ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿਲੋ ਇੰਡੀਅਨ ਰਾਬਿਨ ਹੁੱਡ ਨਾਲ...
Shruti AgrawalWD
ਮਿਲੋ ਇੰਡੀਅਨ ਰਾਬਿਨ ਹੁੱਡ ਨਾਲ ਜਿਸਦੇ ਸੰਨਮਾਨ ਵਿੱਚ ਸਲਾਮੀ ਦਿੰਦੀਆਂ ਹਨ ਰੇਲਾਂ ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਇੱਕ ਦਾਸਤਾਂ ਦਿਖਾ ਰਹੇ ਹਾਂ. ਸਰਕਾਰ ਇਸ ਦਾਸਤਾਂ ਦੇ ਨਾਇਕ ਨੂੰ ਭਲਾ ਹੀ ਭੁੱਲ ਚੁੱਕੀ ਹੈ ਪਰ ਮੱਧਪ੍ਰਦੇਸ਼ ਦੇ ਮਹੂ ਇਲਾਕੇ ਦੇ ਰਹਿਵਾਸੀਆਂ ਦੇ ਦਿਲ ਦਿਮਾਗ ਵਿੱਚ ਉਹਨਾਂ ਦਾ ਨਾਇਕ ਅੱਜ ਵਾ ਜਿੰਦਾ ਹੈ. ਜੀ ਹਾਂ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੀ ਹਕੀਕਤ ਜੋ ਹੁਣ ਅਫ਼ਸਾਨਾ ਹੈ. ਇੱਕ ਅਜਿਹੀ ਦਾਸਤਾਂ ਜੋ ਖਤਮ ਹੋ ਕੇ ਵੀ ਖਤਮ ਨਹੀਂ ਹੋਈ. ਦਾਸਤਾਂ ਜੋ ਸਾਲਾਂ ਪੁਰਾਣੀ ਹੈ ਪਰ ਉਸ ਤੇ ਯਕੀਨ ਅਜੇ ਵੀ ਕਾਇਮ ਹੈ. ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਟੰਟਯਾ ਮਾਮਾ ਅਰਥਾਤ ਟੰਟਯਾ ਭੀਲ ਦੀ.

ਜਲਗਾਂਵ, ਸਤੁਪੁੜਾ ਪਹਾੜੀਆਂ ਦੇ ਇਲਾਕੇ ਤੋਂ ਲੈ ਕੇ ਮਾਲਵਾ ਦੇ ਮਹੂ ਤੱਕ ਇਸ ਨਾਇਕ ਦਾ ਦਬਦਬਾ ਸੀ. ਇਸ ਕ੍ਰਾਂਤੀਕਾਰੀ ਯੋਧਾ ਨੇ ਕਈ ਵਾਰ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ ਸੀ. ਇੰਡੀਅਨ ਰਾਬਿਨਹੁੱਡ ਦੇ ਨਾਮ ਤੇ ਜਾਣੇ ਜਾਂਦੇ ਟੰਟਯਾ ਭੀਲ ਨੇ ਅੰਗਰੇਜਾਂ ਦੇ ਸ਼ਾਸਨਕਾਲ ਵਿੱਚ ਗੋਰੇ ਸੈਨਿਕਾਂ ਦੀ ਨੱਕ ਵਿੱਚ ਦਮ ਕਰ ਦਿੱਤਾ ਸੀ. ਕਹਿੰਦੇ ਹਨ ਕਿ ਰਾਬਿਨ ਹੁੱਡ ਦੀ ਹੀ ਤਰ੍ਹਾਂ ਟੰਟਯਾ ਮਾਮਾ ਅੰਗਰੇਜਾਂ ਨੂੰ ਲੁੱਟਣ ਅਤੇ ਲੁੱਟ ਦਾ ਮਾਲ ਗਰੀਬ ਆਦਿਵਾਸੀਆਂ ਵਿੱਚ ਵੰਡ ਦਿੰਦੇ ਸਨ.

ਅੰਗਰੇਜ ਟੰਟਯਾ ਭੀਲ ਤੋਂ ਇਸ ਹੱਦ ਤੱਕ ਪਰੇਸ਼ਾਨ ਸਨ ਕਿ ਉਹਨਾਂ ਨੇ ਉਸ ਨੂੰ ਫੜਨ ਲਈ ਇਨਾਮ ਘੋਸ਼ਿਤ ਕਰ ਦਿੱਤਾ ਸੀ. ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਕਈ ਵਾਰ ਟੰਟਯਾ ਵੀ ਭੀਲ ਪੁਲਿਸ ਦੇ ਹੱਥ ਲੱਗੇ ਪਰ ਹਰ ਵਾਰ ਬਚ ਗਏ. ਇਸਦਾ ਕਾਰਨ ਟੰਟਯਾ ਮਾਮਾ ਦੇ ਤਿਲਸਮ ਨੂੰ ਮੰਨਿਆ ਜਾਂਦਾ ਸੀ. ਲੋਕਾਂ ਦਾ ਮੰਨਣਾ ਹੈ ਕਿ ਗਰੀਬਾਂ ਦੇ ਰਹਨੁਮਾ ਟੰਟਯਾ ਦੇ ਕੋਲ ਕਈ ਰਾਜ ਵਾਲੀਆਂ ਸ਼ਕਤੀਆਂ ਸਨ.

Shruti AgrawalWD
ਗੋਰਿਆਂ ਨਾਲ ਛੁਪਾ-ਛਿਪੀ ਦਾ ਖੇਡ ਖੇਡਦੇ ਹੋਏ ਆਖਿਰਕਾਰ ਇੱਕ ਵਾਰ ਟੰਟਯਾ ਮਾਮਾ ਅੰਗਰੇਜਾਂ ਦੇ ਜਾਲ ਵਿੱਚ ਫਸ ਗਏ. ਭੀਲ ਮਾਮਾ ਦੇ ਕਥਿਤ ਤਿਲਿਸਮ ਤੋਂ ਡਰੇ ਅੰਗਰੇਜਾਂ ਨੇ ਪਾਤਲਪਾਣੀ ਦੇ ਰੇਲਵੇ ਟ੍ਰੈਕ ਤੇ ਹੀ ਉਹਨਾਂ ਦੀ ਹੱਤਿਆ ਕਰ ਦਿੱਤੀ. ਕਹਿੰਦੇ ਹਨ ਕਿ ਇਸ ਹੱਤਿਆ ਦੇ ਬਾਅਦ ਟੰਟਯਾ ਭੀਲ ਦਾ ਸਰੀਰ ਤਾਂ ਖਤਮ ਹੋ ਗਿਆ ਪਰ ਆਤਮਾ ਅਮਰ ਹੋ ਗਈ. ਇਸ ਹੱਤਿਆ ਦੇ ਬਾਅਦ ਤੋਂ ਇੱਥੇ ਲਗਾਤਾਰ ਰੇਲ ਹਾਦਸੇ ਹੋਣ ਲੱਗੇ.

ਹਾਦਸਿਆਂ ਵਿੱਚ ਗੋਰਿਆਂ ਦੇ ਨਾਲ-ਨਾਲ ਆਮ ਲੋਕ ਵੀ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਣ ਲੱਗੇ. ਲਗਾਤਾਰ ਹੋਣ ਵਾਲੇ ਇਹਨਾਂ ਹਾਦਸਿਆਂ ਨੂੰ ਧਿਆਨ ਵਿੱਚ ਰੱਖ ਕੇ ਆਮ ਰਹਿਵਾਸੀਆਂ ਨੇ ਇੱਥੇ ਟੰਟਯਾ ਮਾਮਾ ਦਾ ਮੰਦਿਰ ਬਣਵਾਇਆ. ਓਦੋਂ ਤੋਂ ਲੈ ਕੇ ਅੱਜ ਤੱਕ ਮੰਦਿਰ ਦੇ ਸਾਹਮਣੇ ਹਰ ਰੇਲ ਰੁਕਦੀ ਹੈ. ਮਾਮਾ ਨੂੰ ਸਲਾਮ ਕਰਦੀ ਹੈ ਅਤੇ ਸਹੀ ਸਲਾਮਤ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੀ ਹੈ.

ਪਰ ਰੇਲਵੇ ਨਾਲ ਜੁੜੇ ਲੋਕ ਇਸ ਦਾਸਤਾਂ ਨੂੰ ਬਿਲਕੁਲ ਨਕਾਰਦੇ ਹਨ. ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਤੋਂ ਰੇਲ ਦਾ ਟ੍ਰੈਕ ਬਦਲਿਆ ਜਾਂਦਾ ਹੈ. ਪਾਤਾਲਪਾਣੀ ਤੋਂ ਕਾਲਾਕੁੰਡ ਦਾ ਟ੍ਰੈਕ ਕਾਫੀ ਖਤਰਨਾਕ ਚੜਾਈ ਹੈ ਇਸ ਲਈ ਅਸੀਂ ਬ੍ਰੇਕ ਚੈਕ ਕਰਨ ਲਈ ਇੱਥੇ ਰੁਕਦੇ ਹਾਂ. ਕਿਉਂਕਿ ਇੱਥੇ ਮੰਦਿਰ ਵੀ ਬਣਿਆ ਹੈ ਇਸ ਲਈ ਸਿਰ ਝੁਕਾ ਕੇ ਹੀ ਅੱਗੇ ਵਧਦੇ ਹਾਂ.

Shruti AgrawalWD
ਰੇਲਵੇ ਕਰਮਚਾਰੀ ਕੁਝ ਵੀ ਕਹਿਣ ਪਰ ਹਰ ਵਾਰ ਟ੍ਰੇਨ ਚਾਹੇ ਉਹ ਨਵੀਂ ਹੋਵੇ ਜਾਂ ਪੁਰਾਣੀ ਇਸ ਮੰਦਿਰ ਦੇ ਸਾਹਮਣੇ ਰੋਕੀ ਜਾਂਦੀ ਹੈ. ਰਹਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ-ਜਦੋਂ ਟ੍ਰੇਨ ਇੱਥੇ ਰੋਕੀ ਨਹੀਂ ਗਈ ਓਦੋਂ-ਓਦੋਂ ਇੱਥੇ ਰੇਲ ਐਕਸੀਡੈਂਟ ਹੋਏ ਹਨ. ਇਸ ਲਈ ਹੁਣ ਕੋਈ ਵੀ ਟ੍ਰੇਨ ਇੱਥੋ ਗੁਜਰਨ ਤੋਂ ਪਹਿਲਾਂ ਟੰਟਯਾ ਮਾਮਾ ਨੂੰ ਸਲਾਮੀ ਜਰੂਰ ਦਿੰਦੀ ਹੈ. ਤੁਸੀਂ ਇਸ ਸੰਬੰਧ ਵਿੱਚ ਕੀ ਸੋਚਦੇ ਹੋ ਸਾਨੂੰ ਦੱਸਣਾ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇ ਲਈ ਇੱਥੇ ਕਲੀਕ ਕਰੋ
ਹੋਰ ਵੀ
ਦੇਖੋ ਅਨੋਖੇ ਢੰਗ ਨਾਲ ਇਲਾਜ  
ਕਰੇੜੀ ਵਾਲੀ ਮਾਤਾ  
ਜਲਿਕੱਟੂ:ਬਹਾਦਰੀ ਜਾਂ ਅੱਤਿਆਚਾਰ  
ਬਲਦੀਆਂ ਹੋਈਆਂ ਬੱਤੀਆਂ ਨਾਲ ਮਾਲਿਸ਼
ਜਾਣੋ ਅਜੀਹੀ ਜੇਲ੍ਹ ਦੇ ਬਾਰੇ ਵਿੱਚ  
ਮਹਾਰਾਸ਼ਟਰ ਦਾ ਇੱਕ ਅਜਿਹਾ ਪਿੰਡ