ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਮੀਨ ਵਿੱਚ ਦਫਨ ਸ਼ਰਾਪਿਤ ਨਗਰੀ  Search similar articles
ਅਨਿਰੁੱਧ ਜੋਸ਼ੀ
WDWD
ਆਸਥਾ ਅਤੇ ਅੰਧਵਿਸ਼ਵਾਸ ਦੀ ਕੜੀ ਵਿੱਚ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਰਾਪਿਤ ਪਿੰਡ ਲੈ ਜਾ ਰਹੇ ਹਾਂ, ਜੋ ਪ੍ਰਾਚੀਨਕਾਲ ਵਿੱਚ ਰਾਜਾ ਗੰਧਰਵਸੇਨ ਦੇ ਸ਼ਰਾਪ ਨਾਲ ਪੂਰਾ ਪਾਸ਼ਾਣ ਵਿੱਚ ਬਦਲ ਗਿਆ ਸੀ। ਇੱਥੋਂ ਦਾ ਹਰ ਵਿਅਕਤੀ, ਪਸ਼ੂ ਅਤੇ ਪੰਛੀ ਸਾਰੇ ਸ਼ਰਾਪ ਨਾਲ ਪੱਥਰ ਦੇ ਹੋ ਗਏ ਸਨ। ਫਿਰ ਇੱਕ 'ਧੂਕੋਟ' (ਧੂੜ ਭਰੀ ਹਨੇਰੀ) ਚੱਲੀ, ਜਿਸ ਨਾਲ ਇਹ ਪੂਰੀ ਨਗਰੀ ਜਮੀਨ ਵਿੱਚ ਦਫਨ ਹੋ ਗਈ।

ਦੇਵਾਸ ਦੀ ਸੋਨਕੱਛ ਤਹਿਸੀਲ ਵਿੱਚ ਸਥਿਤ ਗੰਧਰਵਪੁਰੀ ਨਾਮਕ ਇਹ ਪਿੰਡ ਬੁੱਧਕਾਲੀਨ ਇਤਿਹਾਸ ਦਾ ਗਵਾਹ ਹੈ। ਇਸ ਪਿੰਡ ਦਾ ਨਾਮ ਪਹਿਲਾਂ ਚੰਪਾਵਤੀ ਸੀ। ਚੰਪਾਵਤੀ ਦੇ ਪੁੱਤਰ ਗੰਧਰਵਸੇਨ ਦੇ ਨਾਮ ਤੇ ਬਾਅਦ ਵਿੱਚ ਗੰਧਰਵਪੁਰੀ ਹੋ ਗਿਆ। ਅੱਜ ਵੀ ਇਸਦਾ ਨਾਮ ਗੰਧਰਵਪੁਰੀ ਹੈ।

ਕਿੱਸੇ ਦੇ ਅਨੁਸਾਰ ਇੱਥੇ ਮਾਲਵ ਗੰਧਰਵਸੇਨ, ਜਿਹਨਾਂ ਨੂੰ ਗਰਧਭਿੱਲ ਵੀ ਕਹਿੰਦੇ ਸਨ, ਦੇ ਸ਼ਾਪ ਨਾਲ ਪੂਰੀ ਗੰਧਰਵ ਨਗਰੀ ਪਾਸ਼ਾਣ ਦੀ ਹੋ ਗਈ ਸੀ। ਰਾਜਾ ਗੰਧਰਵ ਸੇਨ ਦੇ ਬਾਰੇ ਵਿੱਚ ਅਨੇਕਾਂ ਕਿੱਸੇ ਪ੍ਰਚਲਿਤ ਹਨ, ਪਰ ਇਸ ਸਥਾਨ ਨਾਲ ਜੁੜੀ ਕਹਾਣੀ ਕੁਝ ਅਜੀਬ ਹੀ ਹੈ। ਕਹਿੰਦੇ ਹਨ ਕਿ ਗੰਧਰਵਸੇਨ ਨੇ ਚਾਰ ਵਿਆਹ ਕੀਤੇ ਸਨ। ਉਹਨਾਂ ਦੀਆਂ ਪਤਨੀਆਂ ਚਾਰਾਂ ਵਣਾਂ ਤੋਂ ਸਨ। ਇੱਕ ਰਾਣੀ ਤੋਂ ਉਹਨਾਂ ਦੇ ਤਿੰਨ ਪੁੱਤਰ ਹੋਏ ਸ਼ੰਖ, ਵਿਕਰਮ ਅਤੇ ਭਰਤਹਰੀ।

ਇੱਥੋਂ ਦੇ ਸਥਾਨੀ ਨਿਵਾਸੀ ਕਮਲ ਸੋਨੀ ਦੱਸਦੇ ਹਨ ਕਿ ਇਹ ਬਹੁਤ ਹੀ ਪ੍ਰਾਚੀਨ ਨਗਰੀ ਹੈ। ਇੱਥੇ ਅੱਜ ਵੀ ਜਿਸ ਥਾਂ ਤੇ ਵੀ ਖੁਦਾਈ ਹੁੰਦੀ ਹੈ ਉੱਥੋਂ ਮੂਰਤੀ ਨਿੱਕਲਦੀ ਹੈ।

WDWD
ਪਿੰਡ ਦੇ ਵੱਡੇ-ਬਜੁਰਗਾਂ ਦੇ ਇਲਾਵਾ ਵਿਕਰਮ ਸਿੰਘ ਕੁਸ਼ਵਾਹ ਨੇ ਸਾਨੂੰ ਇਸ ਨਗਰੀ ਦੀ ਕਹਾਣੀ ਦੱਸੀ। ਦੱਸਦੇ ਹਨ ਕਿ ਇਸ ਨਗਰੀ ਦੇ ਰਾਜਾ ਦੀ ਪੁੱਤਰੀ ਨੇ ਰਾਜਾ ਦੀ ਮਰਜੀ ਦੇ ਵਿਰੁੱਧ ਗੰਧਰਵਸੇਨ ਨਾਲ ਵਿਆਹ ਕਰਵਾਇਆ ਸੀ। ਰਾਜਾ ਨੇ ਦੋਨਾਂ ਨੂੰ ਨਗਰੀ ਤੋਂ ਬਾਹਰ ਇਕਾਂਤ ਵਿੱਚ ਰਹਿਣ ਦੀ ਹਿਦਾਇਤ ਦਿੱਤੀ। ਫਿਰ ਇੱਕ ਦਿਨ ਰਾਜਾ ਦੀ ਗਲਤੀ ਨਾਲ ਗੰਧਰਵਸੇਨ ਦੀ ਗਧੇ ਦੀ ਚਮਤਕਾਰੀ ਖੱਲ ਜਲ ਗਈ, ਜਿਸ ਨਾਲ ਗੰਧਰਵਸੇਨ ਵੀ ਜਲਨ ਲੱਗੇ ਤਾਂ ਜਲਦੇ-ਜਲਦੇ ਉਹਨਾਂ ਨੇ ਰਾਜਾ ਸਹਿਤ ਪੂਰੀ ਨਗਰੀ ਨੂੰ ਸ਼ਰਾਪ ਦੇ ਦਿੱਤਾ ਕਿ ਜੋ ਵੀ ਇਸ ਨਗਰ ਵਿੱਚ ਰਹਿੰਦੇ ਹਨ ਉਹ ਪੱਥਰ ਦੇ ਹੋ ਜਾਣ।

ਇਸ ਸਬੰਧ ਵਿੱਚ ਅਸੀਂ ਪਿੰਡ ਦੇ ਸਰਪੰਚ ਵਿਕਰਮ ਸਿੰਘ ਚੌਹਾਨ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਸਹੀ ਹੈ ਕਿ ਇਸ ਪਿੰਡ ਦੇ ਹੇਠਾਂ ਇੱਕ ਪ੍ਰਾਚੀਨ ਨਗਰੀ ਦਬੀ ਹੋਈ ਹੈ। ਇੱਥੇ ਹਜਾਰਾਂ ਮੂਰਤੀਆਂ ਹਨ।

WDWD
ਇੱਥੇ 1966 ਵਿੱਚ ਇੱਕ ਅਜਾਇਬ ਘਰ ਦਾ ਨਿਰਮਾਣ ਕੀਤਾ ਗਿਆ, ਜਿੱਥੇ ਕੁਝ ਖਾਸ ਮੂਰਤੀਆਂ ਇਕੱਠੀਆਂ ਕੀਤੀਆਂ ਗਈਆਂ ਹਨ। ਅਜਾਇਬ ਘਰ ਦੇ ਕੇਅਰ ਟੇਕਰ ਰਾਮਪ੍ਰਸਾਦ ਕੁੰਡਲੀਆ ਦੱਸਦੇ ਹਨ ਕਿ ਉਸ ਖੁੱਲ੍ਹੇ ਅਜਾਇਬ ਘਰ ਵਿੱਚ ਹੁਣ ਤੱਕ 300 ਮੂਰਤੀਆਂ ਨੂੰ ਇਕੱਠਾ ਕੀਤਾ ਗਿਆ। ਇਸਦੇ ਇਲਾਵਾ ਅਨੇਕ ਮੂਰਤੀਆਂ ਰਾਜਾ ਗੰਧਰਵਸੇਨ ਦੇ ਮੰਦਿਰ ਵਿੱਚ ਹਨ ਅਤੇ ਅਨੇਕ ਨਗਰ ਵਿੱਚ ਇਧਰ-ਉਧਰ ਖਿੱਲਰੀਆਂ ਪਈਆਂ ਹਨ। ਜਮੀਨ ਦੀ ਖੁਦਾਈ ਦੇ ਦੌਰਾਨ ਇੱਥੇ ਮੂਰਤੀਆਂ ਮਿਲਦੀਆਂ ਰਹਿੰਦੀਆਂ ਹਨ। ਪਿੰਡ ਵਾਸੀਆਂ ਦੀ ਸੂਚਨਾ ਦੇ ਬਾਅਦ ਉਹਨਾਂ ਨੂੰ ਅਜਾਇਬ ਘਰ ਵਿੱਚ ਰੱਖ ਦਿੱਤਾ ਜਾਂਦਾ ਹੈ।

ਸਥਾਨੀ ਨਿਵਾਸੀ ਦੱਸਦੇ ਹਨ ਕਿ ਇੱਥੇ ਦੀਆਂ ਸੈਂਕੜੇ ਮੂਰਤੀਆਂ ਲਾਪਤਾ ਹੋ ਗਈਆਂ ਹਨ। ਖੈਰ, ਹੁਣ ਤੁਸੀਂ ਹੀ ਤੈਅ ਕਰੋ ਕਿ ਆਖਿਰ ਸੱਚ ਕੀ ਹੈ, ਇਸ ਇਤਿਹਾਸਿਕ ਨਗਰੀ ਦਾ, ਜੋ ਇੱਥੋਂ ਅੱਜ ਵੀ ਬੁੱਧ, ਮਹਾਵੀਰ, ਵਿਸ਼ਣੂ ਦੇ ਇਲਾਵਾ ਪਿੰਡਵਾਸੀਆਂ ਦੀ ਰੋਜ ਦੇ ਕੰਮਾਂ ਦੇ ਦ੍ਰਿਸ਼ਾਂ ਨਾਲ ਸਜੀਆਂ ਮੂਰਤੀਆਂ ਮਿਲਦੀਆਂ ਰਹਿੰਦੀਆਂ ਹਨ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਚੂਹੇ ਕਰਦੇ ਹਨ ਇੱਛਾਧਾਰੀ ਨਾਗ ਦੀ ਪਰਿਕਰਮਾ  
ਪਾਣੀ ਨਾਲ ਇਲਾਜ ਦਾ ਦਾਅਵਾ  
ਅਜਿਹਾ ਮੰਦਰ, ਜਿੱਥੇ ਭਟਕਦੀ ਹੈ ਆਤਮਾ  
ਭਗਤਾਂ ਦੇ ਬੰਧਨ ਵਿੱਚ ਭੈਰਵਬਾਬਾ  
ਆਰਤੀ ਨਾਲ ਪ੍ਰੇਤ ਆਤਮਾ ਤੋਂ ਮੁਕਤੀ  
ਨਰਬਲੀ ਦਾ ਇੱਕ ਹੋਰ ਰੂਪ...