ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਾਣੀ ਦੀ ਭਾਲ  Search similar articles
WDWD
ਕੀ ਲੱਕੜ ਜਾਂ ਨਾਰੀਅਲ ਦੀ ਸਹਾਇਤਾ ਨਾਲ ਭੂ-ਜਲ ਪੱਧਰ ਦਾ ਪਤਾ ਲਗਾਇਆ ਜਾ ਸਕਦਾ ਹੈ? ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਲੱਭ ਰਹੇ ਹਾਂ ਇਸੇ ਸਵਾਲ ਦਾ ਜਵਾਬ। ਜਦੋਂ ਸਾਨੂੰ ਪਤਾ ਲੱਗਿਆ ਕਿ ਇੰਦੌਰ ਦੇ ਵਿਅਕਤੀ ਦੇ ਕੋਲ ਇੱਕ ਅਜਿਹੀ ਅਨੋਖੀ ਵਿਦਿਆ ਹੈ ਜਿਸ ਨਾਲ ਉਹ ਜਮੀਨ ਵਿੱਚ ਪਾਣੀ ਦੇ ਪੱਧਰ ਦਾ ਪਤਾ ਲਗਾ ਸਕਦਾ ਹੈ ਤਾਂ ਅਸੀਂ ਤੁਰ ਪਏ ਉਸਦੀ ਖੋਜ ਵਿੱਚ...

ਸਾਡੀ ਤਲਾਸ਼ ਖਤਮ ਹੋਈ ਗੰਗਾ ਨਰਾਇਣ ਸ਼ਰਮਾ ਦੇ ਕੋਲ ਜਾ ਕੇ... ਸ਼ਰਮਾ ਜੀ ਦਾ ਦਾਅਵਾ ਹੈ ਕਿ ਉਹ ਆਪਣੇ ਯੰਤਰਾਂ, ਲੱਕੜੀ ਅਤੇ ਨਾਰੀਅਲ ਦੀ ਸਹਾਇਤਾ ਨਾਲ ਜਮੀਨ ਦੇ ਕਿਸ ਭਾਗ ਵਿੱਚ ਜਿਆਦਾ ਪਾਣੀ ਹੈ ਅਤੇ ਕਿਸ ਭਾਗ ਵਿੱਚ ਘੱਟ ਇਸਦਾ ਪਤਾ ਲਗਾ ਸਕਦੇ ਹਨ। ਜਮੀਨ ਵਿੱਚ ਘੱਟ ਤੋਂ ਘੱਟ ਗਹਿਰਾਈ ਤੇ ਪਾਣੀ ਹੈ ਜਾਂ ਨਹੀਂ ਇਹ ਲੱਭਣ ਲਈ ਸ਼ਰਮਾ ਜੀ ਇੱਕ ਅੰਗਰੇਜੀ ਦੇ Y ਅੱਖਰ ਦੇ ਅਕਾਰ ਦੀ ਲੱਕੜੀ ਦਾ ਇਸਤੇਮਾਲ ਕਰਦੇ ਹਨ। ਲੱਕੜੀ ਦੇ ਦੋਨਾਂ ਸਿਰਿਆਂ ਨੂੰ ਹਥੇਲੀ ਦੇ ਵਿੱਚ ਰੱਖ ਕੇ ਉਹ ਉਸ ਸਥਾਨ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹਨ। ਜਿਸ ਸਥਾਨ ਤੇ ਲੱਕੜੀ ਆਪਣੇ ਆਪ ਜੋਰ-ਜੋਰ ਨਾਲ ਘੁੰਮਣ ਲੱਗਦੀ ਹੈ ਉਹ ਉਸ ਸਥਾਨ ਤੇ ਪਾਣੀ ਹੋਣ ਦਾ ਦਾਅਵਾ ਕਰਦੇ ਹਨ। ਸ਼ਰਮਾ ਜੀ ਇਸ ਨੂੰ ਡਾਉਜਿੰਗ ਤਕਨੀਕ ਕਹਿੰਦੇ ਹਨ। ਅਤੇ ਇਸਦੇ ਰਾਹੀਂ ਉਹ 80 ਪ੍ਰਤੀਸ਼ਤ ਸਫਲਤਾ ਪ੍ਰਾਪਤ ਹੋਣ ਦਾ ਦਾਅਵਾ ਵੀ ਕਰਦੇ ਹਨ।

ਭੂ- ਜਲ ਵਿਗਿਆਨਕ ਗੰਗਾ ਨਰਾਇਣ ਸ਼ਰਮਾ ਕਹਿੰਦੇ ਹਨ ਕਿ ਇਸਦਾ ਇਸਤੇਮਾਲ ਡਾਕਟਰੀ ਦੇ ਖੇਤਰ ਵਿੱਚ, ਭੂਚਾਲ ਨਾਲ ਭੂਮੀਗਤ ਹੋਈਆਂ ਨਦੀਆਂ ਦਾ ਪਤਾ ਲਗਾਉਣ ਅਤੇ ਲੈਂਡ ਮਾਈਨ ਦਾ ਪਤਾ ਲਗਾਉਣ ਵਿੱਚ ਵੀ ਕੀਤਾ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਵਰਤਮਾਨ ਸਥਿਤੀ ਵਿੱਚ ਭੂ- ਜਲ ਪੱਧਰ ਕਰੀਬ 700 ਫੁੱਟ ਗਹਿਰਾਈ ਤੱਕ ਚਲਿਆ ਗਿਆ ਹੈ। ਜਿਸਦੇ ਕਰਕੇ ਜਲ ਸ੍ਰੋਤਾਂ ਦਾ ਪਤਾ ਲਗਾਉਣ ਲਈ ਇਹ ਤਕਨੀਕ ਲਾਭਦਾਇਕ ਸਾਬਿਤ ਹੁੰਦੀ ਹੈ।


WDWD
ਲੱਕੜੀ ਦੀ ਸਟੀਕ ਦੇ ਇਲਾਵਾ ਇਸ ਕੰਮ ਨੂੰ ਪੂਰਾ ਕਰਨ ਲਈ ਉਹ ਨਾਰੀਅਲ ਦਾ ਵੀ ਇਸਤੇਮਾਲ ਕਰਦੇ ਹਨ। ਇਸ ਵਿਧੀ ਵਿੱਚ ਨਾਰੀਅਲ ਨੂੰ ਹਥੇਲੀ ਤੇ ਸਿੱਧਾ ਰੱਖਿਆ ਜਾਂਦਾ ਹੈ ਅਤੇ ਜਿੱਥੇ ਜਮੀਨ ਵਿੱਚ ਪਾਣੀ ਹੋਣ ਦੀ ਸੰਭਾਵਨਾ ਹੋਵੇ ਉੱਥੇ ਨਾਰੀਅਲ ਆਪਣੇ ਆਪ ਖੜਾ ਹੋ ਜਾਂਦਾ ਹੈ। ਅਤੇ ਫਿਰ ਉਸੇ ਸਥਾਨ ਨੂੰ ਜਲ ਪ੍ਰਾਪਤੀ ਦਾ ਸ੍ਰੋਤ ਮੰਨ ਲਿਆ ਜਾਂਦਾ ਹੈ।

ਇੱਥੋਂ ਦੇ ਬਿਲਡਰ ਸ਼ਰਮਾ ਜੀ ਦੀ ਇਸ ਵਿਦਿਆ ਦਾ ਉਪਯੋਗ ਕਰ ਕੇ ਹੀ ਬੋਰ ਖੁਦਵਾਉਣ ਦੇ ਕੰਮ ਦੀ ਸ਼ੁਰੂਆਤ ਕਰਦੇ ਹਨ, ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਵਿਦਿਆ ਦਾ ਉਪਯੋਗ ਕਰ ਕੇ ਬੋਰ ਖੋਦਣ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬਚਤ ਹੁੰਦੀ ਹੈ। ਹਾਲਾਂਕਿ ਸ਼ਰਮਾ ਜੀ ਦਾ ਦਾਅਵਾ ਹਮੇਸ਼ਾ ਸਹੀ ਹੀ ਨਿੱਕਲਦਾ ਹੈ ਇਹ ਕਹਿਣਾ ਮੁਸ਼ਕਿਲ ਹੋਵੇਗਾ। ਕਈ ਵਾਰ 150-200 ਫੁੱਟ ਤੇ ਪਾਣੀ ਨਿੱਕਲਣ ਦਾ ਦਾਅਵਾ 400 ਫੁੱਟ ਤੱਕ ਵੀ ਪੂਰਾ ਹੁੰਦਾ ਨਹੀਂ ਦਿਸਦਾ ਹੈ। ਫਿਰ ਵੀ ਲੋਕਾਂ ਦੀ ਇਸ ਵਿਦਿਆ ਨਾਲ ਜੁੜੀ ਆਸਥਾ ਉਹਨਾਂ ਨੂੰ ਵਾਰ ਵਾਰ ਸ਼ਰਮਾ ਜੀ ਤੱਕ ਲੈ ਆਉਂਦੀ ਹੈ।

ਸ਼ਰਮਾ ਜੀ ਦੀ ਇਸ ਤਕਨੀਕੀ ਵਿਦਿਆ ਦਾ ਇਸਤੇਮਾਲ ਕਰ ਕੇ ਬੋਰਿੰਗ ਖੁਦਵਾ ਰਹੇ ਰੋਹਿਤ ਖੱਤਰੀ ਦਾ ਕਹਿਣਾ ਹੈ ਕਿ ਇਸ ਵਿੱਚ ਅੰਧਵਿਸ਼ਵਾਸ ਦੀ ਕੋਈ ਗੱਲ ਨਹੀਂ ਹੈ। ਦਾਅਵਾ ਸਹੀ ਸਾਬਿਤ ਨਾ ਹੋਣ ਤੇ ਵੀ ਉਹਨਾਂ ਦਾ ਮੰਨਣਾ ਹੈ ਜਿਆਦਾ ਗਰਮੀ ਦੇ ਕਰਕੇ ਜਲ ਪੱਧਰ ਹੇਠਾਂ ਚਲਾ ਗਿਆ ਹੈ। ਬਾਵਜੂਦ ਇਸਦੇ ਉਹ ਇਸ ਤਕਨੀਕ ਨੂੰ ਅਯੋਗ ਨਹੀਂ ਮੰਨਦੇ।

WDWD
ਦਿਨੋਂ ਦਿਨ ਪਾਣੀ ਦੀ ਹੋ ਰਹੀ ਕਮੀ ਅਤੇ ਬੋਰ ਖੁਦਵਾਉਣ ਵਿੱਚ ਲੱਗਣ ਵਾਲੀ ਭਾਰੀ ਰਕਮ ਦੇ ਚੱਲਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਨ ਲਈ ਮਜਬੂਰ ਹੋ ਜਾਂਦੇ ਹਨ? ਹਰ ਕੋਈ ਆਪਣਾ ਸਮਾਂ ਅਤੇ ਪੈਸਾ ਬਚਾਉਣ ਦੇ ਚੱਕਰ ਵਿੱਚ ਗੰਗਾ ਨਾਰਾਇਣ ਸ਼ਰਮਾ ਵਰਗੇ ਲੋਕਾਂ ਦੀ ਤਲਾਸ਼ ਵਿੱਚ ਰਹਿੰਦਾ ਹੈ। ਤੁਹਾਡਾ ਇਸ ਪ੍ਰਕਾਰ ਦੇ ਦਾਅਵਿਆਂ ਦੇ ਬਾਰੇ ਕੀ ਕਹਿਣਾ ਹੈ ਸਾਨੂੰ ਜਰੂਰ ਦੱਸਣਾ...
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲੇਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਜਮੀਨ ਵਿੱਚ ਦਫਨ ਸ਼ਰਾਪਿਤ ਨਗਰੀ  
ਚੂਹੇ ਕਰਦੇ ਹਨ ਇੱਛਾਧਾਰੀ ਨਾਗ ਦੀ ਪਰਿਕਰਮਾ  
ਪਾਣੀ ਨਾਲ ਇਲਾਜ ਦਾ ਦਾਅਵਾ  
ਅਜਿਹਾ ਮੰਦਰ, ਜਿੱਥੇ ਭਟਕਦੀ ਹੈ ਆਤਮਾ  
ਭਗਤਾਂ ਦੇ ਬੰਧਨ ਵਿੱਚ ਭੈਰਵਬਾਬਾ  
ਆਰਤੀ ਨਾਲ ਪ੍ਰੇਤ ਆਤਮਾ ਤੋਂ ਮੁਕਤੀ