ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਾਲੀ ਮਸਜਿਦ ਦੇ ਸਰਕਾਰ  Search similar articles
ਵੈਬ ਦੁਨੀਆ
- ਅਨਿਰੁੱਧ ਜੋਸ਼ੀ

WDWD
ਕੀ ਕਿਸੇ ਇਨਸਾਨ ਨੂੰ ਭੂਤ-ਪ੍ਰੇਤ ਜਕੜ ਸਕਦੇ ਹਨ? ਅਤੇ ਕੀ ਕੋਈ ਦਰਗਾਹ ਇਸ ਪ੍ਰੇਤ ਆਤਮਾ ਤੋਂ ਮੁਕਤੀ ਦਵਾ ਸਕਦੀ ਹੈ? ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੀ ਥਾਂ ਲੈ ਜਾ ਰਹੇ ਹਾਂ ਜਿੱਥੇ ਹਰ ਵੀਰਵਾਰ ਨੂੰ ਪ੍ਰੇਤ ਆਤਮਾ ਨਾਲ ਪੀੜਤ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ।

ਦੇਵਾਸ ਦੇ ਸ਼ਮਸ਼ਾਨ ਘਾਟ ਦੇ ਕੋਲ ਸਥਿਤ ਹੈ ਇੱਕ ਅਣਜਾਣ ਬਾਬਾ ਦੀ ਦਰਗਾਹ ਜੋ ਕਾਲੀ ਸਰਕਾਰ ਮਸਜਿਦ ਦੇ ਨਾਮ ਨਾਲ ਪ੍ਰਸਿੱਧ ਹੈ। ਇੱਥੇ ਦੂਰ-ਦੂਰ ਤੋਂ ਸ਼ਰਧਾਲੂ ਮੰਨਤ ਮੰਗਣ ਆਉਂਦੇ ਹਨ। ਅਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਪਹਿਲਾਂ ਇਸ ਦਰਗਾਹ ਦੇ ਕੋਲੋਂ ਇੱਕ ਨਦੀ ਵਹਿੰਦੀ ਸੀ, ਜਿਸ ਨੂੰ ਨਾਗਧੰਮ ਨਦੀ ਕਹਿੰਦੇ ਸਨ, ਪਰ ਹੁਣ ਇਹ ਇੱਕ ਗੰਦੇ ਨਾਲੇ ਵਿੱਚ ਤਬਦੀਲ ਹੋ ਗਈ ਹੈ।

ਦਰਗਾਹ ਦੇ ਇਤਿਹਾਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਿਤ ਹਨ, ਕੋਈ ਇਸ ਨੂੰ 11 ਸੌ ਸਾਲ ਪੁਰਾਣੀ ਦੱਸਦਾ ਹੈ ਤਾਂ ਕੋਈ 101 ਸਾਲ ਪੁਰਾਣੀ। ਇਹ ਇੱਕ ਅਜਿਹੀ ਦਰਗਾਹ ਹੈ, ਜਿਸਦੇ ਬਾਬਾ ਕੌਣ ਹਨ ਅਰਥਾਤ ਇਹ ਕਿਸਦੀ ਦਰਗਾਹ ਹੈ ਅਤੇ ਇਸਦਾ ਨਾਮ ਕਾਲੀ ਮਸਜਿਦ ਕਿਵੇਂ ਪਿਆ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ। ਪ੍ਰੇਤ ਮੁਕਤੀ ਦੇ ਵੈਸੇ ਤਾਂ ਅਨੇਕਾਂ ਸਥਾਨ ਹਨ, ਪਰ ਦੇਵਾਸ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਸਥਾਨ ਦਾ ਆਪਣਾ ਅਲੱਗ ਹੀ ਮਹੱਤਵ ਹੈ।

WDWD
ਹਫ਼ਤੇ ਦੇ ਹੋਰ ਦਿਨਾਂ ਵਿੱਚ ਦਰਗਾਹ ਆਮ ਪੂਜਾ ਸਥਾਨ ਦੀ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਵੀਰਵਾਰ ਨੂੰ ਇੱਥੋਂ ਦਾ ਵਾਤਾਵਰਨ ਬਹੁਤ ਹੀ ਰਹੱਸਮਈ ਹੋ ਜਾਂਦਾ ਹੈ। ਪੂਰੀ ਦਰਗਾਹ ਵਿੱਚ ਫੈਲੀ ਹੋਈ ਲੋਬਾਨ ਦੀ ਖੁਸ਼ਬੂ ਅਤੇ ਇਹਨਾਂ ਸਭ ਦੇ ਵਿੱਚ ਭੂਤ ਆਤਮਾ ਨਾਲ ਪੀੜਤ ਲੋਕ ਝੂਮਦੇ ਹੋਏ ਤਰ੍ਹਾਂ-ਤਰ੍ਹਾ ਦੀਆਂ ਆਵਾਜਾਂ ਕੱਢਦੇ ਹਨ। ਇੱਕ ਪਲ ਲਈ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਏ ਹਾਂ। ਇਹ ਸਿਲਸਿਲਾ ਸਵੇਰ ਤੋਂ ਸ਼ਾਮ ਤੱਕ ਚੱਲਦਾ ਰਹਿੰਦਾ ਹੈ ਅਤੇ ਵਾਤਾਵਰਨ ਦੇ ਭਾਰੀਪਨ ਨੂੰ ਸਪੱਸ਼ਟ ਰੂਪ ਨਾਲ ਮਹਿਸੂਸ ਕੀਤਾ ਹਾ ਸਕਦਾ ਹੈ।

ਇੱਥੋਂ ਦੇ ਖਾਦੀਮ ਅਰਜੁਨ ਸਿੰਘ ਦੇ ਮੁਤਾਬਿਕ ਜੋ ਵੀ ਇੱਥੇ ਪੰਜ ਵੀਰਵਾਰ ਹਾਜਰੀ ਦੇ ਦਿੰਦਾ ਹੈ ਬਾਬਾ ਉਸ ਨੂੰ ਓਪਰੀਆਂ ਆਤਮਾਵਾਂ ਤੋਂ ਮੁਕਤ ਕਰ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰੇਤ ਆਤਮਾ ਤੋਂ ਮੁਕਤੀ ਹੀ ਨਹੀਂ ਇੱਥੇ ਆ ਕੇ ਕਈ ਸ਼ਰਧਾਲੂਆਂ ਦੀਆਂ ਜਾਇਜ ਮੰਗਾਂ ਵੀ ਪੂਰੀਆਂ ਹੋ ਗਈਆਂ ਹਨ। ਕੁਝ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਵਾਪਸ ਆਈ ਤਾਂ ਕਈ ਵਿਕਲਾਂਗ ਠੀਕ ਹੋ ਗਏ ਹਨ। ਇੱਥੇ ਆਸ ਲੈ ਕੇ ਆਉਣ ਵਾਲੀਆਂ ਔਰਤਾਂ ਦੀ ਗੋਦ ਵਿੱਚ ਕਦੇ ਸੁੰਨੀ ਨਹੀਂ ਰਹਿੰਦੀ ਹੈ।

ਇਸ ਬਾਰੇ ਜਦੋਂ ਅਸੀਂ ਸਥਾਨੀ ਸ਼ਰਧਾਲੂ ਵਾਮਿਕ ਸ਼ੇਖ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਜੀਵਨ ਵਿੱਚ ਜਦੋਂ ਵੀ ਕੋਈ ਪਰੇਸ਼ਾਨੀ ਖੜੀ ਹੋਈ ਤਾਂ ਮੈਂ ਬਾਬਾ ਦੇ ਦਰਬਾਰ ਵਿੱਚ ਹਾਜਰੀ ਦਿੱਤੀ ਅਤੇ ਇੱਥੋਂ ਹੀ ਮੈਨੂੰ ਸਭ ਕੁਝ ਮਿਲਿਆ ਹੈ। ਇੱਥੋਂ ਗੰਭੀਰ ਰੋਗੀ ਵੀ ਠੀਕ ਹੋ ਕੇ ਗਏ ਹਨ। ਅਤੇ ਜਿਸ ਤੇ ਬਾਬਾ ਦਾ ਕਰਮ ਹੋ ਜਾਂਦਾ ਹੈ, ਉਸਦੇ ਜੀਵਨ ਵਿੱਚ ਕਦੇ ਕੋਈ ਮੁਸ਼ਕਿਲ ਨਹੀਂ ਆਉਂਦੀ।

WDWD
ਵਿਗਿਆਨਕ ਯੁਗ ਵਿੱਚ ਜਿੱਥੇ ਭੂਤ-ਪ੍ਰੇਤ ਸਿਰਫ ਇੱਕ ਅੰਧਵਿਸ਼ਵਾਸ ਤੋਂ ਜਿਆਦਾ ਕੁਝ ਨਹੀਂ ਉੱਥੇ ਇਸ ਥਾਂ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਉਸ ਨੂੰ ਕਿਵੇਂ ਝੂਠ ਕਹਿ ਸਕਦੇ ਹਨ? ਕੀ ਸੱਚਮੁੱਚ ਭੂਤ ਪ੍ਰੇਤ ਹੁੰਦੇ ਹਨ ਜਾਂ ਸਿਰਫ ਅੰਸ਼ਵਿਸ਼ਵਾਸ ਹਨ ...ਫੈਸਲਾ ਤੁਹਾਨੂੰ ਕਰਨਾ ਹੈ...ਅਸੀਂ ਤੁਹਾਡੀ ਸਲਾਹ ਨੂੰ ਜਰੂਰ ਦੱਸਾਂਗੇ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਰਾਕਸ਼ਸ ਨੂੰ ਪੂਜਣ ਵਾਲਾ ਪਿੰਡ  
ਪਾਣੀ ਦੀ ਭਾਲ  
ਜਮੀਨ ਵਿੱਚ ਦਫਨ ਸ਼ਰਾਪਿਤ ਨਗਰੀ  
ਚੂਹੇ ਕਰਦੇ ਹਨ ਇੱਛਾਧਾਰੀ ਨਾਗ ਦੀ ਪਰਿਕਰਮਾ  
ਪਾਣੀ ਨਾਲ ਇਲਾਜ ਦਾ ਦਾਅਵਾ  
ਅਜਿਹਾ ਮੰਦਰ, ਜਿੱਥੇ ਭਟਕਦੀ ਹੈ ਆਤਮਾ