ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਮੱਧਪ੍ਰਦੇਸ਼ ਦੇ ਬੁਰਹਾਨਪੁਰ ਜਿਲ੍ਹੇ ਵਿੱਚ ਸਥਿਤ ਬਿਰੋਦਾਬਾਦ ਪਿੰਡ ਵਿੱਚ, ਜਿੱਥੇ ਨਵੀਂ ਮਾਤਾ ਦਾ ਮੰਦਿਰ ਹੈ। ਵੈਸੇ ਤਾਂ ਇਹ ਮੰਦਿਰ ਬਹੁਤ ਹੀ ਛੋਟਾ ਹੈ, ਪਰ ਇੱਥੇ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਕਹਿੰਦੇ ਹਨ ਕਿ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਤਕਲੀਫ ਦਾ ਅੰਤ ਹੁੰਦਾ ਹੈ, ਚਾਹੇ ਉਹ ਸਰੀਰਿਕ ਬਿਮਾਰੀ ਹੋਵੇ ਜਾਂ ਫਿਰ ਮਾਨਸਿਕ, ਜਾਂ ਫਿਰ ਭਲਾ ਹੀ ਕੋਈ ਭੂਤ ਆਤਮਾ ਨਾਲ ਪੀੜਤ ਹੋਵੇ।
ਕਿਹਾ ਜਾਂਦਾ ਹੈ ਕਿ ਕਿਸੇ ਦੇ ਹੱਥ ਜਾਂ ਪੈਰ ਦਾ ਕੋਈ ਜਖਮ ਹੋਵੇ ਤਾਂ ਇਹ ਮਾਤਾ ਦੇ ਦੁਆਰ ਤੋਂ ਠੀਕ ਹੋ ਕੇ ਜਾਂਦੇ ਹਨ। ਮਹਾਰਾਸ਼ਟਰ ਤੋਂ ਆਏ ਰਵਿੰਦਰ ਦਾ ਕਹਿਣਾ ਹੈ ਕਿ ਨਿਯਮਿਤ ਰੂਪ ਨਾਲ ਲਗਾਤਾਰ ਪੰਜ ਮੰਗਲਵਾਰ ਮਾਤਾ ਦੇ ਦਰਸ਼ਨ ਕਰਨ ਨਾਲ ਪੀੜਤ ਵਿਅਕਤੀ ਆਪਣੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ। ਇੱਥੇ ਆਉਣ ਵਾਲੇ ਵਿਅਕਤੀ ਨੂੰ ਪ੍ਰਹੇਜ ਕਰਨ ਦੇ ਨਾਲ-ਨਾਲ ਡਾਕਟਰ ਦੇ ਕੋਲ ਨਾ ਜਾਣ ਦੀ ਸਖਤ ਹਿਦਾਇਤ ਦਿੱਤੀ ਜਾਂਦੀ ਹੈ।
ਇੱਥੇ ਆਉਣ ਵਾਲੇ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਿਤ ਹਨ। ਅਜਿਹੇ ਹੀ ਇੱਕ ਸ਼ਰਧਾਲੂ ਸਦਾਸ਼ਿਵ ਚੌਧਰੀ ਦਾ ਮੰਨਣਾ ਹੈ ਕਿ ਚਿੱਟੀ ਵਸਤੂ ਦਾ ਪ੍ਰਯੋਗ ਕਰਨ ਨਾਲ ਮਾਤਾ ਦਾ ਪ੍ਰਕੋਪ ਜਿਆਦਾ ਵਧ ਜਾਂਦਾ ਹੈ। ਇੱਥੋਂ ਤੱਕ ਕਿ ਭੋਜਨ ਵਿੱਚ ਚਿੱਟੀ ਵਸਤੂ ਨਾਲ ਮਾਤਾ ਕ੍ਰੋਧਿਤ ਹੋ ਸਕਦੀ ਹੈ। ਅਤੇ ਕਾਲਾ ਕੱਪੜਾ ਪਹਿਨਣਾ ਅਪਸ਼ਗੁਨ ਹੈ। ਸ਼ਵਯਾਤਰਾ ਵਿੱਚ ਜਾਣ ਨਾਲ ਰੋਗ ਵਿਗੜ ਸਕਦਾ ਹੈ। ਅਤੇ ਇਸੇ ਤਰ੍ਹਾਂ ਦੀਆਂ ਕਈ ਧਾਰਨਾਵਾਂ ਲੋਕਾਂ ਦੇ ਮਨ ਵਿੱਚ ਘਰ ਕਰ ਚੁੱਕੀਆਂ ਹਨ।
ਮਾਤਾ ਦੇ ਮੰਦਿਰ ਦੇ ਕੋਲ ਹੀ ਸਬਜਨ ਬਾਈ ਨਾਮਕ ਔਰਤ ਨੇ ਦੇਵੀ ਦੇ ਨਾਮ ਤੇ ਆਪਣਾ ਸਮਾਨ ਫੈਲਾਇਆ ਹੋਇਆ ਹੈ, ਸਬਜਨ ਬਾਈ ਦਾ ਦਾਅਵਾ ਹੈ ਕਿ ਉਹਨਾਂ ਦੇ ਸਰੀਰ ਵਿੱਚ ਮਾਤਾ ਆਉਂਦੀ ਹੈ ਅਤੇ ਉਹ ਹਰ ਬਿਮਾਰੀ ਦਾ ਇਲਾਜ ਕਰ ਸਕਦੀ ਹੈ। ਭੂਤ-ਪ੍ਰੇਤ ਨਾਲ ਪੀੜਤ ਲੋਕਾਂ ਨੂੰ ਉਹ ਆਪਣੇ ਮੰਤਰ ਨਾਲ ਮੁਕਤੀ ਦਵਾਉਂਦੀ ਹੈ। ਉਹ ਹਰ ਪ੍ਰਕਾਰ ਦੇ ਰੋਗ ਦਾ ਇਲਾਜ ਕਰਦੀ ਹੈ। ਕੋਹੜੀ ਨੂੰ ਸਰੀਰ ਅਤੇ ਬਾਂਝ ਨੂੰ ਪੁੱਤਰ ਦਵਾਉਂਦੀ ਹੈ। ਨਾਲ ਹੀ, ਚੇਤਾਵਨੀ ਦਿੰਦੀ ਹੈ ਕਿ ਜੇ ਡਾਕਟਰ ਦੇ ਕੋਲ ਗਏ ਤਾਂ ਮਾਤਾ ਕ੍ਰੋਧਿਤ ਹੋ ਜਾਵੇਗੀ ਅਤੇ ਮਰੀਜ ਦੀ ਮੌਤ ਤੱਕ ਹੋ ਸਕਦੀ ਹੈ।
ਅੱਜ ਜਿੱਥੇ ਅਸੀਂ ਹਰ ਛੋਟੀ ਤੋਂ ਛੋਟੀ ਬਿਮਾਰੀ ਲਈ ਡਾਕਟਰ ਕੋਲ ਇਲਾਜ ਲਈ ਜਾਂਦੇ ਹਾਂ, ਉੱਥੇ ਬਿਰੋਦਾਬਾਦ ਆਉਣ ਵਾਲੇ ਲੋਕਾਂ ਦਾ ਗੰਭੀਰ ਤੋਂ ਗੰਭੀਰ ਬਿਮਾਰੀ ਵਿੱਚ ਡਾਕਟਰ ਦੀ ਸਲਾਹ ਨਾ ਲੈ ਕੇ ਜਾਦੂ-ਟੂਣੇ ਤੇ ਵਿਸ਼ਵਾਸ ਕਰਨਾ ਇਸ ਦੇਸ਼ ਵਿੱਚ ਫੈਲੇ ਅੰਧਵਿਸ਼ਵਾਸ ਦੇ ਭਿਆਨਕ ਰੂਪ ਨੂੰ ਦਿਖਾਉਂਦਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਸਾਨੂੰ ਦੱਸਣਾ.......
|