ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਰਬਲੀ ਦਾ ਇੱਕ ਹੋਰ ਰੂਪ...
ਕਾਲੀ ਮਾਂ ਨੂੰ ਸਤੁੰਸ਼ਟ ਕਰਦੀ 'ਅੜਵੀ' ਪ੍ਰਥਾ...
WDWD
ਕੀ ਤੁਸੀਂ ਇਸ ਆਧੁਨਿਕ ਯੁਗ ਵਿੱਚ ਨਰਬਲੀ ਦੇ ਬਾਰੇ ਸੋਚਿਆ ਹੈ? ਨਹੀਂ ਸੋਚਿਆ ਤਾਂ ਜਰਾ ਦ੍ਰਵਿਡਿਅਨ ਸੰਸਕ੍ਰਿਤੀ ਦੀ ਪੂਜਾ-ਪੱਧਤੀ ਤੇ ਗੌਰ ਕਰੋ, ਜਿੱਥੇ ਭਗਤ ਆਪਣੇ ਈਸ਼ਟ ਦੇਵ ਨੂੰ ਪ੍ਰਸੰਨ ਕਰਨ ਲਈ ਨਰਬਲੀ ਤੱਕ ਦਾ ਸਹਾਰਾ ਲੈਂਦਾ ਹੈ। ਪਰ ਜਿਆਦਾਤਰ ਅਸੀਂ ਅਜਿਹੀਆਂ ਗੱਲਾਂ ਨੂੰ ਸੁਣ ਕੇ ਜਾਂ ਪੜ੍ਹ ਕੇ ਹੈਰਾਨ ਹੀ ਹੁੰਦੇ ਹਾਂ। ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਜੀਬੋ ਗਰੀਬ ਪਰੰਪਰਾ ਦੇ ਵਿਸ਼ੇ ਵਿੱਚ ਦੱਸ ਰਹੇ ਹਾਂ, ਜਿਸ ਵਿੱਚ ਆਦਮੀ ਕੰਡਿਆਂ ਨੂੰ ਲਪੇਟ ਕੇ ਜਮੀਨ ਤੇ ਲੇਟਦੇ ਹਨ ਅਤੇ ਕਾਲੀ ਮਾਂ ਨੂੰ ਖੂਨ ਚੜ੍ਹਾਉਂਦੇ ਹਨ।

ਅੜਵੀ ਨਾਮ ਦੀ ਇਹ ਪ੍ਰਥਾ ਕੇਰਲ ਦੇ 'ਕੁਰਮਪਲਾ ਦੇਵੀ ਮੰਦਿਰ' ਵਿੱਚ ਕੀਤੀ ਜਾਂਦੀ ਹੈ। ਇਹ ਮੰਦਿਰ ਤਿਰੁਵੰਤਪੁਰਮ ਤੋਂ ਕਰੀਬ ਸੌ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਾਲੀ ਮਾਂ ਦੀ ਪੂਜਾ ਦੇ ਲਈ ਕੀਤੀ ਜਾਣ ਵਾਲੀ ਇਹ ਰੀਤ ਹਰ ਪੰਜ ਸਾਲ ਵਿੱਚ ਕਰੀਬ ਇੱਕ ਵਾਰ ਅਯੋਜਿਤ ਕੀਤੀ ਜਾਂਦੀ ਹੈ।

  ਮੰਦਿਰ ਦੇ ਕੋਲ ਦੇਵੀ ਮਾਂ ਨੇ ਵੇਲਨ ਦੇ ਕੋਲ ਅੜਵੀ ਦੇਵੀ ਨੂੰ ਆਪਣੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ। ਉਸ ਤੋਂ ਬਾਅਦ ਦੇਵੀ ਮਾਂ ਦੀਆਂ ਸ਼ਕਤੀਆਂ ਦੀ ਆਰਾਧਨਾ ਲਈ ਭਗਤ ਨਰਬਲੀ ਦੇਣ ਲੱਗੇ ਅਤੇ ਇਸ ਪਰੰਪਰਾ ਦਾ ਨਾਮ ਹੀ ਅੜਵੀ ਪੈ ਗਿਆ।      
ਮਾਨਤਾ ਦੇ ਅਨੁਸਾਰ ਅੜਵੀ ਵੇਲਨ ਨਾਮਕ ਇੱਕ ਪੁਜਾਰੀ ਦੀ ਪੂਜਨੀ ਦੇਵੀ ਸੀ। ਇੱਕ ਵਾਰ ਵੇਲਨ ਪੂਜਾ-ਅਰਚਨਾ ਕਰਕੇ ਮੰਦਿਰ ਦੇ ਕੋਲੋਂ ਲੰਘ ਰਹੇ ਸਨ। ਮੰਦਿਰ ਦੇ ਕੋਲ ਦੇਵੀ ਮਾਂ ਨੇ ਵੇਲਨ ਦੇ ਕੋਲ ਅੜਵੀ ਦੇਵੀ ਨੂੰ ਆਪਣੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ। ਉਸ ਤੋਂ ਬਾਅਦ ਦੇਵੀ ਮਾਂ ਦੀਆਂ ਸ਼ਕਤੀਆਂ ਦੀ ਆਰਾਧਨਾ ਲਈ ਭਗਤ ਨਰਬਲੀ ਦੇਣ ਲੱਗੇ ਅਤੇ ਇਸ ਪਰੰਪਰਾ ਦਾ ਨਾਮ ਹੀ ਅੜਵੀ ਪੈ ਗਿਆ।

ਪੜਯਾਨੀ ਦੇ ਨੌਵੇਂ ਦਿਨ ਪਿੰਡ ਦੇ ਰਹਿਵਾਸੀ ਮੰਦਿਰ ਪਹੁੰਚਦੇ ਹਨ ਅਤੇ ਕਟੀਲੇ ਬਾਂਸ, ਨਾਰੀਅਲ ਦੇ ਤਾੜ ਅਦਿ ਕਟੀਲੀ ਝਾੜੀਆਂ ਨੂੰ ਲਪੇਟ ਕੇ ਜਮੀਨ ਤੇ ਲੇਟਦੇ ਹਨ। ਪੜਯਾਨੀ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੁੰਦੀ ਹੈ। ਅੱਧੀ ਰਾਤ ਨੂੰ ਮੰਦਿਰ ਦੇ ਮੁੱਖ ਪੁਜਾਰੀ ਸ਼ਰਧਾਲੂਆਂ ਨੂੰ ਸੁਆਹ ਦਾ ਪ੍ਰਸਾਦ ਵੰਡਦੇ ਹਨ।

ਇਸ ਪ੍ਰਥਾ ਦੇ ਦੌਰਾਨ ਸ਼ਰਧਾਲੂ ਬਾਂਸ ਦੀਆਂ ਕੰਡਿਆਲੀਆਂ ਝਾੜੀਆਂ ਨੂੰ ਲਪੇਟ ਕੇ, ਜਮੀਨ ਤੇ ਲੇਟਦੇ ਹਨ ਅਤੇ ਆਪਣਾ ਖੂਨ ਦੇਵੀ ਨੂੰ ਚੜਾਉਂਦੇ ਹਨ। ਇਹ ਪ੍ਰਥਾ ਮਾਨਵ ਬਲੀ ਦੇ ਸੱਚ ਨਾਲ ਕਾਫੀ ਮਿਲਦੀ ਹੈ।

ਸ਼ਰਧਾਲੂ ਸੁਆਹ ਪ੍ਰਾਪਤ ਕਰਨ ਦੇ ਬਾਅਦ ਕਈ ਸਥਾਨਾ ਤੋਂ ਕਟੀਲੇ ਝਾੜ ਇਕੱਠੇ ਕਰਦੇ ਹਨ। ਇਸ ਦੇ ਬਾਅਦ ਉਹਨਾਂ ਝਾੜੀਆਂ ਨੂੰ ਆਪਣੇ ਸਰੀਰ ਤੇ ਲਪੇਟ ਕੇ ਮੰਦਿਰ ਦੀ ਪਰਿਕਰਮਾ ਕਰਦੇ ਹਨ। ਇਸ ਵਿੱਚ ਉਹਨਾਂ ਨੂੰ ਸਿਰਫ ਉੱਤਰ ਦਿਸ਼ਾ ਵਿੱਚ ਹੀ ਪਰਿਕਰਮਾ ਕਰਨੀ ਹੁੰਦੀ ਹੈ।

WDWD
ਆਖੀਰ ਵਿੱਚ ਇਹਨਾਂ ਕੰਡਿਆ ਨੂੰ ਸਰੀਰ ਤੋਂ ਹਟਾਇਆ ਜਾਂਦਾ ਹੈ। ਸਰੀਰ ਤੇ ਲੱਗੇ ਜਖਮ ਤੋਂ ਵਗਦੇ ਖੂਨ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਕਾਲੀ ਮਾਂ ਨੂੰ ਚੜਾਇਆ ਜਾਂਦਾ ਹੈ। ਇਹ ਪ੍ਰਥਾ ਮੂਲ ਰੂਪ ਤੋਂ ਨਰਬਲੀ ਦਾ ਇੱਕ ਉਦਾਹਰਨ ਹੈ। ਸ਼ਰਧਾਲੂਆਂ ਦਾ ਦਾਅਵਾ ਹੈ ਕਿ ਉਹ ਇਸ ਦੌਰਾਨ ਕਿਸੇ ਪ੍ਰਕਾਰ ਦਾ ਦਰਦ ਮਹਿਸੂਸ ਨਹੀਂ ਕਰਦੇ ਹਨ। ਇਸ ਪਰਿਕਰਮਾ ਦੇ ਬਾਅਦ ਮੰਦਿਰ ਪਰਿਸਰ ਪੂਰੇ ਦਿਨ ਖਾਲੀ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਭੂਤਾਂ ਅਤੇ ਪ੍ਰੇਤ-ਆਤਮਾਵਾਂ ਦਾ ਅੱਡਾ ਮੰਨਿਆ ਜਾਂਦਾ ਹੈ। ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ, ਸਾਨੂੰ ਜਰੂਰ ਦੱਸਣਾ।
(ਵੀਡੀਉ ਅਤੇ ਚਿੱਤਰ-ਪੜਯਾਨੀ ਡਾਟ ਕਾਮ)
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਗਣਗੌਰ ਪੂਜਾ ਦਾ ਅਨੋਖਾ ਰਿਵਾਜ  
ਸ਼ਰਤੀਆ ਮੁੰਡਾ ਹੀ ਹੋਵੇਗਾ...  
ਮਾਨਪੁਰ ਘਾਟ ਜਿੱਥੇ ਭਟਕਦੀਆਂ ਹਨ ਆਤਮਾਵਾਂ  
ਅਨੋਖੀ ਪ੍ਰਥਾ ਚੂਲ  
ਆਦਿਵਾਸੀ ਅੰਚਲ ਦਾ ਗਲ ਉਤਸਵ  
ਬਾਲਾਪੀਰ ਦੀ ਦਰਗਾਹ