ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਰੇੜੀ ਵਾਲੀ ਮਾਤਾ
ਜਿਹਨਾਂ ਦੀ ਮੂਰਤੀ ਤੋਂ ਨਿਕਲਦੀ ਹੈ ਅਮ੍ਰਿਤਧਾਰਾ
WDWD
ਧਰਮਿੰਦ
ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪਾਣੀ ਦਾ ਚਮਤਕਾਰ. ਜੀ ਹਾਂ ਮੱਧਪ੍ਰਦੇਸ਼ ਦੇ ਸ਼ਾਜਾਪੁਰ ਜਿਲ੍ਹੇ ਤੋਂ ਅੱਠ ਕਿਲੋਮੀਟਰ ਦੂਰ ਸਥਿਤ ਕਰੇੜੀ ਪਿੰਡ ਵਿੱਚ ਦੇਵੀ ਮਾਂ ਦੀ ਮੂਰਤੀ ਤੋਂ ਲਗਾਤਾਰ ਪਾਣੀ ਨਿਕਲ ਰਿਹਾ ਹੈ. ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਹ ਪਾਣੀ ਨਹੀਂ ਅਮ੍ਰਿਤ ਹੈ. ਜਦ ਅਸੀਂ ਇਹ ਕਿੱਸਾ ਸੁਣਿਆ ਤਾਂ ਜਾ ਪੁੱਜੇ ਕਰੇੜੀ ਪਿੰਡ. ਪਿੰਡ ਵਿੱਚ ਸਭ ਤੋਂ ਪਹਿਲਾਂ ਸਾਡੀ ਮੁਲਾਕਾਤ ਹੋਈ ਪਿੰਡ ਦੇ ਸਰਪੰਚ ਇੰਦਰ ਸਿੰਘ ਨਾਲ. ਉਹਨਾਂ ਨੇ ਸਾਨੂੰ ਦੱਸਿਆ ਕਿ ਮਾਂ ਦੀ ਮੂਰਤੀ ਬਹੁਤ ਪੁਰਾਣੀ ਹੈ. ਦਾਅਵਾ ਤਾਂ ਇਹ ਕੀਤਾ ਜਾਂਦਾ ਹੈ ਕਿ ਇਹ ਮੂਰਤੀ ਕਰਣ ਦੀ ਅਰਾਧਨਾ ਦੀ ਦੇਵੀ ਮਾਂ ਕਰਣਾਵਤੀ ਦੀ ਹੈ. ਮੰਨਿਆ ਜਾਂਦਾ ਹੈ ਕਿ ਮਾਂ ਕਰਣਾਵਤੀ ਦਾਨਵੀਰ ਕਰਣ ਨੂੰ ਰੋਜ ਸੌ ਮਨ ਸੋਨਾ ਦਿੰਦੀ ਸੀ, ਜਿਸ ਨੂੰ ਕਰਣ ਪਰਜਾ ਦੀ ਭਲਾਈ ਲਈ ਦਾਨ ਦੇ ਦਿੰਦਾ ਸੀ.

ਇਸੇ ਤਰ੍ਹਾਂ ਪਿੰਡ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਜੇਨ ਦੇ ਰਾਜਾ ਵਿਕ੍ਰਮਾਦਿਤ ਵੀ ਮਾਂ ਕਰਣਾਵਤੀ ਦੀ ਅਰਾਧਨਾ ਕਰਨ ਵਾਲੇ ਭਗਤ ਸਨ. ਅੱਜਕਲ ਇਸ ਮੰਦਿਰ ਨੂੰ ਪਿੰਡ ਦੇ ਨਾਮ ਤੋਂ ਕਰੇੜੀ ਵਾਲੀ ਮਾਤਾ ਦਾ ਮੰਦਿਰ ਕਿਹਾ ਜਾਂਦਾ ਹੈ. ਜਦ ਅਸੀਂ ਮੂਰਤੀ ਅਤੇ ਪਾਣੀ ਵਾਰੇ ਪੁੱਛਗਿੱਛ ਕੀਤੀ ਤਾਂ ਚੰਦਰ ਸਿੰਘ ਮਾਸਟਰ ਨੇ ਸਾਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਮਾਂ ਦੀ ਮੂਰਤੀ ਵਿੱਚੋ ਇੱਕਦਮ ਪਾਣੀ ਨਿਕਲਣ ਲੱਗਿਆ. ਪਹਿਲਾਂ ਤਾਂ ਲੱਗਿਆ ਕਿ ਪਾਣੀ ਮੂਰਤੀ ਦੇ ਇਸ਼ਨਾਨ ਦੇ ਸਮੇਂ ਭਰ ਗਿਆ ਹੋਵੇਗਾ. ਅਸੀਂ ਪਾਣੀ ਨੂੰ ਸਾਫ ਕਰ ਦਿੱਤਾ ਪਰ ਮਾਂ ਦੀ ਬਾਵਾਂ ਦੇ ਕੋਲ ਬਣੇ ਸੁਰਾਖ ਵਿੱਚ ਫਿਰ ਪਾਣੀ ਭਰ ਗਿਆ. ਕਈ ਵਾਰ ਸਫਾਈ ਕਰਨ ਦੇ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਇਹ ਆਮ ਪਾਣੀ ਨ ਹੋ ਕੇ ਮਾਂ ਦਾ ਪ੍ਰਸ਼ਾਦ ਹੈ ਮਾਂ ਦਾ ਅਮ੍ਰਿਤ ਹੈ.

ਗੱਲਬਾਤ ਕਰਦੇ ਹੋਏ ਅਸੀਂ ਮੰਦਿਰ ਪੁੱਜ ਗਏ.... ਜਦ ਅਸੀਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਪੁਰਾਣੇ ਮੰਦਿਰ ਦੇ ਬਾਹਰ ਇੱਕ ਬਾਉਲੀ ਬਣੀ ਹੈ. ਉੱਥੇ ਪੱਥਰ ਨਾਲ ਬਣੀ ਮਾਂ ਦੀ ਮੂਰਤੀ ਦੇ ਮੋਢੇ ਦੇ ਕੋਲ ਇੱਕ ਸੁਰਾਖ ਵਿੱਚ ਪਾਣੀ ਭਰਿਆ ਹੋਇਆ ਹੈ. ਮੰਦਿਰ ਦੇ ਪੁਜਾਰੀ ਦੇ ਸਾਨੂੰ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਤੋਂ ਹੀ ਇਸ ਸੁਰਾਖ ਵਿੱਚ ਆਪਣੇ ਆਪ ਪਾਣੀ ਭਰ ਰਿਹਾ ਹੈ. ਉਸ ਸਮੇਂ ਤੋਂ ਲੈ ਕੇ ਇਸ ਸੁਰਾਖ ਵਿਚੋਂ ਪਾਣੀ ਲਗਾਤਾਰ ਨਿਕਲ ਰਿਹਾ ਹੈ.

WDWD
ਫਿਰ ਕਿ ਸੀ ਜਿਵੇਂ ਹੀ ਇਹ ਗੱਲ ਪਿੰਡ ਵਾਲਿਆਂ ਤੱਕ ਪਹੁੰਚੀ ਮੰਦਿਰ ਵਿੱਚ ਲੋਕਾਂ ਦੀ ਭੀੜ ਲੱਗ ਗਈ. ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਉਹ ਪਾਣੀ ਨਹੀਂ ਅਮ੍ਰਿਤ ਹੈ ਇਸ ਨੂੰ ਪੀਣ ਦੇ ਬਾਅਦ ਵਿਅਕਤੀ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ. ਇਹ ਗੱਲ ਫੈਲਣ ਦੇ ਬਾਅਦ ਤੋਂ ਇਸ ਮੰਦਿਰ ਵਿੱਚ ਸ਼ਰਧਾਲੂਆਂ ਦੀ ਭੀੜ ਲਗੀ ਰਹਿੰਦੀ ਹੈ. ਸਭ ਨੂੰ ਵਿਸ਼ਵਾਸ ਹੈ ਕਿ ਇਸ ਪਾਣੀ ਨੂੰ ਪੀਣ ਦੇ ਬਾਅਦ ਉਹਨਾਂ ਦੇ ਸਭ ਦੁਖ ਤਕਲੀਫ ਅਤੇ ਬਿਮਾਰੀਆਂ ਦੂਰ ਹੋ ਜਾਣਗੀਆਂ.

ਮੰਦਿਰ ਵਿੱਚ ਦਰਸ਼ਨ ਕਰਨ ਆਏ ਇੱਕ ਸ਼ਰਧਾਲੂ ਸੁਰਿੰਦਰ ਮੇਹਤਾ ਨੇ ਸਾਨੂੰ ਦੱਸਿਆ ਕਿ ਮਾਂ ਦੀ ਮੂਰਤੀ ਹੀ ਨਹੀਂ ਬਲਕਿ ਇਹ ਮੰਦਿਰ ਵੀ ਆਪਣੇ ਆਪ ਉਜਾਗਰ ਹੋਇਆ ਹੈ. ਪਿੰਡ ਵਿੱਚ ਕਈ ਪੁਰਾਣੇ ਮੰਦਿਰਾਂ ਦੇ ਬਚੇ ਹੋਏ ਹਿੱਸੇ ਜਮੀਨ ਦੇ ਅੰਦਰ ਹੈ ਪਰ ਪੁਰਾਤਤਵ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ.

WDWD
ਅਸੀਂ ਕੁੱਝ ਦੇਰ ਮੰਦਿਰ ਵਿੱਚ ਹੀ ਠਹਿਰੇ ਸਾਡੇ ਸਾਹਮਣੇ ਪੂਜਾਰੀ ਨੇ ਮੂਰਤੀ ਤੋਂ ਨਿਕਲ ਰਹੇ ਜਲ ਨੂੰ ਵੰਡਿਆ. ਕੁੱਝ ਹੀ ਦੇਰ ਵਿੱਚ ਸੁਰਾਖ ਵਾਪਸ ਪਾਣੀ ਨਾਲ ਭਰ ਗਿਆ. ਮੰਦਿਰ ਵਿੱਚ ਦਰਸ਼ਨ ਕਰਨ ਆਏ ਕਈ ਲੋਕਾਂ ਦਾ ਕਹਿਣਾ ਸੀ ਕਿ ਇਹ ਮਾਂ ਦਾ ਚਮਤਕਾਰ ਹੈ. ਤਾਂ ਕੁੱਝ ਲੋਕ ਇਹ ਵੀ ਮੰਨ ਰਹੇ ਸਨ ਕਿ ਇਹ ਦੇਵੀ ਦਾ ਨਹੀਂ ਬਲਕਿ ਭੂਗਰਭੀ ਚਮਤਕਾਰ ਹੈ. ਮਾਂ ਦੀ ਮੂਰਤੀ ਬੇਹਦ ਪੁਰਾਣੀ ਹੈ ਅਤੇ ਜਮੀਨ ਵਿੱਚ ਧਸੀ ਹੋਈ ਹੈ. ਨਾਲ ਹੀ ਸੈਕੜੇ ਸਾਲ ਪੁਰਾਣੀ ਹੈ ਇਸ ਲਈ ਮੂਰਤੀ ਦੇ ਸੁਰਾਖ ਵਿਚੋਂ ਲਗਾਤਾਰ ਪਾਣੀ ਨਿਕਲਣਾ ਭੂਗਰਭੀ ਚਮਤਕਾਰ ਹੈ. ਜਿਸ ਦਾ ਜਵਾਬ ਵਿਗਿਆਨ ਹੀ ਦੇ ਸਕਦਾ ਹੈ. ਤੁਸੀਂ ਇਸ ਸੰਬੰਧ ਵਿੱਚ ਕਿ ਸੋਚਦੇ ਹੋ ਸਾਨੂੰ ਦੱਸੋ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਜਲਿਕੱਟੂ:ਬਹਾਦਰੀ ਜਾਂ ਅੱਤਿਆਚਾਰ  
ਬਲਦੀਆਂ ਹੋਈਆਂ ਬੱਤੀਆਂ ਨਾਲ ਮਾਲਿਸ਼
ਜਾਣੋ ਅਜੀਹੀ ਜੇਲ੍ਹ ਦੇ ਬਾਰੇ ਵਿੱਚ  
ਮਹਾਰਾਸ਼ਟਰ ਦਾ ਇੱਕ ਅਜਿਹਾ ਪਿੰਡ  
ਜਾਣੋ ਉਸ ਮੈਸਾਨਿਕ ਲੌਜ ਦਾ ਰਾਜ
ਇੱਕ ਮੰਦਰ ਜਿੱਥੇ ਭਰਦੀਆਂ ਹਨ ਸੁੰਨੀਆਂ ਕੁੱਖਾਂ