ਮੁੱਖਪੰਨਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ > ਪੀਲੀਆ ਦਾ ਅਨੋਖਾ ਇਲਾਜ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੀਲੀਆ ਦਾ ਅਨੋਖਾ ਇਲਾਜ
ਭੀਕਾ ਸ਼ਰਮਾ, ਰੁਪਾਲੀ ਬਰਵੇ

ਕਈ ਬੀਮਾਰੀਆਂ ਦੇ ਇਲਾਜ ਦੇ ਲਈ ਲੋਕਾਂ ਦਾ ਝਾੜ-ਫੂੰਕ, ਟੋਨੇ ਟੋਟਕੇ ਅਤੇ ਦੇਵੀ ਦੇਵਤਿਆਂ ਦਾ ਸਹਾਰਾ ਲੈਣਾ ਇੱਕ ਆਮ ਗੱਲ ਹੈ। ਅੱਜ ਅਸੀਂ ਤੁਹਾਨੂੰ ਆਸਥਾ ਅਤੇ ਅੰਧਵਿਸ਼ਵਾਸ ਦੀ ਕੜੀ ਵਿੱਚ ਇਕ ਅਜਿਹੀ ਥਾਂ ਲੈ ਚਲਦੇ ਹਾਂ ਜਿਥੇ ਪੀਲੀਆ ਦਾ ਇਲਾਜ ਕਰਵਾਉਣ ਦਾ ਇਕ ਅਨੋਖਾ ਤਰੀਕਾ ਅਪਨਾਇਆ ਜਾਂਦਾ ਹੈ।

ਪੀਲੀਆ ਤੋਂ ਗ੍ਰਸਤ ਮਰੀਜਾਂ ਦੀ ਭੀੜ ਦਾ ਇਹ ਨਜਾਰਾ ਕਿਸੇ ਡਾਕਟਰ ਦੇ ਕਲੀਨਿਕ ਦਾ ਨਹੀਂ ਬਲਕਿ ਮਨਜੀਤ ਪਾਲ ਸਲੂਜਾ ਦੀ ਦੁਕਾਨ ਦਾ ਹੈ ਜੋ ਆਪਣੀ ਅਨੋਖੀ ਵਿਦਿਆ ਨਾਲ ਪੀਲੀਆ ਦੂਰ ਕਰਨ ਦਾ ਦਾਅਵਾ ਕਰਦੇ ਹਨ। ਉਹ ਮਰੀਜਾਂ ਦੇ ਕੰਨ ਤੇ ਕਾਗਜ ਦਾ ਕੋਣ ਬਣਾ ਕੇ ਲਗਾਉਂਦੇ ਹਨ ਅਤੇ ਮੋਮਬੱਤੀ ਦੇ ਸਹਾਰੇ ਕਾਗਜ ਨੂੰ ਜਲਾਉਂਦੇ ਹਨ ਅਤੇ ਨਾਲ-ਨਾਲ ਗੁਰਬਾਣੀ ਦਾ ਪਾਠ ਕਰਦੇ ਹਨ।

ਮਨਜੀਤ ਇਲਾਜ ਕਰਨ ਤੋਂ ਪਹਿਲਾ ਗਣੇਸ਼ ਜੀ ਦੀ ਪੂਜਾ ਕਰਨਾ ਨਹੀਂ ਭੁਲਦੇ ਹਨ। ਜਲਿਆ ਹੋਇਆ ਕੋਨ ਜਦੋਂ ਕੰਨ ਤੋਂ ਹਟਾਇਆ ਜਾਂਦਾ ਹੈ ਕੰਨ ਦੇ ਆਲੇ ਦੁਆਲੇ ਪੀਲੇ ਰੰਗ ਦਾ ਪਦਾਰਥ ਇਕੱਠਾ ਹੋ ਜਾਂਦਾ ਹੈ। ਮਨਜੀਤ ਪਾਲ ਦੇ ਅਨੁਸਾਰ ਇਹ ਪੀਲੀਏ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ।

ਇਲਾਜ ਦੇ ਲਈ ਆਏ ਮਰੀਜਾਂ ਨੂੰ ਪਹਿਲੇ ਦਿਨ ਆਪਣੇ ਨਾਲ ਹਾਰ-ਫੁੱਲ, ਅਗਰਬੱਤੀ ਅਤੇ ਨਾਰੀਅਲ ਲਿਆਉਣਾ ਜਰੂਰੀ ਹੁੰਦਾ ਹੈ। ਨਾਲ ਹੀ ਇਥੇ ਆਉਣ ਵਾਲੇ ਲੋਕ ਆਪਣੀ ਸ਼ਰਧਾ ਦੇ ਅਨੁਸਾਰ ਇਥੇ ਚੜਾਵਾ ਰੱਖ ਕੇ ਜਾਂਦੇ ਹਨ। ਮਨਜੀਤ ਦਾ ਕਹਿਣਾ ਹੈ ਕਿ ਉਹ ਮਰੀਜਾਂ ਨੂੰ ਫ੍ਰੀ ਸੇਵਾ ਪ੍ਰਦਾਨ ਕਰਦੇ ਹਨ। ਚੜਾਵਾ ਤਾਂ ਮਰੀਜਾਂ ਦੀ ਸ਼ਰਧਾ ਦਾ ਪ੍ਰਤੀਕ ਮਾਤਰ ਹੈ।

ਇਥੇ ਆਉਣ ਵਾਲੇ ਮਰੀਜਾਂ ਨੂੰ ਵੀ ਡਾਕਟਰੀ ਇਲਾਜ ਤੋਂ ਜਿਆਦਾ ਇਸ ਵਿਦਿਆ ਤੇ ਵਿਸ਼ਵਾਸ ਹੈ। ਉਹਨਾਂ ਦਾ ਮੰਨਣਾ ਹੈ ਕਿ ਦਵਾ ਤੇ ਦੁਆ ਦੇ ਅਸਰ ਨਾਲ ਹੀ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਗੁਰਬਾਣੀ ਪੜ੍ਹਦੇ ਹੋਏ ਇਲਾਜ ਕਰਨ ਵਾਲੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਨੂੰ ਇਸ ਵਿਦਿਆ ਦਾ ਗਿਆਨ ਭਗਵਾਨ ਦੀ ਦੇਣ ਹੈ। ਉਹਨਾਂ ਦੇ ਪਿਤਾ ਅਤੇ ਦਾਦਾ ਜੀ ਵੀ ਇਸ ਵਿਦਿਆ ਨਾਲ ਲੋਕਾਂ ਦਾ ਦਰਦ ਦੂਰ ਕਰਦੇ ਸੀ। ਉਹ ਇਥੇ ਆਉਣ ਵਾਲੇ ਮਰੀਜਾਂ ਨੂੰ ਇੱਕ ਵਿਸ਼ੇਸ਼ ਦਵਾ, ਜੋ ਕਿ ਆਯੁਰਵੈਦਿਕ ਅਤੇ ਹੋਮਿਉਪੈਥੀ ਦਵਾ ਦਾ ਮਿਸ਼ਰਣ ਹੁੰਦੀ ਹੈ, ਦੇ ਡਰਾਪਸ ਵੀ ਪਿਲਾਏ ਜਾਂਦੇ ਹਨ। ਉਹ ਰੋਜ ਕਰੀਬ ਅੱਸੀ ਤੋਂ ਨੱਬੇ ਮਰੀਜਾਂ ਦਾ ਇਲਾਜ ਕਰਦੇ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਮਰੀਜ ਨੂੰ ਦੇਖ ਕੇ ਅੰਦਾਜਾ ਲਗਾ ਲੈਂਦੇ ਹਨ ਕਿ ਇਸ ਦਾ ਪੀਲੀਆ ਉਤਾਰਣ ਵਿੱਚ ਕਿੰਨ੍ਹਾ ਸਮਾਂ ਲਗੇਗਾ।

WD
ਮਨਜੀਤਪਾਲ ਸਲੂਜਾ ਦੇ ਅਨੁਸਾਰ ਇਥੇ ਡਾਕਟਰ ਦੁਆਰਾ ਭੇਜੇ ਗਏ ਮਰੀਜਾਂ ਦੇ ਇਲਾਵਾ ਕਈ ਡਾਕਟਰਸ ਖੁਦ ਇਥੇ ਆ ਕੇ ਅਤੇ ਰਿਸ਼ਤੇਦਾਰਾਂ ਦਾ ਵੀ ਇਲਾਜ ਕਰਾਉਂਦੇ ਹਨ। ਪੀਲੀਆ ਵਰਗੀ ਖਤਰਨਾਕ ਬੀਮਾਰੀ ਦੇ ਇਲਾਜ ਲਈ ਇਸ ਤਰ੍ਹਾਂ ਦੀ ਵਿਦਿਆ ਤੇ ਵਿਸ਼ਵਾਸ ਕਰਨਾ ਲੋਕਾਂ ਦੇ ਅੰਧਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ ਜਾਂ ਇਸ ਵਿਦਿਆ ਦੇ ਪਿੱਛੇ ਕਿਸੇ ਵਿਗਿਆਨਿਕ ਤਰੀਕਾ ਹੋਣ ਦਾ ਅੰਦਾਜ ਲਗਾਇਆ ਜਾ ਸਕਦਾ ਹੈ। ਤੁਸੀਂ ਆਪਣੀ ਰਾਏ ਸਾਨੂੰ ਜਰੂਰ ਦੱਸਣਾ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਤਾਂ ਭਸਮ ਹੋ ਜਾਵੇਗਾ ਪੂਰਾ ਪਿੰਡ  
ਭੂਤ ਤੋਂ ਪ੍ਰੇਸ਼ਾਨ ਇੱਕ ਪਿੰਡ  
ਮੁਮਤਾਜ ਦੀ ਭਟਕਦੀ ਹੋਈ ਆਤਮਾ  
ਇੱਛਾਧਾਰੀ ਨਾਗਿਨ  
ਮਾਨਵ ਸਰੀਰ 'ਚ ਦੇਵੀ ਮਾਂ ਦਾ ਵਾਸ  
ਰਾਜਗੋਰੀ ਘਾਟ, ਤਨਜਾਵੁਰ