ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਨਪੁਰ ਘਾਟ ਜਿੱਥੇ ਭਟਕਦੀਆਂ ਹਨ ਆਤਮਾਵਾਂ
ਸ਼ਰੁਤੀ ਅਗਰਵਾਲ
ਇੱਕ ਘਾਟ ਜਿੱਥੇ ਭਟਕਦੀਆਂ ਹਨ ਆਤਮਾਵਾਂ
ਭੈਰੂਬਾਬਾ ਕਰਦੇ ਹਨ ਆਪਣੇ ਭਗਤਾਂ ਦੀ ਰੱਖਿਆ

WDWD
ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਸਾਡੇ ਨਾਲ ਸਫਰ ਕਰੋ ਮਾਨਪੁਰ ਘਾਟ ਦੇ। ਮੱਧਪ੍ਰਦੇਸ਼ ਅਤੇ ਮਹਾਰਾਸ਼ਟਰ ਵਾਲੇ ਆਗਰਾ-ਮੁੰਬਈ ਸੜਕ ਮਾਰਗ ਦੇ ਵਿਚਕਾਰ ਸਥਿਤ ਇਸ ਘਾਟ ਨੂੰ ਸ਼ਰਾਪਿਤ ਮੰਨਿਆ ਜਾਂਦਾ ਹੈ। ਇਸ ਰਾਹ ਦੇ ਰੋਜ ਗੁਜਰਨ ਵਾਲੇ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਘਾਟ ਵਿੱਚ ਆਤਮਾਵਾਂ ਭਟਕਦਿਆਂ ਹਨ, ਜਿਸ ਦੇ ਕਾਰਣ ਦੁਰਘਟਨਾਵਾਂ ਹੁੰਦੀਆਂ ਹਨ। ਜਦ ਅਸੀਂ ਇਹ ਸੁਣਿਆ ਤਾਂ ਰੁਖ ਕੀਤਾ ਮਾਨਪੁਰ ਘਾਟ ਦੇ ਵੱਲ।

ਇਥੇ ਪਹੁੰਚਦੇ ਹੀ ਸਾਨੂੰ ਲੱਗਿਆ ਘਾਟ ਦੇ ਮੋੜ ਕਾਫੀ ਘਤਰਨਾਕ ਹਨ। ਕਈ ਥਾਵਾਂ ਤੇ ਅੰਨ੍ਹੇ ਮੋੜ ਹਨ। ਕੁੱਝ ਹੀ ਦੂਰ ਪਹੁੰਚ ਕੇ ਸਾਨੂੰ ਨਜ਼ਰ ਆਇਆ ਭੈਰੂਬਾਬਾ ਦਾ ਮੰਦਿਰ। ਅਸੀਂ ਦੇਖਿਆ ਕਿ ਇਥੋ ਗੁਜਰਨ ਵਾਲਾ ਹਰ ਵਾਹਨ ਚਾਲਕ ਮੰਦਿਰ ਦੇ ਸਾਹਮਣੇ ਰੁਕ ਕੇ ਬਾਬਾ ਨੂੰ ਮੱਥਾ ਟੇਕ ਕੇ ਜਾ ਰਿਹਾ ਹੈ।

WDWD
ਮੱਥਾ ਟੇਕ ਚੁੱਕੇ ਇਕ ਟਰੱਕ ਚਾਲਕ ਪੱਪੂ ਮਾਲਵਿਆ ਨਾਲ ਅਸੀਂ ਗੱਲ ਕੀਤੀ। ਪੱਪੂ ਨੇ ਸਾਨੂੰ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸੇ ਰੂਟ ਤੇ ਟਰੱਕ ਚਲਾ ਰਹੇ ਹਨ। ਉਸ ਨੇ ਵੀ ਇਥੇ ਕਈ ਹਾਸਦੇ ਵੇਖੇ ਹਨ। ਪੱਪੂ ਭੈਰੂਬਾਬਾ ਦਾ ਪੱਕਾ ਭਗਤ ਹੈ। ਪੱਪੂ ਦਾ ਕਹਿਣਾ ਹੈ ਇਸ ਘਾਟ ਵਿੱਚ ਆਤਮਾਵਾਂ ਭਟਕਦਿਆਂ ਹਨ, ਲੇਕਿਨ ਭੈਰੂਬਾਬਾ ਦੇ ਅਸ਼ੀਰਵਾਦ ਤੋਂ ਉਹਨਾਂ ਨਾਲ ਕਦੀ ਕੋਈ ਹਾਦਸਾ ਨਹੀਂ ਹੋਇਆ।

ਘਾਟ ਤੇ ਥਾਂ-ਥਾਂ ਤੇ ਚੇਤਾਵਨੀ ਭਰੇ ਸਾਈਨ ਬੋਰਡ ਲੱਗੇ ਹੋਏ ਹਨ ਜਿਹਨਾਂ ਵਿੱਚ ਘਾਟ ਨੂੰ ਖਤਰਨਾਕ ਦੱਸਦੇ ਹੋਏ ਬ੍ਰੇਕ ਨੂੰ ਚੈਕ ਕਰਕੇ ਅਤੇ ਸੁਚੇਤ ਹੋ ਕੇ ਗੱਡੀ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਘਾਟ ਦੇ ਵਾਹਨ ਚਾਲਕਾਂ ਨਾਲ ਸਫਰ ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕਿ ਕਈ ਵਾਹਨ ਚਾਲਕ ਇਹਨਾਂ ਖਤਰਨਾਕ ਰਾਹਾਂ ਤੇ ਵੀ ਆਪਣੇ ਵਾਹਨਾਂ ਦੀ ਰਫਤਾਰ ਨੂੰ ਕਾਬੂ ਨਹੀਂ ਕਰਦੇ। ਭੈਰੂਬਾਬਾ ਦੇ ਇਕ ਹੋਰ ਭਗਤ ਟਰੱਕ ਚਾਲਕ ਵਿਸ਼ਨੂੰ ਪ੍ਰਸਾਦ ਨੇ ਸਾਨੂੰ ਆਪਣਾ ਵਿਅਕਤੀਗਤ ਅਨੁਭਵ ਦੱਸਿਆ ਕਿ ਸਾਲਾਂ ਪਹਿਲਾਂ ਇਥੇ ਮੰਦਿਰ ਨਹੀਂ ਸਨ। ਸਾਡੇ ਜੋ ਸਾਥੀ ਇਸ ਮੰਦਿਰ ਤੇ ਮੱਥਾ ਟੇਕ ਕੇ ਜਾਂਦੇ ਹਨ ਉਹ ਸੁਰੱਖਿਅਤ ਰਹਿੰਦੇ ਹਨ। ਅਤੇ ਜੋ ਸਤਿਕਾਰ ਨਹੀਂ ਕਰਦੇ ਉਹ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ।

WDWD
ਪਰ ਇਹ ਨਹੀਂ ਹੈ ਕਿ ਸਾਰੇ ਇਸ ਗੱਲ ਨੂੰ ਮੰਨਦੇ ਹੋਣ। ਮੰਦਿਰ ਵਿੱਚ ਆਉਣ ਵਾਲੇ ਕਈ ਸ਼ਰਧਾਲੂ ਅਜਿਹੇ ਵੀ ਸਨ ਜੋ ਭੂਤਾਂ ਅਤੇ ਪ੍ਰੇਤਾਂ ਦੀ ਹੋਂਦ ਨੂੰ ਨਹੀਂ ਮੰਨਦੇ, ਪਰ ਮੱਥਾ ਟੇਕ ਕੇ ਜਾਂਦੇ ਹਨ। ਇਸ ਗੱਲ ਬਾਤ ਦੇ ਬਾਦ ਜਦ ਅਸੀਂ ਵਾਪਸ ਆ ਰਹੇ ਸਾਂ ਤਾਂ ਸਾਨੂੰ ਇਕ ਟਰੱਕ ਪਲਟਿਆ ਹੋਇਆ ਦਿਖਿਆ, ਜਿਸ ਵਿੱਚ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਇਥੇ ਅਕਸਰ ਦੁਰਘਟਨਾ ਹੁੰਦੀਆ ਰਹਿੰਦੀਆਂ ਹਨ। ਇਹ ਘਾਟ ਹੈ ਹੀ ਏਨਾ ਖਤਰਨਾਕ ਕਿ ਜਰਾ ਜਿਹੀ ਭੁੱਲ ਨਾਲ ਹਾਦਸਾ ਹੋ ਜਾਂਦਾ ਹੈ। ਇਸ ਲਈ ਘਾਟ ਤੇ ਗੁਜਰਦੇ ਹੋਏ ਸੁਚੇਤ ਰਹਿਣਾ ਚਾਹੀਦਾ ਹੈ।

ਤੁਸੀਂ ਇਸ ਸਬੰਧ ਵਿੱਚ ਕਿ ਸੋਚਦੇ ਹੋ ਸਾਨੂੰ ਦੱਸੋ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਅਨੋਖੀ ਪ੍ਰਥਾ ਚੂਲ  
ਆਦਿਵਾਸੀ ਅੰਚਲ ਦਾ ਗਲ ਉਤਸਵ  
ਬਾਲਾਪੀਰ ਦੀ ਦਰਗਾਹ
ਹਰ ਬਿਮਾਰੀ ਦੇ ਇਲਾਜ ਦਾ ਦਾਅਵਾ  
ਸੱਤਿਆ ਸਾਈਂ ਬਾਬਾ  
ਸ਼ਿਵਾਬਾਬਾ