ਆਸਥਾ ਜਾਂ ਅੰਧਵਿਸ਼ਵਾਸ਼ ਦੀ ਕੜੀ ਵਿੱਚ ਇਸ ਵਾਰ ਅਸੀਂ ਤੁਹਾਡੇ ਸਾਹਮਣੇ ਕੇਰਲ ਦੇ ਪਲੱਕੜ ਜਿਲ੍ਹੇ ਦੇ ਸ਼ੋਰਨੂਰ ਪਿੰਡ ਨੂੰ ਲੈ ਕੇ ਆ ਰਹੇ ਹਾਂ. ਇੱਥੇ ਆਸਥਾ ਦਾ ਸ਼ਿਖਰ ਹੈ ਜਿੱਥੇ ਲੋਕ ਆਪਣੇ ਗੁਨਾਹਾਂ ਨੂੰ ਮਾਫ ਕਰਵਾਉਣ ਲਈ ਬਲਦੇ ਹਨ. ਪਰ ਚਮਤਕਾਰ ਤਾਂ ਇਹ ਹੈ ਕਿ ਇੱਥੇ ਬਲਦੀਆਂ ਹੋਈਆਂ ਬੱਤੀਆਂ ਦੇ ਸੇਕ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ.
ਇੱਥੇ ਅਇਯੱਪਨ ਵਿਲੱਕਕ ਨਾਮ ਪਰੰਪਰਾ ਹੈ.ਜੋ ਸਬਰੀਮਾਲਾ ਦੇ ਤੀਰਥ ਕਰਨ ਤੋਂ ਪਹਿਲਾਂ ਸ਼ਰਧਾਲੂ ਸੰਪੰਨ ਕਰਦੇ ਹਨ.ਇਸ ਪ੍ਰਥਾ ਨੂੰ ਇੱਕ ਵਿਅਕਤੀ, ਇੱਕ ਪਰਿਵਾਰ, ਇੱਕ ਸੰਸਥਾ ਜਾਂ ਇੱਕ ਸਮੂਹ ਸੰਪੰਨ ਕਰ ਸਕਦਾ ਹੈ. ਇਸ ਪਰੰਪਰਾ ਵਿੱਚ ਸਬਰੀਮਾਲਾ ਮੰਦਰ ਦਾ ਪ੍ਰਤੀਰੂਪ ਨਾਰੀਅਲ ਅਤੇ ਤਾੜ ਦੇ ਪੱਤੇ ਤਿਆਰ ਕਰਦੇ ਹਨ, ਜੋ ਆਪਣੇ ਆਪ ਵਿੱਚ ਕਲਾ ਦੀ ਇੱਕ ਅਦੁਭੁੱਤ ਉਦਾਹਰਣ ਹੈ. ਇਸ ਨੂੰ ਸਿਖਲਾਈ ਪ੍ਰਾਪਤ ਵਿਅਕਤੀ ਹੀ ਤਿਆਰ ਕਰਦੇ ਹਨ.
ਪਾਲ ਦਰੱਖਤ ਦੀਆਂ ਟਾਹਣੀਆਂ ਨੂੰ ਲੈ ਕੇ ਦਲ ਕੱਢਿਆ ਜਾਂਦਾ ਹੈ ਅਤੇ ਪ੍ਰੰਪਰਾਗਤ 'ਥਾਲਪੋਲੀ' ਅਤੇ ਨਗਾੜੇ ਵਰਗੇ ਸਾਜ਼ਾਂ ਨੂੰ ਵਜ਼ਾ ਕੇ ਆਥਣ ਵੇਲੇ ਪੂਜਾ ਕੀਤੀ ਜਾਂਦੀ ਹੈ. ਅਇਯੱਪਾ ਭਗਵਾਨ ਦੇ ਭਜਨਾਂ ਅਤੇ ਪੂਜਾ ਕਰਨ ਤੋਂ ਬਾਅਦ ਅਇਯੱਪਾ ਅਤੇ ਯੋਧਾ ਬਾਬਰ ਦੇ ਯੁੱਧ ਦਾ ਨਾਟਕ ਕੀਤਾ ਜਾਂਦਾ ਹੈ.
'ਗੁਰੁਤੀ' ਤੋਂ ਬਾਅਦ ਅਇਯੱਪਨ ਵਿਲੱਕਕ ਦੇ ਰਿਵਾਜ ਸੰਪੰਨ ਹੋ ਜਾਂਦੇ ਹਨ. ਇੱਥੇ ਦੋ ਰਾਹ ਦਿਖਾਉਣ ਵਾਲੇ ਜਾਂ ਮਹਾਪੁਰਸ਼ ਮੰਦਰ ਦੇ ਪ੍ਰਤੀਰੂਪ ਦੇ ਚਾਰੋਂ ਪਾਸੇ ਨ੍ਰਿਤ ਕਰਦੇ ਹੋਏ ਪਰਿਕਰਮਾ ਕਰਦੇ ਹਨ. ਨਾਲ ਹੀ ਮਾਰਸ਼ਲ ਕਲਾ ਦਾ ਪ੍ਰਦਰਸ਼ਨ ਕਰਦੇ ਹਨ.
ਰਾਤ ਦੇ ਆਖਰੀ ਪਹਿਰ ਵਿੱਚ ਉਹ ਆਪਣੇ ਸ਼ਰੀਰ ਤੇ ਬਲਦੀਆਂ ਹੋਈਆਂ ਬੱਤੀਆਂ ਨਾਲ ਮਾਲਿਸ਼ ਕਰਦੇ ਹਨ. ਉਸਤੋਂ ਬਾਅਦ 'ਚੇਂਦਾ' ਨਾਮਕ ਡ੍ਰਮ ਦੀ ਧੁਨ ਤੇ ਨ੍ਰਿਤ ਕਰਦੇ ਹੋਏ ਇਹ ਬੱਤੀਆਂ ਫਿਰਾਉਂਦੇ ਹਨ. ਹੌਲੀ-ਹੌਲੀ ਡ੍ਰਮ ਦੀ ਗਤੀ ਦੇ ਨਾਲ ਨਾਲ ਉਹਨਾਂ ਦੇ ਕਦਮ ਵੀ ਤੇਜ਼ ਹੋ ਜਾਂਦੇ ਹਨ.
ਲੱਗਭਗ ਇੱਕ ਘੰਟੇ ਤੱਕ ਚੱਲਣ ਵਾਲੀ ਇਸ ਪਰੰਪਰਾ ਵਿੱਚ ਇਹ ਬਹੁਤ ਹੈਰਾਨੀਜਨਕ ਲੱਗਦਾ ਹੈ ਕਿ ਇੰਨ੍ਹੀਂ ਦੇਰ ਤੱਕ ਸ਼ਰੀਰ ਤੇ ਬਲਦੀਆਂ ਬੱਤੀਆਂ ਫਿਰਾਉਣ ਤੋਂ ਬਾਅਦ ਵੀ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਹੈ. ਸ਼ਰਧਾਲੂਆਂ ਦਾ ਮੰਨਣਾ ਹੈ ਕਿ ਭਗਵਾਨ ਅਇਯੱਪਾ ਦੀ ਕਿਰਪਾ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਹੈ.
ਇਨਾਂ ਹੀ ਨਹੀਂ ਬਲਦੇ ਹੋਏ ਕੋਇਲੇ ਤੇ ਚੱਲਣ ਦੀ ਇੱਕ ਪ੍ਰਥਾ ਹੁੰਦੀ ਹੈ ਜਿਸਨੂੰ ਸਥਾਨਕ ਭਾਸ਼ਾ ਵਿੱਚ 'ਕਨਾਲ ਅੱਟਮ' ਕਿਹਾ ਜਾਂਦਾ ਹੈ. ਇਸ ਵਿੱਚ ਮਹਾਪੁਰਸ਼ ਆਪਣੇ ਸਹਿਯੋਗੀਆਂ ਦੇ ਨਾਲ ਅਇਯੱਪਨ ਵਿਲੱਕਕ ਦੇ ਮੈਦਾਨ ਵਿੱਚ ਬਲਦੇ ਹੋਏ ਕੋਇਲੇ ਤੇ ਕੁੱਦਦੇ ਹਨ ਅਤੇ ਨ੍ਰਿਤ ਕਰਦੇ ਹਨ.
ਕੁੱਝ ਲੋਕਾਂ ਦਾ ਮੰਨਣਾ ਹੈ ਕਿ ਨਿਰੰਤਰ ਸਿਖਲਾਈ ਲੈਣ ਤੋਂ ਬਾਅਦ ਇਹ ਲੋਕ ਬਲਦੇ ਹੋਏ ਕੋਇਲੇ ਤੇ ਬਿਨਾਂ ਕਿਸੇ ਨੁਕਸਾਨ ਦੇ ਨ੍ਰਿਤ ਕਰਦੇ ਹਨ, ਪਰ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਹ ਸਭ ਭਗਵਾਨ ਅਇਯੱਪਾ ਦੀ ਕਿਰਪਾ ਨਾਲ ਸੰਭਵ ਹੈ.
ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ? ਸਾਨੂੰ ਜਰੂਰ ਦੱਸੋ.
|