ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਰਤੀ ਨਾਲ ਪ੍ਰੇਤ ਆਤਮਾ ਤੋਂ ਮੁਕਤੀ
ਸ਼ਰੁਤੀ ਅਗਰਵਾਲ
WDWD
ਹੱਥਾਂ ਵਿੱਚ ਪੂਜਾ ਦੇ ਥਾਲ, ਜਲਦਾ ਕਪੂਰ ਅਤੇ ਅਜੀਬ ਹਰਕਤਾਂ ਕਰਦੇ ਸ਼ਰਧਾਲੂ... ਇਹ ਨਜਾਰਾ ਹੈ ਮੱਧਪ੍ਰਦੇਸ਼ ਦੇ ਬੀਜਲਪੁਰ ਪਿੰਡ ਵਿੱਚ ਸਥਿਤ ਦੱਤ ਮੰਦਿਰ ਦਾ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਮੰਦਿਰ ਦੀ ਆਰਤੀ ਵਿੱਚ ਸ਼ਾਮਿਲ ਹੋਣ ਨਾਲ ਲੋਕਾਂ ਦੀ ਪ੍ਰੇਤਾਂ ਤੋਂ ਮੁਕਤੀ ਹੋ ਜਾਂਦੀ ਹੈ।

ਜਿਵੇਂ ਹੀ ਸਾਨੂੰ ਇਹ ਜਾਣਕਾਰੀ ਮਿਲੀ, ਅਸੀਂ ਤੈਅ ਕਰਿਆ ਕਿ ਇੱਕ ਵਾਰ ਜਾ ਕੇ ਮੰਦਿਰ ਵਿੱਚ ਦੇਖਣਾ ਹੀ ਚਾਹੀਦਾ ਹੈ। ਅਸੀਂ ਪਿੰਡ ਦੇ ਰਸਤੇ ਵਿੱਚ ਹੀ ਸੀ ਕਿ ਦੱਤ ਮੰਦਿਰ ਦੇ ਸ਼ਿਖਰ ਤੇ ਲੱਗੀ ਲਾਲ ਧਵਜਾ ਨਜ਼ਰ ਆਉਣ ਲੱਗੀ। ਕੁਝ ਹੋਰ ਅੱਗੇ ਵਧਣ ਤੇ ਸਾਨੂੰ ਧਵਲ ਮੰਦਿਰ ਨਜ਼ਰ ਆਇਆ। ਮੰਦਿਰ ਦੇ ਵਿਹੜੇ ਵਿੱਚ ਲੋਕਾਂ ਦੀ ਭੀੜ ਲੱਗੀ ਸੀ। ਪਤਾ ਲੱਗਿਆ ਕਿ ਮੰਦਿਰ ਵਿੱਚ ਵੀਰਵਾਰ ਨੂੰ ਮਹਾਆਰਤੀ ਹੁੰਦੀ ਹੈ। ਸਾਰੇ ਸ਼ਰਧਾਲੂ ਇਸ ਆਰਤੀ ਵਿੱਚ ਹਿੱਸਾ ਲੈਣ ਇੱਥੇ ਆਏ ਹਨ।

ਮੰਦਿਰ ਦੇ ਅੰਦਰ ਦੱਤ ਭਗਵਾਨ ਦੀ ਸੁੰਦਰ ਮੂਰਤੀ ਸਥਾਪਿਤ ਸੀ। ਮੰਦਿਰ ਦੇ ਪੁਜਾਰੀ ਮਹੇਸ਼ ਮਹਾਰਾਜ ਨੇ ਦੱਸਿਆ ਕਿ ਇਹ ਮੰਦਿਰ ਲਗਭਗ ਸੱਤ ਸੌ ਸਾਲ ਪੁਰਾਣਾ ਹੈ। ਇਸ ਮੰਦਿਰ ਵਿੱਚ ਸੇਵਾ ਕਰਦੇ-ਕਰਦੇ ਸਾਡੀਆਂ ਕਈ ਪੀੜ੍ਹੀਆਂ ਬੀਤ ਗਈਆਂ। ਮੈਂ ਸੱਤਵੀਂ ਪੀੜ੍ਹੀ ਦਾ ਹਾਂ। ਪੁਰਖਾਂ ਦੁਆਰਾ ਦੱਸੀਆਂ ਗਈਆਂ ਗੱਲਾਂ ਦੇ ਅਨੁਸਾਰ ਸਾਡੇ ਇੱਕ ਪੂਰਵਜ ਹਰਿਣੁਆ ਸਾਹਬ ਨੇ ਲਗਾਤਾਰ 12 ਸਾਲ ਤੱਕ ਭਗਵਾਨ ਦੱਤਾਤ੍ਰੇਯ ਦੀ ਪੂਜਾ-ਅਰਚਨਾ ਕੀਤੀ। ਇਸਦੇ ਬਾਅਦ ਪ੍ਰਭੂ ਨੇ ਪ੍ਰਸੰਨ ਹੋ ਕੇ ਉਹਨਾਂ ਤੋਂ ਵਰਦਾਨ ਮੰਗਣ ਲਈ ਕਿਹਾ। ਤਾਂ ਹਰਿਣੁਆ ਸਾਹਬ ਨੇ ਕਿਹਾ, 'ਤੁਸੀਂ ਮੰਦਿਰ ਵਿੱਚ ਹੀ ਵਾਸ ਕਰੋ। ਇੱਥੇ ਆਉਣ ਵਾਲੇ ਭਗਤ ਖਾਲੀ ਹੱਥ ਨਾ ਜਾਣ।' ਬਸ ਉਦੋਂ ਤੋਂ ਮੰਦਿਰ ਵਿੱਚ ਦੱਤ ਮਹਾਰਾਜ ਦਾ ਵਾਸ ਹੈ।

ਇਹ ਦੱਸਦੇ ਹੋਏ ਮਹੇਸ਼ ਮਹਾਰਾਜ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਸਰੀਰ ਵਿੱਚ ਦੱਤ ਭਗਵਾਨ ਦੀ ਪਰਛਾਈ ਆਉਂਦੀ ਹੈ। ਉਸਦੇ ਬਾਅਦ ਮਹਾਆਰਤੀ ਵਿੱਚ ਸ਼ਾਮਿਲ ਹੋਣ ਵਾਲੇ ਭਗਤ ਦੇ ਸਾਰੇ ਦੁੱਖ-ਦਰਦ ਵਿਸ਼ੇਸ਼ ਕਰ ਕੇ ਪ੍ਰੇਤਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

WDWD
ਅਜੇ ਅਸੀਂ ਪੁਜਾਰੀ ਨਾਲ ਗੱਲ ਹੀ ਕਰ ਰਹੇ ਸਾਂ ਕਿ ਮਹਾਆਰਤੀ ਦਾ ਸਮਾਂ ਹੋ ਗਿਆ। ਅਸੀਂ ਦੇਖਿਆ ਕਿ ਆਰਤੀ ਦੇ ਸਮੇਂ ਅਨੇਕ ਲੋਕ ਜਿਹਨਾਂ ਵਿੱਚ ਮੁੱਖ ਤੌਰ ਤੇ ਔਰਤਾਂ ਸਨ, ਹੱਥ ਵਿੱਚ ਜਲਦੇ ਕਪੂਰ ਦੀ ਥਾਲੀ ਲੈ ਕੇ ਦੱਤ ਭਗਵਾਨ ਦੀ ਆਰਤੀ ਕਰਨ ਲੱਗੀਆਂ। ਆਰਤੀ ਦੇ ਵਿੱਚ ਹੀ ਉਹ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗੀਆਂ। ਕੁਝ ਚੀਕਣ ਲੱਗੀਆਂ ਤਾਂ ਕੁਝ ਜਮੀਨ ਤੇ ਲੇਟਣ ਲੱਗੀਆਂ। ਸਾਨੂੰ ਦੱਸਿਆ ਗਿਆ ਕਿ ਇਹਨਾਂ ਲੋਕਾਂ ਨੂੰ ਹਾਜਰੀ ਆ ਰਹੀ ਹੈ। ਇਹਨਾਂ ਤੋਂ ਇਹ ਹਰਕਤਾਂ ਇਹਨਾਂ ਦੇ ਅੰਦਰ ਦੀ ਪ੍ਰੇਤ ਕਰਵਾ ਰਹੀ ਹੈ।

ਅਸੀਂ ਇੱਥੇ ਆਏ ਇੱਕ ਵਿਅਕਤੀ ਜਤਿੰਦਰ ਪਟੇਲ ਨਾਲ ਗੱਲਬਾਤ ਕਰੀ। ਜਤਿੰਦਰ ਨੇ ਦੱਸਿਆ ਕਿ ਉਸਦੀ ਪਤਨੀ ਤੇ ਡਾਇਣ ਦਾ ਸਾਇਆ ਹੈ। ਉਹ ਕਈ ਦਿਨਾਂ ਤੱਕ ਲਗਾਤਾਰ ਗੁਮਸੁਮ ਰਹਿੰਦੀ ਹੈ। ਕਿਸੇ ਨਾਲ ਗੱਲ ਵੀ ਨਹੀਂ ਕਰਦੀ, ਰੋਟੀ ਵੀ ਨਹੀਂ ਖਾਂਦੀ। ਜਦੋਂ ਤੋਂ ਉਸ ਨੂੰ ਇਸ ਮੰਦਿਰ ਦੀ ਮਹਾਆਰਤੀ ਵਿੱਚ ਲਿਆ ਰਿਹਾ ਹਾਂ, ਉਸ ਵਿੱਚ ਸੁਧਾਰ ਦਿਸਣ ਲੱਗਿਆ ਹੈ।

ਜਤਿੰਦਰ ਦੀ ਤਰ੍ਹਾਂ ਕਈ ਹੋਰ ਲੋਕ ਵੀ ਮੰਦਿਰ ਵਿੱਚ ਆਉਣ ਦੇ ਬਾਅਦ ਸੁਧਾਰ ਦਾ ਦਾਅਵਾ ਕਰ ਰਹੇ ਸਨ। ਅਜਿਹੀ ਹੀ ਇੱਕ ਔਰਤ ਜਮੁਨਾਬਾਈ ਦਾ ਦਾਅਵਾ ਸੀ ਕਿ ਉਹ ਅੱਜ ਠੀਕ ਹੈ, ਸਵਸਥ ਹੈ ਤਾਂ ਸਿਰਫ ਦੱਤ ਮਹਾਰਾਜ ਦੀ ਕਿਰਪਾ ਨਾਲ।

WDWD
ਪਰ ਸਾਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਇਹਨਾਂ ਸਾਰੇ ਲੋਕਾਂ ਤੇ ਪ੍ਰੇਤ ਦਾ ਸਾਇਆ ਜਾਂ ਉੱਪਰੀ ਸਮੱਸਿਆ ਨਾ ਹੋ ਕੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੈ ਅਤੇ ਇਲਾਜ ਦੀ ਸਖਤ ਜਰੂਰਤ ਹੈ। ਇਸ ਸਬੰਧੀ ਜਦੋਂ ਮਨੋਚਿਕਿਤਸਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਵੀ ਇਹੀ ਸੀ ਕਿ ਅਜਿਹੇ ਲੋਕ ਦਿਮਾਗੀ ਰੂਪ ਤੋਂ ਪਰੇਸ਼ਾਨ ਹੁੰਦੇ ਹਨ। ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਪਾਗਲ ਦੀ ਸ਼੍ਰੇਣੀ ਵਿੱਚ ਵੀ ਨਹੀਂ ਰੱਖ ਸਕਦੇ। ਇਹਨਾਂ ਲੋਕਾਂ ਨੂੰ ਉਚਿਤ ਦੇਖਭਾਲ ਅਤੇ ਪਿਆਰ ਦੀ ਲੋੜ ਹੈ। ਜੇਕਰ ਸਹੀ ਸਮੇਂ ਤੇ ਇਹਨਾਂ ਦਾ ਸਹੀ ਇਲਾਜ ਕਰਵਾਇਆ ਜਾਵੇ ਤਾਂ ਇਹਨਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਤੁਸੀਂ ਇਸ ਸਬੰਧ ਵਿੱਚ ਕੀ ਸੋਚਦੇ ਹੋ, ਸਾਨੂੰ ਦੱਸਣਾ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਨਰਬਲੀ ਦਾ ਇੱਕ ਹੋਰ ਰੂਪ...  
ਗਣਗੌਰ ਪੂਜਾ ਦਾ ਅਨੋਖਾ ਰਿਵਾਜ  
ਸ਼ਰਤੀਆ ਮੁੰਡਾ ਹੀ ਹੋਵੇਗਾ...  
ਮਾਨਪੁਰ ਘਾਟ ਜਿੱਥੇ ਭਟਕਦੀਆਂ ਹਨ ਆਤਮਾਵਾਂ  
ਅਨੋਖੀ ਪ੍ਰਥਾ ਚੂਲ  
ਆਦਿਵਾਸੀ ਅੰਚਲ ਦਾ ਗਲ ਉਤਸਵ