ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਨੋਖੀ ਪ੍ਰਥਾ ਚੂਲ
ਸ਼ਰੁਤੀ ਅਗਰਵਾਲ
ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਲਵਾ ਦੇ ਆਦਿਵਾਸੀ ਅੰਚਲ ਦੀ ਇੱਕ ਅਨੋਖੀ ਪ੍ਰਥਾ ਚੂਲ।
WDWD
ਇਸ ਪਰਪੰਰਾ ਦੇ ਤਹਿਤ ਕਰੀਬ ਤਿੰਨ ਤੋਂ ਚਾਰ ਫੁਟ ਲੰਬੇ ਅਤੇ ਇੱਕ ਫੁਟ ਡੂੰਘੇ ਖੱਡੇ ਵਿੱਚ ਗਰਮ ਅੰਗਾਰੇ ਰੱਖੇ ਜਾਂਦੇ ਹਨ। ਸੁੱਖ ਮੰਗਣ ਵਾਲਿਆਂ ਦੇ ਨਿਕਲਣ ਤੋਂ ਪਹਿਲਾਂ ਇੱਥੇ ਘਿਉ ਪਾ ਕੇ ਅੱਗ ਨੂੰ ਵਧਾਇਆ ਜਾਂਦਾ ਹੈ। ਫਿਰ ਸ਼ੁਰੂ ਹੁੰਦਾ ਹੈ ਇਹਨਾਂ ਸੁੱਖ ਮੰਗਣ ਵਾਲਿਆਂ ਦਾ ਇਸ ਅੱਗ ਦੇ ਰਾਹ ਤੇ ਚਲਣ ਦਾ ਸਿਲਸਿਲਾ.... ਜੋ ਹੋਲੀ ਦੇ ਦਿਨ ਸਵੇਰੇ ਤੋਂ ਸ਼ੁਰੂ ਹੁੰਦਾ ਹੈ ਅਤੇ ਸੂਰਜ ਛਿਪਣ ਤੱਕ ਚਲਦਾ ਰਹਿੰਦਾ ਹੈ। ਚੂਲ ਤੇ ਚਲਨ ਤੋਂ ਪਹਿਲਾਂ ਔਰਤਾਂ ਬੜ ਦੇ ਦਰਖਤ ਅਤੇ ਗਲ ਦੇਵਤਾ ਦੀ ਪੂਜਾ ਕਰਦੀਆਂ ਹਨ। ਫਿਰ ਸੁੱਖ ਮੰਗਣ ਦੇ ਬਾਅਦ ਉਹ ਲਗਾਤਾਰ ਪੰਜ ਸਾਲ ਤੱਕ ਜਲਦੇ ਹੋਏ ਅੰਗਾਰਿਆਂ ਦੇ ਚਲਦੀਆਂ ਹਨ।

ਅਜਿਹੀ ਇੱਕ ਮਹਿਲਾ ਸੋਨਾ ਨੇ ਵੇਬਦੁਨੀਆ ਨੂੰ ਦੱਸਿਆ ਕਿ ਉਸ ਨੇ ਆਪਣੇ ਵੱਡੇ ਭਰਾ ਦੇ ਵਿਆਹ ਅਤੇ ਬੱਚੇ ਲਈ ਸੁੱਖ ਮੰਗੀ ਸੀ। ਭਰਾ ਦਾ ਵਿਆਹ ਹੋ ਗਇਆ ਅਤੇ ਇਸ ਸਾਲ ਉਹਨਾਂ ਨੂੰ ਪੁੱਤਰ ਹੋਇਆ। ਸੁੱਖ ਪੂਰੀ ਹੋਣ ਤੇ ਮੈਂ ਸੁੱਖ ਪੂਰੀ ਕਰਨ ਆਈ ਹਾਂ। ਸੁੱਖ ਪੂਰੀ ਹੋਣ ਦੇ ਬਾਅਦ ਇਹ ਮੇਰਾ ਪਹਿਲਾ ਸਾਲ ਹੈ ਇਸ ਦੇ ਬਾਅਦ ਮੈਂ ਚਾਰ ਸਾਲਾਂ ਤਕ ਚੂਲ ਤੇ ਚਲਾਂਗੀ। ਇੱਥੇ ਆਈ ਔਰਤਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੀ ਸੁੱਖ ਜਰੂਰ ਪੂਰੀ ਹੋਵੇਗੀ।

WDWD
ਪਿੱਛਲੇ ਤਿੰਨ ਸਾਲਾਂ ਤੋਂ ਚੂਲ ਤੇ ਚਲ ਰਹੀ ਸ਼ਾਂਤੀਬਾਈ ਨੇ ਸਾਨੂੰ ਦੱਸਿਆ ਕਿ ਚੂਲ ਦੇ ਜਲਦੇ ਹੋਏ ਅੰਗਾਰੇ ਤੇ ਚਲਣ ਤੇ ਵੀ ਇਹਨਾਂ ਦੇ ਪੈਰ ਤੇ ਜਲਨ ਨਹੀਂ ਹੁੰਦੀ ਹੈ ਅਤੇ ਕੋਈ ਤਕਲੀਫ ਨਹੀਂ ਹੁੰਦੀ।

ਸੁੱਖ ਮੰਗਣ ਵਾਲੀ ਔਰਤਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇੱਥੇ ਮੰਗੀ ਸੁੱਖ ਜਰੂਰ ਪੂਰੀ ਹੁੰਦੀ ਹੈ। ਇਸ ਦੇ ਨਾਲ ਹੀ ਇਹਨਾਂ ਔਰਤਾਂ ਦਾ ਦਾਅਵਾ ਹੈ ਕਿ ਚੂਲ ਤੇ ਚਲਣ ਦੇ ਬਾਅਦ ਜਲਦੇ ਹੋਏ ਅੰਗਾਰਿਆਂ ਨਾਲ ਵੀ ਇਹਨਾਂ ਦੇ ਪੈਰ ਨਹੀਂ ਜਲਦੇ ਹਨ। ਕਿਸੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਹੈ।

WDWD
ਔਰਤਾਂ ਦੁਆਰਾ ਚੂਲ ਦੇ ਚਲਣ ਦੀ ਇਸ ਪ੍ਰਥਾ ਦੇ ਪਿਛੇ ਇੱਕ ਕਿੱਸਾ ਹੈ। ਕਹਿੰਦੇ ਹਨ ਕਿ ਰਾਜਾ ਦਕਸ਼ ਨੇ ਮਾਂ ਸਤੀ ਦੀ ਅਨਾਦਰ ਕੀਤਾ ਸੀ। ਇਸ ਕਾਰਨ ਮਾਤਾ ਪਾਰਵਤੀ ਨੇ ਅੱਗ ਦੇ ਕੁੰਡ ਵਿੱਚ ਛਾਲ ਮਾਰ ਦਿੱਤੀ ਸੀ। ਇੱਥੇ ਵੀ ਔਰਤਾਂ ਸਤੀ ਦੇਵੀ ਤੋਂ ਸੁੱਖ ਮੰਗਣ ਲਈ ਉਹਨਾਂ ਨੂੰ ਯਾਦ ਕਰਨ ਦੇ ਲਈ ਚੂਲ ਤੇ ਚਲਦੀਆ ਹਨ।

ਤੁਸੀਂ ਇਸ ਪਰੰਪਰਾ ਬਾਰੇ ਕੀ ਸੋਚਦੇ ਹੋ ਸਾਨੂੰ ਦੱਸੋ।

ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਦੇ ਲਈ ਕਲਿੱਕ ਕਰੋ
ਹੋਰ ਵੀ
ਆਦਿਵਾਸੀ ਅੰਚਲ ਦਾ ਗਲ ਉਤਸਵ  
ਬਾਲਾਪੀਰ ਦੀ ਦਰਗਾਹ
ਹਰ ਬਿਮਾਰੀ ਦੇ ਇਲਾਜ ਦਾ ਦਾਅਵਾ  
ਸੱਤਿਆ ਸਾਈਂ ਬਾਬਾ  
ਸ਼ਿਵਾਬਾਬਾ  
ਮਿਲੋ ਇੰਡੀਅਨ ਰਾਬਿਨ ਹੁੱਡ ਨਾਲ...