ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੂਹੇ ਕਰਦੇ ਹਨ ਇੱਛਾਧਾਰੀ ਨਾਗ ਦੀ ਪਰਿਕਰਮਾ  Search similar articles
ਵੈਬ ਦੁਨੀਆ
ਅਨਿਰੁੱਜੋਸ਼
WDWD
ਆਸਥਾ ਅਤੇ ਅੰਧਵਿਸ਼ਵਾਸ ਦੀ ਕੜੀ ਵਿੱਚ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੇ ਮੰਦਿਰ ਵਿੱਚ ਲੈ ਜਾ ਰਹੇ ਹਾਂ, ਜਿਸਦਾ ਆਪਣਾ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਵੀ ਹੈ ਅਤੇ ਜਿਸ ਨਾਲ ਜੁੜੇ ਹਨ ਕਈ ਚਮਤਕਾਰ। ਇਹ ਹੈ ਰਾਜਾ ਗੰਧਰਵਸੇਨ ਦੀ ਨਗਰੀ ਗੰਧਰਵਪੁਰੀ ਦਾ ਗੰਧਰਵਸੇਨ ਮੰਦਿਰ।

ਭਾਰਤ ਦੀ ਪ੍ਰਾਚੀਨ ਅਤੇ ਇਤਿਹਾਸਿਕ ਨਗਰੀ ਗੰਧਰਵਪੁਰੀ ਦੇ ਗੰਧਰਵਸੇਨ ਦੇ ਗੁਬੰਦ ਦੇ ਹੇਠਾਂ ਇੱਕ ਅਜਿਹਾ ਸਥਾਨ ਹੈ, ਜਿਸਦੇ ਵਿਚਕਾਰ ਬੈਠਦਾ ਹੈ ਪੀਲੇ ਰੰਗ ਦਾ ਇੱਕ ਇੱਛਾਧਾਰੀ ਨਾਗ, ਜਿਸਦੇ ਚਾਰੇ ਪਾਸੇ ਦਰਜਨਾਂ ਚੂਹੇ ਪਰਿਕਰਮਾ ਕਰਦੇ ਹਨ। ਆਖਿਰ ਕਿਉਂ ਇਸ ਰਹੱਸ ਨੂੰ ਕੋਈ ਅੱਜ ਤੱਕ ਨਹੀਂ ਜਾਣ ਸਕਿਆ।

ਪਿੰਡ ਦੇ ਲੋਕ ਇਸ ਨੂੰ ਨਾਗਰਾਜ ਦਾ 'ਚੂਹਾਪਾਲੀ' ਸਥਾਨ ਕਹਿੰਦੇ ਹਨ ਅਤੇ ਇਸ ਸਥਾਨ ਨੂੰ ਹਜਾਰਾਂ ਸਾਲ ਪੁਰਾਣਾ ਦੱਸਦੇ ਹਨ। ਕਹਿੰਦੇ ਹਨ ਕਿ ਨਾਗ ਅਤੇ ਚੂਹੇ ਅੱਜ ਤੱਕ ਨਹੀਂ ਦਿਸੇ, ਪਰ ਪਰਿਕਰਮਾ ਪਥ ਤੇ ਚੂਹਿਆਂ ਦੀਆਂ ਸੈਕੜਿਆਂ ਲੇਂਡੀਆਂ ਅਤੇ ਉਸਦੇ ਵਿਚਕਾਰ ਨਾਗ ਦੀ ਲੇਂਡੀ ਪਾਈ ਜਾਂਦੀ ਹੈ। ਪਿੰਡ ਵਾਲਿਆਂ ਨੇ ਉਸ ਸਥਾਨ ਨੂੰ ਕਈ ਵਾਰ ਸਾਫ ਕਰ ਦਿੱਤਾ, ਪਰ ਪਤਾ ਨਹੀਂ ਇਹ ਲੇਂਡੀਆਂ ਕਿੱਥੋਂ ਆ ਜਾਂਦੀਆਂ ਹਨ।

WDWD
ਇਸ ਪ੍ਰਾਚੀਨ ਮੰਦਿਰ ਵਿੱਚ ਰਾਜਾ ਗੰਧਰਵਸੇਨ ਦੀ ਮੂਰਤੀ ਸਥਾਪਿਤ ਹੈ। ਮਾਲਵਾ ਗੰਧਰਵਸੇਨ ਨੂੰ ਗਰਧਭਿੱਲ ਵੀ ਕਿਹਾ ਜਾਂਦਾ ਸੀ। ਵੈਸੇ ਤਾਂ ਰਾਜਾ ਗੰਧਰਵਸੇਨ ਦੇ ਬਾਰੇ ਵਿੱਚ ਕਈ ਕਿੱਸੇ-ਕਹਾਣੀਆਂ ਪ੍ਰਚਲਿਤ ਹਨ, ਪਰ ਇਸ ਸਥਾਨ ਨਾਲ ਜੁੜੀ ਉਹਨਾਂ ਦੀ ਕਹਾਣੀ ਅਜੀਬ ਹੀ ਹੈ। ਪਿੰਡਵਾਸੀਆਂ ਦਾ ਮੰਨਣਾ ਹੈ ਕਿ ਇੱਥੇ ਰਾਜਾ ਗੰਧਰਵਸੇਨ ਦਾ ਮੰਦਿਰ ਸੱਤ-ਅੱਠ ਖੰਡਾਂ ਵਿੱਚ ਸੀ। ਵਿਚਕਾਰ ਰਾਜਾ ਦੀ ਮੂਰਤੀ ਸਥਾਪਿਤ ਸੀ। ਰਾਜਾ ਦੀ ਮੂਰਤੀ ਵਾਲਾ ਮੰਦਿਰ ਹੀ ਬਚਿਆ ਹੈ, ਬਾਕੀ ਸਭ ਸਮੇਂ ਦੇ ਨਾਲ ਨਸ਼ਟ ਹੋ ਗਏ।

ਇੱਥੇ ਦੇ ਪੁਜਾਰੀ ਮਹੇਸ਼ ਕੁਮਾਰ ਸ਼ਰਮਾ ਤੋਂ ਪੁੱਛਿਆ ਗਿਆ ਕਿ ਚੂਹੇ ਇੱਛਾਧਾਰੀ ਨਾਗ ਦੀ ਪਰਿਕਰਮਾ ਲਗਾਉਂਦੇ ਹਨ ਇਸ ਗੱਲ ਵਿੱਚ ਕਿੰਨੀ ਸਚਾਈ ਹੈ, ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਨਾਗ ਦੀ ਬਹੁਤ ਹੀ 'ਪ੍ਰਾਚੀਨ ਬਾਮਬੀ' ਹੈ ਅਤੇ ਆਸਪਾਸ ਜੰਗਲ ਅਤੇ ਨਦੀ ਹੋਣ ਦੇ ਕਾਰਨ ਕਈ ਨਾਗ ਦੇਖੇ ਗਏ ਹਨ, ਪਰ ਇਸ ਮੰਦਿਰ ਵਿੱਚ ਚੂਹਿਆਂ ਨੂੰ ਦੇਖਣਾ ਮੁਸ਼ਕਿਲ ਹੀ ਹੈ, ਫਿਰ ਵੀ ਪਤਾ ਨਹੀਂ ਕਿੱਥੋਂ ਚੂਹਿਆਂ ਦੀ ਲੇਂਡੀ ਆ ਜਾਂਦੀ ਹੈ, ਜਦੋਂ ਕਿ ਉੱਪਰ ਅਤੇ ਹੇਠਾਂ ਸਾਫ-ਸਫਾਈ ਰੱਖੀ ਜਾਂਦੀ ਹੈ। ਅਸੀਂ ਸਾਡੇ ਪੂਰਵਜਾਂ ਤੋਂ ਸੁਣਦੇ ਆਏ ਹਾਂ ਕਿ ਇਸ ਮੰਦਿਰ ਦੀ ਰੱਖਿਆ ਇੱਛਾਧਾਰੀ ਨਾਗ ਕਰਦਾ ਹੈ।

ਇੱਥੇ ਦੇ ਸਥਾਨੀ ਨਿਵਾਸੀ ਕਮਲ ਸੋਨੀ ਅਤੇ ਕੇਦਾਰਸਿੰਘ ਕੁਸ਼ਵਾਹ ਦੱਸਦੇ ਹਨ ਕਿ ਅਸੀਂ ਬਚਪਨ ਤੋਂ ਹੀ ਚੂਹਾਪਾਲੀ ਦੇ ਇਸ ਚਮਤਕਾਰ ਨੂੰ ਦੇਖਦੇ ਆਏ ਹਾਂ। ਸਾਡੇ ਬਜੁਰਗ ਦੱਸਦੇ ਹਨ ਕਿ ਇੱਥੇ ਇਸ ਬਾਮਬੀ ਵਿੱਚ ਇੱਕ ਇੱਛਾਧਾਰੀ ਪੀਲਾ ਨਾਗ ਰਹਿੰਦਾ ਹੈ, ਜੋ ਹਜਾਰਾਂ ਸਾਲ ਪੁਰਾਣਾ ਹੈ। ਉਸਦੀਆਂ ਲੰਬੀਆਂ-ਲੰਬੀਆਂ ਮੁੱਛਾਂ ਹਨ ਅਤੇ ਉਹ ਲਗਭਗ 12 ਤੋਂ 15 ਫੁੱਟ ਦਾ ਹੈ। ਸਾਡੇ ਹੀ ਪਿੰਡ ਦੇ ਰਮੇਸ਼ਚੰਦਰ ਝਾਲਾਜੀ ਨੇ ਉਹ ਨਾਗ ਦੇਖਿਆ ਸੀ। ਬਹੁਤ ਕਿਸਮਤ ਵਾਲਿਆਂ ਨੂੰ ਹੀ ਉਹ ਦਿਖਾਈ ਦਿੰਦਾ ਹੈ।

ਸ਼ੇਰਸਿੰਘ ਕੁਸ਼ਵਾਹ, ਵਿਕਰਮ ਸਿੰਘ ਕੁਸ਼ਵਾਹ ਅਤੇ ਕੇਦਾਰਸਿੰਘ ਕੁਸ਼ਵਾਹ ਦਾ ਕਹਿਣਾ ਹੈ ਕਿ ਸਾਡਾ ਘਰ ਮੰਦਿਰ ਦੇ ਨੇੜੇ ਹੈ। ਰੋਜ ਬ੍ਰਹਮਮੁਹੂਰਤ ਵਿੱਚ ਮੰਦਿਰ ਵਿੱਚ ਘੰਟਿਆਂ ਦੀ ਕਦੇ-ਕਦੇ ਅਵਾਜ ਸੁਣੀ ਗਈ ਹੈ। ਮੱਸਿਆ ਅਤੇ ਪੂਰਨਮਾਸ਼ੀ ਦੇ ਦਿਨ ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਮੰਦਿਰ ਦਾ ਤਾਲਾ ਖੋਲ੍ਹਿਆ ਜਾਂਦਾ ਹੈ ਤਾਂ ਪੂਜਾ-ਆਰਤੀ ਤੋਂ ਪਹਿਲਾਂ ਹੀ ਮੰਦਿਰ ਅੰਦਰ ਤੋਂ ਸਾਫ-ਸੁਥਰਾ ਮਿਲਦਾ ਹੈ ਅਤੇ ਅਜਿਹਾ ਲੱਗਦਾ ਹੈ ਜਿਵੇਂ ਕਿਸੇ ਨੇ ਪੂਜਾ ਕੀਤੀ ਹੋਵੇ।

ਜਿਸ ਤਰ੍ਹਾਂ ਇਸ ਮੰਦਿਰ ਵਿੱਚ ਚੂਹੇ ਨਾਗ ਦੀ ਪਰਿਕਰਮਾ ਕਰਦੇ ਹਨ ਵੈਸੇ ਹੀ ਇੱਥੇ ਦੀ ਨਦੀ ਸੋਮਵਤੀ ਵੀ ਇਸ ਮੰਦਿਰ ਦਾ ਗੋਲ ਚੱਕਰ ਲਗਾਉਂਦੇ ਹੋਏ ਕਾਲੀਸਿੰਧ ਵਿੱਚ ਜਾ ਮਿਲੀ ਹੈ।

ਜਦੋਂ ਅਸੀਂ ਗੰਧਰਵਪੁਰੀ ਪਿੰਡ ਦੇ ਸਰਪੰਚ ਵਿਜੈਸਿੰਘ ਚੌਹਾਨ ਨਾਲ ਇਸ ਸਬੰਧ ਵਿੱਚ ਗੱਲ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਚੂਹਾਪਾਲੀ ਵਿੱਚ ਸੈਕੜਿਆਂ ਸਾਲਾਂ ਤੋਂ ਇਹ ਚੱਲ ਰਿਹਾ ਹੈ। ਇੱਥੇ ਪਰਿਕਰਮਾ ਦੇ ਅਵਸ਼ੇਸ਼ ਪਾਏ ਜਾਂਦੇ ਹਨ, ਪਰ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ। ਪਿੰਡ ਦੇ ਵੱਡੇ-ਬੁੱਢਿਆਂ ਤੋਂ ਸੁਣਦੇ ਆਏ ਹਾਂ।

WDWD
ਇਹ ਇੱਕ ਪ੍ਰਾਚੀਨ ਨਗਰੀ ਹੈ ਅਤੇ ਇੱਥੇ ਆਸਥਾ ਦੀ ਗੱਲ ਤੇ ਪਿੰਡ ਵਾਸੀ ਕਹਿੰਦੇ ਹਨ ਕਿ ਗੰਧਰਵਸੇਨ ਦੇ ਮੰਦਿਰ ਵਿੱਚ ਆਉਣ ਵਾਲੇ ਦਾ ਹਰ ਦੁੱਖ ਮਿਟਦਾ ਹੈ। ਜੋ ਵੀ ਇੱਥੇ ਆਉਂਦਾ ਹੈ ਉਸਨੂੰ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਇਹ ਮੰਦਿਰ ਹਜਾਰਾਂ ਸਾਲ ਪੁਰਾਣਾ ਹੈ। ਇਸਦਾ ਗੁਬੰਦ ਪਰਮਾਰਕਾਲ ਵਿੱਚ ਬਣਿਆ ਹੈ, ਪਰ ਨੀਂਹ ਅਤੇ ਮੰਦਿਰ ਦੇ ਸਤੰਭ ਅਤੇ ਕੰਧਾਂ ਬੁੱਧਕਾਲ ਦੀਆਂ ਮੰਨੀਆਂ ਜਾਂਦੀਆਂ ਹਨ। ਰਾਜਾ ਗੰਧਰਵਸੇਨ ਉਜੈਨ ਦੇ ਰਾਜਾ ਵਿਕਰਮਾਦਿੱਤ ਅਤੇ ਭਰਤਰਹਰੀ ਦੇ ਪਿਤਾ ਸਨ।

ਹੁਣ ਤੁਹਾਨੂੰ ਤੈਅ ਕਰਨਾ ਹੈ ਕਿ ਕੀ ਸੱਚਮੁੱਚ ਇਹ ਚਮਤਕਾਰ ਹੈ ਜਾਂ ਅੰਧਵਿਸ਼ਵਾਸ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਪਾਣੀ ਨਾਲ ਇਲਾਜ ਦਾ ਦਾਅਵਾ  
ਅਜਿਹਾ ਮੰਦਰ, ਜਿੱਥੇ ਭਟਕਦੀ ਹੈ ਆਤਮਾ  
ਭਗਤਾਂ ਦੇ ਬੰਧਨ ਵਿੱਚ ਭੈਰਵਬਾਬਾ  
ਆਰਤੀ ਨਾਲ ਪ੍ਰੇਤ ਆਤਮਾ ਤੋਂ ਮੁਕਤੀ  
ਨਰਬਲੀ ਦਾ ਇੱਕ ਹੋਰ ਰੂਪ...  
ਗਣਗੌਰ ਪੂਜਾ ਦਾ ਅਨੋਖਾ ਰਿਵਾਜ