ਕੇ.ਅਇਆਨਾਥਨ ਆਸਥਾ ਜਾਂ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਤਾਮਿਲਨਾਡੂ ਦਾ ਹਰਮਨ ਪਿਆਰਾ ਖੇਡ ਜਲਿਕੱਟੂ. ਤਮਿਲ ਲੋਕਾਂ ਵਿੱਚ ਪੋਂਗਲ ਉਤਸਵ ਦੇ ਸਮੇਂ ਜਲਿਕੱਟੂ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਖੇਡ ਹੈ, ਇਹ ਬਲਦਾਂ ਨਾਲ ਜੁੜਿਆ ਇੱਕ ਪਾਰੰਪਾਰਿਕ ਖੇਡ ਹੈ.
ਜਾਨਵਰਾਂ ਦੇ ਉੱਤੇ ਅੱਤਿਆਚਾਰ ਵਿਹਾਰ ਦੇ ਚਲਦੇ ਇਹ ਖੇਡ ਕਾਫੀ ਵਿਵਾਦਾਂ ਵਿੱਚ ਘਿਰਿਆ ਰਿਹਾ. ਜਿਸ ਲਈ ਪਸ਼ੂ ਕਲਿਆਣ ਬੋਰਡ ਨੇ ਹਾਲ ਹੀ ਵਿੱਚ ਉੱਚ ਅਦਾਲਤ ਵਿੱਚ ਯਾਚਿਕਾ ਦਾਇਰ ਕਰੀ ਹੈ. ਯਾਚਿਕਾ ਦੇ ਅਨੁਸਾਰ ਉਨ੍ਹਾਂ ਨੇ ਇਸ ਖੇਡ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਅਤੇ ਇਸ ਨੂੰ ਪਰੰਪਰਾ ਦੇ ਨਾਮ ਤੇ ਅਮਾਨਵੀ ਕਰਨ ਦਾ ਦਰਜਾ ਦਿੱਤਾ ਹੈ.
ਜੀ ਹਾਂ, ਆਸਥਾ ਅਤੇ ਅੰਧਵਿਸ਼ਵਾਸ਼ ਦੀ ਇਸ ਕੜੀ ਵਿੱਚ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੀ ਪਰੰਪਰਾ ਪੇਸ਼ ਕਰਨ ਜਾ ਰਹੇ ਹਾਂ, ਜੋ ਤਾਮਿਲਨਾਡੂ ਦੇ ਮਦੁਰਈ ਜ਼ਿਲ੍ਹੇ ਦੇ ਆਲੰਗਨਲੂਰ ਅਤੇ ਪਲਮੇਣੂ ਨਾਮਕ ਸਥਾਨ ਤੇ ਸਮਾਪਤ ਹੁੰਦੀ ਹੈ. ਹੁਣ ਤੁਹਾਨੂੰ ਨਿਰਣਾ ਲੈਣਾ ਹੈ ਕਿ ਇਹ ਪਰੰਪਰਾ ਬਹਾਦਰੀ ਜਾਂ ਇੱਕ ਖੇਡ ਹੈ ਜਾਂ ਫਿਰ ਇੱਕ ਅਣਮਨੁੱਖੀ ਰਿਵਾਜ.
| | ਤਮਿਲ ਸਾਹਿਤ ਦੇ ਅਨੁਸਾਰ ਔਰਤਾਂ ਉਹਨਾਂ ਪੁਰਖਾਂ ਨਾਲ ਹੀ ਵਿਆਹ ਕਰਦੀਆਂ ਸੀ ਜੋ ਬਲਦਾਂ ਤੇ ਕਾਬੂ ਪਾਉਂਦੇ ਸੀ. ਉਸ ਸਮੇਂ ਬਲਦਾਂ ਨੂੰ ਕਾਬੂ ਵਿੱਚ ਕਰਨ ਦਾ ਇਹ ਖੇਡ ਜੀਵਨ-ਮਰਨ ਦਾ ਖੇਡ ਹੁੰਦਾ ਸੀ. |
| |
ਤਾਮਿਲ ਵਾਸੀਆਂ ਲਈ ਜਲਿਕੱਟੂ ਇੱਕ ਪਾਰੰਪਾਰਿਕ ਖੇਡ ਹੈ ਜੋ ਕਾਫੀ ਪ੍ਰਾਚੀਨ ਸਮੇਂ ਤੋਂ ਇੱਥੇ ਲੋਕਪ੍ਰਿਅ ਹੈ. ਤਮਿਲ ਸਾਹਿਤ ਦੇ ਅਨੁਸਾਰ ਔਰਤਾਂ ਉਹਨਾਂ ਪੁਰਖਾਂ ਨਾਲ ਹੀ ਵਿਆਹ ਕਰਦੀਆਂ ਸੀ ਜੋ ਬਲਦਾਂ ਤੇ ਕਾਬੂ ਪਾਉਂਦੇ ਸੀ. ਉਸ ਸਮੇਂ ਬਲਦਾਂ ਨੂੰ ਕਾਬੂ ਵਿੱਚ ਕਰਨ ਦਾ ਇਹ ਖੇਡ ਜੀਵਨ-ਮਰਨ ਦਾ ਖੇਡ ਹੁੰਦਾ ਸੀ. ਇਸ ਖੇਡ ਦੇ ਸਬੂਤ ਮਹਿੰਜਦੜੋ ਅਤੇ ਹੜੱਪਾ ਦੀ ਖੁਦਾਈ ਤੋਂ ਵੀ ਪ੍ਰਾਪਤ ਹੋਏ ਹਨ.
ਪਿਛਲੇ 400 ਸਾਲਾਂ ਤੋਂ ਇਹ ਖੇਡ ਅੱਜ ਵੀ ਚੱਲਿਆ ਆ ਰਿਹਾ ਹੈ, ਬਸ ਫਰਕ ਸਿਰਫ ਐਨਾ ਹੈ ਕਿ ਵਰਤਮਾਨ ਵਿੱਚ ਇਸ ਖੇਡ ਵਿੱਚ ਬਲਦਾਂ ਨੂੰ ਪਹਿਲਾਂ ਤੋਂ ਹੀ ਇਸ ਖੇਡ ਲਈ ਅਭਿਆਸ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦੇ ਸਿੰਗਾਂ ਨੂੰ ਨੁਕੀਲੇ ਬਣਾਇਆ ਜਾਂਦਾ ਹੈ ਅਤੇ ਸੁੱਰਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ.
ਇਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਆਪਣੇ ਤੋਂ ਦਸ ਗੁਣਾ ਬਹਾਦਰ ਇਸ ਬਲਦ ਨੂੰ ਆਪਣੇ ਕਾਬੂ ਵਿੱਚ ਕਰ ਲਵੇਗਾ, ਉਹ ਹੀ ਸੱਚਾ ਸਾਹਸੀ ਪੁਰਖ ਹੋਵੇਗਾ. ਪਰ ਪਸ਼ੂ ਕਲਿਆਣ ਬੋਰਡ ਨੇ ਇਸ ਖੇਡ ਨੂੰ ਹਿੰਸਕ ਅਤੇ ਅਮਾਨਵੀ ਕਰਾਰ ਦਿੰਦੇ ਹੋਏ, ਇਸ ਤੇ ਪ੍ਰਤੀਬੰਦ ਲਗਾਉਣ ਦੀ ਮੰਗ ਕੀਤੀ ਹੈ. ਉੱਚ ਅਦਾਲਤ ਨੇ ਇਸ ਤੇ ਪਾਬੰਦੀ ਲਗਾਉਣ ਦੇ ਆਦੇਸ਼ ਵੀ ਦੇ ਦਿੱਤੇ ਸੀ. ਪਰੰਤੂ ਲੋਕਾਂ ਦਾ ਵਿਸ਼ਵਾਸ਼ ਤੇ ਤਾਮਿਲਨਾਡੂ ਸਰਕਾਰ ਦੁਆਰਾ ਇਸ ਖੇਡ ਨੂੰ ਸੁੱਰਖਿਅਤ ਤਰੀਕੇ ਨਾਲ ਸਪੰਨ ਕਰਾਉਣ ਦੀ ਯਾਚਿਕਾ ਤੇ ਗੌਰ ਕਰ ਕੇ,ਅਦਾਲਤ ਨੇ ਫਿਰ ਤੋਂ ਇਸ ਖੇਡ ਨੂੰ ਸੁੱਰਖਿਅਤ ਤਰੀਕੇ ਨਾਲ ਸਪੰਨ ਕਰਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ.
ਉਸ ਤੋਂ ਬਾਅਦ ਪੂਰੀ ਨਿਗਰਾਨੀ ਦੇ ਨਾਲ ਇਹ ਖੇਡ 16 ਤੇ 17 ਜਨਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਣ ਦੇ ਸੁਰੱਖਿਅਣ ਵਿੱਚ ਆਲੰਗਨਲੂਰ ਅਤੇ ਪਲਮੇਣੂ ਵਿੱਚ ਸਪੰਨ ਕਰਵਾਇਆ ਗਿਆ, ਇੱਥੇ ਹਜਾਰਾਂ ਦੀ ਗਿਣਤੀ ਵਿੱਚ ਵਿਦੇਸ਼ੀ ਯਾਤਰੀ ਵੀ ਪਹੁੰਚੇ ਸੀ. ਹੁਣ ਤੁਹਾਨੂੰ ਆਪਣੇ ਆਪ ਤੈਅ ਕਰਨਾ ਹੈ ਕਿ ਇਹ ਖੇਡ ਬਹਾਦਰੀ ਦਾ ਹੈ ਜਾਂ ਅੱਤਿਆਚਾਰ ਦਾ....! ਇਸ ਖੇਡ ਨੂੰ ਦੇਖਣ ਲਈ ਸਾਡਾ ਖਾਸ ਵੀਡੀਉ ਦੇਖੋ.
|