ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਦਿਵਾਸੀ ਅੰਚਲ ਦਾ ਗਲ ਉਤਸਵ
WD
ਆਸਥਾ ਅਤੇ ਅੰਧ ਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਮਾਲਵਾ ਅੰਚਲ ਦੇ ਆਦਿਵਾਸੀ ਖੇਤਰ ਦਾ ਇੱਕ ਅਜੀਬ ਰਿਵਾਜ ਦਿਖਾਉਣ ਜਾ ਰਹੇ ਹਾਂ। ਇਹ ਰਿਵਾਜ ਹੁਣ ਪਰੰਪਰਾ ਦਾ ਰੂਪ ਲੈ ਚੁੱਕਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਥੋੜ੍ਹਾ ਡਰ ਜਾਉਗੇ ਥੋੜ੍ਹਾ ਸਹਿਮ ਵੀ ਜਾਉਗੇ ਪਰ ਆਦਿਵਾਸੀ ਇਸ ਨੂੰ ਮੇਘਨਾਥ ਮਹਾਰਾਜ ਨੂੰ ਆਪਣੀ ਸ਼ਰਧਾ ਪ੍ਰਗਟ ਕਰਨ ਦਾ ਤਰੀਕਾ ਕਹਿੰਦੇ ਹਨ। ਜੀ ਹਾਂ ਇਹ ਹੈ ਗਲ ਉਤਸਵ। ਹੋਲੀ ਦੇ ਤਿਉਹਾਰ ਦੇ ਸਮੇਂ ਮਨਾਏ ਜਾਣ ਵਾਲੇ ਇਸ ਉਤਸਵ ਦੀ ਸ਼ੁਰੂਆਤ ਹੁੰਦੀ ਹੈ ਸੁੱਖ ਮੰਗਣ ਨਾਲ।

ਜੇਕਰ ਸੁੱਖ ਪੂਰੀ ਹੋ ਗਈ ਤਾਂ ਆਪਣੇ ਈਸ਼ਟ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਉਹ ਆਪਣੇ ਸਰੀਰ ਵਿੱਚ ਲੋਹੇ ਦੇ ਹੁੱਕ ਜਿਸ ਨੂੰ ਸਥਾਨਕ ਭਾਸ਼ਾ ਵਿੱਚ ਅੰਕੜੇ ਕਿਹਾ ਜਾਂਦਾ ਹੈ ਲਗਾ ਕੇ ਉੱਚੇ ਗਲ ਝੂਲੇ ਵਿੱਚ ਘੁੰਮਦੇ ਹਨ। ਗਲ ਵਿੱਚ ਚੱਕਰ ਲਗਾਉਣ ਵਾਲੇ ਵਿਅਕਤੀ ਨੂੰ ਪੜਿਆਰ ਕਹਿੰਦੇ ਹਨ। ਪੜਿਆਰ ਦਾਅਵਾ ਕਰਦੇ ਹਨ ਕਿ ਉਹਨਾਂ ਨੂੰ ਇਹ ਤਕਲੀਫ ਦੇਣ ਵਾਲੇ ਰਿਵਾਜ ਦੇ ਬਾਅਦ ਦਰਦ ਦਾ ਬਿਲਕੁਲ ਅਹਿਸਾਸ ਨਹੀਂ ਹੁੰਦਾ। ਅਜਿਹੇ ਹੀ ਇੱਕ ਪੜਿਆਰ ਭੰਵਰ ਸਿੰਘ ਨੇ ਸਾਨੂੰ ਦੱਸਿਆ ਕਿ ਪਿਛਲੇ ਸਾਲ ਉਹਨਾਂ ਨੇ ਇੱਥੇ ਬੇਟਾ ਹੋਣ ਦੀ ਸੁੱਖ ਮੰਗੀ ਸ। ਸਾਲ ਵਿੱਚ ਉਹਨਾਂ ਦੇ ਘਰ ਬੇਟਾ ਹੋ ਗਿਆ ਹੁਣ ਉਹ ਗਲ ਵਿੱਚ ਚੱਕਰ ਲਗਾ ਕੇ ਮੇਘਨਾਥ ਭਗਵਾਨ ਨੂੰ ਧੰਨਵਾਦ ਦੇ ਰਹੇ ਹਨ।

WD
ਇਹ ਰਸਮ ਕਦੋਂ ਸ਼ੁਰੂ ਹੋਈ ਅਤੇ ਕਿਉਂ, ਇਸ ਬਾਰੇ ਕੋਈ ਨਹੀਂ ਜਾਣਦਾ ਪਰ ਆਦਿਵਾਸੀ ਸਦੀਆਂ ਤੋਂ ਇਸ ਪਰੰਪਰਾ ਨੂੰ ਨਿਭਾਉਂਦੇ ਆ ਰਹੇ ਹਨ। ਇਹ ਲੋਕ ਰਾਵਣ ਪੁੱਤਰ ਮੇਘਨਾਥ ਨੂੰ ਆਪਣਾ ਈਸ਼ਵਰ ਮੰਨਦੇ ਹਨ ਅਤੇ ਉਸਦੇ ਸੰਨਮਾਨ ਵਿੱਚ ਹੀ ਇਹ ਰਸਮ ਨਿਭਾਉਂਦੇ ਹਨ।

ਇਸ ਰਸਮ ਨੂੰ ਨਿਭਾਉਣ ਤੋਂ ਪਹਿਲਾਂ ਪੜਿਆਰ ਬਹੁਤ ਜਿਆਦਾ ਸ਼ਰਾਬ ਪੀਂਦੇ ਹਨ। ਉਹ ਐਨੇ ਨਸ਼ੇ ਵਿੱਚ ਹੁੰਦੇ ਹਨ ਕਿ ਉਹਨਾਂ ਨੂੰ ਪਿੱਠ ਤੇ ਲੋਹੇ ਦੇ ਕਿੱਲ੍ਹ ਚੁਭਣ, ਖੂਨ ਨਿਕਲਣ ਦਾ ਅਹਿਸਾਸ ਹੀ ਨਹੀਂ ਹੁੰਦਾ। ਅਜਿਹੇ ਹੀ ਇੱਕ ਪੜਿਆਰ ਪਰਮਾਲ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਸਾਲ ਇਸ ਰਸਮ ਨੂੰ ਨਿਭਾਉਂਦੇ ਹਨ ਪਰ ਕਦੇ ਦਰਦ ਨਹੀਂ ਹੁੰਦਾ। ਵੈਸੇ ਵੀ ਇਹ ਸਾਡੀ ਆਸਥਾ ਹੈ ਅਤੇ ਜਿੱਥੇ ਆਸਥਾ ਹੁੰਦੀ ਹੈ ਉੱਥੇ ਸਵਾਲ ਨਹੀਂ ਹੁੰਦੇ।

WD
ਇਸ ਰਸਮ ਨੂੰ ਨਿਭਾਉਣ ਤੋਂ ਕੁਝ ਦਿਨ ਪਹਿਲਾਂ ਤੋਂ ਹੀ ਪੜਿਆਰ ਦੀ ਪਿੱਠ ਤੇ ਹਲਦੀ ਲਗਾਈ ਜਾਂਦੀ ਹੈ ਪਰ ਅਕਸਰ ਪੜਿਆਰ ਦੀ ਪਿੱਠ ਵਿੱਚ ਗਹਿਰੇ ਜਖਮ ਹੋ ਜਾਂਦੇ ਹਨ। ਉਹਨਾਂ ਜਖਮਾਂ ਵਿੱਚੋਂ ਖੂਨ ਵੀ ਨਿਕਲਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਵਿਅਕਤੀ ਨੂੰ ਸੰਕਰਾਮਕ ਰੋਗ ਵੀ ਹੋ ਸਕਦੇ ਹਨ। ਪਰ ਪੜਿਆਰਾਂ ਦਾ ਕਹਿਣਾ ਹੈ ਕਿ ਇਹ ਗਲ ਉਤਸਵ ਉਹਨਾਂ ਦੀ ਪਰੰਪਰਾ ਦਾ ਇੱਕ ਹਿੱਸਾ ਹੈ ਜਿਸ ਨੂੰ ਉਹ ਛੱਡ ਨਹੀਂ ਸਕਦੇ।

ਤੁਸੀਂ ਇਸ ਸਬੰਧ ਵਿੱਚ ਕੀ ਸੋਚਦੇ ਹੋ ਸਾਨੂੰ ਦੱਸਣਾ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਬਾਲਾਪੀਰ ਦੀ ਦਰਗਾਹ
ਹਰ ਬਿਮਾਰੀ ਦੇ ਇਲਾਜ ਦਾ ਦਾਅਵਾ  
ਸੱਤਿਆ ਸਾਈਂ ਬਾਬਾ  
ਸ਼ਿਵਾਬਾਬਾ  
ਮਿਲੋ ਇੰਡੀਅਨ ਰਾਬਿਨ ਹੁੱਡ ਨਾਲ...  
ਦੇਖੋ ਅਨੋਖੇ ਢੰਗ ਨਾਲ ਇਲਾਜ