ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਲੋਟ ਦਾ ਦਰੱਖਤ  Search similar articles
WDWD
ਕੀ ਦਰੱਖਤ ਤੇ ਚੜਨ ਨਾਲ ਬੁਰੀ ਆਤਮਾ ਛੱਡ ਦਿੰਦੀ ਹੈ ਪਿੱਛਾ? ਜਾਂ ਚਿੱਕੜ ਵਿੱਚ ਨਹਾਉਣ ਨਾਲ ਹੋ ਸਕਦਾ ਹੈ ਕੋਈ ਇਨਸਾਨ ਸ਼ੁੱਧ? ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਉਸ ਦਰੱਖਤ ਦੇ ਕੋਲ ਜੋ ਲੋਕਾਂ ਨੂੰ ਪ੍ਰੇਤ ਆਤਮਾ ਤੋਂ ਮੁਕਤ ਕਰਵਾਉਂਦਾ ਹੈ।

ਮੱਧ ਪ੍ਰਦੇਸ਼ ਵਿੱਚ ਉਜੈਨ ਸੰਭਾਗ ਦੇ ਬੜਨਗਰ ਦੇ ਨੇੜੇ ਸਥਿਤ ਆਲੋਟ ਪਿੰਡ ਵਿੱਚ ਇੱਕ ਅਜਿਹਾ ਦਰੱਖਤ ਹੈ ਜੋ ਪ੍ਰੇਤ ਆਤਮਾ ਨਾਲ ਪੀੜਤ ਲੋਕਾਂ ਨੂੰ ਮੁਕਤ ਕਰਦਾ ਹੈ। ਪਿੰਡ ਵਿੱਚ ਹੀ ਕਿਸੇ ਬਾਬਾ ਦੀ ਦਰਗਾਹ ਦੇ ਕੋਲ ਇਹ ਅਨੋਖਾ ਦਰੱਖਤ ਹੈ। ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਇੱਥੇ ਸਿਰਫ ਔਰਤਾਂ ਅਤੇ ਕੁੜੀਆਂ ਨੂੰ ਹੀ ਇਹ ਆਤਮਾ ਜਕੜਦੀ ਹੈ ਅਤੇ ਫਿਰ ਉਹ ਆਪਣੇ ਆਪ ਲੇਟਦੀ ਹੋਈ ਬਾਬਾ ਦੀ ਦਰਗਾਹ ਤੱਕ ਆਉਂਦੀ ਹੈ। ਫਿਰ ਕਿਸੇ ਖੰਭੇ ਜਾਂ ਕੰਧ ਨਾਲ ਆਪਣਾ ਸਿਰ ਮਾਰ-ਮਾਰ ਕੇ ਮੁਕਤੀ ਲਈ ਪ੍ਰਾਰਥਨਾ ਕਰਦੀ ਹੈ।

ਕਿਹਾ ਜਾਂਦਾ ਹੈ ਕਿ ਇਹ ਪੀੜਤ ਔਰਤਾਂ ਫਿਰ ਬਾਬਾ ਦੇ ਹੀ ਆਦੇਸ਼ ਨਾਲ ਚਿੱਕੜ ਦੇ ਗੰਦੇ ਪਾਣੀ ਵਿੱਚ ਨਹਾਉਂਦੀਆਂ ਹਨ। ਅਤੇ ਫਿਰ ਦਰੱਖਤ ਦੀ ਉਚਾਈ ਤੇ ਚੜ ਕੇ ਕੁਝ ਅਜੀਬ ਤਰੀਕੇ ਨਾਲ ਆਪਣੀ ਸਮੱਸਿਆ ਦੱਸਦੀਆਂ ਹਨ। ਪ੍ਰੇਤ ਆਤਮਾ ਤੋਂ ਮੁਕਤੀ ਦਵਾਉਣ ਲਈ ਇੱਥੋਂ ਦੇ ਕਾਜੀ ਉਸੇ ਦਰੱਖਤ ਤੇ ਪੀੜਤ ਲੋਕਾਂ ਦੇ ਵਾਲਾਂ ਨੂੰ ਨੀਂਬੂ ਨਾਲ ਫੜ ਕੇ ਕਿੱਲ ਠੋਕਦੇ ਹਨ ਅਤੇ ਫਿਰ ਵਾਲਾਂ ਨੂੰ ਕੱਟ ਕੇ ਉਹਨਾਂ ਨੂੰ ਇਹਨਾਂ ਆਤਮਾਵਾਂ ਤੋਂ ਮੁਕਤ ਕਰਦੇ ਹਨ।

ਬਾਬਾ ਦੀ ਦਰਗਾਹ ਤੇ ਹਾਜਰੀ ਭਰਨ ਆਈ ਸੰਤੋਸ਼ ਨੇ ਦੱਸਿਆ ਕਿ ਜਦੋਂ ਕੋਈ ਵੀ ਡਾਕਟਰ ਉਸਦੀ ਸਮੱਸਿਆ ਦਾ ਹੱਲ ਨਹੀਂ ਲੱਭ ਸਕਿਆ ਤਾਂ ਬਾਬਾ ਨੇ ਹੀ ਉਸਦੀ ਸਮੱਸਿਆ ਸੁਣੀ ਅਤੇ ਉਸ ਨੂੰ ਬਾਹਰੀ ਆਤਮਾ ਤੋਂ ਮੁਕਤੀ ਦਵਾਈ ਹੈ।

ਕਿਹਾ ਜਾਂਦਾ ਹੈ ਕਿ ਇਸ ਦਰੱਖਤ ਤੇ ਐਨੀ ਉਚਾਈ ਤੱਕ ਚੜਨਾ ਮਾਮੂਲੀ ਗੱਲ ਨਹੀਂ ਹੈ, ਪਰ ਬਾਬਾ ਦੇ ਆਦੇਸ਼ ਨਾਲ ਔਰਤਾਂ ਅਸਾਨੀ ਨਾਲ ਉੱਪਰ ਚੜ ਜਾਂਦੀਆਂ ਹਨ ਅਤੇ ਬੁਰੀ ਆਤਮਾ ਤੋਂ ਮੁਕਤ ਹੁੰਦੀਆਂ ਹਨ। ਆਲੋਟ ਦੇ ਦਰੱਖਤ ਤੇ ਚੜਨ ਨਾਲ ਭੂਤ-ਪ੍ਰੇਤ ਦੂਰ ਭੱਜਦੇ ਹਨ। ਇਹ ਵਿਸ਼ਵਾਸ ਮਨ ਵਿੱਚ ਲੈ ਕੇ ਦੂਰ-ਦੂਰ ਤੋਂ ਪੀੜਤ ਲੋਕ ਇੱਥੇ ਆਉਂਦੇ ਹਨ ਅਤੇ ਇੱਥੋਂ ਦੇ ਰਹਿਵਾਸੀਆਂ ਦੇ ਮੁਤਾਬਿਕ ਇਹ ਸਿਲਸਿਲਾ ਸਾਲਾਂ ਤੋਂ ਚੱਲਿਆ ਆ ਰਿਹਾ ਹੈ।

WDWD
ਇਸ ਦੇ ਇਲਾਵਾ ਵੀ ਹਰ ਦਿਨ ਬਾਬਾ ਦੀ ਦਰਗਾਹ ਤੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਅਤੇ ਲੋਕ ਇੱਥੇ ਲਾਲ ਧਾਗਾ ਬੰਨ੍ਹ ਕੇ ਮੰਨਤ ਮੰਗਦੇ ਹਨ ਅਤੇ ਮੰਨਤ ਪੂਰੀ ਹੋਣ ਤੇ ਫਿਰ ਬਾਬਾ ਦੀ ਦਰਗਾਹ ਵਿੱਚ ਹਾਜਰੀ ਲਗਾਉਂਦੇ ਹਨ।

ਬਾਬਾ ਦੇ ਰਹਿਮ-ਕਰਮਾਂ ਨਾਲ ਇੱਥੇ ਆ ਕੇ ਅਪਵਿੱਤਰ ਹਵਾਵਾਂ ਨਾਲ ਪੀੜਤ ਲੋਕਾਂ ਨੂੰ ਛੁਟਕਾਰਾ ਮਿਲਦਾ ਹੈ ਅਤੇ ਅਜਿਹਾ ਸ਼ਰਧਾਲੂਆਂ ਦਾ ਵਿਸ਼ਵਾਸ ਹੈ, ਪਰ ਕੀ ਦਰੱਖਤ ਨਾਲ ਭੂਤ-ਪ੍ਰੇਤ ਤੋਂ ਮੁਕਤੀ ਮਿਲ ਸਕਦੀ ਹੈ?
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਕਾਲੀ ਮਸਜਿਦ ਦੇ ਸਰਕਾਰ  
ਰਾਕਸ਼ਸ ਨੂੰ ਪੂਜਣ ਵਾਲਾ ਪਿੰਡ  
ਪਾਣੀ ਦੀ ਭਾਲ  
ਜਮੀਨ ਵਿੱਚ ਦਫਨ ਸ਼ਰਾਪਿਤ ਨਗਰੀ  
ਚੂਹੇ ਕਰਦੇ ਹਨ ਇੱਛਾਧਾਰੀ ਨਾਗ ਦੀ ਪਰਿਕਰਮਾ  
ਪਾਣੀ ਨਾਲ ਇਲਾਜ ਦਾ ਦਾਅਵਾ