ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਾਲਾਪੀਰ ਦੀ ਦਰਗਾਹ
ਅਲਕੇਸ਼ ਵਿਆ
WDWD
ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਜਰਾਤ ਦੀ ਬਾਲਾਪੀਰ ਦੀ ਦਰਗਾਹ ਦੇ। ਇਹ ਕੋਈ ਆਮ ਦਰਗਾਹ ਨਹੀਂ ਹੈ ਬਲਕਿ ਬਹੁਤ ਖਾਸ ਹੈ। ਲੋਕਾਂ ਦਾ ਮੰਨਣਾ ਹੈ ਕਿ ਬਾਲਾਪੀਰ ਬਾਬਾ ਸਮੇਂ ਦੇ ਮਾਲਕ ਹਨ। ਜੇ ਇਹਨਾਂ ਦੇ ਦਰਬਾਰ ਵਿੱਚ ਸਜਦਾ ਕਰਕੇ ਕੋਈ ਸੁੱਖ ਮੰਗੀ ਜਾਵੇ ਤਾਂ ਉਹ ਨਾ ਸਿਰਫ ਪੂਰੀ ਹੁੰਦੀ ਹੈ ਬਲਕਿ ਸਹੀ ਸਮੇਂ ਤੇ ਪੂਰੀ ਹੁੰਦੀ ਹੈ। ਮਤਲਬ ਬਾਬਾ ਦੇ ਦਰਬਾਰ ਵਿੱਚ ਨਾ ਤਾਂ ਦੇਰ ਹੈ ਤੇ ਨਾ ਅੰਧੇਰ।

ਸਮੇਂ ਦੇ ਮਾਲਕ ਹੋਣ ਦੇ ਕਾਰਣ ਬਾਬਾ ਤੇ ਸ਼ਰਧਾ ਰੱਖਣ ਵਾਲੇ ਲੋਕ ਆਪਣੀ ਮੁਰਾਦ ਪੂਰੀ ਹੋਣ ਦੇ ਬਾਅਦ ਬਾਬਾ ਨੂੰ ਘੜੀ ਹੀ ਚੜਾਉਂਦੇ ਹਨ। ਜਦ ਅਸੀਂ ਇਹ ਕਿੱਸਾ ਸੁਣਿਆ ਤਾਂ ਰੁੱਖ ਕੀਤਾ ਅਹਿਮਦਾਬਾਦ-ਮੁੰਬਈ ਹਾਈਵੇ ਨੰਬਰ 8 ਤੇ ਨੰਦੇਸਰੀ ਪਿੰਡ ਦੇ ਕੋਲ ਸਥਿਤ ਬਾਲਾਪੀਰ ਦੀ ਦਰਗਾਹ ਦਾ।

ਬਾਲਾਪੀਰ ਦੀ ਦਰਗਾਹ ਤੇ ਪਹੁੰਚਦੇ ਹੀ ਅਸੀਂ ਕਈ ਸ਼ਰਧਾਲੁਆਂ ਨੂੰ ਬਾਬਾ ਦੀ ਸ਼ਾਨ ਵਿੱਚ ਘੜੀ ਚੜਾਉਂਦੇ ਨਜ਼ਰ ਆਏ। ਪੁੱਛਣ ਤੇ ਪਤਾ ਲੱਗਿਆ ਇਹਨਾਂ ਸਾਰਿਆਂ ਦੀ ਸੁੱਖ ਪੂਰੀ ਹੋ ਚੁਕੀ ਹੈ ਇਸਲਈ ਉਹ ਸੁੱਖ ਪੂਰੀ ਕਰਨ ਆਏ ਹਨ।

WDWD
ਇਹਨਾਂ ਵਿਚੋਂ ਹੀ ਇੱਕ ਸੀ ਮੁਹੰਮਦ ਭਾਈ। ਮੁਹੰਮਦ ਭਾਈ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਬਾਬਾ ਦੇ ਦਰਬਾਰ ਵਿੱਚ ਆਪਣੀ ਸੁੱਖ ਮੰਗੀ ਸੀ। ਜੋ ਪੂਰੀ ਹੋਈ ਹੁਣ ਉਹ ਆਪਣੀ ਸੁੱਖ ਪੂਰੀ ਹੋਣ ਦੇ ਬਾਅਦ ਬਾਬਾ ਦੀ ਦਰਗਾਹ ਵਿੱਚ ਸਿਰ ਨਿਵਾਉਣ ਅਤੇ ਘੜੀ ਚੜਾਉਣ ਲਈ ਆਏ ਹਨ।

ਇਸ ਦਰਗਾਹ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇੱਥੇ ਦੀ ਦੇਖਰੇਖ ਇੱਕ ਹਿੰਦੂ ਪਰਿਵਾਰ ਕਰਦਾ ਹੈ। ਇਸ ਪਰਿਵਾਰ ਦੇ ਲੋਕਾਂ ਦਾ ਮੰਨਣਾ ਹੈ ਕਿ ਬਾਬਾ ਸਭ ਦੀ ਸੁੱਖ ਪੂਰੀ ਕਰਦੇ ਹਨ ਉਹ ਵੀ ਸਮੇਂ ਤੇ। ਕਿਉਂਕਿ ਇਹ ਦਰਗਾਹ ਹਾਈਵੇ ਤੇ ਸਥਿਤ ਹੈ ਇਸਲਈ ਅਕਸਰ ਇਥੇ ਟਰੱਕ ਡ੍ਰਾਈਵਰ ਆਪਣੇ ਟਿਕਾਣੇ ਤੇ ਸਹੀ ਸਮੇਂ ਤੇ ਸੁਰੱਖਿਅਤ ਪਹੁੰਚਣ ਦੀ ਸੁੱਖ ਮੰਗਦੇ ਹਨ।

WDWD
ਏਨੀਆਂ ਘੜੀਆਂ ਦਾ ਉਹ ਕੀ ਕਰਦੇ ਹਨ। ਸਾਡੇ ਇਸ ਸਵਾਲ ਦੇ ਜਵਾਬ ਵਿੱਚ ਲਤਾ ਬਾਈ ਦਾ ਕਹਿਣਾ ਸੀ ਕਿ ਜਦ ਬਹੁਤ ਸਾਰੀਆਂ ਘੜੀਆਂ ਜਮਾ ਹੋ ਜਾਂਦੀਆਂ ਹਨ ਤਾਂ ਅਸੀਂ ਉਹਨਾਂ ਨੂੰ ਕਿਸੇ ਸਕੂਲ ਆਦਿ ਵਿੱਚ ਵੰਡ ਦਿੰਦੇ ਹਾਂ। ਇਸ ਨਾਲ ਘੜੀਆਲੀ ਬਾਬਾ ਦੀ ਦੁਆ ਮਸੂਮ ਬੱਚਿਆਂ ਨੂੰ ਮਿਲ ਜਾਂਦੀ ਹੈ। ਇਹ ਸਾਰੀਆਂ ਗੱਲਾਂ ਦੇ ਬਾਅਦ ਅਸੀਂ ਕੁੱਝ ਦੇਰ ਦੇ ਲਈ ਇਸ ਦਰਗਾਹ ਵਿੱਚ ਹੀ ਰਹੇ। ਸਾਡੇ ਸਾਹਮਣੇ ਹੀ ਬਾਬਾ ਦੀ ਸ਼ਾਨ ਵਿੱਚ 20 ਤੋਂ ਵੀ ਵੱਧ ਘੜੀਆਂ ਲੋਕਾਂ ਨੇ ਚੜਾ ਦਿੱਤੀਆਂ ਸਨ।

ਉੱਥੇ ਹੀ ਸੁੱਖ ਮੰਗਣ ਆਏ ਹਰ ਵਿਅਕਤੀ ਨੂੰ ਵਿਸ਼ਵਾਸ ਸੀ ਕਿ ਬਾਬਾ ਉਸ ਦੀ ਮੰਗ ਜਰੂਰ ਪੂਰੀ ਕਰਣਗੇ। ਫਿਰ ਉਹ ਵੀ ਦੂਜੇ ਲੋਕਾਂ ਦੀ ਤਰ੍ਹਾਂ ਘੜੀਆਲੀ ਬਾਬਾ ਦੇ ਦਰਬਾਰ ਵਿੱਚ ਇੱਕ ਬਾਰ ਸਜਦਾ ਕਰਨ ਆਉਣਗੇ ਅਤੇ ਬਾਬਾ ਨੂੰ ਘੜੀ ਚੜਾਉਣਗੇ। ਤੁਸੀਂ ਇਸ ਸੰਬੰਧ ਵਿੱਚ ਕੀ ਸੋਚਦੇ ਹੋ ਸਾਨੂੰ ਜਰੂਰ ਦੱਸੋ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਹਰ ਬਿਮਾਰੀ ਦੇ ਇਲਾਜ ਦਾ ਦਾਅਵਾ  
ਸੱਤਿਆ ਸਾਈਂ ਬਾਬਾ  
ਸ਼ਿਵਾਬਾਬਾ  
ਮਿਲੋ ਇੰਡੀਅਨ ਰਾਬਿਨ ਹੁੱਡ ਨਾਲ...  
ਦੇਖੋ ਅਨੋਖੇ ਢੰਗ ਨਾਲ ਇਲਾਜ  
ਕਰੇੜੀ ਵਾਲੀ ਮਾਤਾ