ 300 ਸਾਲ ਪੁਰਾਣਾ ਹੈ। ਇਥੇ ਸਥਿਤ ਮਾਤਾ ਦੀ ਮੂਰਤੀ ਬਹੁਤ ਚਮਤਕਾਰੀ ਮੂਰਤੀ ਹੈ। ਇਹ ਸੱਚ ਹੈ ਕਿ ਇਹ ਮੂਰਤੀ ਸ਼ਰਾਬ ਪੀਂਦੀ ਹੈ । ਦੂਰ-ਦੂਰ ਤੋਂ ਸ਼ਰਧਾਲੂ ਇਥੇ ਮਾਂ ਦੇ ਚਮਤਕਾਰੀ ਰੂਪ ਦੇ ਦਰਸ਼ਨ ਕਰਨ ਅਤੇ ਮਾਂ ਤੋਂ ਆਪਣੀ ਸੁੱਖ ਮੰਗਣ ਆਉਂਦੇ ਹਨ। ਪੁੱਤਰ ਦੀ ਪ੍ਰਾਪਤੀ ਦੇ ਲਈ ਮਾਂ ਦੇ ਦਰਸ਼ਨ ਕਰਨ ਆਏ ਰਮੇਸ਼ ਨੇ ਦੱਸਿਆ ਕਿ ਉਹਨਾਂ ਨੇ ਮਾਤਾ ਨੂੰ ਖੁਸ਼ ਕਰਨ ਦੇ ਲਈ ਬਕਰੇ ਦੀ ਬਲੀ ਦਿੱਤੀ ਅਤੇ ਬੱਚੇ ਦੇ ਵਾਲ ਦੇ ਕੇ ਸੁੱਖ ਉਤਾਰੀ। ਮਾਤਾ ਦੇ ਪ੍ਰਸ਼ਾਦ ਦੇ ਰੂਪ ਵਿੱਚ ਭਗਤਾਂ ਨੂੰ ਬੋਤਲ ਵਿੱਚ ਬਚੀ ਹੋਈ ਸ਼ਰਾਬ ਮਿਲਦੀ ਹੈ। ਆਪਣੀ ਸੁੱਖ ਪੂਰੀ ਹੋਣ ਤੇ ਕੁੱਝ ਸ਼ਰਧਾਲੂ ਨੰਗੇ ਪੈਰ ਟੇਕਰੀ ਤੇ ਚੜ੍ਹਦੇ ਹਨ ਅਤੇ ਕੁੱਝ ਜਾਨਵਰਾਂ ਦੀ ਬਲੀ ਦਿੰਦੇ ਹਨ। ਹਰਿਆਲੀ ਮੱਸਿਆ ਅਤੇ ਨਵਰਾਤਰੀ ਤੇ ਇਥੇ ਸ਼ਰਧਾਲੂਆਂ ਦਾ ਮੇਲਾ ਲੱਗ ਜਾਂਦਾ ਹੈ। ਕੁੱਝ ਲੋਕ ਬਾਹਰੀ ਹਵਾ ਅਤੇ ਭੂਤਾਂ ਤੋਂ ਛੁਟਕਾਰਾ ਪਾਉਣ ਦੇ ਲਈ ਵੀ ਮਾਤਾ ਦੇ ਦਰਬਾਰ ਵਿੱਚ ਅਰਜੀ ਲਗਾਉਂਦੇ ਹਨ। ਕੀ ਕੋਈ ਮੂਰਤੀ ਸੱਚ ਵਿੱਚ ਸ਼ਰਾਬ ਪੀ ਸਕਦੀ ਹੈ ਜਾਂ ਇਹ ਲੋਕਾਂ ਦਾ ਵਹਿਮ ਹੈ? ਇਸ ਗੱਲ ਵਿੱਚ ਕਿੰਨ੍ਹੀ ਸੱਚਾਈ ਹੈ. ਇਸ ਬਾਰੇ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ। ਆਸਥਾ ਅਤੇ ਅੰਧਵਿਸ਼ਵਾਸ ਦੀ ਇਹ ਯਾਤਰਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਜੱਰੂਰ ਦੱਸਣਾ।
|