ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਿਵਾਬਾਬਾ
ਸਤਪੁੜਾ ਦੀ ਪਹਾੜੀਆਂ ਦੇ ਵਿਚਕਾਰ ਘਨੇ ਜੰਗਲਾ ਵਿੱਚ ਹਰ ਸਾਲ ਬਸੰਤ ਪੰਚਮੀ ਤੋਂ ਪੂਰਣਮਾਸੀ ਤੱਕ ਲੱਗਣ ਵਾਲਾ ਸ਼ਿਵਾਬਾਬਾ ਦਾ ਮੇਲਾ, ਵੈਸੇ ਤੇ ਆਮ ਪਿੰਡ ਦੇ ਮੇਲਿਆਂ ਵਾਂਗ ਹੀ ਹੈ. ਕਸੈਟ -ਸੀਡੀ, ਖਿਡੋਨੇ, ਮਠਿਆਈਆ, ਕਪੜੇ, ਬਰਤਨਾਂ ਨਾਲ ਸਜੀਆ ਹੋਇਆ ਦੁਕਾਨਾਂ ਤੋਂ ਖਰੀਦਾਰੀ ਕਰਦੇ ਲੋਕ. ਪਰੰਤੂ ਇਸ ਸਭ ਦੇ ਇਲਾਵਾ ਵੀ ਇੱਥੇ ਕੁੱਝ ਅਜਿਹਾ ਹੈ, ਜੋ ਇਸ ਪੂਰੇ ਇਲਾਕੇ ਵਿੱਚ ਇਸ ਮੇਲੇ ਨੂੰ ਖਾਸ ਬਣਾਉਂਦਾ ਹੈ.

ਜੀ ਹਾਂ, ਖੰਡਵਾ ਤੋਂ ਕਰੀਬ 55 ਕਿਲੋਮੀਟਰ ਦੂਰ ਸ਼ਿਵਾਬਾਬਾ ਦੇ ਮੇਲੇ ਵਿੱਚ ਲੋਕ ਆਉਂਦੇ ਹਨ ਸੁੱਖ ਲੈ ਕੇ ਅਤੇ ਜਦ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਭੇਟ ਚੜਾਉਂਦੇ ਹਨ ਬੱਕਰੇ. ਕੋਈ ਇੱਕ ਬੱਕਰਾ ਕੋਈ ਦੋ ਤੇ ਕੋਈ ਪੰਜ ਪੰਜ ਬੱਕਰੇ ਆਪਣੀ ਸੁੱਖ ਪੂਰੀ ਹੋਣ ਤੇ ਚੜਾਉਂਦੇ ਹਨ.

ਇਹ ਮੰਨਿਆ ਜਾਂਦਾ ਹੈ ਕਿ ਸ਼ਿਵਾਬਾਬਾ ਇੱਕ ਸੰਤ ਸੀ, ਜਿਨਹਾਂ ਦੇ ਚਮਤਕਾਰਾ ਦੀ ਮਸ਼ਹੂਰੀ ਇਸ ਇਲਾਕੇ ਦੇ ਹਰ ਸ਼ਖਸ ਦੀ ਜੁਬਾਨ ਤੇ ਹੈ. ਇੱਥੇ ਸ਼ਿਵਾਬਾਬਾ ਨੂੰ ਭਗਵਾਨ ਸ਼ਿਵ ਦਾ ਅਵਤਾਰ ਮੰਨ ਕੇ ਪੂਜਾ ਕੀਤੀ ਜਾਂਦੀ ਹੈ.

ਮੰਦਿਰ ਦੇ ਕੋਲ ਇੱਕ ਬਾਬਾ ਜੋਗੀਨਾਥ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਅਦਭੁੱਤ ਦਰਬਾਰ ਹੈ. ਦੇਰ ਦੀ ਤਾਂ ਗੱਲ ਹੀ ਨਹੀਂ ਜਿਵੇਂ ਹੀ ਮੰਗੋ ਉਦੋਂ ਹੀ ਇੱਛਾ ਪੂਰੀ ਹੋ ਜਾਂਦੀ ਹੈ.

ਮੰਨਤ ਪੂਰੀ ਹੋਣ ਤੇ ਲੋਕ ਆਪਣੇ ਰਿਸ਼ਤੇਦਾਰ ਅਤੇ ਮਿੱਤਰਾ ਨਾਲ ਮੇਲੇ ਵਿੱਚ ਪਹੁੰਚਦੇ ਹਨ ਅਤੇ ਫਿਰ ਬੱਕਰੇ ਨੂੰ ਸਜਾ ਕੇ ਉਸ ਦੀ ਪੂਜਾ ਕਰ ਕੇ ਉਸ ਨੂੰ ਸ਼ਿਵਾਬਾਬਾ ਦੇ ਮੰਦਿਰ ਦੇ ਵੱਲ ਲੈ ਜਾਇਆ ਜਾਂਦਾ ਹੈ. ਸ਼ਿਵਾਬਾਬਾ ਦੇ ਮੰਦਿਰ ਵਿੱਚ ਸਥਿੱਤ ਦੇਵੀ ਦੀ ਮੂਰਤੀ ਦੇ ਸਾਹਮਣੇ ਪੁਜਾਰੀ ਬੱਕਰੇ ਤੇ ਜਲ ਛਿੜਕਦੇ ਹਨ ਅਤੇ ਉਸ ਨੂੰ ਦੇਵਤਾ ਨੂੰ ਭੇਟ ਕਰ ਦਿੰਦੇ ਹਨ.

ਇੱਥੇ ਲਿਆਏ ਜਾਣ ਵਾਲੇ ਜ਼ਿਆਦਾਤਰ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ, ਜਦੋਂਕਿ ਕੁੱਝ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ. ਪਹਿਲਾਂ ਮੰਦਿਰ ਦੇ ਸਾਹਮਣੇ ਬਲੀ ਦਿੱਤੀ ਜਾਂਦੀ ਸੀ, ਪਰੰਤੂ ਹੁਣ ਇੱਥੇ ਬਲੀ ਦੇਣ ਦੀ ਇਜਾਜਤ ਨਹੀਂ ਹੈ ਇਸ ਲਈ ਹੁਣ ਲੋਕ ਜਿੱਥੇ ਠਹਿਰਦੇ ਹਨ ਉੱਥੇ ਹੀ ਬਲੀ ਦਿੰਦੇ ਹਨ.

ਬਲੀ ਦੇ ਬਾਅਦ ਬਕਰੇ ਦੇ ਮਾਂਸ ਨੂੰ ਸ਼ਿਵਾਬਾਬਾ ਦਾ ਪਰਸ਼ਾਦ ਮੰਨ ਕੇ ਵੰਡਿਆ ਜਾਂਦਾ ਹੈ. ਪਰਸ਼ਾਦ ਨੂੰ ਲੋਕ ਮੇਲੇ ਤੋਂ ਬਾਹਰ ਜਾਂ ਘਰ ਨਹੀਂ ਲੈ ਜਾ ਸਕਦੇ. ਬਚੇ ਹੋਏ ਪਰਸ਼ਾਦ ਨੂੰ ਉੱਥੇ ਹੀ ਗਰੀਬਾਂ ਵਿੱਚ ਵੰਡ ਦਿੱਤਾ ਜਾਂਦਾ ਹੈ. ਪੂਰੇ ਮੇਲੇ ਵਿੱਚ ਲਗਭੱਗ 2 ਲੱਖ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ.

ਮੇਲੇ ਵਿੱਚ ਆਏ ਇੱਕ ਕਸਾਈ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਸਾਨੂੰ ਦੱਸਿਆ ਕਿ ਹਰ ਸਾਲ ਪੂਰੇ ਮੇਲੇ ਦੇ ਦੌਰਾਨ ਦੋ ਲੱਖ ਬੱਕਰਿਆਂ ਦੀ ਬਲਿ ਦਿੱਤੀ ਜਾਂਦੀ ਹੈ. ਉਹਨਾਂ ਨੇ ਇਹ ਵੀ ਦੱਸਿਆ ਕਿ ਉਸ ਦਿਨ ਸਵੇਰੇ ਤੋਂ ਲੈ ਕੇ ਦਿਨ ਦੇ ਤਿੰਨ ਵਜੇ ਤੱਕ ਪੰਜ ਹਜਾਰ ਬੱਕਰਿਆਂ ਦੀ ਬਲੀ ਦਿੱਤੀ ਜਾ ਚੁੱਕੀ ਹੈ.

ਕਹਿੰਦੇ ਹਨ ਕਿ ਸ਼ਿਵਾਬਾਬਾ ਦੀ ਕਿਰਪਾ ਨਾਲ ਮੇਲੇ ਦੇ ਦੌਰਾਨ ਇਸ ਇਲਾਕੇ ਵਿੱਚ ਮੱਖਿਆ ਅਤੇ ਕੀੜੀਆ ਨਹੀ ਹੁੰਦੀ. ਅਸੀਂ ਇਸ ਗੱਲ ਦੀ ਜਾਂਚ ਕੀਤੀ ਅਸੀਂ ਪੂਰਾ ਮੇਲਾ ਵੇਖਿਆ, ਬਕਰਿਆਂ ਦੀ ਬਲੀ ਦੀ ਥਾਂ ਵੇਖੀ ਮਠਿਆਈਆਂ ਦੀ ਦੁਕਾਨ ਵੇਖੀ ਪਰੰਤੂ ਵਾਕਈ ਸਾਨੂੰ ਇੱਕ ਵੀ ਮੱਖੀ ਨਜ਼ਰ ਨਾ ਆਈ.

ਇਹ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਕੀ ਵਾਕਈ ਵਿੱਚ ਕੋਈ ਦੇਵਤਾ ਬੱਕਰੇ ਦੀ ਬਲੀ ਦੇਣ ਨਾਲ ਖੁਸ਼ ਹੋ ਸਕਦਾ ਹੈ? ਤੁਸੀਂ ਇਸ ਵਿਸ਼ੇ ਤੇ ਕੇ ਸੋਚਦੇ ਹੋ ਸਾਨੂੰ ਦੱਸੋ.
ਵੀਡੀਉ ਦੇਖੋ
ਹੋਰ ਵੀ
ਮਿਲੋ ਇੰਡੀਅਨ ਰਾਬਿਨ ਹੁੱਡ ਨਾਲ...  
ਦੇਖੋ ਅਨੋਖੇ ਢੰਗ ਨਾਲ ਇਲਾਜ  
ਕਰੇੜੀ ਵਾਲੀ ਮਾਤਾ  
ਜਲਿਕੱਟੂ:ਬਹਾਦਰੀ ਜਾਂ ਅੱਤਿਆਚਾਰ  
ਬਲਦੀਆਂ ਹੋਈਆਂ ਬੱਤੀਆਂ ਨਾਲ ਮਾਲਿਸ਼
ਜਾਣੋ ਅਜੀਹੀ ਜੇਲ੍ਹ ਦੇ ਬਾਰੇ ਵਿੱਚ