ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਹਾਰਾਸ਼ਟਰ ਦਾ ਇੱਕ ਅਜਿਹਾ ਪਿੰਡ
ਜਿੱਥੇ ਲੱਗਦਾ ਹੈ ਭੂਤਾਂ ਦਾ ਮੇਲਾ
WDWD
ਨਰਿੰਦਰ ਰਾਠੌ
ਸਾਡਾ ਦੇਸ਼ ਪਿੰਡਾਂ ਵਿੱਚ ਵੱਸਦਾ ਹੈ. ਉੱਥੋਂ ਦੇ ਭੋਲੇ ਭਾਲੇ ਲੋਕ, ਖੁੱਲੀ ਹਵਾ ਅਤੇ ਮੇਲੇ ਸਾਰੇ ਬੇਹੱਦ ਮਨਮੋਹਕ ਹੁੰਦੇ ਹਨ. ਕਿਤੇ ਮੇਲਿਆਂ ਵਿੱਚ ਝੂਲੇ ਲੱਗਦੇ ਹਨ ਅਤੇ ਕਿਤੇ ਬਜ਼ਾਰ ਸੱਜਦੇ ਹਨ. ਦੇਖਿਆ ਜਾਵੇ ਤਾਂ ਪਿੰਡ ਵਾਸੀਆਂ ਦੀ ਖੁਸ਼ੀ ਦਾ, ਉਹਨਾਂ ਦੇ ਮਨੋਰੰਜਨ ਦਾ ਕੇਂਦਰ ਇਹ ਮੇਲੇ ਹੀ ਹਨ. 'ਆਸਥਾ ਅਤੇ ਅੰਧਵਿਸ਼ਵਾਸ਼ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਅਜਿਹਾ ਹੀ ਮੇਲਾਮ ਪਰ ਇਸ ਮੇਲੇ ਵਿੱਚ ਇਨਸਾਨਾਂ ਦੇ ਨਾਲ ਨਾਲ ਭੂਤ ਵੀ ਸ਼ਿਰਕਤ ਕਰਦੇ ਹਨ. ਹੈਰਾਨ ਨਾ ਹੋਵੋ... ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਹਾਰਾਸ਼ਟਰ ਦੇ ਜਲਗਾਂਵ ਜਿਲ੍ਹੇ ਦੇ ਚੋਰਵੜ ਪਿੰਡ ਵਿੱਚ ਲੱਗਣ ਵਾਲੇ ਭੂਤਾਂ ਦੇ ਮੇਲੇ ਦਾ ਨਜ਼ਾਰਾ.

ਸਾਨੂੰ ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਹਰ ਸਾਲ ਦੱਤ ਜੈਅੰਤੀ ਦੇ ਦਿਨ ਭੂਤਾਂ ਦਾ ਮੇਲਾ ਲੱਗਦਾ ਹੈ. ਇਹ ਸੁਣਕੇ ਦੱਤ ਜੈਅੰਤੀ ਦੇ ਦਿਨ ਅਸੀਂ ਵੀ ਚੋਰਵੜ ਪਿੰਡ ਵੱਲ ਰੁਖ ਕੀਤਾ. ਪਿੰਡ ਦੇ ਨੇੜੇ ਪਹੁੰਚਦੇ ਹੀ ਅਸੀਂ ਮੇਲੇ ਵਿੱਚ ਜਾਂਦੇ ਲੋਕਾਂ ਦੇ ਝੁੰਡ ਦੇਖੇ. ਹਰ ਝੁੰਡ ਵਿੱਚ ਦੋ-ਤਿੰਨ ਲੋਕ ਮਾਨਸਿਕ ਰੂਪ ਤੋਂ ਬਿਮਾਰ ਲੱਗ ਰਹੇ ਸਨ.

  ਇੱਕ ਵਿਅਕਤੀ ਦਾ ਕਹਿਣਾ ਸੀ ਕਿ ਦੱਤ ਮਹਾਰਾਜ ਦੀ ਸਾਡੇ ਤੇ ਬੜੀ ਕਿਰਪਾ ਹੈ. ਅਜਿਹੇ ਵਿਅਕਤੀ ਜੋ ਓੱਪਰੀ ਕਸਰ ਤੋਂ ਪੀੜਤ ਹਨ, ਉਹ ਖੁਦ ਹੀ ਦੱਤ ਦੇਵਸਥਾਨ ਵੱਲ ਖਿੱਚਦਾ ਚਲਿਆ ਜਾਂਦਾ ਹੈ      
ਜਦੋਂ ਅਸੀਂ ਇਹਨਾਂ ਲੋਕਾਂ ਨਾਲ ਗੱਲ ਕਰਨੀ ਚਾਹੀ, ਤਾਂ ਇਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਇਹ ਸਾਰੇ ਓੱਪਰੀਆਂ ਕਸਰਾਂ ਤੋਂ ਪੀੜਤ ਹਨ, ਇਸ ਲਈ ਇਹਨਾਂ ਨੂੰ ਚੋਰਵੜ ਮੇਲੇ ਵਿੱਚ ਲੈ ਕੇ ਜਾ ਰਹੇ ਹਨ. ਮੇਲੇ ਵਿੱਚ ਸ਼ਾਮਿਲ ਹੋਣ ਜਾ ਰਹੇ ਇੱਕ ਵਿਅਕਤੀ ਦਾ ਕਹਿਣਾ ਸੀ ਕਿ ਦੱਤ ਮਹਾਰਾਜ ਦੀ ਸਾਡੇ ਤੇ ਬੜੀ ਕਿਰਪਾ ਹੈ. ਅਜਿਹੇ ਵਿਅਕਤੀ ਜੋ ਓੱਪਰੀ ਕਸਰ ਤੋਂ ਪੀੜਤ ਹਨ, ਉਹ ਖੁਦ ਹੀ ਦੱਤ ਦੇਵਸਥਾਨ ਵੱਲ ਖਿੱਚਦਾ ਚਲਿਆ ਜਾਂਦਾ ਹੈ.

ਇਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅਸੀਂ ਮੇਲੇ ਵਿੱਚ ਪਹੁੰਚ ਗਏ. ਆਮ ਮੇਲਿਆਂ ਦੀ ਤਰਾਂ ਇੱਥੇ ਵੀ ਵੱਡੇ ਵੱਡੇ ਝੂਲੇ ਲੱਗੇ ਸਨ,ਪਰ ਇਹਨਾਂ ਝੂਲਿਆਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਦਰਮਿਆਨ ਸਾਨੂੰ ਇੱਕ ਜਗਾ ਝੂਮਦੇ ਹੋਏ ਅਤੇ ਖੁਦ ਨੂੰ ਤਕਲੀਫ ਦਿੰਦੇ ਹੋਏ ਲੋਕ ਦਿਖਾਈ ਦੇ ਰਹੇ ਸਨ. ਹਿਸਟੀਰਿਆ ਦੇ ਦੌਰੇ ਦੀ ਤਰਾਂ ਇਹ ਲੋਕ ਚੀਕ ਚਿਹਾੜਾ ਪਾ ਰਹੇ ਸਨ. ਕੁੱਝ ਆਪਣੇ ਆਪ ਨਾਲ ਗੱਲਾਂ ਕਰਨ ਵਿੱਚ ਮਗਨ ਸਨ.

WDWD
ਹੌਲੀ ਹੌਲੀ ਇਹਨਾਂ ਲੋਕਾਂ ਦਾ ਪਾਗਲਪਣ ਵੱਧਦਾ ਜਾ ਰਿਹਾ ਸੀ. ਇਹ ਅਜੀਬ ਤਰਾਂ ਨਾਲ ਚਿਲਾ ਰਹੇ ਸਨ. ਕੁੱਝ ਦੇਰ ਬਾਅਦ ਇਹਨਾਂ ਲੋਕਾਂ ਨੇ ਅਜੀਬ ਹਰਕਤਾਂ ਕਰਨੀਆਂ ਘੱਟ ਜਾਂ ਬੰਦ ਕਰ ਦਿੱਤੀਆਂ.ਨਾਲ ਆਏ ਲੋਕਾਂ ਦਾ ਮੰਨਣਾ ਸੀ ਕਿ ਹੁਣ ਉਹਨਾਂ ਦਾ ਸਾਥੀ ਓੱਪਰੀ ਕਸਰ ਤੋਂ ਮੁਕਤ ਹੋ ਗਿਆ ਹੈ.ਅਸੀਂ ਪੂਰਾ ਦਿਨ ਮੇਲੇ ਵਿੱਚ ਘੁੱਮਦੇ ਰਹੇ. ਸਾਨੂੰ ਕਈ ਓੱਪਰੀ ਕਸਰ ਤੋਂ ਪੀੜਤ ਲੋਕ ਮਿਲੇ. ਇੱਕ ਖਾਸ ਗੱਲ ਜੋ ਅਸੀਂ ਦੇਖੀ ਉਹ ਇਹ ਸੀ ਕਿ ਅਜਿਹੇ ਪੀੜਤਾਂ ਵਿੱਚ ਔਰਤਾਂ ਦੀ ਸੰਖਿਆ ਜਿਆਦਾ ਸੀ.

ਇਹਨਾਂ ਲੋਕਾਂ ਨਾਲ ਮਿਲ ਕੇ ਲੱਗਿਆ ਕਿ ਪੀੜਤ ਲੋਕ ਮਾਨਸਿਕ ਬਿਮਾਰੀ ਵਿੱਚ ਘਿਰੇ ਹਨ. ਸਾਨੂੰ ਮਹਿਸੂਸ ਹੋਇਆ ਕਿ ਇਹਨਾਂ ਲੋਕਾਂ ਨੂੰ ਚੰਗੀ ਮਨੋਚਕਿਤਸਾ ਅਤੇ ਪਿਆਰ ਦੀ ਜਰੂਰਤ ਹੈ, ਪਰ ਮੇਲੇ ਵਿੱਚ ਆਏ ਲੋਕਾਂ ਦਾ ਦਾਅਵਾ ਸੀ ਕਿ ਜੇਕਰ ਤੁਸੀਂ ਈਸ਼ਵਰ ਤੇ ਵਿਸ਼ਵਾਸ਼ ਕਰਦੇ ਹੋ ਤਾਂ ਤੁਹਾਨੂੰ ਭੂਤਾਂ ਤੇ ਵੀ ਵਿਸ਼ਵਾਸ਼ ਕਰਨਾ ਪਵੇਗਾ.
ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਸਾਨੂੰ ਜਰੂਰ ਲਿਖੋ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਜਾਣੋ ਉਸ ਮੈਸਾਨਿਕ ਲੌਜ ਦਾ ਰਾਜ
ਇੱਕ ਮੰਦਰ ਜਿੱਥੇ ਭਰਦੀਆਂ ਹਨ ਸੁੰਨੀਆਂ ਕੁੱਖਾਂ  
ਗਤੀਮਾਨ ਗ੍ਰਹਿਆਂ ਦਾ ਮਨੁੱਖੀ ਜੀਵਨ ਤੇ ਪ੍ਰਭਾਵ  
ਅਜਿਹਾ ਸ਼ਹਿਰ ਜਿੱਥੇ ਰਾਜੇ ਰਾਤ ਨਹੀਂ ਬਿਤਾਉਂਦੇ  
ਤ੍ਰਿਸ਼ੂਲ ਨਾਲ ਆਪਰੇਸ਼ਨ ਦਾ ਅਨੋਖਾ ਤਰੀਕਾ  
ਕਥਿਤ ਭਗਵਾਨ ਕਰਦਾ ਹੈ ਚਾਕੂ ਨਾਲ ਆਪਰੇਸ਼ਨ