ਮੁੱਖਪੰਨਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾਗ-ਨਾਗਿਨ ਦੀ ਚਮਤਕਾਰੀ ਸਮਾਧੀ  Search similar articles
WDWD
ਜਿੱਥੇ ਆਸਥਾ ਦੀ ਗੱਲ ਆਉਂਦੀ ਹੈ, ਉੱਥੇ ਸ਼ੱਕ ਦੀ ਕੋਈ ਥਾਂ ਨਹੀਂ ਹੁੰਦੀ, ਪਰ ਨਾਗ ਨਾਗਿਨ ਦਾ ਪਿਆਰ, ਚਮਤਕਾਰ ਅਤੇ ਅਜਿਹੀਆਂ ਹੀ ਹੋਰ ਗੱਲਾਂ ਅੱਜ ਦੇ ਇਸ ਪੜੇ ਲਿਖੇ ਅਤੇ ਜਾਗਰੂਕ ਸਮਾਜ ਵਿੱਚ ਮੰਨੀਆਂ ਜਾਂਦੀਆਂ ਹਨ। ਇਹ ਨਿਸ਼ਚਿਤ ਹੀ ਇੱਕ ਗੰਭੀਰ ਚਰਚਾ ਦਾ ਵਿਸ਼ਾ ਹੋ ਸਕਦਾ ਹੈ।

ਅੱਜ ਅਸੀਂ ਇਸੇ ਤਰ੍ਹਾਂ ਦੀ ਇੱਕ ਅਨੋਖੀ ਘਟਨਾ ਦੱਸਣ ਲਈ ਤੁਹਾਨੂੰ ਲੈ ਚੱਲਦੇ ਹਾਂ ਗੁਜਰਾਤ ਦੇ ਬੜੌਦਾ ਜਿਲੇ ਦੇ ਮਾਂਜਲਪੁਰ ਪਿੰਡ ਵਿੱਚ, ਜਿੱਥੇ ਹੈ ਇੱਕ ਚਮਤਕਾਰੀ ਸਮਾਧੀ। ਇਹ ਸਮਾਧੀ ਕਿਸੇ ਮਹਾਂਪੁਰਸ਼ ਜਾਂ ਸੰਤ ਦੀ ਨਹੀਂ ਬਲਕਿ ਇੱਕ ਨਾਗ ਅਤੇ ਉਸਦੀ ਪ੍ਰੇਮਿਕਾ ਨਾਗਿਨ ਦੀ ਹੈ।

ਇੱਥੇ ਸਥਿਤ ਨਾਗ-ਨਾਗਿਨ ਮੰਦਿਰ ਦੇ ਸੰਚਾਲਕ ਸ਼੍ਰੀ ਹਰਮਨਭਾਈ ਸੋਲੰਕੀ ਨੇ ਦੱਸਿਆ ਕਿ 2002 ਵਿੱਚ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਸ਼ਹਿਰ ਦੇ ਮਾਂਜਲਪੁਰ ਪਿੰਡ ਦੇ ਨੇੜੇ ਇੱਕ ਅਨੋਖੀ ਘਟਨਾ ਘਟੀ। ਬੜੌਦਾ ਦੇ ਮੰਜੁਲਾ ਪਾਰਕ ਖੇਤਰ ਨਿਵਾਸੀ ਪਾਰੇਖ ਪਰਿਵਾਰ ਜਦੋਂ ਕਿਸੇ ਥਾਂ ਤੋਂ ਦਰਸ਼ਨ ਕਰਕੇ ਘਰ ਵਾਪਸ ਆ ਰਹੇ ਸਨ, ਤਾਂ ਰਸਤੇ ਵਿੱਚ ਉਹਨਾਂ ਦੀ ਕਾਰ ਨੇ ਰੋੜ ਪਾਰ ਕਰ ਰਹੇ ਨਾਗ-ਨਾਗਿਨ ਦੇ ਜੋੜੇ ਵਿੱਚੋਂ ਨਾਗਿਨ ਨੂੰ ਕੁਚਲ ਦਿੱਤਾ। ਕਹਿੰਦੇ ਹਨ, ਨਾਗ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸਨੇ ਉੱਥੇ ਸੜਕ ਤੇ ਆਪਣਾ ਫਣ ਮਾਰ-ਮਾਰ ਕੇ ਜਾਨ ਦੇ ਦਿੱਤੀ।

WDWD
ਇਸ ਦ੍ਰਿਸ਼ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਤਾਂ ਕੁਝ ਬਜੁਰਗਾਂ ਨੇ ਇਸ ਪ੍ਰੇਮੀ ਜੋੜੇ ਨੂੰ ਆਦਰਸ਼ ਮੰਨ ਕੇ ਇਹਨਾਂ ਦੇ ਬਲੀਦਾਨ ਨੂੰ ਯਾਦ ਰੱਖਣ ਲਈ ਉਹਨਾਂ ਦੀ ਸਮਾਧੀ ਬਣਾਉਣ ਦੀ ਸਲਾਹ ਦਿੱਤੀ। ਕਹਿੰਦੇ ਹਨ ਕਿ ਸਮਾਧੀ ਬਣਾਉਣ ਦੇ ਦੂਜੇ ਦਿਨ ਹੀ ਇੱਥੇ ਇੱਕ ਵਿਸਫੋਟ ਹੋਇਆ ਅਤੇ ਸਮਾਧੀ 2 ਤੋਂ 3 ਫੁਟ ਅੰਦਰ ਤੱਕ ਜਮੀਨ ਵਿੱਚ ਧਸ ਗਈ। ਜਿਸ ਨੂੰ ਅੱਜ ਵੀ ਇੱਕ ਚਮਤਕਾਰ ਮੰਨਿਆ ਜਾਂਦਾ ਹੈ।

ਇਸ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਇੱਥੇ ਚਮਤਕਾਰ ਹੁੰਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਸੱਤ ਸਾਲ ਪਹਿਲਾਂ ਜਦੋਂ ਇੱਥੇ ਇੱਕ ਸ਼ਰਧਾਲੂ ਨੇ ਨਾਰੀਅਲ ਫੋੜਿਆ ਤਾਂ ਉਸ ਵਿੱਚੋਂ ਦੋ ਗੋਲੇ ਨਿੱਕਲੇ, ਅਤੇ ਇੱਕ ਸ਼ਰਧਾਲੂ ਦੁਆਰਾ ਚੜਾਏ ਗਏ ਨਾਰੀਅਲ ਤੇ ਦੋ ਅੱਖਾਂ ਬਣੀਆਂ ਨਜ਼ਰ ਆਈਆਂ ਤਾਂ ਇਸ ਨੂੰ ਨਾਗ ਦੇਵਤਾ ਦਾ ਚਮਤਕਾਰ ਮਨ ਕੇ ਮੰਦਿਰ ਵਿੱਚ ਹੀ ਸ਼ਰਧਾ ਨਾਲ ਸਥਾਨ ਦੇ ਦਿੱਤਾ ਗਿਆ।

ਨਾਗ-ਨਾਗਿਨ ਦੇ ਇਸ ਪ੍ਰੇਮ ਰੂਪੀ ਸਮਾਰਕ ਵਿੱਚ ਲੋਕਾਂ ਦੀ ਆਸਥਾ ਵਸ ਗਈ ਹੈ। ਦੂਰ-ਦੂਰ ਤੋਂ ਸ਼ਰਧਾਲੂ ਇੱਥੇ ਸੁੱਖ ਮੰਗਣ ਆਉਂਦੇ ਹਨ ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਇਹ ਨਾਗ ਦਾ ਜੋੜਾ ਉਹਨਾਂ ਨੂੰ ਕਦੇ ਨਿਰਾਸ਼ ਨਹੀਂ ਕਰਦਾ। ਪਰਵਾਰਿਕ ਸੁੱਖ, ਵਪਾਰ ਵਿੱਚ ਸਫਲਤਾ ਤੋਂ ਲੈ ਕੇ ਸੁੰਨੀ ਗੋਦ ਭਰਨ ਵਰਗੀ ਹਰ ਇੱਛਾ ਦੀ ਪੂਰਤੀ ਲਈ ਲੋਕ ਇੱਥੇ ਆਉਂਦੇ ਹਨ।

WDWD
ਭਾਰਤ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਫੀ ਆਮ ਹਨ, ਜਿੱਥੇ ਲੋਕ ਹਰ ਇੱਕ ਅਨੋਖੀ ਘਟਨਾ ਨੂੰ ਧਰਮ ਨਾਲ ਜੋੜ ਕੇ ਦੇਖਦੇ ਹਨ। ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਕਿੰਨੀ ਆਸਥਾ ਅਤੇ ਕਿੰਨਾ ਅੰਧਵਿਸ਼ਵਾਸ ਹੈ, ਇਹ ਸ਼ਾਇਦ ਦੱਸਣਾ ਹਰ ਕਿਸੇ ਲਈ ਅਸਾਨ ਨਹੀਂ ਹੈ। ਨਾਗ-ਨਾਗਿਨ ਦੇ ਪਿਆਰ ਅਤੇ ਬਲੀਦਾਨ ਦੀ ਇਹ ਕਹਾਣੀ ਕੀ ਇੱਕ ਸਚਾਈ ਹੈ ਜਾਂ ਇੱਕ ਸਧਾਰਨ ਘਟਨਾ ਨੂੰ ਪ੍ਰਸਿੱਧ ਕਰ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ?
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋਗੈਲੇਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਨਵੀਂ ਮਾਤਾ ਦਾ ਮੰਦਿਰ  
ਆਲੋਟ ਦਾ ਦਰੱਖਤ  
ਕਾਲੀ ਮਸਜਿਦ ਦੇ ਸਰਕਾਰ  
ਰਾਕਸ਼ਸ ਨੂੰ ਪੂਜਣ ਵਾਲਾ ਪਿੰਡ  
ਪਾਣੀ ਦੀ ਭਾਲ  
ਜਮੀਨ ਵਿੱਚ ਦਫਨ ਸ਼ਰਾਪਿਤ ਨਗਰੀ