ਆਮਤੌਰ ਤੇ ਦੇਖਿਆ ਗਿਆ ਹੈ ਕਿ ਲੋਕ ਮੰਦਿਰ ਵਿੱਚ ਨਾਰੀਅਲ, ਮਿਠਾਈ ਆਦਿ ਦੇ ਪ੍ਰਸਾਦ ਚੜਾਉਂਦੇ ਹਨ, ਪਰ ਜਦੋਂ ਗੱਲ ਮੰਦਿਰ ਵਿੱਚ ਸ਼ਰਾਬ ਅਤੇ ਸਿਗਰੇਟ ਚੜਾਉਣ ਦੀ ਹੋਵੇ ਤਾਂ ਹੈਰਾਨੀ ਹੋ ਜਾਣਾ ਸੁਭਾਵਿਕ ਹੀ ਹੈ। ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਬੜੌਦਾ ਦੇ ਮਾਂਜਲਪੁਰ ਇਲਾਕੇ ਵਿੱਚ ਜਿੱਥੇ ਸਥਿਤ ਹੈ ਜੀਵਾ ਮਾਮਾ ਦਾ ਮੰਦਿਰ। ਗੁਜਰਾਤ ਵਿੱਚ ਵੈਸੇ ਤਾਂ ਸ਼ਰਾਬ ਤੇ ਰੋਕ ਹੈ, ਪਰ ਇੱਥੇ ਲੋਕ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਚੜਾਉਂਦੇ ਹਨ ਸ਼ਰਾਬ ਅਤੇ ਸਿਗਰੇਟ।
ਸ਼ਰਾਬ ਅਤੇ ਸਿਗਰੇਟ ਦੇ ਨਾਲ ਪਸ਼ੂਆਂ ਨੂੰ ਵੀ ਜੀਵਾ ਮਾਮਾ ਨੂੰ ਭੇਂਟ ਕੀਤਾ ਜਾਂਦਾ ਹੈ। ਇਹ ਗੱਲ ਜਿੰਨੀ ਹੈਰਾਨੀ ਭਰੀ ਹੈ ਉਸ ਤੋਂ ਵੀ ਜਿਆਦਾ ਦਿਲਚਸਪ ਇਸਦਾ ਇਤਿਹਾਸ ਹੈ।
ਮੰਦਿਰ ਦੇ ਇਤਿਹਾਸ ਦੇ ਬਾਰੇ ਵਿੱਚ ਇੱਥੇ ਰਹਿਣ ਵਾਲੇ ਸ਼੍ਰੀ ਭਰਤਭਾਈ ਸੋਲੰਕੀ ਨੇ ਸਾਨੂੰ ਦੱਸਿਆ ਕਿ ਸਾਲਾਂ ਪਹਿਲਾਂ ਇਸ ਛੋਟੇ ਜਿਹੇ ਪਿੰਡ ਵਿੱਚ ਸਾਰੇ ਨੌਜਵਾਨ ਕਿਸੇ ਧਾਰਮਿਕ ਮੌਕੇ ਤੇ ਪਿੰਡ ਦੇ ਬਾਹਰ ਗਏ ਹੋਏ ਸਨ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਲੁਟੇਰਿਆਂ ਨੇ ਪਿੰਡ ਵਿੱਚ ਡਾਕਾ ਮਾਰਿਆ। ਉਸ ਸਮੇਂ ਗੁਆਂਢ ਦੇ ਪਿੰਡ ਤੋਂ ਜੀਵਾ ਨਾਮਕ ਇੱਕ ਨੌਜਵਾਨ ਆਪਣੀ ਭੈਣ ਅਤੇ ਭਾਣਜੇ ਨੂੰ ਮਿਲਣ ਆਇਆ ਹੋਇਆ ਸੀ। ਪਿੰਡ ਵਿੱਚ ਲੁਟੇਰਿਆਂ ਦੇ ਅੱਤਿਆਚਾਰ ਨੂੰ ਦੇਖ ਕੇ ਉਸਨੇ ਆਪਣਾ ਸਾਹ ਦਿਖਾਇਆ ਅਤੇ ਲੁਟੇਰਿਆਂ ਨਾਲ ਲੜਾਈ ਕਰੀ। ਜਦੋਂ ਪਿੰਡ ਵਾਲਿਆਂ ਨੇ ਇਕੱਲੇ ਨੌਜਵਾਨ ਨੂੰ ਲੜਦੇ ਦੇਖਿਆ ਤਾਂ ਉਹਨਾਂ ਵਿੱਚ ਵੀ ਹਿੰਮਤ ਆ ਗਈ ਅਤੇ ਉਹਨਾਂ ਨੇ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਸਾਰੇ ਪਿੰਡ ਵਾਲਿਆਂ ਨੂੰ ਆਪਣੇ ਸਾਹਮਣੇ ਦੇਖ ਕੇ ਸਾਰੇ ਲੁਟੇਰੇ ਭੱਜ ਗਏ। ਪਰ ਬੁਰੀ ਤਰ੍ਹਾਂ ਜਖਮੀ ਜੀਵਾ ਪਿੰਡ ਨੂੰ ਬਚਾਉਣ ਵਿੱਚ ਸ਼ਹੀਦ ਹੋ ਗਿਆ।
ਜੀਵਾ ਦੇ ਬਲੀਦਾਨ ਨੂੰ ਸਦਾ ਯਾਦ ਰੱਖਣ ਲਈ ਪਿੰਡ ਵਾਲਿਆਂ ਨੇ ਜੀਵਾ ਮਾਮਾ ਦਾ ਇੱਕ ਮੰਦਿਰ ਬਣਵਾਇਆ। ਪਿੰਡ ਵਾਲੇ ਆਪਣੀ ਮਨੋਕਾਮਨਾ ਪੂਰੀ ਕਰਨ ਦੀ ਸੁੱਖ ਮੰਨਣ ਲੱਗੇ ਅਤੇ ਮਨੋਕਾਮਨਾ ਪੂਰੀ ਹੋਣ ਤੇ ਆਪਣੀ ਖੁਸ਼ੀ ਨਾਲ ਇਸ ਜੀਵਾ ਮਾਮਾ ਦੀ ਮੂਰਤੀ ਨੂੰ ਸ਼ਰਾਬ ਅਤੇ ਸਿਗਰੇਟ ਦਾ ਪ੍ਰਸਾਦ ਚੜਾਉਣ ਲੱਗੇ। ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪਰੰਪਰਾ ਕਾਇਮ ਹੈ।
ਕਹਿੰਦੇ ਹਨ ਕਿ ਜੀਵਾ ਮਾਮਾ ਸ਼ਰਾਬ , ਸਿਗਰੇਟ ਅਤੇ ਮਾਸ ਦੇ ਸ਼ੌਕੀਨ ਸਨ, ਇਸ ਲਈ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਇੱਥੇ ਲੋਕ ਸ਼ਰਾਬ, ਸਿਗਰੇਟ ਅਤੇ ਪਸ਼ੂ ਨੂੰ ਪ੍ਰਸਾਦ ਦੇ ਰੂਪ ਵਿੱਚ ਚੜਾਉਂਦੇ ਹਨ। ਪਰ ਪਿਛਲੇ ਕੁਝ ਸਾਲਾਂ ਤੋਂ ਮੰਦਿਰ ਪਰਿਸਰ ਵਿੱਚ ਬਲੀ ਦੇਣ ਤੇ ਰੋਕ ਲਗਾਈ ਗਈ ਹੈ, ਇਸ ਲਈ ਅੱਜ ਕੱਲ੍ਹ ਪਸ਼ੂਆਂ ਦੇ ਕੁਝ ਵਾਲਾਂ ਨੂੰ ਕੱਟ ਕੇ ਇੱਥੇ ਰੱਖ ਦਿੱਤਾ ਜਾਂਦਾ ਹੈ।
ਕਿਸੇ ਦੀ ਹਿੰਮਤ ਅਤੇ ਬਲੀਦਾਨ ਨੂੰ ਸਦਾ ਯਾਦ ਰੱਖਣ ਲਈ ਸਮਾਰਕ ਬਣਾਉਣਾ ਨਿਸ਼ਚਿਤ ਹੀ ਇੱਕ ਚੰਗਾ ਕੰਮ ਹੈ ਪਰ ਉਸ ਤੇ ਇਸ ਪ੍ਰਕਾਰ ਨਾਲ ਅੰਧਵਿਸ਼ਵਾਸ ਦਾ ਜਾਮਾ ਪਾਇਆ ਜਾਣਾ ਸਹੀ ਹੈ? ਕਿਸੇ ਵੀ ਦੇਵਤਾ ਨੂੰ ਪ੍ਰਸਾਦ ਦੇ ਰੂਪ ਵਿੱਚ ਮਾਸ, ਸ਼ਰਾਬ ਅਤੇ ਸਿਗਰੇਟ ਚੜਾਏ ਜਾਣ ਨੂੰ ਤੁਸੀਂ ਕਿੱਥੇ ਤੱਕ ਉਚਿਤ ਮੰਨਦੇ ਹੋ। ਕੀ ਅੱਜ ਦੇ ਇਸ ਵਿਗਿਆਨਕ ਸਮਾਜ ਵਿੱਚ ਇਸ ਤਰ੍ਹਾਂ ਦੀ ਕਿਸੇ ਪਰੰਪਰਾ ਨੂੰ ਸਥਾਨ ਦੇਣਾ ਚਾਹੀਦਾ ਹੈ?ਤੁਸੀਂ ਇਸ ਬਾਰੇ ਕੀ ਸੋਚਦੇ ਹੋ...ਇਹ ਆਸਥਾ ਹੈ ਜਾਂ ਅੰਧਵਿਸ਼ਵਾਸ? ਸਾਨੂੰ ਜਰੂਰ ਦੱਸਣਾ....
|