ਮੁੱਖਪੰਨਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ > ਮਾਨਵ ਸਰੀਰ 'ਚ ਦੇਵੀ ਮਾਂ ਦਾ ਵਾਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਨਵ ਸਰੀਰ 'ਚ ਦੇਵੀ ਮਾਂ ਦਾ ਵਾਸ
ਵੈਬ ਦੁਨੀਆ
-ਵੈਬਦੁਨੀਆ ਡੈਸਕ
ਕੀ ਕਿਸੇ ਇਨਸਾਨ ਦੇ ਸਰੀਰ 'ਚ ਦੇਵੀ ਮਾਂ ਦੀ ਫੋਟੋ ਨਜ਼ਰ ਆ ਸਕਦੀ ਹੈ। ਕੀ ਕੋਈ ਇਨਸਾਨ ਦੇਵੀ ਦਾ ਰੂਪ ਧਾਰਣ ਕਰ ਅੰਗਾਰਿਆਂ 'ਤੇ ਚੱਲ ਸਕਦਾ ਹੈ। ਆਉ ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ 'ਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ,ਕੁੱਝ ਅਜਿਹੇ ਲੋਕਾਂ ਕੋਲ,ਜਿਨ੍ਹਾਂ ਦਾ ਦਾਅਵਾ ਹੈ ਕਿ ਦੇਵੀ ਉਨ੍ਹਾ ਦੇ ਸਰੀਰ 'ਚ ਪ੍ਰਵੇਸ਼ ਕਰ ਆਪਣੇ ਭਗਤਾਂ ਦਾ ਕਲਿਆਣ ਕਰਦੀ ਹੈ ਅਤੇ ਉਨ੍ਹਾ ਦੇ ਦੁੱਖ ਦਰਦ ਦੂਰ ਕਰਦੀ ਹੈ।

ਆਉ ਚੱਲਦੇ ਹਾਂ,ਮੱਧਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ....ਇੱਥੋਂ ਦੇ ਮਾਂ ਦੁਰਗਾ ਦੇ ਇੱਕ ਮੰਦਰ 'ਚ ਆਰਤੀ ਸ਼ੁਰੂ ਹੁੰਦੇ ਹੀ ਕੁੱਝ ਔਰਤਾਂ 'ਚ ਦੇਵੀ ਤਾਂ ਕੁੱਝ ਪੁਰਸ਼ਾਂ 'ਚ ਦੇਵੀ ਦਾ ਵਾਹਨ ਸ਼ੇਰ ਅਤੇ ਕਾਲਭੈਰਵ ਲੋਕਾਂ ਦੇ ਸਰੀਰ 'ਚ ਪ੍ਰਵੇਸ਼ ਕਰਦੇ ਹਨ ਅਤੇ ਇਹ ਅਜੀਬੋ ਗਰੀਬੋ ਢੰਗ ਨਾਲ ਵਿਵਹਾਰ ਕਰਦੇ ਹੋਏ ਖੁਦ ਦੇਵੀ ਦੀ ਅਰਾਧਨਾ ਕਰਦੇ ਹਨ ਅਤੇ ਦੇਵੀ ਦੇ ਰੂਪ 'ਚ ਭਗਤਾਂ ਨੂੰ ਅਸ਼ੀਰਵਾਦ ਵੀ ਦਿੰਦੇ ਹ।ਇਨ੍ਹਾ ਲੋਕਾਂ 'ਚ ਦੇਵੀ ਦਾ ਸਰੀਰ ਆਗਮਨ ਹੋਣ ਦਾ ਜਨੂੰਨ ਇਸ ਹੱਦ ਤੱਕ ਹੁੰਦਾ ਹੈ ਕਿ ਇਹ ਜਲਦਾ ਹੋਇਆ ਕਪੂਰ ਆਪਣੀ ਜੁਬਾਨ 'ਤੇ ਰੱਖਕੇ ਦੇਵੀ ਦੀ ਆਰਤੀ ਉਤਾਰਦੇ ਹਨ ਤਾਂ ਕੁੱਝ ਹੱਥ 'ਚ ਜਲਦਾ ਕਪੂਰ ਲੈ ਕੇ ਦੇਵੀ ਦੀ ਆਰਤੀ ਕਰਦੇ ਹਨ।

ਇਨ੍ਹਾ ਹੀ ਨਹੀਂ,ਜਦੋਂ ਦੇਵੀ ਮਾਂ,ਸ਼ੇਰ ਅਤੇ ਕਾਲਭੈਰਵ ਕਾਫ਼ੀ ਲੋਕਾਂ ਦੇ ਸਰੀਰ 'ਚ ਪ੍ਰਵੇਸ਼ ਕਰ ਚੁੱਕੇ ਹੁੰਦੇ ਹਨ,ਤਦ ਇਹ ਆਪਸ 'ਚ ਮਿਲਕੇ ਨੱਚਦੇ-ਖੇਡਦੇ ਹਨ ਅਤੇ ਜਲਦੇ ਹੋਏ ਅੰਗਾਰਿਆਂ 'ਤੇ ਨੰਗੇ ਪੈਰ ਚੱਲ ਪੈਂਦੇ ਹ।ਇਸ ਪੂਰ੍ਹੇ ਕ੍ਰਿਆ ਕਲਾਪ 'ਚ ਆਸ-ਪਾਸ ਮੌਜੂਦ ਭਗਤ ਵੀ ਇਨ੍ਹਾ ਦੀ ਮਦਦ ਕਰਦੇ ਹਨ ਅਤੇ ਤਮਾਸ਼ਾ ਦਾ ਹਿੱਸਾ ਬਣਕੇ ਇਸ ਨੂੰ ਦੇਵੀ ਦੀ ਅਰਾਧਨਾ ਦਾ ਜ਼ਰੀਆ ਮੰਨਦੇ ਹ।ਜਲਦੇ ਹੋਏ ਅੰਗਾਰਿਆਂ 'ਤੇ ਖੇਡਦੇ-ਕੁੱਦਦੇ ਸਮੇਂ ਇਨ੍ਹਾ ਦਾ ਜੋਸ਼ ਸ਼ਬਾਬ 'ਤੇ ਹੁੰਦਾ ਹੈ।

WD
ਕੀ ਵਾਕਈ ਭਗਤਾਂ ਦਾ ਇਸ ਤਰ੍ਹਾਂ ਨਾਲ ਸਰੀਰ 'ਚ ਪ੍ਰਗਟ ਹੋਣ ਵਾਲੀ ਦੇਵੀ ਦੀ ਅਰਾਧਨਾ ਕਰਨਾ ਆਸਥਾ ਦਾ ਪ੍ਰਤੀਕ ਹੈ?ਕੀ ਮਾਂ ਦਾ ਆਪਣੇ ਭਗਤਾਂ ਦੇ ਸਰੀਰ 'ਚ ਪ੍ਰਵੇਸ਼ ਕਰਨ ਨੂੰ ਸੱਚਾਈ ਮੰਨਿਆ ਜਾ ਸਕਦਾ ਹੈ ਜਾਂ ਇਹ ਕੇਵਲ ਭਗਤਾਂ ਨੂੰ ਆਪਣੇ ਪਾਸੇ ਆਕਰਸ਼ਿਤ ਕਰਨ ਦਾ ਜ਼ਰੀਆ ਮਾਤਰ ਹੈ?ਤੁਹਾਨੂੰ ਕੀ ਲੱਗਦਾ ਹੈ,ਆਪਣੀ ਰਾਏ ਨਾਲ ਸਾਨੂੰ ਜਰੂਰ ਜਾਣੂ ਕਰਵਾਉ।
ਸਬੰਧਤ ਜਾਣਕਾਰੀ ਲੱਭੋ
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਰਾਜਗੋਰੀ ਘਾਟ, ਤਨਜਾਵੁਰ  
ਬਾਂਦਰ ਦਾ ਮੰਦਿਰ  
ਉਤਾਵਲੀ ਨਾਗ ਮੰਦਿਰ  
ਕਾਲੀ ਸ਼ਾਲ ਨਾਲ ਇਲਾਜ ਕਰਨ ਵਾਲੇ ਗਣੇਸ਼ ਭਾਈ  
ਪਾਣੀ ਤੇ ਤੈਰਦੀ ਆਸਥਾ  
ਮੋਬਾਇਲ ਵਾਲੇ ਗਣੇਸ਼