ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਣਗੌਰ ਪੂਜਾ ਦਾ ਅਨੋਖਾ ਰਿਵਾਜ
ਸ਼ਰੁਤੀ ਅਗਰਵਾਲ
WDWD
ਭਾਰਤ ਅਜੀਬੋਗਰੀਬ ਮੰਨਤਾਵਾਂ ਦਾ ਦੇਸ਼ ਹੈ। ਜਿੱਥੇ ਕਦਮ-ਕਦਮ ਤੇ ਅਨੋਖੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਇਹਨਾਂ ਰਸਮਾਂ ਵਿੱਚ ਕਿਤੇ ਉਲਾਸ ਘੁਲਿਆ ਹੁੰਦਾ ਹੈ ਤਾਂ ਕਿਤੇ ਆਸਥਾ ਦਾ ਰੰਗ ਤਾਂ ਕਿਤੇ ਪਰੰਪਰਾ ਦਾ ਚੋਲਾ। ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਭਾਰਤ ਦੇ ਆਦਿਵਾਸੀ ਅੰਚਲ ਦੀ ਇੱਕ ਅਨੋਖੀ ਰਸਮ ਦਿਖਾਉਣ ਜਾ ਰਹੇ ਹਾਂ। ਇਸ ਰਸਮ ਵਿੱਚ ਆਸਥਾ ਦੇ ਨਾਲ-ਨਾਲ ਕੁਝ ਹਾਸਾ-ਮਜਾਕ ਵੀ ਹੈ। ਜੀ ਹਾਂ! ਦੇਵਾਸ ਜਿਲੇ ਦੇ ਪੁੰਜਾਪੁਰਾ ਪਿੰਡ ਵਿੱਚ ਗਣਗੌਰ ਉਤਸਵ ਦੇ ਸਮੇਂ ਇੱਕ ਅਨੋਖੀ ਰਸਮ ਨਿਭਾਈ ਜਾਂਦੀ ਹੈ। ਕਿਲਕਾਰੀ ਗੂੰਜਦੀ ਰਹੇ ਪਿੰਡ ਵਿੱਚ ਨੌਂ ਦਿਨੀਂ ਗਣਗੌਰ ਉਤਸਵ ਮਨਾਇਆ ਜਾਂਦਾ ਹੈ ਅਤੇ ਫਿਰ ਅੰਤਿਮ ਦਿਨ ਨਿਭਾਈ ਜਾਂਦੀ ਹੈ ਇੱਕ ਅਨੋਖੀ ਰਸਮ।

ਇਸ ਰਸਮ ਵਿੱਚ ਇੱਕ ਚੀਕਣੇ, ਉੱਚੇ ਖੰਭੇ ਦੇ ਉੱਪਰ ਗੁੜ ਦੀ ਪੋਟਲੀ ਬੰਨ੍ਹ ਦਿੱਤੀ ਜਾਂਦੀ ਹੈ। ਇਸਦੇ ਆਸਪਾਸ ਔਰਤਾਂ ਇੱਕ ਘੇਰਾ ਬਣਾ ਲੈਂਦੀਆਂ ਹਨ। ਘੇਰੇ ਵਿੱਚ ਖੜ੍ਹੀਆਂ ਔਰਤਾਂ ਦੇ ਹੱਥ ਵਿੱਚ ਤਾਮੇਸ਼ਵਰ(ਬੇਸ਼ਰਮ), ਅਕਾਵ, ਇਮਲੀ ਆਦਿ ਦਰੱਖਤਾਂ ਦੀ ਲੱਕੜੀ ਹੁੰਦੀ ਹੈ। ਪਿੰਡ ਦੇ ਨੌਜਵਾਨ ਮੁੰਡਿਆਂ ਦੀ ਟੋਲੀ ਜਦੋਂ ਖੰਭੇ ਤੇ ਬੰਨ੍ਹੇ ਗੁੜ ਨੂੰ ਕੱਢਣ ਜਾਂਦੀ ਹੈ ਤਾਂ ਇਹ ਔਰਤਾਂ ਇਹਨਾਂ ਦੀ ਖਾਸੀ ਪਿਟਾਈ ਕਰਦੀਆਂ ਹਨ। ਜਵਾਨ ਆਪਣੇ ਆਪ ਨੂੰ ਬਚਾਉਣ ਲਈ ਹੱਥ ਵਿੱਚ ਲੱਕੜੀ ਦੀ ਗੇਂਡੀ ਲੈ ਕੇ ਆਉਂਦੇ ਹਨ। ਔਰਤਾਂ ਪਿਟਾਈ ਕਰਦੀਆਂ ਰਹਿੰਦੀਆਂ ਹਨ ਅਤੇ ਪੁਰਸ਼ ਖੁਦ ਨੂੰ ਬਚਾਉਂਦੇ ਹੋਏ ਗੁੜ ਦੀ ਪੋਟਲੀ ਥੱਲੇ ਉਤਾਰਨ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਨ।

WDWD
ਇਹ ਪ੍ਰਕਿਰਿਆ ਕਰੀਬ ਸੱਤ ਵਾਰ ਦੁਹਰਾਈ ਜਾਂਦੀ ਹੈ। ਸੱਤ ਵਾਰ ਔਰਤਾਂ ਜਵਾਨਾਂ ਨੂੰ ਮਾਰਦੀਆਂ ਹਨ। ਬਾਅਦ ਵਿੱਚ ਜਵਾਨਾਂ ਦੀ ਟੋਲੀ ਖੰਭੇ ਨੂੰ ਉਖਾੜਨ ਜਾਂਦੀ ਹੈ ਤਾਂ ਵੀ ਉਹਨਾਂ ਨੂੰ ਮਾਰ ਖਾਣੀ ਪੈਂਦੀ ਹੈ। ਫਿਰ ਖੱਡੇ ਨੂੰ ਢਕਦੇ ਸਮੇਂ ਵੀ ਇਹੀ ਰਸਮ ਦੁਹਰਾਈ ਜਾਂਦੀ ਹੈ। ਰਸਮ ਸਮਾਪਤੀ ਦੇ ਬਾਅਦ ਔਰਤਾਂ-ਆਦਮੀ ਸਾਮੂਹਿਕ ਰੂਪ ਨਾਲ ਨਾਚ-ਗਾਣਾ ਕਰਦੇ ਹਨ ਅਤੇ ਔਰਤਾਂ ਗਣਗੌਰ ਮਾਤਾ ਤੋਂ ਆਪਣਾ ਸੁਹਾਗ ਸਲਾਮਤ ਰੱਖਣ ਦੀ ਪ੍ਰਾਰਥਨਾ ਕਰਦੀਆਂ ਹਨ। ਫਿਰ ਮਾਤਾ ਦੀ ਮੂਰਤੀ ਨੂੰ ਘਰ-ਘਰ ਘੁਮਾ ਕੇ ਗੋਦ ਭਰਾਈ ਦੀ ਰਸਮ ਨਿਭਾਈ ਜਾਂਦੀ ਹੈ। ਪਿੰਡ ਦੇ ਵੱਡੇ-ਬਜ਼ੁਰਗਾਂ ਦਾ ਕਹਿਣਾ ਹੈ ਕਿ ਪੂਰਾ ਸਾਲ ਆਦਮੀ ਔਰਤਾਂ ਤੇ ਜੁਲਮ ਕਰਦੇ ਹਨ.

ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਪੂਰਾ ਸਾਲ ਆਦਮੀ ਔਰਤਾਂ ਤੇ ਜੁਲਮ ਕਰਦੇ ਹਨ. ਉਸਦੇ ਬਾਅਦ ਵੀ ਔਰਤਾਂ ਆਪਣੇ ਸੁਹਾਗ ਦੀ ਰੱਖਿਆ ਲਈ ਗਣਗੌਰ ਪੂਜਨ ਕਰਦੀਆਂ ਹਨ। ਇਸ ਲਈ ਇਸ ਦਿਨ ਪਿੰਡ ਦੇ ਆਦਮੀ ਪਛਤਾਵੇ ਦੇ ਤੌਰ ਤੇ ਔਰਤਾਂ ਦੇ ਹੱਥੋਂ ਮਾਰ ਖਾਂਦੇ ਹਨ। ਔਰਤਾਂ ਵੀ ਇਸ ਮੌਕੇ ਦਾ ਫਾਇਦਾ ਉਠਾਉਣ ਤੋਂ ਪਿੱਛੇ ਨਹੀਂ ਰਹਿੰਦੀਆਂ ਅਤੇ ਹਾਸੇ-ਮਜਾਕ ਵਿੱਚ ਪੁਰਸ਼ਾਂ ਦੀ ਖਾਸੀ ਧੁਲਾਈ ਕਰਦੀਆਂ ਹਨ।

WDWD
ਗਣਗੌਰ ਮਾਤਾ ਨੂੰ ਖੁਸ਼ ਕਰਨ ਲਈ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਆਸਪਾਸ ਦੇ ਪਿੰਡਾਂ ਦੇ ਕਈ ਲੋਕ ਸ਼ਰੀਕ ਹੁੰਦੇ ਹਨ। ਪਿੰਡ ਦੇ ਆਦਮੀਆਂ ਦਾ ਮੰਨਣਾ ਹੈ ਕਿ ਇਹ ਰਸਮ ਸਾਨੂੰ ਯਾਦ ਕਰਵਾਉਂਦੀ ਹੈ ਕਿ ਔਰਤਾਂ ਵੀ ਦੇਵੀਆਂ ਹਨ ਅਤੇ ਉਹਨਾਂ ਤੇ ਅੱਤਿਆਚਾਰ ਕਰਕੇ ਅਸੀਂ ਆਪਣਾ ਹੀ ਨੁਕਸਾਨ ਕਰ ਰਹੇ ਹਾਂ। ਇਸ ਲਈ ਆਪਣੀਆਂ ਗਲਤੀਆਂ ਤੇ ਆਪਣੇ ਆਪ ਨੂੰ ਸਜਾ ਦੇਣ ਲਈ ਅਸੀਂ ਇਸ ਰਿਵਾਜ ਨੂੰ ਨਿਭਾਉਂਦੇ ਹਨ।

ਤੁਸੀਂ ਇਸ ਰਸਮ ਬਾਰੇ ਕੀ ਸੋਚਦੇ ਹੋ ਸਾਨੂੰ ਦੱਸਣਾ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਸ਼ਰਤੀਆ ਮੁੰਡਾ ਹੀ ਹੋਵੇਗਾ...  
ਮਾਨਪੁਰ ਘਾਟ ਜਿੱਥੇ ਭਟਕਦੀਆਂ ਹਨ ਆਤਮਾਵਾਂ  
ਅਨੋਖੀ ਪ੍ਰਥਾ ਚੂਲ  
ਆਦਿਵਾਸੀ ਅੰਚਲ ਦਾ ਗਲ ਉਤਸਵ  
ਬਾਲਾਪੀਰ ਦੀ ਦਰਗਾਹ
ਹਰ ਬਿਮਾਰੀ ਦੇ ਇਲਾਜ ਦਾ ਦਾਅਵਾ